Wednesday, April 15, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

69ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਹੋਏ ਸ਼ਾਨਦਾਰ ਮੁਕਾਬਲੇ

August 23, 2025 11:27 PM
SehajTimes
ਬਰਨਾਲਾ : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 69ਵੀਆਂ ਗਰਮ ਰੁੱਤ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਚੱਲ ਰਹੇ ਪਹਿਲ ਪੜ੍ਹਾਅ ਦੌਰਾਨ ਵੱਖ–ਵੱਖ ਖੇਡਾਂ ਦੇ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ। ਬਰਨਾਲਾ ਦੇ ਵੱਖ–ਵੱਖ ਸਕੂਲਾਂ ਵਿੱਚ ਚੱਲ ਰਹੀਆਂ ਇਹਨਾਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਖਿਡਾਰੀਆਂ ਵੱਲੋਂ ਦਿਖਾਈ ਜਾ ਰਹੀਂ ਖੇਡ ਭਾਵਨਾ ਦੀ ਪ੍ਰਸੰਸ਼ਾ ਕਰਦਿੰਆਂ ਉਹਨਾਂ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ। 
ਇਹਨਾਂ ਮੁਕਾਬਲਿਆਂ ਵਿੱਚ ਟੇਬਲ ਟੈਨਿਸ ਲੜਕਿਆਂ ਦੇ ਅੰਡਰ 14,17 ਤੇ 19 ਸਾਲ ਵਿੱਚ ਐਸ.ਵੀ.ਐਮ. ਬਰਨਾਲਾ ਨੇ ਪਹਿਲਾ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਅਤੇ ਟੰਡਨ ਸਕੂਲ ਬਰਨਾਲਾ, ਸਹਸ ਜੁਮਲਾ ਮਾਲਕਾਨ ਤੇ ਸਸਸਸ ਘੁੰਨਸ ਨੇ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਅੰਡਰ 14 ਸਾਲ ਵਿੱਚ ਸਹਸ ਜੁਮਲਾ ਮਾਲਕਾਨ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਤੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ, ਅੰਡਰ 17 ਵਿੱਚ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ, ਸਹਸ ਜੁਮਲਾ ਮਾਲਕਾਨ ਤੇ ਸਸਸਸ ਘੁੰਨਸ, ਅੰਡਰ 19 ਵਿੱਚ ਆਰਪੀਐਸੀਡੀ ਬਰਨਾਲਾ, ਸਹਸ ਜੁਮਲਾ ਮਾਲਕਾਨ ਤੇ ਮਦਰ ਟੀਚਰ ਸਕੂਲ ਬਰਨਾਲਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਪਾਵਰ ਲਿਫਟਿੰਗ ਲੜਕੇ ਅੰਡਰ 17 ਸਾਲ ਦੇ 53 ਕਿੱਲੋ ਭਾਰ ਵਰਗ ਵਿੱਚ ਹਰਪ੍ਰੀਤ ਸਿੰਘ ਸ਼ਿਵਾਲਿਕ ਸਕੂਲ ਤਪਾ, ਸੁਖਪ੍ਰੀਤ ਸਿੰਘ ਸਸਸਸ ਸੰਧੂ ਪੱਤੀ ਤੇ ਜਗਜੀਤ ਸਿੰਘ ਸਹਸ ਬਦਰਾ, 59 ਕਿੱਲੋ ਵਿੱਚ ਜਸਦੀਪ ਸਿੰਘ ਸਸਸਸ ਰਾਜੀਆ, ਲਖਵਿੰਦਰ ਸਿੰਘ ਸਹਸ ਬਦਰਾ ਤੇ ਪੁਸ਼ਕਰ ਵਾਈ ਐਸ ਸਕੂਲ ਬਰਨਾਲਾ, 66 ਕਿੱਲੋ ਵਿੱਚ ਮਨਿੰਦਰ ਸਿੰਘ ਸ਼ਿਵਾਲਿਕ ਸਕੂਲ ਤਪਾ, ਏਕਮਜੋਤ ਸਿੰਘ ਵਾਈ ਐਸ ਬਰਨਾਲਾ ਤੇ ਅਮਰਪ੍ਰੀਤ ਸਿੰਘ ਸਸਸਸ ਫਰਵਾਹੀ, ਅੰਡਰ 19 ਸਾਲ ਦੇ 66 ਕਿੱਲੋ ਭਾਰ ਵਰਗ ਵਿੱਚ ਸਮਨਦੀਪ ਸ਼ਰਮਾ ਵਾਈ ਐਸ ਹੰਡਿਆਇਆ, ਅੰਸ਼ਪ੍ਰੀਤ ਸਿੰਘ ਪੈਰਾਡਾਈਜ਼ ਅਕੈਡਮੀ ਵਜੀਦਕੇ ਤੇ ਅਰਮਾਨਦੀਪ ਸਿੰਘ ਸ਼ਿਵਾਲਿਕ ਸਕੂਲ ਤਪਾ, 74 ਕਿੱਲੋ ਵਿੱਚ ਪ੍ਰਿੰਸ ਐਸਵੀਐਮ ਤਪਾ, ਰਣਵੀਰ ਸਿੰਘ ਹੋਲੀ ਹਾਰਟ ਸਕੂਲ ਮਹਿਲ ਕਲਾਂ ਤੇ ਹਰਪ੍ਰੀਤ ਸਿੰਘ ਸਸਸਸ ਫਰਵਾਹੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ 14 ਸਾਲ ਲੜਕੇ ਵਿੱਚ ਸਸਸਸ ਬਡਬਰ ਨੇ ਪਹਿਲਾ, ਆਰੀਆ ਭੱਟਾ ਸਕੂਲ ਚੀਮਾ ਜੋਧਪੁਰ ਨੇ ਦੂਜਾ ਤੇ ਸਹਸ ਧੂਰਕੋਟ ਨੇ ਤੀਜਾ ਸਥਾਨ ਹਾਸਲ ਕੀਤਾ। 
ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਰਜਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਜੀਤ ਸਿੰਘ, ਅਨਿਲ ਕੁਮਾਰ, ਕੋਚ ਵਰਿੰਦਰ ਕੌਰ, ਕੋਚ ਗੁਰਵਿੰਦਰ ਕੌਰ, ਕਮਲਪ੍ਰੀਤ ਕੌਰ, ਪਰਮਜੀਤ ਕੌਰ, ਰਵਿੰਦਰ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

Have something to say? Post your comment