Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Articles

31 ਜੁਲਾਈ 2025 ਨੂੰ ਸੇਵਾ ਮੁਕਤੀ ਤੇ ਵਿਸ਼ੇਸ਼ :--------

July 31, 2025 10:05 PM
SehajTimes

ਸਾਲ 2013 ਦੀ ਗੱਲ ਹੈ। ਜੂਨ ਦੀਆਂ ਛੁੱਟੀਆਂ ਖਤਮ ਹੋਈਆਂ ਸਨ। ਪਹਿਲੀ ਜੁਲਾਈ ਤੋਂ ਸਕੂਲ ਖੁੱਲ ਗਏ ਸਨ। ਕਲਾਸਾਂ ਵਿੱਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਸੀ। ਪਰ ਅਜੇ ਵੀ ਕੁਝ ਬੱਚੇ ਗੈਰਹਾਜ਼ਰ ਚੱਲ ਰਹੇ ਕਿਉਂਕਿ ਸਾਡੇ ਸਰਕਾਰੀ ਹਾਈ ਸਕੂਲ ਪਲਵਲ ਕੈਂਪ ( ਪਲਵਲ ) ਵਿੱਚ ਭਾਰਤ ਦੇ ਕਈ ਰਾਜਾਂ ਦੇ ਬੱਚੇ ਪੜ੍ਹਦੇ ਹਨ। ਇਹ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹਨ। ਜੂਨ ਦੀਆਂ ਛੁੱਟੀਆਂ ਵਿੱਚ ਇਹ ਬੱਚੇ ਆਪਣੇ ਮਾਪਿਆਂ ਨਾਲ ਆਪਣੇ ਆਪਣੇ ਰਾਜਾਂ ਵਿੱਚ ਪ੍ਰਵਾਸ ਕਰ ਜਾਂਦੇ ਹਨ। ਫਿਰ ਜੁਲਾਈ ਦੇ ਮੱਧ ਵਿਚ ਹੀ ਵਾਪਸ ਪਰਤਦੇ ਹਨ। ਸਥਾਨਕ ਬੱਚੇ ਪਹਿਲੀ ਜੁਲਾਈ ਤੋਂ ਹੀ ਹਾਜ਼ਰ ਹੋ ਜਾਂਦੇ ਹਨ। ਸਾਡੇ ਸਕੂਲ ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕ ਸਨ ਪਰ ਮੁੱਖ ਅਧਿਆਪਕ ਦੀ ਅਸਾਮੀ ਖਾਲੀ ਸੀ। ਇੱਕ ਦਿਨ ਜਦੋਂ ਸਵੇਰੇ ਸਵੇਰੇ ਮੈਂ ਸਕੂਲ ਪਹੁੰਚਿਆ ਸਾਡੀ ਦਰਜਾ ਚਾਰ ਕਰਮਚਾਰੀ ਸ਼ਸ਼ੀ ਬਾਲਾ ਨੇ ਦੱਸਿਆ ਕਿ ਸਕੂਲ ਵਿੱਚ ਮੁੱਖ ਅਧਿਆਪਕ ਜੀ ਨੇ ਕੱਲ੍ਹ ਜੁਆਇੰਨ ਕਰ ਲਿਆ ਹੈ। ਉਹ ਬਹੁਤ ਪਤਲੇ ਤੇ ਲੰਮੇ ਕੱਦ ਵਾਲੇ ਹਨ। ਦੇਖਣ ਵਿੱਚ ਬਹੁਤ ਫੁਰਤੀਲੇ ਲੱਗਦੇ ਹਨ। ਉਹਨਾਂ ਦੀ ਚਾਲ ਤੋਂ ਲੱਗਦਾ ਹੈ ਜਿਵੇਂ ਫੌਜੀਆਂ ਦੇ ਬੂਟਾਂ ਦੀ ਆਹਟ ਸੁਣਾਈ ਦਿੰਦੀ ਹੋਵੇ। ਪ੍ਰਾਰਥਨਾ ਤੋਂ ਬਾਅਦ ਜਦੋਂ ਉਹਨਾਂ ਨੇ ਸਾਰੇ ਸਕੂਲ ਸਟਾਫ ਦੀ ਮੀਟਿੰਗ ਲਈ ਤਾਂ ਉਹਨਾਂ ਦੀ ਬਾਣੀ ਵਿੱਚ ਬਹੁਤ ਮਿਠਾਸ ਸੀ। ਉਹ ਬਹੁਤ ਦਾਨਿਸ਼ਮੰਦ ਤੇ ਦਾਰਸ਼ਨਿਕ ਲੱਗੇ। ਉਹ ਸਰਕਾਰੀ ਹਾਈ ਸਕੂਲ ਮਡਨਾਕਾ ਤੋਂ ਤਬਾਦਲਾ ਕਰਵਾ ਕੇ ਇੱਥੇ ਆਏ ਸਨ। ਸੰਯੋਗ ਦੀ ਗੱਲ ਹੈ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਜੁਲਾਈ ਮਹੀਨੇ ਵਿੱਚ ਜੁਆਇੰਨ ਕੀਤਾ ਤੇ 31-07-2025 ਨੂੰ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟ ਤੋਂ ਸੇਵਾ ਮੁਕਤ ਹੋ ਰਹੇ ਹਨ। ਇਹ ਹਨ ਸਾਡੇ ਸਤਿਕਾਰਤ ਪ੍ਰਿੰਸੀਪਲ ਸ੍ਰੀ ਰਾਮਦੇਵ ਤੰਵਰ ਜੀ।

                                    ਸ੍ਰੀ ਰਾਮਦੇਵ ਜੀ ਬਹੁਤ ਇਮਾਨਦਾਰ ਤੇ ਮਿਲਣਸਾਰ ਇਨਸਾਨ ਹਨ। ਉਹਨਾਂ ਦੀ ਰੂਹ ਦੇ ਸ਼ਬਦਕੋਸ਼ ਵਿੱਚੋਂ ਹਮੇਸ਼ਾ ਮੁਹੱਬਤ ਦੀ ਖੁਸ਼ਬੋ ਆਉਂਦੀ ਹੈ। ਉਹ ਹਰ ਅਧਿਆਪਕ ਨੂੰ ਬਹੁਤ ਪਿਆਰ ਨਾਲ ਮੁਖ਼ਾਤਿਬ ਹੁੰਦੇ ਰਹੇ ਹਨ। ਮੈਂ ਉਹਨਾਂ ਨੂੰ ਕਦੇ ਵੀ ਕਿਸੇ ਅਧਿਆਪਕ ਨਾਲ ਗੁੱਸੇ ਹੁੰਦਿਆਂ ਨਹੀਂ ਦੇਖਿਆ। ਸਕੂਲ ਦੇ ਵਿਦਿਆਰਥੀਆਂ ਵਿੱਚ ਵੀ ਉਹ ਬਹੁਤ ਹਰਮਨ ਪਿਆਰੇ ਰਹੇ। ਨੌਵੀਂ ਤੇ ਤੇ ਦਸਵੀਂ ਜਮਾਤ ਦਾ ਅੰਗਰੇਜ਼ੀ ਦਾ ਪੀਰੀਅਡ ਉਹ ਖੁਦ ਲੈਂਦੇ ਰਹੇ। ਜਿਸ ਦਿਨ ਕੋਈ ਅਧਿਆਪਕ ਛੁੱਟੀ ਤੇ ਹੁੰਦਾ ਉਹ ਉਹਨਾਂ ਦੇ ਪੀਰੀਅਡ ਵਿੱਚ ਚਲੇ ਜਾਂਦੇ। ਉਹਨਾਂ ਦੇ ਸਮੇਂ ਕਦੇ ਵੀ ਕੋਈ ਕਲਾਸ ਖਾਲੀ ਨਹੀਂ ਰਹੀ। ਉਹਨਾਂ ਦੇ ਸਮੇਂ ਦੌਰਾਨ ਸਕੂਲ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ।
                                ਸ੍ਰੀ ਰਾਮਦੇਵ ਜੀ ਦਾ ਜਨਮ ਪਿੰਡ ਖੋਕੀਆਕਾ ਜ਼ਿਲ੍ਹਾ ਪਲਵਲ ਵਿਖੇ ਪਿਤਾ ਸ੍ਰੀ ਬਿਭੂਤੀ ਰਾਮ ਅਤੇ ਮਾਤਾ ਸਵ.ਸ੍ਰੀਮਤੀ ਫੂਲਵਤੀ ਦੀ ਸੁਲੱਖਣੀ ਕੁੱਖੋਂ ਮਿਤੀ 15 -07 - 1967 ਨੂੰ ਹੋਇਆ। ਉਹਨਾਂ ਨੇ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਗ੍ਰਹਿਣ ਕੀਤੀ। ਦਸਵੀਂ ਜਮਾਤ ਉਹਨਾਂ ਨੇ ਸਰਕਾਰੀ ਹਾਈ ਸਕੂਲ ਘਰੋਟ ਵਿੱਚੋਂ ਹਾਸਲ ਕੀਤੀ। ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਤੋਂ ਮਾਨਤਾ ਪ੍ਰਾਪਤ ਐਸ. ਡੀ. ਕਾਲਜ ਪਲਵਲ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਹਨਾਂ ਦੀ ਸ਼ਾਦੀ ਸ੍ਰੀਮਤੀ ਊਸ਼ਾ ਰਾਣੀ ਨਾਲ ਹੋਈ। ਉਹਨਾਂ ਦੀ ਕੁੱਖੋਂ ਦੋ ਬੇਟੀਆਂ ਤੇ ਇੱਕ ਬੇਟੇ ਨੇ ਜਨਮ ਲਿਆ। ਸਾਲ 1990 ਵਿੱਚ ਉਹ ਆਰਮੀ ਐਜੂਕੇਸ਼ਨ ਕੋਰ ਵਿੱਚ ਭਰਤੀ ਹੋ ਗਏ। ਉੱਥੇ ਆਰਮੀ ਸਰਵਿਸ ਵਿੱਚ ਹੁੰਦਿਆਂ ਵੀ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ। ਫੌਜ ਦੀ ਨੌਕਰੀ ਦੌਰਾਨ ਹੀ ਉਹਨਾਂ ਨੇ ਜੇ. ਬੀ. ਟੀ. ਅਤੇ ਬੀ. ਐਡ. ਕੀਤੀ। ਫਿਰ ਐਮ. ਏ. ਇੰਗਲਿਸ਼ ਅਤੇ ਐਮ. ਏ. ਪੋਲੀਟੀਕਲ ਸਾਇੰਸ ਕੀਤੀ। ਸਾਲ 2007 ਵਿੱਚ ਉਹ ਫੌਜ ਵਿੱਚੋਂ ਸੇਵਾ ਮੁਕਤ ਹੋ ਪੈਨਸ਼ਨ ਆ ਗਏ।
                                 ਫੌਜ ਵਿੱਚੋਂ ਪੈਨਸ਼ਨ ਆਉਣ ਤੋਂ ਬਾਅਦ ਉਹ ਘਰ ਵਿੱਚ ਆਰਾਮ ਨਾਲ ਨਹੀਂ ਬੈਠੇ। ਉਹਨਾਂ ਨੇ ਗੈਸਟ ਫੈਕਲਟੀ ਵਿੱਚ ਸਰਕਾਰੀ ਮਿਡਲ ਸਕੂਲ ਧਾਮਾਕਾ ਵਿਖੇ ਜੁਆਇੰਨ ਕਰ ਲਿਆ। ਫਿਰ ਉਹਨਾਂ ਨੇ ਮੁੱਖ ਅਧਿਆਪਕ ਦੀ ਅਸਾਮੀ ਲਈ ਪ੍ਰੀਖਿਆ ਪਾਸ ਕਰ ਲਈ ਤੇ ਸਰਕਾਰੀ ਹਾਈ ਸਕੂਲ ਮਡਨਾਕਾ ਵਿਖੇ ਜੁਆਇੰਨ ਕਰ ਲਿਆ। ਸਾਲ 2013 ਵਿੱਚ ਸਰਕਾਰੀ ਹਾਈ ਸਕੂਲ ਮਡਨਾਕਾ ਤੋਂ ਉਹਨਾਂ ਦਾ ਤਬਾਦਲਾ ਸਰਕਾਰੀ ਹਾਈ ਸਕੂਲ ਪਲਵਲ ਕੈਂਪ ਵਿਖੇ ਹੋ ਗਿਆ। ਲੱਗਭੱਗ ਚਾਰ ਸਾਲ ਉਹਨਾਂ ਨੇ ਇਸ ਸਕੂਲ ਨੂੰ ਸ਼ਾਨਦਾਰ ਸੇਵਾਵਾਂ ਦਿੱਤੀਆਂ। ਸਾਲ 2017 ਵਿੱਚ ਉਹ ਪ੍ਰਿੰਸੀਪਲ ਪਦ ਉੱਨਤ ਹੋ ਗਏ। ਪਲਵਲ ਕੈਂਪ ਦੇ ਸਕੂਲ ਵਿੱਚੋਂ ਵਿਦਾਇਗੀ ਲੈ ਕੇ ਉਹਨਾਂ ਨੇ ਜੂਨ ਦੀਆਂ ਛੁੱਟੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੰਤਰੀ ਵਿਖੇ ਜੁਆਇੰਨ ਕਰ ਲਿਆ। ਸਤੰਬਰ 2017 ਵਿੱਚ ਹਰਿਆਣਾ ਸਰਕਾਰ ਦੀ ਤਬਾਦਲਾ ਨੀਤੀ ਤਹਿਤ ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟ ਵਿਖੇ ਜੁਆਇੰਨ ਕਰ ਲਿਆ। ਇਸ ਸਕੂਲ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਸਕੂਲ ਦੀ ਫ਼ਿਜ਼ਾ ਹੀ ਬਦਲ ਦਿੱਤੀ।
                               ਪਿੰਡ ਘਰੋਟ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਗਭੱਗ ਦਸ ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਜਦੋਂ ਉਹਨਾਂ ਨੇ ਸਕੂਲ ਵਿੱਚ ਆਪਣੀ ਹਾਜ਼ਰੀ ਦਿੱਤੀ ਉਦੋਂ ਸਕੂਲ ਦਾ ਗੇਟ ਨਹੀਂ ਸੀ। ਪਾਰਕ ਨੂੰ ਜਾਂਦੇ ਸਾਰੇ ਰਸਤੇ ਕੱਚੇ ਸਨ। ਉਹਨਾਂ ਨੇ ਸਰਕਾਰੀ ਗ੍ਰਾਂਟਾਂ ਦਾ ਸਹੀ ਇਸਤੇਮਾਲ ਕਰਦਿਆਂ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਤੇ ਸਕੂਲ ਦਾ ਗੇਟ ਬਣਵਾਇਆ। ਸਕੂਲ ਵਿੱਚ ਉਸ ਸਮੇਂ ਸਿਰਫ ਬਾਇਓ ਦਾ ਲੈਕਚਰਾਰ ਸੀ ਤੇ ਸਾਇੰਸ ਸਟਰੀਮ ਦੇ 50-55 ਵਿਦਿਆਰਥੀ ਸਨ। ਪੂਰੇ ਪੰਜ ਸਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਸਟਰੀਮ ਨੂੰ ਚਾਲੂ ਰੱਖਿਆ ਤੇ ਤਿੰਨ ਲੈਬ ਫਿਜਿਕਸ , ਕਮਿਸਟਰੀ ਤੇ ਬਾਇਓ ਦਾ ਨਿਰਮਾਣ ਕੀਤਾ। ਅੱਜਕਲ੍ਹ ਸਕੂਲ ਵਿੱਚ 6 - 12 ਜਮਾਤ ਦੇ ਵਿਦਿਆਰਥੀਆਂ ਦੀ ਗਿਣਤੀ ਲੱਗਭਗ 536 ਹੈ। ਆਰਟਸ ਅਤੇ ਸਾਇੰਸ ਸਟਰੀਮ ਦੇ ਸਾਰੇ ਲੈਕਚਰਾਰ ਪੂਰੇ ਹਨ।
                             ਇੱਕ ਇਮਾਨਦਾਰ ਸ਼ਖ਼ਸੀਅਤ ਹੋਣ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਸ਼ੋਕ ਬਘੇਲ ਉਹਨਾਂ ਤੇ ਬਹੁਤ ਵਿਸ਼ਵਾਸ ਕਰਦੇ। ਕਿਤੇ ਵੀ ਕੋਈ ਇਨਕੁਆਇਰੀ ਹੁੰਦੀ ਉਹਨਾਂ ਨੂੰ ਇਨਕੁਆਇਰੀ ਅਫ਼ਸਰ ਨਾਮਜ਼ਦ ਕਰ ਦਿੰਦੇ। ਅਧਿਆਪਕ ਵਰਗ ਦੀਆਂ ਨਵੀਆਂ ਨਿਯੁਕਤੀਆਂ ਹੁੰਦੀਆਂ ਉਹਨਾਂ ਨੂੰ ਸਕਰੀਨਿੰਗ ਕਮੇਟੀ ਮੈਂਬਰ ਵਜੋਂ ਕੰਮ ਸੌਪ ਦਿੱਤਾ ਜਾਂਦਾ। 