Friday, August 15, 2025
BREAKING NEWS
ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ

Haryana

ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਹਰਿਆਣਾ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦਾਂ ਦ੍ਰਿੜਸੰਕਲਪ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

August 13, 2025 10:58 PM
SehajTimes

ਨੌਜੁਆਨ ਦੇਸ਼ ਦੀ ਸੱਭ ਤੋਂ ਵੱਡੀ ਸ਼ਕਤੀ, ਨਸ਼ੇ ਤੋਂ ਦੂਰ ਰੱਖ ਕੇ ਰਚਨਾਤਮਕ ਕੰਮਾਂ ਵਿੱਚ ਲਗਾਉਣਾ ਹੀ ਰਾਸ਼ਟਰ ਦੀ ਪ੍ਰਗਤੀ ਦਾ ਮੰਤਰ

ਮੁੱਖ ਮੰਤਰੀ ਦੀ ਅਪੀਲ, ਮਾਤਾ-ਪਿਤਾ ਬੱਚਿਆਂ ਨੂੰ ਸਮੇਂ ਦੇਣ, ਉਨ੍ਹਾਂ ਦਾ ਮਾਰਗਦਰਸ਼ਨ ਕਰਨ ਤਾਂ ਜੋ ਬੱਚੇ ਰਸਤਾ ਨਾ ਭਟਕਣ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਸਿਰਫ ਇੱਕ ਸਰਕਾਰੀ ਪਹਿਲ ਨਹੀਂ, ਸਗੋ ਇੱਕ ਜਨ ਅੰਦੋਲਨ ਹੈ, ਜਿਸ ਵਿੱਚ ਨੌਜੁਆਨਾਂ, ਮਹਿਲਾਵਾਂ, ਬੱਚਿਆਂ, ਵਿਦਿਅਕ ਅਦਾਰਿਆਂ, ਸਵੈਸੇਵੀ ਸੰਗਠਨਾਂ, ਸੰਤ-ਮਹਾਤਮਾਵਾਂ ਅਤੇ ਸਮਾਜਿਕ ਅਦਾਰਿਆਂ ਦੀ ਸਰਗਰਮ ਭਾਗੀਦਾਰੀ ਜਰੂਰੀ ਹੈ। ਜਦੋਂ ਨੌਜੁਆਨ ਸ਼ਕਤੀ ਨਸ਼ੇ ਦੀ ਗਿਰਫਤ ਤੋਂ ਮੁਕਤ ਹੋਵੇਗੀ, ਉਦੋ ਭਾਰਤ ਨੂੰ ਯਕੀਨੀ ਤੌਰ 'ਤੇ ਵਿਕਸਿਤ ਰਾਸ਼ਟਰ ਬਨਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ।

ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਨਸ਼ਾ ਮੁਕਤ ਭਾਰਤ ਮੁਹਿੰਮ ਦੀ 5ਵੀਂ ਵਰ੍ਹੇਗੰਢ ਮੌਕੇ 'ਤੇ ਆਯੋਜਿਤ ਰਾਜ ਪੱਧਰੀ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ 'ਤੇ ਪੰਜ ਸਾਲ ਪਹਿਲਾਂ 15 ਅਗਸਤ, 2020 ਨੂੰ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵੱਲੋਂ ਨਸ਼ਾ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਦਾ ਉਦੇਸ਼ ਦੇਸ਼ ਨੂੰ ਇੱਕ ਸਿਹਤਮੰਦ, ਖੁਸ਼ਹਾਲ ਅਤੇ ਉਜਵੱਲ ਭਵਿੱਖ ਦੇ ਵੱਲ ਲੈ ਜਾਣਾ ਅਤੇ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੁਕ ਅਤੇ ਇੱਕਜੁੱਟ ਕਰਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰਿਆਣਾ ਨੂੰ ਵੀ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ ਹੈ, ਜਿਸ ਦੇ ਤਹਿਤ ਪਿਛਲੇ ਦਿਨਾਂ ਸਾਈਕਲੋਥਾਨ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਨੌਜੁਆਨਾਂ ਨੇ ਹਿੱਸਾ ਲਿਆ ਅਤੇ ਨਸ਼ੇ ਤੋਂ ਦੂਰ ਰਹਿਣ ਦਾ ਸੰਕਲਪ ਕੀਤਾ। ਨਸ਼ਾ ਮੁਕਤ ਭਾਰਤ ਮੁਹਿੰਮ ਨੇ ਨਸ਼ੇ ਖਿਲਾਫ ਇੱਕ ਵਿਆਪਕ ਜਨ-ਅੰਦੋਲਨ ਖੜਾ ਕੀਤਾ ਹੈ। ਇਸ ਅੰਦੋਲਨ ਨਾਲ ਨੌਜੁਆਨ, ਮਹਿਲਾਵਾਂ, ਬੱਚੇ, ਵਿਦਿਅਕ ਅਦਾਰਿਆਂ ਅਤੇ ਸਵੈ ਸੇਵੀ ਸੰਸਥਾਵਾਂ ਜੁੜੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਸੰਤ-ਮਹਾਤਮਾ ਅਤੇ ਖਾਪ ਪੰਚਾਇਤਾ ਵੀ ਆਪਣੀ ਸਹਿਯੋਗ ਤੇ ਸਮਰਥਨ ਦੇ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਦੇਸ਼ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਵਿਸ਼ਵ ਦੀ ਚੌਥੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨਾਲ ਭਾਰਤ ਨੇ ਦੁਨੀਆ ਨੂੰ ਆਪਣੀ ਰਣਨੀਤਕ ਸ਼ਕਤੀ ਨੂੰ ਪੇਸ਼ ਕੀਤਾ ਹੈ। ਖੇਡਾਂ ਦੇ ਖੇਤਰ ਵਿੱਚ ਸਾਡੇ ਨੌਜੁਆਨ ਵੱਡੀ ਕਾਮਯਾਬੀ ਹਾਸਲ ਕਰ ਰਹੇ ਹਨ। ਸਾਡਾ ਦੇਸ਼ ਕਈ ਮਾਮਲਿਆਂ ਵਿੱਚ ਆਤਮਨਿਰਭਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਟੀਚਾ ਰੱਖਿਆ ਹੈ। ਵਿਕਾਸ ਦੀ ਇਸ ਰਫਤਾਰ ਵਿੱਚ ਰਾਸ਼ਟਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਹਰਿਆਣਾ ਵੀ ਵਿਕਾਸ ਦੀ ਨਵੀਂ ਉਚਾਈਆਂ ਛੋਹ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੀ ਪ੍ਰਗਤੀ ਨੂੰ ਬਣਾਏ ਰੱਖਣ ਅਤੇ ਇਸ ਨੂੰ ਵਧਾਉਣ ਲਈ ਸਾਨੂੰ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਰਚਨਾਤਮਕ ਕੰਮ ਵਿੱਚ ਲਗਾਉਣਾ ਹੋਵੇਗਾ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਮੂਲ ਉਦੇਸ਼ ਵੀ ਇਹੀ ਹੈ। ਇਸ ਮੁਹਿੰਮ ਨੇ ਪਿਛਲੇ ਪੰਜ ਸਾਲਾਂ ਵਿੱਚ ਨਸ਼ੇ ਦੇ ਖਿਲਾਫ ਜਾਗਰੁਕਤਾ ਫੈਲਾਉਣ ਤੇ ਸਮਾਜ ਨੂੰ ਨਸ਼ੇ ਦੀ ਬੁਰੀ ਆਦਤਾਂ ਤੋਂ ਮੁਕਤ ਕਰਨ ਦੀ ਪੇ੍ਰਰਣਾਦਾਇਕ ਯਾਤਰਾ ਤੈਅ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨਸ਼ੇ ਖਿਲਾਫ ਕਾਨੂੰਨ ਬਣਾਉਂਦੀ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੰਦੀ ਹੈ। ਨਸ਼ੇ 'ਤੇ ਪੂਰੀ ਰੋਕਥਾਮ ਲਗਾਉਣ ਲਈ ਸਰਕਾਰ ਨੇ ਪੰਚਕੂਲਾ ਵਿੱਚ 7 ਸੂਬਿਆਂ ਦੇ ਨਾਲ ਮਿਲ ਕੇ ਇੱਕ ਇੰਟਰ-ਸਟੇਟ ਸਕੱਤਰੇਤ ਸਥਾਪਿਤ ਕੀਤਾ ਹੈ। ਇਸ ਸਕੱਤਰੇਤ ਵਿੱਚ ਸੂਬਿਆਂ ਦੇ ਪ੍ਰਤੀਨਿਧੀ ਆਪਸੀ ਤਾਲਮੇਲ ਸਥਾਪਿਤ ਕਰ ਨਸ਼ੇ 'ਤੇ ਰੋਕਥਾਮ ਲਗਾਉਣ ਲਈ ਸੂਚਨਾਵਾਂ ਨੂੰ ਸਾਂਝਾ ਕਰਦੇ ਹਨ। ਪਰ ਸਮਾਜ ਤੋਂ ਨਸ਼ੇ ਨੁੰ ਮੁਕਤ ਕਰਨ ਦਾ ਕੰਮ ਸਿਰਫ ਕਾਨੂੰਨ ਨਾਲ ਸੰਭਵ ਨਹੀਂ ਹੈ, ਸਗੋ ਇਸ ਦੇ ਲਈ ਜਨ-ਜਾਗਰਣ, ਸਮਾਜਿਕ ਭਾਗੀਦਾਰੀ ਅਤੇ ਵਿਸ਼ੇਸ਼ਕਰ ਯੁਵਾ ਸ਼ਕਤੀ ਦੀ ਜਰੂਰਤ ਹੈ। ਸਾਡੀ ਸਰਕਾਰ ਹਰਿਆਣਾ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਕ੍ਰਿਤ ਸੰਕਲਪਿਤ ਹੈ।

ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਮੇਂ ਦੇਣ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਤਾਂ ਜੋ ਬੱਚੇ ਰਸਤਾ ਨਾ ਭਟਕਣ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਸਿਰਫ ਇੱਕ ਵਿਅਕਤੀ ਨੂੰ ਨਹੀਂ, ਸਗੋ ਪੂਰੇ ਪਰਿਵਾਰ ਅਤੇ ਸਮਾਜ ਨੂੰ ਖੋਖਲਾ ਕਰਦਾ ਹੈ। ਸਾਡੀ ਸਾਰਿਆਂ ਦੀ ਜਿਮੇਵਾਰੀ ਹੈ ਕਿ ਯੁਵਾ ਪੀੜੀ ਨੂੰ ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੁਕ ਕਰਨ। ਜਿਨ੍ਹਾਂ ਨੌਜੁਆਨਾਂ ਨੂੰ ਨਸ਼ੇ ਦੀ ਆਦਤ ਲੱਗ ਗਈ ਹੈ, ਉਨ੍ਹਾਂ ਤੋਂ ਦੂਰੀ ਬਨਾਵੁਣ ਦੀ ਥਾਂ ਉਨ੍ਹਾਂ ਨੂੰ ਨਸ਼ਾ ਛੋੜਨ ਲਈ ਸਹਿਯੋਗ ਦੇਣ ਅਤੇ ਪੇ੍ਰਰਿਤ ਕਰਨ। ਇਸ ਦੇ ਲਈ ਸੱਭ ਤੋਂ ਵੱਡੀ ਜਿਮੇਵਾਰੀ ਸਮਾਜ ਤੇ ਮਾਤਾ-ਪਿਤਾ ਦੀ ਹੈ। ਇਹ ਬਹੁਤ ਜਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਮੇਂ ਦੇਣ ਅਤੇ ਉਨ੍ਹਾਂ ਦੀ ਗੱਲ ਸੁਨਣ। ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਦੇਣ ਤਾਂ ਜੋ ਉਹ ਰਸਤਾ ਨਾ ਭਟਕਣ। ਇਸ ਦੌਰਾਨ ਮੁੱਖ ਮੰਤਰੀ ਨੇ ਮੌਜੂਦ ਜਨਤਾ ਨੂੰ ਨਸ਼ਾ ਨਾ ਕਰਨ ਅਤੇ ਦੂਜਿਆਂ ਨੂੰ ਨਸ਼ਾ ਛੱਡਵਾਉਣ ਦੀ ਸੁੰਹ ਚੁਕਾਈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੀ ਯੁਵਾ ਸ਼ਕਤੀ ਜੇਕਰ ਸਕਾਰਾਤਮਕ ਦਿਸ਼ਾ ਵਿੱਚ ਵਧੇ, ਤਾਂ ਭਾਰਤ ਨੂੰ ਦੁਨੀਆ ਦੀ ਸੱਭ ਤੋਂ ਵੱਡੀ ਸ਼ਕਤੀ ਬਨਣ ਤੋਂ ਕੋਈ ਨਹੀਂ ਰੋਕ ਸਕਦਾ। ਸਵਾਮੀ ਵਿਵੇਕਾਨੰਦ ਜੀ ਨੇ ਵੀ ਕਿਹਾ ਹੈ ਕਿ ਉਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਆਪਣਾ ਟੀਚਾ ਹਾਸਲ ਨਾ ਕਰ ਲਵੋ। ਅੱਜ ਭਾਰਤ ਦੀ ਸੱਭ ਤੋਂ ਵੱਡੀ ਤਾਕਤ ਸਾਡੀ ਯੁਵਾ ਆਬਾਦੀ ਹੈ। ਜੇਕਰ ਅਸੀਂ ਆਪਣੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾ ਪਾਏ, ਤਾਂ ਉਹ ਸਿਖਿਆ, ਖੇਡ, ਵਿਗਿਆਨ, ਖੇਤੀਬਾੜੀ, ਉਦਯੋਗ ਅਤੇ ਸਟਾਰਟਅੱਪ ਵਿੱਚ ਨਵੀਂ ਉਚਾਈਆਂ ਹਾਸਲ ਕਰਣਗੇ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦੇਣਗੇ।

ਨਸ਼ਾ ਮੁਕਤ ਹਰਿਆਣਾ ਮੁਹਿੰਮ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੰਤ ਸਮਾਜ ਨੇ ਦਿੱਤਾ ਸਾਧੂਵਾਦ

ਪ੍ਰੋਗਰਾਮ ਦੌਰਾਨ ਮੌਜੂਦ ਸੰਤ ਸਮਾਜ ਨੈ ਇੱਕ ਮੱਤ ਨਾਲ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਨੌਜੁਆਨਾਂ ਅਤੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਾਧੂਵਾਦ ਦਿੱਤਾ। ਸੰਤਾਂ ਨੇ ਕਿਹਾ ਕਿ ਰਾਸ਼ਟਰ ਦੀ ਪ੍ਰਗਤੀ ਤਾਂਹੀ ਸੰਭਵ ਹੈ ਜਦੋਂ ਸਮਾਜ ਨਸ਼ਾ ਮੁਕਤ ਹੋਵੇ। ਨਸ਼ਾ ਸਾਡੀ ਯੁਵਾ ਪੀੜੀ ਨੂੰ ਕਮਜੋਰ ਕਰ ਰਿਹਾ ਹੈ ਅਤੇ ਇਹ ਦੇਸ਼ ਦੀ ਰੀੜ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ। ਇਸ ਬੁਰਾਈ ਦੇ ਖਿਲਾਫ ਲੜਾਈ ਵਿੱਚ ਸਰਕਾਰ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਦਾ ਯੋਗਦਾਨ ਬਹੁਤ ਮਹਤੱਵਪੂਰਣ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸੰਕਲਪ ਹੈ ਕਿ ਹਰਿਆਣਾ ਤੋਂ ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ ਅਤੇ ਇੱਕ ਉਜਵੱਲ, ਸਿਹਤਮੰਦ ਸਮਾਜ ਦਾ ਨਿਰਮਾਣ ਕੀਤਾ ਜਾਵੇ। ਨੌਜੁਆਨਾਂ ਵਿੱਚ ਵੱਧ ਰਹੀ ਨਸ਼ੇ ਦੀ ਬੁਰਾਈ 'ਤੇ ਚਿੰਤਾ ਜਾਹਰ ਕਰਦੇ ਹੋਏ ਸੰਤਾਂ ਨੇ ਕਿਹਾ ਕਿ ਨਸ਼ਾ ਨ ਸਿਰਫ ਸਿਹਤ ਸਗੋ ਸਮਾਜ ਅਤੇ ਰਾਸ਼ਟਰ ਦੇ ਭਵਿੱਖ ਲਈ ਵੀ ਘਾਤਕ ਹੈ।

