Saturday, September 06, 2025

Haryana

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਐਸਟੀ ਦੀ ਦਰਾਂ ਘਟਾ ਕੇ ਹਿੰਦੂਸਤਾਨ ਦੇ ਵਿਕਾਸ ਨੂੰ ਲਗਾ ਦਿੱਤੇ ਪਹਇਏ : ਊਰਜਾ ਮੰਤਰੀ ਅਨਿਲ ਵਿਜ

September 06, 2025 12:39 AM
SehajTimes

ਚੰਡੀਗੜ੍ਹ : ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜੀਐਸਟੀ ਦੀ ਦਰਾਂ ਘਟਾ ਕੇ ਹਿੰਦੂਸਤਾਨ ਦੇ ਵਿਕਾਸ ਨੂੰ ਪਹਇਏ ਲਗਾ ਦਿੱਤੇ ਹਨ।

ਸ੍ਰੀ ਵਿਜ ਅੱਜ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।

ਊਰਜਾ ਮੰਤਰੀ ਨੇ ਕਿਹਾ ਕਿ ਜੀਐਸਟੀ ਦੀ ਦਰਾਂ ਵਿੱਚ ਬਦਲਾਅ/ਕਮੀ ਕਰਨ ਨਾਲ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਵੱਧ ਖਰੀਦਾਰੀ ਹੋਵੇਗੀ, ਵੱਧ ਖਰੀਦਦਾਰੀ ਹੋਵੇਗੀ ਤਾਂ ਵੱਧ ਮੰਗ ਵਧੇਗੀ। ਵੱਧ ਮੰਗ ਹੋਵੇਗੀ ਤਾਂ ਵੱਧ ਕਾਰਖਾਨੇ ਸਥਾਪਿਤ ਹੋਣਗੇ। ਵੱਧ ਕਾਰਖਾਨੇ ਲੱਗਣਗੇ ਤਾਂ ਵੱਧ ਰੁਜਗਾਰ ਮਿਲਣਗੇ। ਵੱਧ ਰੁਜਗਾਰ ਮਿਲਣਗੇ ਤਾਂ ਫਿਰ ਹੋਰ ਵੱਧ ਖਰੀਦਦਾਰੀ ਹੋਵੇਗੀ। ਇਸ ਤਰ੍ਹਾ ਨਾਲ ਹੋਰ ਕਾਰਖਾਨੇ ਸਥਾਪਿਤ ਹੋਣ ਤਾਂ ਹੋਰ ਵੱਧ ਰੁਜਗਾਰ ਦਾ ਸ੍ਰਿਜਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਨਾਲ ਇਹ ਚੱਕਰ ਚਲਦਾ ਹੈ।

ਸ੍ਰੀ ਵਿਜ ਨੇ ਕਿਹਾ ਕਿ ਆਮ ਆਦਮੀ ਦੀ ਜਰੂਰਤ ਦੀ ਚੀਜ਼ਾਂ ਹਨ, ਜਿਵੇਂ ਆਟਾ, ਦੁੱਧ, ਦਹੀ, ਮੱਖਨ, ਦਵਾਈਆਂ, ਇੰਸ਼ੋਰੈਂਸ ਆਦਿ ਸਸਤੀ ਕੀਤੀ ਗਈ ਹੈ, ਜਦੋਂ ਕਿ ਬੀੜੀ, ਤੰਬਾਕੂ, ਸ਼ਰਾਬ ਆਦਿ 'ਤੇ 40 ਫੀਸਦੀ ਜੀਐਸਟੀ ਟੈਕਸ ਲਗਾਇਆ ਗਿਆ ਹੈ। ਇਸ ਤਰ੍ਹਾ ਨਾਲ ਸਰਕਾਰ ਨੇ ਬੂਰੀ ਆਦਤਾਂ ਤੋਂ ਦੂਰ ਰਹਿਣ ਦਾ ਇੱਕ ਸੰਦੇਸ਼ ਵੀ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਕੁੱਝ ਵੀ ਕਰਨ ਲਈ ਰਾਜੀਨੀਤਿਕ ਇੱਛਾਸ਼ਕਤੀ ਦਾ ਹੋਣਾ ਬਹੁਤ ਜਰੂਰੀ ਹੈ। ਸਾਡੀ ਸਰਕਾਰ ਨੇ ਆਨਲਾਇਨ ਗੇਮਿੰਗ 'ਤੇ ਬਿੱਲ ਪੇਸ਼ ਕਰ ਪਾਸ ਕੀਤਾ ਗਿਆ ਹੈ। ਆਨਲਾਇਨ ਗੇਮਿੰਗ ਪਹਿਲਾਂ ਵੀ ਹੁੰਦੀ ਸੀ, ਅਤੇ ਇਹ ਪਹਿਲਾਂ ਵੀ ਬੂਰੀ ਸੀ ਅਤੇ ਅੱਜ ਵੀ ਬੂਰੀ ਹੈ, ਪਰ ਪਹਿਲਾਂ ਦੀਆਂ ਸਰਕਾਰਾਂ ਦੇ ਕੋਲ ਆਨਲਾਇਨ ਗੇਮਿੰਗ ਨੂੰ ਬੰਦ ਕਰਨ ਦੀ ਇੱਛਾਸ਼ਕਤੀ ਨਹੀਂ ਸੀ, ਪਰ ਸਾਡੀ ਸਰਕਾਰ ਕਿਸੇ ਵੀ ਦਬਾਅ ਵਿੱਚ ਨਹੀਂ ਆਉਂਦੀ ਹੈ ਅਤੇ ਗਲਤ ਕੰਮਾਂ 'ਤੇ ਰੋਕ ਲਗਾਉਣਾ ਚਾਹੁੰਦੀ ਹੈ।