10 - 12 ਦੀਆਂ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਲਈ ਉੱਡਣ ਦਸਤੇ ਵਿੱਚ ਤਾਇਨਾਤ ਕਰ ਦਿੱਤਾ ਜਾਂਦਾ। ਅੱਜ 31 - 07 - 2025 ਨੂੰ ਉਹ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਘਰੋਟ ਤੋਂ ਸੇਵਾ ਮੁਕਤ ਹੋ ਰਹੇ ਹਨ। ਉਹਨਾਂ ਨੇ ਲੱਗਭਗ 35 ਸਾਲ ਦੀ ਨੌਕਰੀ ਕੀਤੀ। ਜਿਸ ਵਿੱਚ ਸਾਢੇ ਸਤਾਰਾਂ ਸਾਲ ਫੌਜ ਵਿੱਚ ਤੇ ਸਾਢੇ ਸਤਾਰਾਂ ਸਾਲ ਸਕੂਲ ਵਿੱਚ। 
                                       ਸ੍ਰੀ ਰਾਮਦੇਵ ਜੀ ਮੇਰੇ ਲਈ ਬ੍ਰਿਜ ਦੀ ਪਵਿੱਤਰ ਧਰਤੀ ਵਰਗੇ ਹੀ ਹਨ। ਉਹ ਮੇਰੇ ਲਈ ਇਬਾਦਤ ਸਮਾਂਨ ਹਨ। ਉਹ ਮੇਰੇ ਲਈ ਇੱਕ ਦੇਵਤੇ ਦੀ ਪੂਜਾ ਵਰਗੇ ਹਨ। ਆਪਣੀ ਸਰਵਿਸ ਦੌਰਾਨ ਮੈਨੂੰ ਉਹਨਾਂ ਦਾ ਬਹੁਤ ਸਹਿਯੋਗ ਰਿਹਾ। ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸੇਵਾ ਮੁਕਤੀ ਤੋਂ ਬਾਅਦ ਉਹ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਕਿਸੇ ਵਿਦਵਾਨ ਨੇ ਕਿੰਨੀਆਂ ਖੂਬਸੂਰਤ ਸਤਰਾਂ ਆਖੀਆਂ ਹਨ :---------।
                     ਰੂਹ ਤੇ ਇੱਕ ਸ਼ਖ਼ਸ ਦਾ ਕਬਜ਼ਾ ਰਹੇਗਾ ਦੇਰ ਤੱਕ 
                     ਛਣਕਦਾ ਥੇਹਾਂ 'ਚ ਹਾਸਾ ਰਹੇਗਾ ਦੇਰ ਤੱਕ।
 
ਸਿੱਖਿਆ ਵਿਭਾਗ ਉਸ ਵੱਲੋਂ ਨਿਵਾਈਆਂ ਸੇਵਾਵਾਂ ਦਾ ਹਮੇਸ਼ਾ ਕਦਰਦਾਨ ਰਹੇਗਾ।
   ਗੁਲਮੇਲਸਿੰਘ ਸਨੀ (ਪੰਜਾਬੀ ਮਾਸਟਰ)
                      ਰਾਹੀਂ 
ਮਾਸਟਰ ਪਰਮ ਵੇਦ 
ਤਰਕਸ਼ੀਲ ਆਗੂ 
9417422349

Have something to say? Post your comment