ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਪੀ. ਐਚ. ਸੀ ਫਤਿਹਗੜ੍ਹ ਪੰਜਗਰਾਈਆਂ ਦੀ ਅਗਵਾਈ ਹੇਠ ਸਿਹਤ ਕੇਂਦਰ ਕਲਿਆਣ ਦੇ ਸਟਾਫ਼ ਦੇ ਵਿਸ਼ੇਸ਼ ਉੱਦਮ ਸਦਕਾ ਪਿੰਡ ਕਲਿਆਣ ਵਿਖ਼ੇ ਮੈਗਾ ਸਿਹਤ ਜਾਂਚ ਕੈੰਪ ਲਗਾਇਆ ਗਿਆ| ਇਸ ਮੌਕੇ 170 ਲੋਕਾਂ ਦੀ ਸਿਹਤ ਜਾਂਚ ਤੇ ਟੈਸਟ ਕੀਤੇ ਗਏ ਅਤੇ ਟੀ. ਬੀ ਮੁਕਤ ਭਾਰਤ ਅਭਿਆਨ ਤਹਿਤ 150 ਲੋਕਾਂ ਦੇ ਐਕਸਰੇ ਕੀਤੇ ਗਏ| ਇਸ ਮੌਕੇ ਜਿਲ੍ਹਾ ਟੀ. ਬੀ ਅਫ਼ਸਰ ਛਾਤੀ ਦੇ ਰੋਗਾਂ ਦੇ ਮਾਹਿਰ ਡਾ.ਅਵੀ ਗਰਗ ਵੱਲੋਂ ਛਾਤੀ ਦੀਆਂ ਬਿਮਾਰੀਆਂ ਅਤੇ ਟੀ. ਬੀ ਸੰਬੰਧੀ ਜਾਂਚ ਕੀਤੀ ਗਈ,ਇਸ ਕੈੰਪ ਵਿੱਚ ਜਿਲ੍ਹਾ ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਅਤੇ ਡਾ. ਮੁਨੀਰ ਮੁਹੰਮਦ ਦੀ ਦੇਖ ਰੇਖ ਹੇਠ ਐਨ. ਸੀ. ਡੀ, ਮਲੇਰੀਆ ਅਤੇ ਵੈਕਟਰ ਬੌਰਨ ਬਾਰੇ ਵੀ ਸਿੱਖਿਅਤ ਕੀਤਾ ਗਿਆ ਤੇ 150 ਲੋਕਾਂ ਦੀ ਮਲੇਰੀਆ ਜਾਂਚ ਲਈ ਬਲੱਡ ਸਲਾਈਡਾਂ ਬਣਾਈਆਂ ਗਈਆਂ|ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਵੀ ਗਰਗ ਨੇ ਕਿਹਾ ਕਿ ਪਿੰਡ ਕਲਿਆਣ ਵੱਲੋਂ ਇਸ ਕੈੰਪ ਵਿੱਚ ਵੱਡਾ ਉਪਰਾਲਾ ਤੇ ਮਿਹਨਤ ਕੀਤੀ ਗਈ ਜਿਸ ਸਦਕਾ ਵੱਡੀ ਗਿਣਤੀ ਲੋਕ ਕੈਪ ਵਿੱਚ ਪਹੁੰਚੇ ਹਨ ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਨਿਯਮਤ ਸਿਹਤ ਜਾਂਚ ਕਰਾਉਣੀ ਚਾਹੀਦੀ ਹੈ, ਉਹਨਾਂ ਕਿਹਾ ਕਿ 60 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਬਾਕੀ ਟੈਸਟਾਂ ਦੇ ਨਾਲ ਟੀ ਬੀ ਦੀ ਜਾਂਚ ਲਈ ਐਕਸਰੇ ਵੀ ਜਰੂਰ ਕਰਾਉਣਾ ਚਾਹੀਦਾ ਹੈ ਅਤੇ ਜਿਹਨਾਂ ਮਰੀਜਾਂ ਨੂੰ ਕਰਾਨਿਕ ਬਿਮਾਰੀਆਂ ਹਨ ਉਹਨਾਂ ਨੂੰ ਵੀ ਆਪਣੀ ਟੀ. ਬੀ ਜਾਂਚ ਕਰਾਉਣੀ ਚਾਹੀਦੀ ਹੈ | ਇਸ ਮੌਕੇ ਬਲਾਕ ਟੀ.ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਨੇ ਕਿਹਾ ਕਿ ਪੀ. ਐਚ ਸੀ ਪੰਜਗਰਾਈਆਂ ਵਿਖ਼ੇ ਟੀ ਬੀ ਦੀ ਜਾਂਚ ਆਧੁਨਿਕ ਮਸ਼ੀਨਾਂ ਦੇ ਨਾਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਦਵਾਈ ਵੀ ਆਸ਼ਾ ਵੱਲੋਂ ਘਰ ਜਾ ਕਿ ਖਵਾਈ ਜਾਂਦੀ ਹੈ, ਉਹਨਾਂ ਕਿਹਾ ਕਿ ਟੀ. ਬੀ ਦਾ ਕੋਈ ਵੀ ਲੱਛਣ ਹੋਣ ਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਾਂਚ ਜਰੂਰ ਕਰਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਦਾ ਸਮੇਂ ਸਿਰ ਇਲਾਜ ਹੋ ਸਕੇ | ਇਸ ਮੌਕੇ ਸਰਪੰਚ ਕੁਲਵੰਤ ਕੌਰ, ਸੂਬੇਦਾਰ ਬਾਰਾ ਸਿੰਘ, ਸੀ. ਐਚ. ਓ ਡਾ. ਗੁਰਰਾਜਕਮਲ ਕੌਰ, ਡਾ. ਕ੍ਰਿਸ਼ਮਾ ਸੈਣੀ, ਮਪਸ ਗੁਲਜ਼ਾਰ ਖਾਨ,ਟੀ.ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ, ਮਪਹਵ ਚਮਕੌਰ ਸਿੰਘ, ਗੁਰਬੀਰ ਸਿੰਘ,ਰਮਨਦੀਪ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ ,ਨਵਜੋਤ ਕੌਰ ਰੇਡੀਓਗ੍ਰਾਫਰ, ਲਵਪ੍ਰੀਤ ਸਿੰਘ ਲਵੀ, ਜਸਵੀਰ ਸਿੰਘ, ਪੰਚ ਭੀਮ ਸਿੰਘ, ਪੰਚ ਸੁਖਵਿੰਦਰ ਸਿੰਘ, ਪਲਵਿੰਦਰ ਸਿੰਘ ਲਾਲੀ, ਜਰਨੈਲ ਸਿੰਘ ਜੈਲੀ, ਜਸਪਾਲ ਸਿੰਘ ਸੋਨੀ ਸਮੇਤ ਸਮੂਹ ਆਸ਼ਾ ਹਾਜ਼ਰ ਸਨ|