ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਸੂਬੇ ਵਿੱਚ ਹਰੇਕ 20 ਕਿਲੋਮੀਟਰ ਦੇ ਘੇਰੇ ਵਿੱਚ ਸਰਕਾਰੀ ਕਾਲਜ ਸਥਾਪਿਤ ਕਰਨ ਦੀ ਹੈ। ਇਸ ਦੇ ਤਹਿਤ ਜਿਲ੍ਹਾ ਪਲਵਲ ਦੇ ਪਿੰਡ ਜਨੌਲੀ ਦੇ ਨੇੜੇ ਪਹਿਲਾਂ ਤੋਂ ਹੀ 7 ਸਰਕਾਰੀ ਕਾਲਜ ਸੰਚਾਲਿਤ ਹਨ।
ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਵਿੱਚ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਵਿਧਾਇਕ ਸ੍ਰੀ ਰਘੂਵੀਰ ਤੇਵਤਿਆ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬੇਟੀਆਂ ਦੀ ਸਿਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਰਦਰਸ਼ੀ ਦ੍ਰਿਸ਼ਟੀਕੋਣ ਦੇ ਨਾਲ ਇੱਕ ਰੋਡਮੈਪ ਤਿਆਰ ਕੀਤਾ ਅਤੇ ਹਰ 20 ਕਿਲੋਮੀਟਰ ਦੀ ਘੇਰੇ ਵਿੱਚ ਕਾਲਜਾਂ ਦੀ ਸਥਾਪਨਾ ਯਕੀਨੀ ਕੀਤੀ। ਅੱਜ ਇਸੀ ਵਿਜਨ ਦਾ ਵੱਡਾ ਲਾਭ ਸੂਬੇ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਜਨੌਲੀ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸਰਕਾਰੀ ਕਾਲਜ, ਪਲਵਲ ਵਿੱਚ ਮੌਜੂਦਾ ਵਿੱਚ 560 ਵਿਦਿਆਰਥੀ ਅਤੇ 733 ਵਿਦਿਆਰਥਣਾਂ ਪੜ੍ਹ ਰਹੇ ਹਨ। ਇਸ ਕਾਲਜ ਦੀ ਕੁੱਲ ਸਮਰੱਥਾ 1293 ਸੀਟਾਂ ਦੀ ਹੈ। ਇਸ ਤੋਂ ਇਲਾਵਾ, ਜਨੌਲੀ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸਰਕਾਰੀ ਕੰਨਿਆ ਕਾਲਜ, ਮੰਡਕੋਲਾ ਵਿੱਚ 339 ਵਿਦਿਆਰਥਣਾਂ ਸਿਖਿਆ ਗ੍ਰਹਿਣ ਕਰ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਥਲਾ ਵਿਧਾਨਸਭਾ ਖੇਤਰ ਤਹਿਤ ਪਿੰਡ ਜਨੌਲੀ, ਜਿਲ੍ਹਾ ਪਲਵਲ ਵਿੱਚ ਸਾਲ 2015 ਤੋਂ ਜਿਲ੍ਹਾ ਸਿਖਿਆ ਅਤੇ ਸਿਖਲਾਈ ਸੰਸਥਾਨ (ਡਾਇਟ) ਵੀ ਸੰਚਾਲਿਤ ਹੈ।