ਮਾਲੇਰਕੋਟਲਾ : ਰਾਏਕੋਟ ਰੋਡ ਤੇ ਹੈਵੀ ਵਹਿਕਲਾਂ ਦੇ ਲੰਘਣ ਨਾਲ ਆਏ ਦਿਨ ਹੁੰਦੇ ਐਕਸੀਡੈਂਟਾ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਹਨਾਂ ਜਾਨੀ ਮਾਲੀ ਨੁਕਸਾਨ ਤੋਂ ਬਚਣ ਲਈ ਪਿੰਡਾਂ ਬੁੱਕਣਵਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਪਿੰਡ ਵਿਚੋ ਲੰਘਦੇ ਹੈਵੀ ਵਹੀਕਲਾਂ ਤੇ ਰੋਕ ਲਗਾਉਣ ਲਈ ਮਤਾ ਪਾਸ ਕਰਕੇ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਸੁਖਪ੍ਰੀਤ ਸਿੰਘ ਸਿੱਧੂ (ਜ) ਮਾਲੇਰਕੋਟਲਾ ਨੂੰ ਦਿੱਤਾ, ਜਿਸ ਉੱਪਰ ਪਿੰਡ ਦੇ ਹਰ ਘਰ ਦੇ ਮੈਂਬਰ ਨੇ ਦਸਤਖ਼ਤ ਕੀਤੇ। ਪਿਛਲੇ ਦਿਨੀਂ ਪਿੰਡ ਦੀ ਇਕ 20 ਮਹੀਨੇ ਦੀ ਬੱਚੀ ਹਰਨਾਜ਼ ਕੌਰ ਨੂੰ ਸ਼ਾਮ ਨੂੰ ਬੇਬੀ ਵਾਕਰ 'ਤੇ ਜਿਸ ਨੂੰ ਹੱਥ ਨਾਲ ਰੋੜਿਆ ਜਾਂਦਾ ਹੈ ਆਪਣੇ ਘਰਦਿਆਂ ਦੇ ਨਾਲ ਸ਼ੈਰ ਕਰਦੇ ਸਮੇਂ ਇਕ ਟਰਾਲੇ ਨੇ ਬੁਰੀ ਤਰ੍ਹਾ ਕੁਚਲ ਦਿੱਤਾ ਸੀ।ਜਿਸ ਦਾ ਲੋਕਾਂ ਵਿਚ ਬਹੁਤ ਦੁੱਖ ਅਤੇ ਰੋਸ ਸੀ।ਇਹ ਪਿੰਡ ਦੀ ਇੱਕ ਲਿੰਕ ਰੋਡ ਹੈ।ਜਿਸ ਉੱਪਰ ਟਿੱਪਰ,ਟਰਾਲੇ ਬੇਖੌਫ ਚਲਦੇ ਹਨ।ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਨਾਇਬ ਸਿੰਘ ਅਤੇ ਪੰਚਾਇਤ ਨੇ ਦੱਸਿਆ ਕਿ ਕਾਨੂੰਨੀ ਤੌਰ ਇਸ ਲਿੰਕ ਰੋਡ ਉਪਰ ਇਹ ਹੈਵੀ ਡਿਊਟੀ ਵਹੀਕਲ ਨਹੀਂ ਚੱਲ ਸਕਦੇ ਅਤੇ ਇਹਨਾਂ ਦਾ ਚਲਾਨ ਬਣਦਾ ਹੈ।ਇਸ ਲਈ ਅਸੀਂ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਉਪਰ ਪੂਰਨ ਪਾਬੰਦੀ ਲਾਈ ਜਾਵੇ ਤਾਂ ਕਿ ਅੱਗੇ ਤੋਂ ਕੋਈ ਹੋਰ ਕਿਸੇ ਦੀ ਕੀਮਤੀ ਜਾਨ ਨਾ ਜਾਵੇ।ਇਸ ਸਮੇਂ ਬਲਵਿੰਦਰ ਸਿੰਘ ਮਾਜੂਦਾ ਸਰਪੰਚ ਸ੍ਰੀ ਮਤੀ ਨਰਪਿੰਦਰ ਕੌਰ ਦੇ ਪਤੀ,ਗੁਰਚਰਨ ਸਿੰਘ ਪੰਚ, ਕਰਮਜੀਤ ਸਿੰਘ ਸਾਬਕਾ ਪੰਚ,ਬਲਵਿੰਦਰ ਸਿੰਘ ਅਤੇ ਮਾਸਟਰ ਨਾਇਬ ਸਿੰਘ ਹਾਜ਼ਰ ਸਨ।