ਸੁਨਾਮ : ਪੰਜਾਬ ਅੰਦਰ ਲਘੂ ਉਦਯੋਗਾਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣਨ ਲਈ ਲਘੂ ਉਦਯੋਗ ਭਾਰਤੀ ਦੀ ਕੇਂਦਰੀ ਟੀਮ ਪ੍ਰਕਾਸ਼ ਚੰਦਰ ਰਾਸ਼ਟਰੀ ਸੰਗਠਨ ਮੰਤਰੀ ਅਰਵਿੰਦ ਧੂਮਲ ਰਾਸ਼ਟਰੀ ਉਪ ਪ੍ਰਧਾਨ ਪ੍ਰਦੀਪ ਮੋਂਗੀਆ ਪੰਜਾਬ ਇੰਚਾਰਜ, ਵਿਕਰਾਂਤ ਸ਼ਰਮਾ ਉੱਤਰੀ ਖੇਤਰੀ ਅਧਿਕਾਰੀ ਅਤੇ ਅਨਿਲ ਸ਼ਰਮਾ ਵੱਲੋਂ ਸੁਨਾਮ ਵਿਖੇ ਪੁੱਜਕੇ ਉਦਯੋਗ ਅਤੇ ਵਪਾਰੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਹ ਪ੍ਰੋਗਰਾਮ ਪ੍ਰਦੀਪ ਮੈਨਨ ਚੇਅਰਮੈਨ, ਤਰਸੇਮ ਮਿੱਤਲ ਪ੍ਰਧਾਨ, ਪੰਜਾਬ ਪੇਪਰ ਬੋਰਡ ਮਿੱਲ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਪੇਪਰ ਬੋਰਡ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ। ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਪੋਪੀ, ਪਵਿੱਤਰ ਸਿੰਗਲਾ ਹਨੂੰਮਾਨ ਫਿਲੌਰ ਮਿੱਲ, ਵਿਨੋਦ ਗੋਇਲ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਵਨ ਗੁੱਜਰਾਂ, ਨਰੇਸ਼ ਭੋਲਾ ਪ੍ਰਧਾਨ, ਉਦਯੋਗਪਤੀ ਸੁਮੇਰ ਗਰਗ, ਗਹੀਰ ਐਗਰੋ ਇੰਡਸਟਰੀਜ਼ ਦੇ ਐਮ ਡੀ ਸੁਰਜੀਤ ਸਿੰਘ ਗਹੀਰ, ਸੁਖਵਿੰਦਰ ਸਿੰਘ ਬਿੰਦਰ ਜਸਵੰਤ ਕੰਬਾਈਨ ਇੰਡਸਟਰੀ ਵੱਲੋਂ ਮੰਗ ਪੱਤਰ ਦੇਕੇ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਮੀਟਿੰਗ ਵਿੱਚ ਹਾਜ਼ਰ ਕੇਂਦਰੀ ਟੀਮ ਦੇ ਅਹੁਦੇਦਾਰਾਂ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਬਕਾਇਦਾ ਤੌਰ ਤੇ ਯਤਨ ਕੀਤੇ ਜਾਣਗੇ।
