Tuesday, March 17, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Chandigarh

‘ਸੀ ਐਮ ਦੀ ਯੋਗਸ਼ਾਲਾ’  ਦਾ ਲੋਕ ਲੈ ਰਹੇ ਭਰਪੂਰ  ਲਾਹਾ : ਐਸ.ਡੀ.ਐਮ.ਅਮਿਤ ਗੁਪਤਾ

July 28, 2025 05:00 PM
SehajTimes

ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਕੇਵਲ ਇੱਕ ਫ਼ੋਨ ਕਾਲ ’ਤੇ ਕਰ ਸਕਦਾ ਹੈ ਯੋਗਾ ਕੋਚ ਦੀ ਮੰਗ

ਜ਼ੀਰਕਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਨਿਰੋਗ ਰੱਖਣ ਲਈ ਲਈ ਸੁਰੂ ਕੀਤੀ ਗਈ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਜ਼ੀਰਕਪੁਰ ਦੇ ਬਲਟਾਣਾ ’ਚ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ, ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ’ਚ ਡੇਰਾਬੱਸੀ ’ਚ ਵੱਖ-ਵੱਖ ਥਾਵਾਂ ਤੇ ਚਲ ਰਹੀਆਂ ਯੋਗਾ ਕਲਾਸਾਂ ਦਾ ਲੋਕ ਭਰਪੂਰ ਲਾਹਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਲਈ ਬਾਕਾਇਦਾ ਮਾਹਿਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਹਨ। ਹਨ। ਉਨ੍ਹਾਂ ਦੱਸਿਆ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ‘ਸੀ ਐਮ ਦੀ ਯੋਗਸ਼ਾਲਾ’ ਦੇ  ਜ਼ੀਰਕਪੁਰ ਦੇ ਬਲਟਾਣਾ ਵਿਖੇ ਟ੍ਰੇਨਰ ਰਮਨ ਨੇ ਦੱਸਿਆ ਕਿ ਉਹ ਜ਼ੀਰਕਪੁਰ ਦੇ ਬਲਟਾਣਾ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਉਦਾ ਹੈ, ਜਿਸ ਵਿੱਚ ਉਸ ਦੀ ਪਹਿਲੀ ਕਲਾਸ ਸ਼ਿਵ ਐਨਕਲੇਵ ਬਲਟਾਣਾ ਵਿਖੇ ਸਵੇਰੇ 5.00 ਵਜੇ ਤੋਂ 6.00 ਤੱਕ, ਦੂਸਰੀ ਕਲਾਸ  ਹਾਈਲੈਂਡ ਸੁਸਾਇਟੀ, ਬਲਟਾਣਾ ਵਿਖੇ ਸਵੇਰੇ 6.10 ਵਜੇ ਤੋਂ 7.10 ਵਜੇ ਤੱਕ, ਤੀਜੀ ਕਲਾਸ ਅਤੇ ਚੌਥੀ ਕਲਾਸ ਗਿੱਲ ਕਾਲੋਨੀ ਬਲਟਾਣਾ ਵਿਖੇ, ਸਵੇਰੇ 7.20 ਤੋਂ 8.20 ਵਜੇ ਤੱਕ ਅਤੇ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ, ਪੰਜਵੀ ਕਲਾਸ ਮੱਟ ਮੰਦਿਰ, ਬਲਟਾਣਾ ਵਿਖੇ ਬਾਅਦ ਦੁਪਿਹਰ 5.05 ਤੋਂ 6.05 ਵਜੇ ਤੱਕ ਅਤੇ ਛੇਵੀਂ ਕਲਾਸ ਏਕਤਾ ਵਿਹਾਰ ਬਲਟਾਣਾ ਵਿਖੇ ਸ਼ਾਮ 6.10 ਤੋਂ 7.10 ਵਜੇ ਤੱਕ ਲਾਈ ਜਾਂਦੀ ਹੈ।
ਯੋਗਾ ਟ੍ਰੇਨਰ ਰਮਨ ਨੇ ਦੱਸਿਆ ਕਿ ਰੋਜ਼ਾਨਾ ਲਗਾਏ ਜਾਣ ਵਾਲੇ ਯੋਗਾ ਸੈਸ਼ਨਾਂ ਦਾ ਸਮਾਂ ਲੋਕਾਂ ਦੀਆਂ ਸਹੂਲਤਾਂ ਅਨੁਸਾਰ ਲਚਕਦਾਰ ਰੱਖਿਆ ਜਾਂਦਾ ਹੈ, ਤਾਂ ਜੋ ਜਿਹੜਾ ਸਮਾਂ ਉਨ੍ਹਾਂ ਦੇ ਬੈਚ ਨੂੰ ਢੁਕਵਾਂ ਲੱਗਦਾ ਹੋਵੇ, ਉਸ ਮੁਤਾਬਕ ਹੀ ਕੋਚ ਨੂੰ ਬੁਲਾ ਲਿਆ ਜਾਵੇ। ਜ਼ੀਰਕਪੁਰ ’ਚ ਬਲਟਾਣਾ ਵਿਖੇ ਯੋਗਾ ਕਲਾਸਾਂ ਦੇ ਟ੍ਰੇਨਰ ਰਮਨ ਅਨੁਸਾਰ ਲੋਕ ਯੋਗ ਨੂੰ ਬਹੁਤ ਮਹੱਤਵ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਯੋਗਾ ਦੇ ਨਰਿੰਤਰ ਅਭਿਆਸ ਨਾਲ ਉਨ੍ਹਾਂ ਦੇ ਛੋਟੇ-ਛੋਟੇ ਸਰੀਰਕ ਕਸ਼ਟ ਖਤਮ ਹੋ ਗਏ ਹਨ। ਯੋਗਾ ਸਿਹਤ ਤੰਦਰੁਸਤ ਰੱਖਣ ਲਈ ਕਾਰਗਰ ਸਿੱਧ ਹੋ ਰਿਹਾ ਹੈ।

 

Have something to say? Post your comment

 

More in Chandigarh

ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ: ਵਿਧਾਇਕ ਕੁਲਜੀਤ ਸਿੰਘ ਰੰਧਾਵਾ

ਮੋਹਾਲੀ ਦੇ ਬੈਂਕਾਂ ਨੇ ਤੀਜੀ ਤਿਮਾਹੀ ਵਿੱਚ ਸਾਲਾਨਾ ਕਰਜ਼ਾ ਯੋਜਨਾ ਦੇ ਟੀਚਿਆਂ ਦਾ 97% ਪ੍ਰਾਪਤ ਕੀਤਾ – ਏਡੀਸੀ (ਪੇਂਡੂ ਵਿਕਾਸ)

ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਵਾਰਡ ਨੰਬਰ 17, ਪਿੰਡ ਗਾਜੀਪੁਰ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਖਰੜ ਬਲਾਕ ਸਮਿਤੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ, ਰਘਵੀਰ ਸਿੰਘ ਮੋਦੀ ਚੇਅਰਮੈਨ ਅਤੇ ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਚੁਣੇ ਗਏ

ਸਰਕਾਰੀ ਸਿਹਤ ਸੰਸਥਾਵਾਂ ਵਿਚ ਐਚ.ਪੀ.ਵੀ. ਟੀਕਾਕਰਨ ਜਾਰੀ ਵਿਦਿਆਰਥਣਾਂ ਨੂੰ ਕੀਤਾ ਜਾ ਰਿਹੈ ਜਾਗਰੂਕ, ਸਕੂਲ ਮੁਖੀਆਂ ਨਾਲ ਬੈਠਕਾਂ ਸਿਹਤ ਵਿਭਾਗ ਵਲੋਂ ਕੁੜੀਆਂ ਨੂੰ ਐਚ.ਪੀ.ਵੀ. ਟੀਕਾਕਰਨ ਕਰਵਾਉਣ ਦੀ ਅਪੀਲ

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਪਾਸ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਰੋਧੀ ਧਿਰ ਦੇ ਆਗੂ ਨੂੰ ਕਰੜੇ ਹੱਥੀਂ ਲਿਆ

ਬਾਬੂ ਕਾਂਸ਼ੀ ਰਾਮ ਜੀ ਲਈ ਭਾਰਤ ਰਤਨ ਦੀ ਮੰਗ ਵਾਲਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਮਤਾ ਵਿਧਾਨ ਸਭਾ ਦੁਆਰਾ  ਸਰਬਸੰਮਤੀ ਨਾਲ ਪਾਸ

ਸੂਬਾ ਪੱਧਰੀ ਸਿਹਤ ਕੈਂਪਾਂ ਹੇਠ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ: ਡਾ. ਬਲਜੀਤ ਕੌਰ

ਗੈਂਗਸਟਰਾਂ ‘ਤੇ ਵਾਰ ਦਾ 55ਵਾਂ ਦਿਨ: ਪੰਜਾਬ ਪੁਲਿਸ ਨੇ 363 ਥਾਵਾਂ ‘ਤੇ ਕੀਤੀ ਛਾਪੇਮਾਰੀ; 172 ਗ੍ਰਿਫ਼ਤਾਰ