Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Malwa

ਨਵੇਂ ਬਿਜਲੀ ਕੁਨੈਕਸ਼ਨਾਂ ਲਈ ਔਨਲਾਈਨ ਅਰਜ਼ੀ ਪ੍ਰਕਿਰਿਆ ਬਾਰੇ ਸਪੱਸ਼ਟੀਕਰਨ

August 01, 2025 03:52 PM
SehajTimes

ਪੀਐਸਪੀਸੀਐਲ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਖਪਤਕਾਰ ਨੂੰ ਨਵਾਂ ਕੁਨੈਕਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਉਹ ਖਪਤਕਾਰ ਜੋ ਆਪਣੇ ਆਪ ਆਨਲਾਈਨ ਅਪਲਾਈ ਕਰਨ ਵਿੱਚ ਅਸਮਰੱਥ ਹਨ, ਦੀ ਸਹਾਇਤਾ ਲਈ ਮੋਹਾਲੀ ਅਤੇ ਜ਼ੀਰਕਪੁਰ ਡਿਵੀਜ਼ਨਾਂ ਵਿੱਚ ਸਮਰਪਿਤ ਹੈਲਪ ਡੈਸਕ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿੱਥੇ ਪੀਐਸਪੀਸੀਐਲ ਸਟਾਫ ਅਰਜ਼ੀਆਂ ਔਨਲਾਈਨ ਜਮ੍ਹਾਂ ਕਰਵਾਉਣ ਦੇ ਨਾਲ-ਨਾਲ ਉਹਨਾਂ ਲੋਕਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਡਿਜੀਟਲ ਪ੍ਰਕਿਰਿਆ ਨੂੰ ਸੁਤੰਤਰ ਤੌਰ 'ਤੇ ਨੈਵੀਗੇਟ ਕਰਨ ਵਿੱਚ ਅਸਮਰੱਥ ਹਨ।

