ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਪ੍ਰਧਾਨ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਪੀ. ਐਚ. ਸੀ ਫਤਿਹਗੜ੍ਹ ਪੰਜਗਰਾਈਆਂ ਦੀ ਅਗਵਾਈ ਹੇਠ ਕੰਗਣਵਾਲ ਵਿਖ਼ੇ ਮੈਗਾ ਸਿਹਤ ਜਾਂਚ ਕੈੰਪ ਲਗਾਇਆ ਗਿਆ | ਇਸ ਮੌਕੇ 102 ਲੋਕਾਂ ਦੀ ਸਿਹਤ ਜਾਂਚ, ਟੈਸਟ ਕੀਤੇ ਗਏ ਤੇ ਟੀ. ਬੀ ਮੁਕਤ ਭਾਰਤ ਅਭਿਆਨ ਤਹਿਤ 82 ਲੋਕਾਂ ਦੇ ਐਕਸਰੇ ਕੀਤੇ ਗਏ | ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ, ਡਾ. ਰਮਨਦੀਪ ਕੌਰ ਅਤੇ ਜਿਲ੍ਹਾ ਟੀ. ਬੀ ਅਫ਼ਸਰ ਡਾ. ਅਭੀ ਗਰਗ ਦੀ ਦੇਖ ਰੇਖ ਲੱਗੇ ਇਸ ਕੈੰਪ ਵਿੱਚ ਐਨ. ਸੀ. ਡੀ, ਮਲੇਰੀਆ ਅਤੇ ਵੈਕਟਰ ਬੌਰਨ ਬਾਰੇ ਵੀ ਸਿੱਖਿਅਤ ਕੀਤਾ ਗਿਆ |ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਨਿਯਮਤ ਸਿਹਤ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਬਦਲਾਵ ਲਿਆ ਕੇ ਸਿਹਤ ਸੰਭਾਲ ਕਰਨੀ ਚਾਹੀਦੀ ਹੈ, ਉਹਨਾਂ ਕਿਹਾ ਕਿ 60 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਬਾਕੀ ਟੈਸਟਾਂ ਦੇ ਨਾਲ ਟੀ ਬੀ ਦੀ ਜਾਂਚ ਲਈ ਐਕਸਰੇ ਵੀ ਜਰੂਰ ਕਰਾਉਣਾ ਚਾਹੀਦਾ ਹੈ ਅਤੇ ਜਿਹਨਾਂ ਮਰੀਜਾਂ ਨੂੰ ਕਰਾਨਿਕ ਬਿਮਾਰੀਆਂ ਹਨ ਉਹਨਾਂ ਨੂੰ ਵੀ ਆਪਣੀ ਨਿਯਮਤ ਜਾਂਚ ਕਰਾਉਣੀ ਚਾਹੀਦੀ ਹੈ| ਇਸ ਮੌਕੇ ਬਲਾਕ ਟੀ.ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਨੇ ਪੱਤਰਕਾਰ ਕਲਿਆਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀ. ਐਚ ਸੀ ਪੰਜਗਰਾਈਆਂ ਵਿਖ਼ੇ ਟੀ ਬੀ ਦੀ ਜਾਂਚ ਆਧੁਨਿਕ ਮਸ਼ੀਨਾਂ ਦੇ ਨਾਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਦਵਾਈ ਵੀ ਆਸ਼ਾ ਵੱਲੋਂ ਘਰ ਜਾ ਕਿ ਖਵਾਈ ਜਾਂਦੀ ਹੈ, ਉਹਨਾਂ ਕਿਹਾ ਕਿ ਟੀ. ਬੀ ਦਾ ਕੋਈ ਵੀ ਲੱਛਣ ਹੋਣ ਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਾਂਚ ਜਰੂਰ ਕਰਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਦਾ ਸਮੇਂ ਸਿਰ ਇਲਾਜ ਹੋ ਸਕੇ ਇਸ ਮੌਕੇ ਟੀ.ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ,ਸੀ. ਐਚ. ਓ ਡਾ. ਵਿਕਰਮ ਕੌੜਾ, ਐਸ ਆਈ ਹਰਮਿੰਦਰ ਸਿੰਘ, ਮਪਹਵ ਮਨਦੀਪ ਸਿੰਘ, ਚਮਕੌਰ ਸਿੰਘ, ਜੈਨਬ ਬੀਬੀ,ਐਸ. ਟੀ. ਐਸ ਕੁਲਦੀਪ ਸਿੰਘ,ਨਵਜੋਤ ਕੌਰ ਰੇਡੀਓਗ੍ਰਾਫਰ ਸਮੇਤ ਸਮੂਹ ਆਸ਼ਾ ਅਤੇ ਆਂਗਣਵਾੜੀ ਵਰਕਰਜ ਹਾਜ਼ਰ ਸਨ|