ਰਾਏਕੋਟ ਰੋਡ ਤੇ ਹੈਵੀ ਵਹਿਕਲਾਂ ਦੇ ਲੰਘਣ ਨਾਲ ਆਏ ਦਿਨ ਹੁੰਦੇ ਐਕਸੀਡੈਂਟਾ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਹਨਾਂ ਜਾਨੀ ਮਾਲੀ ਨੁਕਸਾਨ ਤੋਂ ਬਚਣ ਲਈ ਪਿੰਡਾਂ ਬੁੱਕਣਵਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਪਿੰਡ ਵਿਚੋ ਲੰਘਦੇ ਹੈਵੀ ਵਹੀਕਲਾਂ ਤੇ ਰੋਕ ਲਗਾਉਣ ਲਈ ਮਤਾ ਪਾਸ ਕਰਕੇ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਸੁਖਪ੍ਰੀਤ ਸਿੰਘ ਸਿੱਧੂ (ਜ) ਮਾਲੇਰਕੋਟਲਾ ਨੂੰ ਦਿੱਤਾ, ਜਿਸ ਉੱਪਰ ਪਿੰਡ ਦੇ ਹਰ ਘਰ ਦੇ ਮੈਂਬਰ ਨੇ ਦਸਤਖ਼ਤ ਕੀਤੇ।