ਪੀ.ਐੱਸ.ਪੀ.ਸੀ.ਐੱਲ. ਦਫਤਰਾਂ 'ਤੇ ਜਾਣ ਵਾਲੇ ਖਪਤਕਾਰਾਂ ਨੂੰ ਹੈਲਪ ਡੈਸਕ ਕਰਮਚਾਰੀਆਂ ਦੁਆਰਾ ਮਾਰਗਦਰਸ਼ਨ ਅਤੇ ਸਹਾਇਤਾ ਦਿੱਤੀ ਜਾਂਦੀ ਹੈ ਜੋ ਜਾਂ ਤਾਂ ਉਹਨਾਂ ਨੂੰ ਖੁਦ ਆਨਲਾਈਨ ਅਪਲਾਈ ਕਰਨ ਵਿੱਚ ਮਦਦ ਕਰਦੇ ਹਨ ਜਾਂ ਉਹਨਾਂ ਦੀ ਤਰਫੋਂ ਪੂਰੀ ਤਰ੍ਹਾਂ ਮੁਫਤ ਔਨਲਾਈਨ ਅਰਜ਼ੀ ਅੱਪਲਾਈ ਕਰਦੇ ਹਨ। ਇਸ ਪ੍ਰਕਿਰਿਆ ਦਾ ਉਦੇਸ਼ ਪਾਰਦਰਸ਼ਤਾ ਨੂੰ ਵਧਾਉਣਾ, ਵਿਚੋਲਿਆਂ ਨੂੰ ਖਤਮ ਕਰਨਾ ਅਤੇ ਨਵੇਂ ਬਿਨੈਕਾਰਾਂ ਦੇ ਸ਼ੋਸ਼ਣ ਦੇ ਨੂੰ ਰੋਕਣਾ ਹੈ। ਇਸ ਤੋਂ ਇਲਾਵਾ, ਮਾਨਯੋਗ PS5R3 ਦੁਆਰਾ ਜਾਰੀ ਕੀਤੇ ਗਏ ਨਵੀਨਤਮ ਸਪਲਾਈ ਕੋਡ 2024 ਦੇ ਅਨੁਸਾਰ ਸਾਰੇ ਘਰੇਲੂ ਸਪਲਾਈ (4S) ਕੁਨੈਕਸ਼ਨਾਂ ਲਈ ਟੈਸਟ ਰਿਪੋਰਟ ਜਮ੍ਹਾਂ ਕਰਾਉਣਾ ਲਾਜ਼ਮੀ ਹੈ। ਪਹਿਲਾਂ, 20 ਕਿਲੋਵਾਟ ਤੱਕ ਦੇ ਲੋਡ ਲਈ ਅਜਿਹੀਆਂ ਰਿਪੋਰਟਾਂ ਦੀ ਲੋੜ ਨਹੀਂ ਸੀ। ਪੀਐਸਪੀਸੀਐਲ ਇਸ ਸਬੰਧ ਵਿੱਚ ਲੋੜੀਂਦੀ ਸਮੀਖਿਆ ਅਤੇ ਰਾਹਤ ਲਈ ਰੈਗੂਲੇਟਰ ਕੋਲ ਮਾਮਲਾ ਉਠਾ ਰਿਹਾ ਹੈ। ਇੰਦਰਪਾਲ ਸਿੰਘ, ਡਾਇਰੈਕਟਰ ਡਿਸਟਰੀਬਿਊਸ਼ਨ ਨੇ ਦੱਸਿਆ ਕਿ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭ੍ਰਿਸ਼ਟਾਚਾਰ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਨੂੰ ਵਟਸਐਪ ਰਾਹੀਂ ਸਿੱਧੇ ਤੌਰ ਤੇ ਨੰਬਰ 96461-75770 ਜਾਂ https://grms.pspcl.in ਪੋਰਟਲ ਰਾਹੀ ਸੂਚਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਮ੍ਹਾਂ ਕਰਵਾਈ ਗਈ ਹਰੇਕ ਔਨਲਾਈਨ ਅਰਜ਼ੀ ਲਈ, ਖਪਤਕਾਰ ਨੂੰ ਵਿਸ਼ੇਸ਼ ਐਸਐਮਐਸ ਲਿੰਕ ਭੇਜਿਆ ਜਾਂਦਾ ਹੈ, ਜਿਸ ਨਾਲ ਉਹ ਪ੍ਰਕਿਰਿਆ ਦੌਰਾਨ ਹੋਏ ਭ੍ਰਿਸ਼ਟਾਚਾਰ ਜਾਂ ਪਰੇਸ਼ਾਨੀ ਦੀ ਕਿਸੇ ਵੀ ਘਟਨਾ ਦੀ ਸਿੱਧੇ ਤੌਰ 'ਤੇ ਰਿਪੋਰਟ ਕਰ ਸਕਦੇ ਹਨ। ਜੇਕਰ ਕੋਈ ਵੀ ਕਰਮਚਾਰੀ ਕਿਸੇ ਤਰ੍ਹਾਂ ਦੀ ਕੁਤਾਹੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖਪਤਕਾਰ PSP3L ਚੌਵੀ ਘੰਟੇ ਚੱਲਦੇ ਸੋਸ਼ਲ ਮੀਡੀਆ ਹੈਲਪਡੈਸਕ 'ਤੇ ਵੀ ਸੰਪਰਕ ਕਰ ਸਕਦੇ ਹਨ 19120pspcl.in, fb.com/PSP3LPb, x.com/PSP3LPb, instagram.com/PSP3LPb ਜਾਂ 96461-06835 'ਤੇ Whats1pp ਰਾਹੀਂ।

(ਮੋਹਾਲੀ ਅਤੇ ਜ਼ੀਰਕਪੁਰ ਵਿੱਚ ਪੀਐਸਪੀਸੀਐਲ ਦਫ਼ਤਰਾਂ ਵਿੱਚ ਕਾਰਜਸ਼ੀਲ ਪਹਿਲਾਂ ਤੋਂ ਮੌਜੂਦ ਹੈਲਪ ਡੈਸਕਾਂ ਦੀਆਂ ਤਸਵੀਰਾਂ ਉਪਭੋਗਤਾ-ਅਨੁਕੂਲ ਪ੍ਰਬੰਧਾਂ ਨੂੰ ਦਰਸਾਉਣ ਲਈ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ)

Have something to say? Post your comment