Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਅਰਾਵਲੀ ਵਿੱਚ ਪ੍ਰਸਤਾਵਿਤ ਜੰਗਲ ਸਫਾਰੀ ਨਾਲ ਹਰਿਆਣਾ ਬਣੇਗਾ ਇਕੋ-ਟੂਰਿਜ਼ਮ ਦਾ ਨਵਾਂ ਕੇਂਦਰ : ਰਾਓ ਨਰਬੀਰ ਸਿੰਘ

June 17, 2025 04:03 PM
SehajTimes

ਚਾਰ ਰਾਜ਼ਿਆਂ ਵਿੱਚ ਫੈਲੇਗਾ ਅਰਾਵਲੀ ਗ੍ਰੀਨ ਵਾਲ ਪੋ੍ਰਜੈਕਟ

ਚੰਡੀਗੜ੍ਹ : ਹਰਿਆਣਾ ਦੇ ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਸਰਕਾਰ ਵੱਲੋਂ ਅਰਾਵਲੀ ਖੇਤਰ ਵਿੱਚ ਇੱਕ ਮਹੱਤਵਪੂਰਨ ਜੰਗਲ ਸਫਾਰੀ ਪੋ੍ਰਜੈਕਟ ਅਤੇ ਅਰਾਵਲੀ ਗ੍ਰੀਨ ਵਾਲ ਪੋ੍ਰਜੈਕਟ ਤਿਆਰ ਕੀਤਾ ਹੈ। ਇਸ ਪ੍ਰੋਜੈਕਟ ਦਾ ਟੀਚਾ ਨਾ ਸਿਰਫ਼ ਇਕੋ-ਟੂਰਿਜ਼ਮ ਨੂੰ ਵਧਾਉਣਾ ਹੈ ਸਗੋਂ ਜੈਵ ਵਿਵਿਧਤਾ, ਜੰਗਲੀ ਜੀਵ ਸਰੰਖਣ ਅਤੇ ਸਥਾਨਕ ਲੋਕਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਵੀ ਹੈ।

ਅਰਾਵਲੀ ਗ੍ਰੀਨ ਵਾਲ-ਚਾਰ ਰਾਜ਼ਿਆਂ ਵਿੱਚ ਫੈਲਿਆ ਵਾਤਾਵਰਣੀ ਯਤਨ

ਉਨ੍ਹਾਂ ਨੇ ਦੱਸਿਆ ਕਿ ਅਰਾਵਲੀ ਭਾਰਤ ਦੀ ਸਭ ਤੋਂ ਪੁਰਾਣੀ ਪਹਾੜੀ ਲੜੀ ਹੈ, ਜੋ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਸਮੇਤ ਚਾਰ ਰਾਜ਼ਿਆਂ ਵਿੱਚ ਫੈਲੀ ਹੋਈ ਹੈ ਅਤੇ 1.15 ਮਿਲਿਅਨ ਹੈਕਟੇਅਰ ਖੇਤਰ ਨੂੰ ਕਵਰ ਕਰਦੀ ਹੈ। ਕੇਂਦਰ ਸਰਕਾਰ ਨੇ ਹਰਿਆਣਾ ਨੂੰ ਅਰਾਵਲੀ ਗ੍ਰੀਨ ਵਾਲ ਪੋ੍ਰਜੈਕਟ ਅਤੇ ਜੰਗਲੀ ਸਫਾਰੀ ਦਾ ਜਿੰਮਾਂ ਸੌਂਪਿਆ ਹੈ ਜੋ ਵਾਤਾਵਰਣੀ ਦ੍ਰਿਸ਼ਟੀਕੋਣ ਨਾਲ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ।

