ਚੰਡੀਗੜ੍ਹ : ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਵੈ-ਨਿਰਭਰ ਭਾਰਤ ਦੀ ਪਰਿਕਲਪਨਾ 'ਤੇ ਅੱਜੇ ਵਧਾਉਂਦੇ ਹੋਏ ਹਰਿਆਣਾ ਵਿੱਚ ਵੱਖ ਵੱਖ ਉਦਯੋਗਿਕ ਖੇਤਰਾਂ ਨੂੰ ਪ੍ਰੋਤਸਾਹਨ ਦੇਣ ਦੀ ਨੀਤੀ 'ਤੇ ਵਿਆਪਕ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਉਦਯੋਗ ਅਧਾਰਿਤ ਨੀਤੀਗਤ ਢਾਂਚੇ ਨੂੰ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ ਜਿਸ ਨਾਲ ਸੂਬੇ ਵਿੱਚ ਆਰਥਿਕ ਪ੍ਰਗਤੀ ਅਤੇ ਸੁਗਮ ਵਿਆਪਾਰ ਦਾ ਵਾਤਾਵਰਣ ਯਕੀਨੀ ਕੀਤਾ ਜਾ ਸਕੇ। ਰਾਓ ਨਰਬੀਰ ਸਿੰਘ ਸ਼ੁਕੱਰਵਾਰ ਨੂੰ ਗੁਰੂਗ੍ਰਾਮ ਵਿੱਚ ਹਰਿਆਣਾ ਫਾਰਮਾਸਯੁਟਿਕਲ ਅਤੇ ਮੇਡੀਕਲ ਡਿਵਾਇਸ ਨਿਰਮਾਣ ਨੀਤੀ, 2025 ਅਤੇ ਹਰਿਆਣਾ ਇਲੈਕਟ੍ਰਾਨਿਕਸ ਵੇਸਟ ਰੀਸਾਇਕਲਿੰਗ ਨੀਤੀ 2025 ਦੇ ਡ੍ਰਾਫਟ 'ਤੇ ਹਿਤਧਾਰਕਾਂ ਨਾਲ ਚਰਚਾ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਉਦਯੋਗ ਅਤੇ ਵਣਜ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਉਦਮੀਆਂ ਅਤੇ ਸਟਾਰਟਪ ਨੂੰ ਪ੍ਰੋਤਸਾਹਨ ਦੇਣ ਲਈ ਕਈ ਸਰਗਰਮੀ ਪਹਿਲ ਕੀਤੀ ਹੈ। ਉਦਮੀਆਂ ਦੀ ਸਹੂਲਤ ਲਈ ਇੰਵੇਸਅ ਹਰਿਆਣਾ ਪੋਰਟਲ ਰਾਹੀਂ 135 ਸੇਵਾਵਾਂ ਆਨਲਾਇਨ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਸੇਵਾਵਾਂ ਦੀ ਉੱਚ ਪੱਧਰ 'ਤੇ ਮਾਨੀਟਰਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਸਮੇ ਸਿਰ ਉਦਮੀਆਂ ਨੂੰ ਵੱਖ ਵੱਖ ਵਿਭਾਗਾਂ ਦੀ ਸੇਵਾਵਾਂ ਮਿਲ ਸਕੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਥ੍ਰੀ ਆਰ-ਰਿਡਯੂਸ ਰੀਯਜ਼ ਅਤੇ ਰਿਸਾਇਕਿਲ 'ਤੇ ਫੋਕਸ ਕਰਦੇ ਹੋਏ ਇਸ ਨੀਤੀ ਨੂੰ ਤਿਆਰ ਕੀਤਾ ਗਿਆ ਹੈ ਤਾਂ ਜੋ ਵਿਕਸਿਤ ਭਾਰਤ 2047 ਦੇ ਵਿਜ਼ਨ ਵਿੱਚ ਹਰਿਆਣਾ ਦੀ ਪ੍ਰਮੁੱਖ ਭਾਗੀਦਾਰੀ ਹੋਵੇ।
ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਹਰਿਆਣਾ ਉਦਯੋਗਿਕ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਣ ਲਈ ਆਧੁਨਿਕ, ਨਵਾਚਾਰ ਅਧਾਰਿਤ ਅਤੇ ਸਵੈ-ਨਿਰਭਰ ਉਦਯੋਗਿਕ ਪਾਰਿਸਥਿਤਕੀ ਤੰਤਰ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ। ੳਰਣਯੋਗ ਹੈ ਕਿ ਇਸ ਮੀਟਿੰਗ ਵਿੱਚ ਰਾਜ ਵਿੱਚ ਈ-ਵੇਸਟ ਪ੍ਰਬੰਧਨ ਲਈ ਸਸ਼ਕਤ ਢਾਂਚਾ ਤਿਆਰ ਕਰਨਾ, ਰੀਸਾਇਕਲਿੰਗ ਇੰਫ੍ਰਾਸਟ੍ਰਕਚਰ ਨੂੰ ਵਾਧਾ ਦੇਣਾ ਨਵਾਚਾਰ ਨੂੰ ਪ੍ਰੋਤਸਾਹਨ ਦੇਣ 'ਤੇ ਹਿਤਧਾਰਕਾਂ ਨਾਲ ਵਿਆਪਕ ਚਰਚਾ ਕੀਤੀ। ਉਦਯੋਗ ਅਤੇ ਵਣਜ ਵਿਭਾਗ ਦੇ ਮਹਾਨਿਦੇਸ਼ਕ ਡੀਕੇ ਬੇਹਰਾ ਵੀਡਿਓ ਕਾਂਫ੍ਰੈਂਸ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ। ਉੱਥੇੇ ਚੀਫ਼ ਟੈਕਨਾਲੋਜੀ ਆਫਿਸਰ ਨਿਤਿਨ ਬੰਸਲ ਨੇ ਮੌਜ਼ੂਦ ੳਦਯੋਗ ਜਗਤ ਦੇ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ ਰਾਜ ਦੀ ਨਵੀਂ ਨੀਤੀਆਂ ਦਾ ਪਰਿਚੈਅ ਦਿੱਤਾ ਅਤੇ ਨੀਤੀਆਂ ਵਿੱਚ ਉਦਮੀਆਂ ਨੂੰ ਪੋ੍ਰਤਸਾਹਨ ਦੇਣ ਲਈ ਸ਼ਾਮਲ ਪ੍ਰਾਵਧਾਨਾਂ ਬਾਰੇ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਉਦਯੋਗ ਅਤੇ ਵਣਜ ਮੰਤਰੀ ਦੇ ਸਲਾਹਕਾਰ ਵੀਰੇਂਦਰ ਸਿੰਘ, ਉਦਯੋਗ ਅਤੇ ਵਣਜ ਵਿਭਾਗ ਦੇ ਅਧਿਕਾਰੀ, ਮੈਨਕਾਇੰਡ ਫਾਰਮਾ, ਕਾਰੋ ਸੰਭਵ, ਨਾਮੋ ਈ-ਵੇਸਟ ਮੈਨੇਜਮੈਂਟ ਲਿਮਿਟੇਡ ਸਮੇਤ ਕਈ ਪ੍ਰਮੁੱਖ ਉਦਯੋਗ ਗਰੂਪਾਂ ਅਤੇ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਭਾਗੀਦਾਰੀ ਕੀਤੀ।