ਸੰਤਾਂ ਨੇ ਸਮਾਜਸੇਵੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤੀ ਨੂੰ ਜਨ-ਅੰਦੋਲਨ ਦਾ ਰੂਪ ਦੇਣ ਅਤੇ ਭਾਰਤ ਨੂੰ ਨਸ਼ਾ ਮੁਕਤ ਬਨਾਉਣ ਵਿੱਚ ਆਪਣਾ ਯੋਗਦਾਨ ਦੇਣ। ਸੰਤ ਸਮਾਜ ਵੱਲੋਂ ਇਸ ਮੁਹਿੰਮ ਨੂੰ ਸਫਲ ਕਰਨ ਵਿੱਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਪ੍ਰੋਗਰਾਮ ਵਿੱਚ ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ, ਪੰਚਕੂਲਾ ਦੇ ਮੇਅਰ ਸ੍ਰੀ ਕੁਲਭੂਸ਼ਨ ਗੋਇਲ, ਸਾਬਕਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਸਮੇਤ ਪਿੰਡਾਂ ਦੇ ਸਰਪੰਚ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

Have something to say? Post your comment

 

More in Haryana

ਫਰੀਦਾਬਾਦ ਵਿੱਚ ਆਯੋਜਿਤ ਹੋਇਆ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ, 1947 ਦੀ ਵੰਡ ਦੀ ਤਰਾਸਦੀ ਵਿੱਚ ਸ਼ਹੀਦ ਪੁਰਖਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਜਿਲ੍ਹੇ ਨੂੰ 564 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ 29 ਵਿਕਾਸ ਪਰਿਯੋਜਨਾਵਾਂ ਦੀ ਦਿੱਤੀ ਯੋਗਾਤ

ਹਰਿਆਣਾ ਵਿੱਚ ਬਾਲ ਭੀਖ ਮੰਗਣ 'ਤੇ ਲਗੇਗੀ ਰੋਕ

ਹਰਿਆਣਾ ਦੇ ਸਕਿਲਡ ਵਰਕਰਸ ਨੂੰ ਗੋ ਗਲੋਬਲ ਮਿਸ਼ਨ ਤਹਿਤ ਮਿਲਣਗੇ ਰੁਜਗਾਰ ਦੇ ਕੌਮਾਂਤਰੀ ਮੌਕੇ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਨੇ ਜਾਰੀ ਕੀਤਾ ਸੁਤੰਤਰਤਾ ਦਿਵਸ ਦਾ ਸੋਧਿਤ ਪ੍ਰੋਗਰਾਮ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸੰਤ ਕਬੀਰ ਕੁਟੀਰ ਵਿੱਚ ਲਗਾਇਆ ਤਿਰੰਗਾ

ਈਵੀਐਮ 'ਤੇ ਕਾਂਗ੍ਰੇਸ ਦਾ ਭ੍ਰਮ ਫੈਲਾਉਣਾ ਗਲਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵੀਰ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ ਅਸੀਂ ਖੁੱਲੀ ਹਵਾ ਵਿੱਚ ਸਾਹ ਲੈ ਰਹੇ : ਮੁੱਖ ਮੰਤਰੀ

ਹਰਿਆਣਾ ਵਿੱਚ ਪ੍ਰਜਾਪਤੀ ਸਮਾਜ ਨੂੰ ਮਿਲੀ ਨਵੀਂ ਪਛਾਣ ਅਤੇ ਕਾਨੂੰਨੀ ਮਜਬੂਤੀ

ਹਰਿਆਣਾ ਵਿੱਚ ਦੋ IAS ਅਧਿਕਾਰੀਆਂ ਦਾ ਤਬਾਦਲਾ