ਜੰਗਲੀ ਜੀਵ ਸੁਰੱਖਿਆ ਪ੍ਰਤੀ ਵੱਧ ਰਹੀ ਹੈ ਯੁਵਾ ਦਿਲਚਸਪੀ

ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜਲਵਾਯੂ ਬਦਲਾਓ ਅਤੇ ਪ੍ਰਦੂਸ਼ਣ ਦੇ ਦੌਰ ਵਿੱਚ ਵਾਤਾਵਰਣ ਸਰੰਖਣ ਇੱਕ ਵਿਸ਼ਵਵਿਆਪੀ ਚਿੰਦਾ ਬਣ ਗਿਆ ਹੈ। ਊਨ੍ਹਾਂ ਨੇ ਕਿਹਾ ਕਿ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹੋ ਕੇ ਹੀ ਅਸੀ ਵਾਤਾਵਰਣ ਸੰਤੁਲਨ ਬਣਾਈ ਰੱਖ ਸਕਦੇ ਹਨ। ਅੱਜ ਕਈ ਯੁਵਾ ਸਟਾਰਟਅਪ ਅਤੇ ਨਿਜੀ ਸੰਸਥਾਵਾਂ ਵੀ ਜੰਗਲੀਜੀਵ ਸਰੰਖਣ ਵਿੱਚ ਭਾਗੀਦਾਰੀ ਕਰ ਰਹੀਆਂ ਹਨ, ਜੋ ਸਰਕਾਰੀ ਯਤਨਾਂ ਨੂੰ ਮਜਬੂਤ ਬਣਾ ਰਹੀ ਹੈ।

ਨਾਗਪੁਰ ਅਤੇ ਜਾਮਨਗਰ ਜਿਹੇ ਪ੍ਰੋਜੈਕਟਾਂ ਨਾਲ ਲਈ ਜਾ ਰਹੀ ਹੈ ਪ੍ਰੇਰਣਾ

ਮੰਤਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਹਿਲਾਂ ਸੈਰ-ਸਪਾਟੇ ਅਧੀਨ ਸੀ, ਪਰ ਹੁਣ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ ਅਨੁਸਾਰ ਇਸ ਦੀ ਜਿੰਮੇਦਾਰੀ ਵਨ ਵਿਭਾਗ ਨੂੰ ਦਿੱਤੀ ਗਈ ਹੈ। ਉਹ ਆਪ ਨਾਗਪੁਰ ਦੀ ਗੋਰੇਵਾੜਾ ਸਫਾਰੀ ਅਤੇ ਗੁਜਰਾਤ ਦੀ ਵਨਤਾਰਾ ਪੋ੍ਰਜੈਕਟ ਦਾ ਦੌਰਾ ਕਰ ਚੁੱਕੇ ਹਨ। ਹਰਿਆਣਾ ਸਰਕਾਰ ਦਾ ਟੀਚਾ ਹੈ ਕਿ ਇਸ ਮੇਗਾ ਪ੍ਰੋਜੈਕਟ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥਾਂ ਨਾਲ ਕਰਾਇਆ ਜਾਵੇ।

ਵਾਤਾਵਰਣ ਸਬੰਧੀ ਲਾਭਾਂ ਨਾਲ ਮਿਲੇਗਾ ਰੁਜਗਾਰ ਦਾ ਮੌਕਾ

ਅਰਾਵਲੀ ਗ੍ਰੀਨ ਵਾਲ ਪੋ੍ਰਜੈਕਟ ਰਾਹੀਂ ਸਵਦੇਸ਼ੀ ਪ੍ਰਜਾਤਿਆਂ ਦਾ ਵਨ ਲਗਾਉਣਾ, ਮਿੱਟੀ ਦੀ ਸਿਹਤ ਵਿੱਚ ਸੁਧਾਰ, ਭੂਮੀਗਤ ਪਾਣੀ ਰੀਚਾਰਜ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਇਸ ਨਾਲ ਨਾ ਸਿਰਫ਼ ਹਰਿਆਣਾ ਦੇ ਵਾਤਾਵਰਣ ਨੂੰ ਬਲ ਮਿਲੇਗਾ, ਸਗੋਂ ਸਥਾਨਕ ਨੌਜੁਆਨਾਂ ਨੂੰ ਵਨ ਮਿਤਰ ਦੇ ਰੂਪ ਵਿੱਚ ਅਤੇ ਹਰਿਤ ਰੁਜਗਾਰ ਦੇ ਮੌਕੇ ਪੈਦਾ ਹੋਣਗੇੇ

ਰਾਓ ਨਰਬੀਰ ਸਿੰਘ ਨੇ ਅਪੀਲ ਕੀਤੀ ਕਿ ਸਾਰਿਆਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸਰੰਖਣ ਪ੍ਰਤੀ ਸੰਕਲਪ ਲੈਣਾ ਚਾਹੀਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਮਨ ਦੀ ਗੱਲ ਪ੍ਰੋਗਰਾਮ ਵਿੱਚ ਇਸ ਗੱਲ ਦਾ ਜਿਕਰ ਕੀਤਾ ਸੀ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