ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜੀ ਐਸ ਭਿੰਡਰ ਦੀ ਅਗਵਾਈ ਹੇਠ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖ਼ੇ ਟੀ. ਬੀ ਮੁਕਤ ਭਾਰਤ ਅਭਿਆਨ ਤਹਿਤ ਮਹੀਨਾਵਾਰ ਮੀਟਿੰਗ ਕੀਤੀ ਗਈ, ਇਸ ਮੌਕੇ ਹਾਜ਼ਰ ਆਸ਼ਾ ਨੂੰ ਸੰਬੋਧਨ ਕਰਦਿਆਂ ਬਲਾਕ ਟੀ. ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਨੇ ਕਿਹਾ ਕੇ ਆਸ਼ਾ ਵੱਲੋਂ ਟੀ. ਬੀ. ਦੀ ਰੋਕਥਾਮ ਲਈ ਫ਼ੀਲਡ ਵਿੱਚ ਸਰਵੇ ਜਾਰੀ ਰੱਖਿਆ ਜਾਵੇ ਅਤੇ ਸ਼ੱਕੀ ਮਰੀਜਾਂ ਦੀ ਬਲਗਮ ਜਾਂਚ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਟੀ ਬੀ ਦਾ ਇਲਾਜ ਸ਼ੁਰੂ ਹੋ ਸਕੇ, ਉਹਨਾਂ ਕਿਹਾ ਕਿ ਬਲਾਕ ਪੰਜਗਰਾਈਆਂ ਵੱਲੋਂ ਟੀ. ਬੀ ਦੀ ਰੋਕਥਾਮ ਤੇ ਇਲਾਜ ਲਈ ਗੰਭੀਰਤਾ ਦੇ ਨਾਲ ਕੰਮ ਕੀਤਾ ਜਾ ਰਿਹਾ,ਅਤੇ ਬਲਾਕ ਵਿੱਚ ਬਲਗਮ ਜਾਂਚ ਮੁਫ਼ਤ ਕੀਤੀ ਜਾਂਦੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਐਸ ਐਮ ਓ ਡਾ. ਜੀ ਐਸ ਭਿੰਡਰ ਨੇ ਕਿਹਾ ਕਿ ਟੀ. ਬੀ ਪੂਰੀ ਤਰ੍ਹਾਂ ਇਲਾਜਯੋਗ ਹੈ ਮਰੀਜ ਨੂੰ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ ਅਤੇ ਦਵਾਈ ਦੇ ਵਿੱਚ ਬਿਲਕੁਲ ਵੀ ਨਾਗਾ ਨਹੀਂ ਪਾਉਣਾ ਚਾਹੀਦਾ ਅਤੇ ਸਮੇਂ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਜਿਹਾ ਕਰਨ ਨਾਲ ਟੀ. ਬੀ ਤੋਂ ਮੁਕਤ ਹੋਇਆ ਜਾ ਸਕਦਾ ਹੈ |ਇਸ ਮੌਕੇ ਹਰਪ੍ਰੀਤ ਕੌਰ ਬੀ. ਈ. ਈ, ਐਲ. ਟੀ ਪ੍ਰਵੀਨ ਖਾਤੂੰਨ ਸਮੇਤ ਸਮੂਹ ਆਸ਼ਾ ਹਾਜ਼ਰ ਸਨ |