Have something to say? Post your comment

 

More in Haryana

ਮੈਟਰੋ ਸੇਵਾ ਦੀ ਉਪਲਬਧਤਾ ਵਿੱਚ ਨੰਬਰ ਵਨ ਬਨਣ ਦੇ ਵੱਲ ਵਧਿਆ ਭਾਰਤ : ਮਨੋਹਰ ਲਾਲ

ਜਨਭਾਵਨਾਵਾਂ ਦਾ ਹੱਲ ਕਰਦੇ ਹੋਏ ਇਮਾਨਦਾਰੀ ਨਾਲ ਨਗਾਰਿਕਾਂ ਦੀ ਸ਼ਿਕਾਇਤਾਂ ਦਾ ਹੱਲ ਯਕੀਨੀ ਕਰਨ ਅਧਿਕਾਰੀ : ਮੁੱਖ ਮੰਤਰੀ

ਜਲ੍ਹਭਰਾਵ ਤੋਂ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਸੂਬਾ ਸਰਕਾਰ : ਰਣਬੀਰ ਗੰਗਵਾ

ਹਰਿਆਣਾ ਸਰਕਾਰ ਦੀ ਸਾਰੇ ਵਿਭਾਗਾਂ ਨੂੰ ਹਿਦਾਇਤ

ਦੱਖਣ ਹਰਿਆਣਾ ਲਈ ਮੁਆਵਜਾ ਪੋਰਟਲ ਖੋਲਣ 'ਤੇ ਸਿਹਤ ਮੰਤਰੀ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਹਰਿਆਣਾ ਨੂੰ ਐਮਬੀਬੀਐਸ ਦੀ 200 ਸੀਟਾਂ ਦੀ ਮਿਲੀ ਸੌਗਾਤ

ਹਿਸਾਰ ਵਿੱਚ 11 ਕੇਵੀ ਲਾਇਨ ਵਿੱਚ ਆਉਣ ਨਾਲ ਤਿੰਨ ਲੋਕਾਂ ਦੇ ਮਾਮਲੇ ਵਿੱਚ ਇੱਕ ਜੂਨਿਅਰ ਇੰਜੀਨਿਅਰ ਨੂੰ ਕੀਤਾ ਗਿਆ ਮੁਅੱਤਲ : ਅਨਿਲ ਵਿਜ

ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹੈ : ਕ੍ਰਿਸ਼ਨ ਲਾਲ ਪੰਵਾਰ

ਈ-ਮੁਆਵਜ਼ਾ ਪੋਰਟਲ 15 ਸਤੰਬਰ ਤੱਕ ਖੁੱਲ੍ਹਾ ਰਹੇਗਾ, ਕਿਸਾਨ ਪੋਰਟਲ 'ਤੇ ਆਪਣੇ ਨੁਕਸਾਨ ਬਾਰੇ ਜਾਣਕਾਰੀ ਕਰ ਸਕਣਗੇ ਅਪਲੋਡ

ਪੀਪੀਪੀ ਮੋਡ 'ਤੇ 7 ਖੰਡ ਮਿੱਲਾਂ ਵਿੱਚ ਪਲਾਂਟ ਲਗਾਏ ਜਾਣਗੇ