ਸੁਨਾਮ : ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਨਿੱਕੀ ਉਮਰੇ ਖੇਡਾਂ ਵਿੱਚ ਲੱਗੇ ਬੱਚਿਆਂ ਨਾਲ ਗਰਾਊਂਡ ਵਿੱਚ ਜਾਕੇ ਗੱਲਬਾਤ ਕੀਤੀ ਅਤੇ ਹੌਸਲੇ ਦਿੱਤਾ। ਉਨ੍ਹਾਂ ਆਖਿਆ ਕਿ ਨੌਜਵਾਨੀ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਕੌਮ ਦਾ ਭਵਿੱਖ ਰੋਸ਼ਨ ਹੋ ਜਾਂਦਾ ਹੈ।ਖੇਡਾਂ ਰਾਹੀਂ ਅਨੁਸ਼ਾਸਨ, ਸਿਹਤ ਅਤੇ ਸੰਘਰਸ਼ ਦੀ ਸਿੱਖ ਮਿਲਦੀ ਹੈ ਜਦੋਂ ਅਸੀਂ ਆਪਣੇ ਸ਼ਹਿਰ ਦੇ ਬੱਚਿਆਂ ਨੂੰ ਬਾਕਸਿੰਗ ਵਰਗੀਆਂ ਖੇਡਾਂ ਵਿੱਚ ਦਿਲਚਸਪੀ ਲੈਂਦੇ ਵੇਖਦੇ ਹਾਂ ਤਾਂ ਇਹ ਸਿਰਫ਼ ਇੱਕ ਖੇਡ ਨਹੀਂ, ਸਾਡੇ ਭਵਿੱਖ ਦੀ ਨੀਂਹ ਪੱਕੀ ਹੋਣ ਦੀ ਨਿਸ਼ਾਨੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਇਹ ਬੱਚੇ ਅੱਜ ਜਿੰਨੇ ਜੋਸ਼ ਨਾਲ ਮੈਦਾਨ ਵਿੱਚ ਉਤਰ ਰਹੇ ਹਨ ਕੱਲ੍ਹ ਨੂੰ ਓਹਨਾ ਚੋਂ ਹੀ ਕੋਈ ਚੈਂਪੀਅਨ ਕੋਈ ਆਈਕਨ ਤੇ ਕੋਈ ਨੇਤਾ ਬਣੇਗਾ। ਨੌਜਵਾਨ ਕਾਂਗਰਸੀ ਆਗੂ ਮਨੀ ਵੜ੍ਹੈਚ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ ਜੀਵਨ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਸੰਘਰਸ਼ ਦੀ ਸਿਖਲਾਈ ਵੀ ਦਿੰਦੀਆਂ ਹਨ। ਉਨ੍ਹਾਂ ਇੰਨਾਂ ਬੱਚਿਆਂ ਦੇ ਕੋਚ ਗੁਰਵਿੰਦਰ ਸਿੰਘ ਟਿੱਬੀ ਬੌਕਸਰ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਬਿਨਾਂ ਕਿਸੇ ਨਿੱਜੀ ਫਾਇਦੇ ਅਤੇ ਕਿਸੇ ਵਿੱਤੀ ਸਹਾਇਤਾ ਤੋਂ ਬੱਚਿਆਂ ਨੂੰ ਸਹੀ ਰਾਹ ਦਿਖਾ ਰਹੇ ਹਨ। ਉਨਾ ਕਿਹਾ ਕਿ ਇਹ ਯਕੀਨੀ ਬਣਾਵਾਂਗੇ ਕਿ ਸੁਨਾਮ ਸ਼ਹਿਰ ਵਿੱਚ ਹਰ ਬੱਚਾ ਖੇਡਣ ਦੇ ਮੌਕੇ ਪਾਵੇ ਸਹੀ ਮਾਰਗ ਤੇ ਚੱਲੇ ਤੇ ਸਿਰਫ਼ ਰਿੰਗ ਹੀ ਨਹੀਂ ਜੀਵਨ ਦੇ ਹਰੇਕ ਮੈਦਾਨ ਵਿੱਚ ਜਿੱਤਦਾ ਨਜ਼ਰ ਆਵੇ। ਇਸ ਮੌਕੇ ਕਿਰਨਜੀਤ ਸਿੰਘ ਪਿੰਚੂ ਸਹੋਤਾ ਸਾਹਿਲ ਜੌੜਾ ਸਮੇਤ ਹੋਰ ਮੈਂਬਰ ਹਾਜ਼ਰ ਸਨ।