ਇਸ ਸਮੇਂ ਚੰਦਰ ਪ੍ਰਕਾਸ਼ ਵਪਾਰ ਮੰਡਲ ਸਕੱਤਰ, ਇਲੈਕਟ੍ਰਿਕ ਐਸੋਸੀਏਸ਼ਨ ਸੋਮਨਾਥ ਵਰਮਾ ਚੇਅਰਮੈਨ, ਸਾਹਿਲ ਗਰਗ ਬਬਲੂ, ਪ੍ਰਧਾਨ ਪ੍ਰਵੀਨ ਕੁਮਾਰ, ਸੁਭਾਸ਼ ਚੰਦਰ, ਮਨੋਜ ਬਾਂਸਲ, ਰਾਜੇਸ਼ ਕੁਮਾਰ, ਸੁਰਜੀਤ ਸਿੰਘ ਆਨੰਦ, ਰਾਜੇਸ਼ ਕੁਮਾਰ, ਰਾਜੇਸ਼ ਕੁਮਾਰ, ਸਰਾਫਾ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਖੁਰਮੀ, ਰਾਮ ਕੁਮਾਰ ਬਾਂਸਲ, ਇੰਡਸਟਰੀਅਲ ਚੈਂਬਰ ਦੇ ਜਨਰਲ ਸਕੱਤਰ ਤਨੁਜ ਜਿੰਦਲ, ਰਵੀ ਕਮਲ ਗੋਇਲ ਨੂੰ ਸਨਮਾਨਿਤ ਕੀਤਾ ਗਿਆ। ਬ੍ਰਾਹਮਣ ਸਭਾ ਦੇ ਪ੍ਰਧਾਨ ਹਰ ਭਗਵਾਨ ਸ਼ਰਮਾ, ਅਨੂਪ ਰਿਖੀ, ਐਡਵੋਕੇਟ ਪੁਸ਼ਪਿੰਦਰ ਜਿੰਦਲ ਅਟਾਰਨੀ ਜਨਰਲ, ਕੇਵਲ ਕ੍ਰਿਸ਼ਨ ਬਾਲਾਜੀ ਪਲਾਸਟਿਕ, ਹੈਪੀ ਗੋਇਲ, ਅਰੁਣ ਸ਼ਰਮਾ ਆਸਮਾ ਪੇਪਰ ਮਿੱਲ, ਅਨਿਰੁਧ ਵਸ਼ਿਸ਼ਟ, ਪਰਮਿੰਦਰ ਸ਼ਰਮਾ ਐਗਰੋ ਫਾਰਮਿੰਗ ਇੰਡਸਟਰੀਜ਼, ਚਰਨਦਾਸ, ਬਲਵਿੰਦਰ ਕੁਮਾਰ ਬਰਨਾਲਾ, ਸੁਰਿੰਦਰ ਸਿੰਘ, ਰਾਕੇਸ਼ ਕੁਮਾਰ ਚੰਨੋ, ਰਾਮ ਕੁਮਾਰ ਭਵਾਨੀਗੜ੍ਹ, ਸਾਬਕਾ ਪ੍ਰਧਾਨ ਵਿਪਨ ਸ਼ਰਮਾ ਗੜ੍ਹਸ਼ੰਕਰ, ਸਾਬਕਾ ਪ੍ਰਧਾਨ ਰੋਸ਼ਨ ਲਾਲ ਬਲਬੇੜਾ, ਨਰਿੰਦਰ ਕੁਮਾਰ ਡੀਸੀ, ਰਿੰਪਲ ਧਾਲੀਵਾਲ, ਉਦਯੋਗਪਤੀ ਮੱਖਣ ਕੁਮਾਰ, ਵਿੱਕੀ, ਸੋਨੀ ਭੁਟਾਲੀਆ, ਰਾਜੇਸ਼ ਕੁਮਾਰ, ਪ੍ਰਮੋਦ ਕੁਮਾਰ, ਰਾਜੇਸ਼ ਕੁਮਾਰ, ਅਮਰਨਾਥ ਜੇ.ਕੇ , ਗੁਰਿੰਦਰਜੀਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਜਾਰਜ, ਰਜਨੀਸ਼ ਗਰਗ, ਕੁਲਵਿੰਦਰ ਸਿੰਘ ਨਾਮਧਾਰੀ, ਮੁਨੀਸ਼ ਮੁੰਨਾ, ਨਰਿੰਦਰਜੀਤ ਕਾਲਾ, ਸੰਜੀਵ ਮੇਨਨ ਐਮ.ਡੀ.ਮੈਨਨ ਗਰੁੱਪ ਨੇ ਲਘੂ ਉਦਯੋਗ ਭਾਰਤੀ ਦੇ ਨਵ-ਨਿਯੁਕਤ ਜਿਲ੍ਹਾ ਕਨਵੀਨਰ ਸਮੇਤ ਹੋਰ ਮੈਂਬਰ ਹਾਜ਼ਰ ਸਨ।