ਸੋਨੀਪਤ -ਬਹਾਦੁਰਗੜ੍ਹ ਨੂੰ ਮਿਲੇ 4-ਲੇਨ ਸੰਪਰਕ ਮਾਰਗ, ਐਨਸੀਆਰ ਕਨੇਕਟਿਵਿਟੀ ਨੂੰ ਮਿਲੇਗੀ ਨਵੀ ਉੜਾਨ
ਹਰਿਆਣਾ ਦਾ ਯੋਗਦਾਨ ਰਾਸ਼ਟਰੀ ਅਰਥਵਿਵਸਥਾ ਵਿੱਚ ਹੋਰ ਵੱਧ ਸਸ਼ਕਤ ਹੋਵੇਗਾ : ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਨੂੰ ਸਿੱਧੇ ਤੌਰ 'ਤੇ ਲਾਭਾਵਿੰਤ ਕਰਨ ਵਾਲੀ 2000 ਕਰੋੜ ਰੁਪਏ ਦੀ ਲਾਗਤ ਦੀ ਦੋ ਮਹਤੱਵਪੂਰਨ ਵਿਕਾਸ ਪਰਿਯੋਜਨਾਵਾਂ ਨੂੰ ਉਦਘਾਟਨ ਕਰ ੳਨ੍ਹਾਂ ਨੂੰ ਜਨਤਾ ਨੂੰ ਸਮਰਪਿਤ ਕੀਤਾ। ਇਨ੍ਹਾਂ ਪਰਿਯੋਜਨਾਵਾਂ ਤਹਿਤ ਅਰਬਨ ਐਕਸਟੈਂਸ਼ਨ ਰੋਡ-2 ਪਰਿਯੋਜਨਾ ਤਹਿਤ ਸੋਨੀਪਤ ਅਤੇ ਬਹਾਦੁਰਗੜ੍ਹ ਲਈ ਦੋ ਨਵੇ-4 ਲੇਨ ਸੰਪਰਕ ਮਾਰਗਾਂ ਦਾ ਨਿਰਮਾਣ ਸ਼ਾਮਲ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਲਈ ਕੀਤੇ ਜਾ ਰਹੇ ਯੋਗਦਾਨ 'ਤੇ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਦਿਨ ਹਰਿਆਣਾ ਅਤੇ ਵਿਸ਼ੇਸ਼ਕਰ ਐਨਸੀਆਰ ਦੇ ਵਿਕਾਸ ਦੀ ਗਾਥਾ ਵਿੱਚ ਇੱਕ ਸੁਨਹਿਰਾ ਅਧਿਆਯ ਵੱਜੋਂ ਦਰਜ ਹੋਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਲਗਭਗ 11000 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਅਤੇ ਹਰਿਆਣਾ ਨੂੰ ਜੋੜਨ ਵਾਲੇ ਦਵਾਰਕਾ ਐਕਸਪ੍ਰੈਸ-ਵੇ ਅਤੇ ਯੂਈਆਰ-2 ਰਾਸ਼ਟਰੀ ਰਾਜਮਾਰਗ ਸੜਕ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ 2000 ਕਰੋੜ ਰੁਪਏ ਦੀ ਦੋ ਪਰਿਯੋਜਨਾਵਾਂ ਹਰਿਆਣਾ ਨੂੰ ਸਿੱਧਾ ਲਾਭ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਜੋ ਉਤਰ ਭਾਰਤ ਦਾ ਉਦਯੋਗਿਕ ਅਤੇ ਖੇਤੀਬਾੜੀ ਕੇਂਦਰ ਹੈ ਇਨ੍ਹਾਂ ਪਰਿਯੋਜਨਾਵਾਂ ਨਾਲ ਸਭ ਤੋਂ ਵੱਡਾ ਲਾਭਾਰਥੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਹਤੱਵਪੂਰਨ ਪਰਿਯੋਜਨਾਵਾਂ ਨਾਲ ਕੁੰਡਲੀ, ਸੋਨੀਪਤ, ਬਹਾਦੁਰਗੜ੍ਹ, ਗੁਰੂਗ੍ਰਾਮ ਅਤੇ ਮਾਣੇਸਰ ਦੀ ਦਿੱਲੀ ਏਅਰਪੋਰਟ ਤੱਕ ਸਿੱਧੀ ਕਨੈਕਟਿਵਿਟੀ ਤੋਂ ਨਾ ਸਿਰਫ਼ ਨਿਰਯਾਤ, ਆਯਾਤ ਅਤੇ ਨਿਵੇਸ਼ ਨੂੰ ਨਵੀ ਗਤੀ ਮਿਲੇਗੀ ਸਗੋਂ ਖੇਤਰ ਨੂੰ ਲੰਬੇ ਸਮੇ ਤੋਂ ਚਲੀ ਆ ਰਹੀ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਨੂੰ ਵਿਕਸਿਤ ਭਾਰਤ -ਵਿਕਸਿਤ ਹਰਿਆਣਾ ਦੇ ਟੀਚੇ ਵੱਲ ਵੱਧਦਾ ਇੱਕ ਅਤੇ ਮੀਲ ਦਾ ਪੱਥਰ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਸੋਚ, ਨਿਰਣਾਇਕ ਅਗਵਾਈ ਅਤੇ ਵਿਕਾਸ ਪ੍ਰਤੀ ਅਟੂਟ ਪ੍ਰਤੀਬੱਧਤਾ ਨੇ ਦੇਸ਼ ਵਿੱਚ ਆਧਾਰਭੂਤ ਢਾਂਚੇ ਦੇ ਨਿਰਮਾਣ ਨੂੰ ਨਵੀਂ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ ਅਤੇ ਹੁਣ ਤੇਜ਼ੀ ਨਾਲ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਨਣ ਵੱਲ ਅਗਰਸਰ ਹੈ। ਭਾਂਵੇ ਮੈਟ੍ਰੋ ਪਰਿਯੋਜਨਾਵਾਂ ਹੋਵੇ, ਫ੍ਰੇਟ ਕਾਰਿਡੋਰ, ਐਕਸਪ੍ਰੇਸ ਵੇ, ਵੱਡੇ ਪੁਲ ਜਾਂ ਬੰਦਰਗਾਂਹਾਂ ਦਾ ਵਿਕਾਸ, ਹਰ ਖੇਤਰ ਵਿੱਚ ਸ਼ਾਨਦਾਰ ਕੰਮ ਹੋ ਰਿਹਾ ਹੈ। ਇਸ ਦੇ ਇਲਾਵਾ, ਪੀ.ਐਮ. ਗਤੀਸ਼ਕਤੀ ਯੋਜਨਾ ਰਾਹੀਂ ਦੇਸ਼ ਦੀ ਆਧਾਰਭੂਤ ਪਰਿਯੋਜਨਾਵਾਂ ਨੂੰ ਹੋਰ ਵੱਧ ਸੰਗਠਿਤ ਆਧੁਨਿਕ ਅਤੇ ਪ੍ਰਭਾਵੀ ਬਣਾਇਆ ਜਾ ਰਿਹਾ ਹੈ।
ਹਰਿਆਣਾ ਨੂੰ ਵਿਕਾਸ ਦੀ ਵੱਡੀ-ਵੱਡੀ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਸੂਬੇ ਨੂੰ ਕਈ ਮਹੱਤਵਪੂਰਨ ਅਤੇ ਦੂਰਗਾਮੀ ਪਰਿਯੋਜਨਾਵਾਂ ਨਾਲ ਖੁਸ਼ਹਾਲ ਕੀਤਾ ਹੈ। ਇਨਾਂ੍ਹ ਵਿੱਚ ਵੇਸਟ੍ਰਨ ਡੇਡਿਕੇਟੇਡ ਫ੍ਰੇਟ ਕਾਰਿਡੋਰ, ਰੇਲ ਕੋਚ ਰਿਪੇਅਰ ਫੈਕਟ੍ਰੀ, ਕੁੰਡਲੀ-ਮਾਣੇਸਰ-ਪਲਵਲ ਅਤੇ ਕੁੰਡਲੀ-ਗਾਜ਼ਿਆਬਾਦ-ਪਲਵਲ ਐਕਸਪ੍ਰੇਸਵੇ, ਗੁਰੂਗ੍ਰਾਮ-ਸਿਕੰਦਰਪੁਰ ਅਤੇ ਫਰੀਦਾਬਾਦ-ਬੱਲਭਗੜ੍ਹ ਮੇਟ੍ਰੋ ਲਿੰਕ, ਰੋਹਤੱਕ ਵਿੱਚ ਦੇਸ਼ ਦਾ ਪਹਿਲਾ ਐਲਿਵੇਟੇਡ ਰੇਲਵੇ ਟ੍ਰੈਕ, ਰੋਹਤੱਕ-ਮਹਿਮ-ਹਾਂਸੀ ਰੇਲਵੇ ਲਾਇਨ, ਏਮਸ ਝੱਜਰ ਵਿੱਚ ਰਾਸ਼ਟਰੀ ਕੈਂਸਰ ਸੰਸਥਾਨ ਅਤੇ ਰੇਵਾੜੀ ਵਿੱਚ ਏਮਸ ਜਿਹੀ ਪਰਿਯੋਜਨਾਵਾਂ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਰਿਠਾਲਾ ਤੋਂ ਕੁੰਡਲੀ ਤੱਕ ਮੇਟ੍ਰੋ ਕਾਰਿਡੋਰ ਦੀ ਸੌਗਾਤ ਵੀ ਹਰਿਆਣਾ ਨੂੰ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਇਨਾਂ੍ਹ ਪਹਿਲਕਦਮਿਆਂ ਨਾਲ ਸੂਬੇ ਵਿੱਚ ਨਿਵੇਸ਼, ਰੁਜਗਾਰ ਅਤੇ ਉਦਯੋਗਿਕ ਵਿਕਾਸ ਦੀ ਨਵੀ ਦਿਸ਼ਾ ਮਿਲੇਗੀ ਅਤੇ ਹਰਿਆਣਾ ਦਾ ਯੋਗਦਾਨ ਰਾਸ਼ਟਰੀ ਅਰਥਵਿਵਸਥਾ ਵਿੱਚ ਹੋਰ ਸਸ਼ਕਤ ਹੋਵੇਗਾ।
ਇਸ ਮੌਕੇ 'ਤੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜ਼ੂਦ ਸਨ।