Thursday, June 19, 2025

Haryana

15 ਦਿਨਾਂ ਵਿੱਚ ਘਰ ਤੱਕ ਡਾਕ ਰਾਹੀਂ ਪਹੁੰਚ ਜਾਵੇਗਾ ਫੋਟੋਯੁਕਤ ਚੋਣ ਪਹਿਚੋਾਣ ਪੱਤਰ : ਪੰਕਜ ਅਗਰਵਾਲ

June 18, 2025 07:32 PM
SehajTimes

ਵੋਟਰ ਨੂੰ ਐਸਐਮਐਸ ਰਾਹੀਂ ਦਿੱਤੀ ਜਾਵੇਗੀ ਜਾਣਕਾਰੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੈ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਵੋਟਰਾਂ ਤੱਕ ਫੋਟੋਯੁਕਤ ਪਹਿਚਾਣ ਪੱਤਰ 15 ਦਿਨਾਂ ਦੇ ਅੰਦਰ-ਅੰਦਰ ਪਹੁੰਚਾਉਣ ਲਈ ਇੱਕ ਨਵੀਂ ਮਾਨਕ ਸੰਚਾਲਨ ਪ੍ਰਕ੍ਰਿਆ ਜਾਰੀ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਵੋਟਰਾਂ ਦੇ ਨਵੇਂ ਰਜਿਸਟ੍ਰੇਸ਼ਣ, ਮੌਜੂਦਾ ਵੋਟਰਾਂ ਵਜੋ ਕਿਸੇ ਤਰ੍ਹਾ ਦਾ ਬਦਲਾਅ ਆਦਿ ਵਿੱਚ ਸੋਧ ਕਰਨ ਬਾਅਦ ਇਹ ਸੇਵਾ ਉਪਲਬਧ ਹੋਵੇਗੀ। ਇਸ ਦੇ ਲਈ ਡਾਕ ਵਿਭਾਗ ਰਾਹੀਂ ਵੋਟਰ ਪਹਿਚਾਣ ਪੱਤਰ ਵੋਟਰਾਂ ਤੱਕ ਪਹੁੰਚਾਇਆ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਇਸ ਨਵੇਂ ਸਿਸਟਮ ਤਹਿਤ ਹਰ ਸਟੇਜ 'ਤੇ ਸਮੇਂ ਦੀ ਸਹੀ ਟ੍ਰੇਕਿੰਗ ਹੋਵੇਗੀ ਅਤੇ ਹਰ ਸਟੇਜ 'ਤੇ ਵੋਟਰ ਨੂੰ ਉਸ ਦੇ ਮੋਬਾਇਲ ਫੋਨ 'ਤੇ ਐਸਐਮਐਸ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਸੇਵਾ ਤੇ ਵੰਡ ਵਿੱਚ ਸੁਧਾਰ ਹੋਵੇਗਾ ਅਤੇ ਡਾਟਾ ਸੁਰੱਖਿਆ ਵੀ ਬਣੀ ਰਹੇਗੀ। ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਵੋਟਰਾਂ ਨੂੰ ਬਿਹਤਰ ਸੇਵਾਵਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇਹ ਇੱਕ ਵੱਡੀ ਪਹਿਲ ਹੈ।

ਵਰਨਣਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਦੇ ਨਾਲ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਤੇ ਡਾ. ਵਿਵੇਕ ਜੋਸ਼ੀ ਨੇ ਵੋਟਰਾਂ ਤੇ ਹੋਰ ਹਿੱਤਧਾਰਕਾਂ ਦੇ ਲਾਭ ਲਈ ਕਈ ਨਵੀਂ ਪਹਿਲ ਕੀਤੀਆਂ ਹਨ।

Have something to say? Post your comment

 

More in Haryana

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਸ਼ਹਿਰੀ ਸਥਾਨਕ ਨਿਗਮ ਵੱਲੋਂ ਦਿੱਤੀ ਜਾਣ ਵਾਲੀ 31 ਆਨਲਾਇਨ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ ਬਣਾਇਆ ਜਾਵੇਗਾ : ਵਿਪੁਲ ਗੋਇਲ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਕਾਲਾਂਵਾਲੀ ਨਗਰਪਾਲਿਕਾ ਚੋਣ ਦੇ ਮੱਦੇਨਜਰ 29 ਜੂਨ ਨੂੰ ਪੇਡ ਛੁੱਟੀ

ਗੁਰੂਗ੍ਰਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਹੋਇਆ ਉਦਘਾਟਨ

ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਵਿਕਾਸ ਲਈ ਅੰਬਾਲਾ-ਚੰਡੀਗੜ੍ਹ ਦੇ ਵਿਚਕਾਰ ਮੈਟਰੋ ਚਲਾਉਣਾ ਜਰੂਰੀ : ਅਨਿਲ ਵਿਜ

ਸੰਯੁਕਤ ਸੰਸਦੀ ਕਮੇਟੀ ਨੇ ਵਨ ਨੇਸ਼ਨ, ਵਨ ਇਲੈਕਸ਼ਨ ਵਿਸ਼ਾ 'ਤੇ ਪ੍ਰਤਿਸ਼ਠਤ ਨਾਗਰਿਕਾਂ ਦੇ ਨਾਲ ਕੀਤਾ ਵਿਚਾਰ-ਵਟਾਂਦਰਾਂ

ਨਵੇਂ ਆਈਡਿਆਜ਼ ਨਾਲ ਪ੍ਰਿੰਟਿੰਗ ਨੂੰ ਦੇਣ ਨਵਾਂ ਰੰਗਰੂਪ : ਰਾਜੇਸ਼ ਨਾਗਰ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਅਰਾਵਲੀ ਵਿੱਚ ਪ੍ਰਸਤਾਵਿਤ ਜੰਗਲ ਸਫਾਰੀ ਨਾਲ ਹਰਿਆਣਾ ਬਣੇਗਾ ਇਕੋ-ਟੂਰਿਜ਼ਮ ਦਾ ਨਵਾਂ ਕੇਂਦਰ : ਰਾਓ ਨਰਬੀਰ ਸਿੰਘ