Friday, June 20, 2025

Malwa

ਰਿਧੀਮਾ ਗੁਪਤਾ ਨੇ ਨੀਟ ਚੋਂ ਪ੍ਰਾਪਤ ਕੀਤੇ 567 ਅੰਕ 

June 19, 2025 04:15 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਡਾਕਟਰੀ ਦੀ ਪੜ੍ਹਾਈ ਕਰਨ ਲਈ ਦਾਖਲਾ ਲੈਣ ਵਾਸਤੇ ਦਿੱਤੀ ਨੀਟ ਪ੍ਰੀਖਿਆ ਵਿੱਚੋਂ 567 ਅੰਕ ਪ੍ਰਾਪਤ ਕਰਕੇ ਸੁਨਾਮ ਦੀ ਰਿਧੀਮਾ ਗੁਪਤਾ ਦੇਸ਼ ਦੇ ਪਹਿਲੇ 6100 ਰੈਂਕ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੀ ਹੈ। ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੀ ਰਿਧੀਮਾ ਗੁਪਤਾ ਨੇ ਸਵੈ-ਅਧਿਐਨ ਕੀਤਾ ਹੈ। ਰਿਧੀਮਾ ਗੁਪਤਾ ਦੇ ਮਾਤਾ-ਪਿਤਾ ਪੇਸ਼ੇ ਵਜੋਂ ਦੋਵੇਂ ਡਾਕਟਰ ਹਨ। ਉਸਦੇ ਪਿਤਾ ਡਾਕਟਰ ਜੌਨੀ ਗੁਪਤਾ ਐਮ ਡੀ ਮੈਡੀਸਨ ਅਤੇ ਮਾਤਾ ਡਾਕਟਰ ਮੋਨਿਕਾ ਗੋਇਲ ਨੇ ਦੱਸਿਆ ਕਿ ਰਿਧੀਮਾ ਨੇ ਦਿਨ-ਰਾਤ ਪੜ੍ਹਾਈ ਕਰਕੇ ਆਪਣਾ ਟੀਚਾ ਪ੍ਰਾਪਤ ਕੀਤਾ ਹੈ। ਰਿਧੀਮਾ ਨੇ ਪੜ੍ਹਾਈ ਪ੍ਰਤੀ ਸਮਰਪਣ ਦੇ ਆਧਾਰ 'ਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ 'ਤੇ ਰਿਧੀਮਾ ਗੁਪਤਾ ਨੇ ਕਿਹਾ ਕਿ ਉਹ ਭਵਿੱਖ ਵਿੱਚ ਰੇਡੀਓਲੋਜਿਸਟ ਬਣ ਕੇ ਮਰੀਜ਼ਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਨੇ ਆਖਿਆ ਕਿ ਇਨਸਾਨ ਨੂੰ ਆਪਣੇ ਵੱਲੋਂ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।

Have something to say? Post your comment

 

More in Malwa

ਅਨਿਲ ਜੁਨੇਜਾ ਰੋਟਰੀ ਦੇ ਸਟੇਟ ਕੋਆਰਡੀਨੇਟਰ ਬਣੇ 

ਕੁੱਟਮਾਰ ਕਰਕੇ ਦੋਸਤਾਂ ਨੇ ਕੀਤੀ ਦੋਸਤ ਦੀ ਹੱਤਿਆ 

ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਡਕਾਲਾ ਵਿਖੇ ਛੱਪੜ ਦੀ ਸਫ਼ਾਈ ਦੇ ਕੰਮ ਦਾ ਜਾਇਜ਼ਾ

"ਸੀ.ਐਮ. ਦੀ ਯੋਗਸ਼ਾਲਾ" ਦੇ ਤਹਿਤ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਅਮਰਨਾਥ ਯਾਤਰਾ ਲੰਗਰ ਲਈ ਰਸਦ ਦਾ ਟਰੱਕ ਰਵਾਨਾ 

ਆਰਥਿਕ ਜਨਗਣਨਾ 2025 ਦੀ ਤਿਆਰੀਆਂ ਦਾ ਜਾਇਜਾ ਲੈਣ ਲਈ ਏ.ਡੀ.ਸੀ. ਵੱਲੋਂ ਮੀਟਿੰਗ

ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਕੱਟਿਆ ਕੇਕ 

ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਦਮਨਜੀਤ ਸੰਧੂ ਨੂੰ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਨੇ ਆਨਰੇਰੀ ਰਿਸਰਚ ਫ਼ੈਲੋ ਨਿਯੁਕਤ ਕੀਤਾ

ਪਟਿਆਲਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ 7 ਨਜਾਇਜ ਪਿਸਟਲਾਂ ਤੇ ਗੋਲੀ ਸਿੱਕੇ ਸਮੇਤ ਕਾਬੂ-ਐਸ.ਐਸ.ਪੀ. ਵਰੁਣ ਸ਼ਰਮਾ

"ਏਅਰ ਇੰਡੀਆ ਕੰਪਨੀ" ਦੇ ਸਾਰੇ ਜਹਾਜਾਂ ਦੀ ਪੂਰੀ ਤਕਨੀਕੀ ਜਾਂਚ ਤੋਂ ਬਾਅਦ ਹੀ ਆਵਾਜਾਈ ਲਈ ਆਗਿਆ ਦਿੱਤੀ ਜਾਵੇ : ਪ੍ਰੋ. ਬਡੂੰਗਰ