Saturday, January 31, 2026
BREAKING NEWS
ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀ

Malwa

ਕੰਬੋਜ਼ ਇਤਿਹਾਸ ਬਾਰੇ ਪੁਸਤਕ ਲੋਕ ਅਰਪਣ 

June 16, 2025 06:26 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਨਾਮਵਰ ਲੇਖਕ ਸਵਰਗੀ ਜਗਨ ਨਾਥ ਸੰਧੇ ਵੱਲੋਂ ਲਿਖੀ ਅਤੇ ਸਾਹਿਤ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਵੱਲੋਂ ਸੰਪਾਦਿਤ ਕੀਤੀ ਪੁਸਤਕ "ਕੰਬੋਜ ਇਤਿਹਾਸ" ਸਾਹਿਤ ਸਭਾ ਸੁਨਾਮ ਵੱਲੋਂ ਕੀਤੇ ਗਏ ਇੱਕ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਡਾਕਟਰ ਹਰਨੇਕ ਸਿੰਘ ਢੋਟ-ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਡਾਕਟਰ ਰਤਨ ਸਿੰਘ ਸੰਧੇ ਡੀ. ਐਚ. ਐਮ. ਐਸ., ਸਰਪੰਚ ਕੇਸਰ ਸਿੰਘ ਢੋਟ, ਤਰਸੇਮ ਸਿੰਘ ਮਹਿਰੋਕ, ਜਰਨਲ ਸਕੱਤਰ, ਹਰਦਿਆਲ ਸਿੰਘ ਕੰਬੋਜ਼, ਗਿਆਨੀ ਜੰਗੀਰ ਸਿੰਘ ਰਤਨ, ਸੰਗਰਾਮੀ ਕਲਾ ਕੇਂਦਰ ਦੇ ਪ੍ਰਧਾਨ ਭੋਲਾ ਸਿੰਘ ਸੰਗਰਾਮੀ, ਕਮਲਜੀਤ ਸਿੰਘ ਵਿੱਕੀ, ਪ੍ਰਧਾਨ ਕਰਨੈਲ ਸਿੰਘ ਢੋਟ, ਹਰਜਸ ਸਿੰਘ ਖਡਿਆਲ, ਦੇਵ ਸਿੰਘ, ਐਡਵੋਕੇਟ ਰਮੇਸ਼ ਸ਼ਰਮਾ, ਮੀਤ ਸਕਰੌਦੀ, ਬਲਵਿੰਦਰ ਸਿੰਘ ਜ਼ਿਲੇਦਾਰ, ਦਲਬਾਰ ਸਿੰਘ ਚੱਠੇ ਸ਼ੇਖਵਾਂ, ਹਰਮੇਲ ਸਿੰਘ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਹਰਨੇਕ ਸਿੰਘ ਢੋਟ ਵੱਲੋਂ ਲੋਕ ਅਰਪਣ ਹੋਈ ਪੁਸਤਕ "ਕੰਬੋਜ ਇਤਿਹਾਸ" ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੁਨਾਮ ਦੇ ਬਹੁਤ ਹੀ ਵਿਦਵਾਨ ਲੇਖਕ ਸਵਰਗੀ ਜਗਨ ਨਾਥ ਸੰਧੇ ਨੇ ਇਸ ਪੁਸਤਕ ਵਿੱਚ ਆਪਣੇ ਵੱਲੋਂ ਅਤੇ ਡਾਕਟਰ ਜੀਆ ਲਾਲ ਕੰਬੋਜ, ਮਾਸਟਰ ਹਰਬੰਸ ਸਿੰਘ ਥਿੰਦ ਅਤੇ ਡਾਕਟਰ ਕਿਰਪਾਲ ਸਿੰਘ ਦਰਦੀ ਆਦਿ ਵਿਦਵਾਨ ਲੇਖਕਾਂ ਦੀਆਂ ਕੰਬੋਜ ਇਤਿਹਾਸ ਬਾਰੇ ਖੋਜ ਭਰਪੂਰ ਲਿਖਤਾਂ ਸ਼ਾਮਿਲ ਕਰਕੇ ਕੰਬੋਜ ਕੌਮ ਦੇ ਇਤਿਹਾਸਿਕ ਪਿਛੋਕੜ ਬਾਰੇ ਇਤਿਹਾਸਿਕ ਤੱਥਾਂ ਤੇ ਆਧਾਰਤ ਬਹੁਤ ਹੀ ਖੋਜ਼ ਭਰਪੂਰ ਜਾਣਕਾਰੀ ਸ਼ਾਮਿਲ ਕੀਤੀ ਹੈ। ਡਾਕਟਰ ਢੋਟ ਵੱਲੋਂ ਕੰਬੋਜ਼ ਕੌਮ ਦੇ 5 ਹਜਾਰ ਸਾਲ ਪੁਰਾਣੇ ਇਤਿਹਾਸ ਉੱਤੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਉਕਤ ਕਿਤਾਬ ਨੌਜ਼ਵਾਨ ਪੀੜ੍ਹੀ ਨੂੰ ਆਪਣੇ ਪੁਰਖਿਆਂ ਦੇ ਇਤਿਹਾਸ ਨਾਲ ਜੋੜੇਗੀ। ਲਖਵੀਰ ਸਿੰਘ ਰਤਨਪਾਲ ਤੇ ਦਲੇਰ ਸਿੰਘ ਚੰਦੀ ਵੱਲੋਂ ਇਹ ਪੁਸਤਕ ਛਪਵਾਉਣ ਲਈ ਕੀਤੀ ਪਹਿਲ ਕਦਮੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਨਾਲ ਸੰਗਰਾਮੀ ਕਲਾ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਪੁਸਤਕ ਦੀ ਛਪਵਾਈ ਲਈ ਦਿੱਤੇ ਆਰਥਿਕ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ। ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਹਰ ਕੌਮ ਨੂੰ ਆਪਣਾ ਇਤਿਹਾਸਕ ਪਿਛੋਕੜ ਯਾਦ ਰੱਖਣਾ ਚਾਹੀਦਾ ਹੈ। ਪ੍ਰਧਾਨ ਹਰਦਿਆਲ ਸਿੰਘ ਕੰਬੋਜ ਅਤੇ ਪ੍ਰਧਾਨ ਹਰਜਸ ਸਿੰਘ ਨੇ ਕਿਹਾ ਕਿ ਇਤਿਹਾਸ ਨੂੰ ਜਿਉਂਦਾ ਰੱਖਣ ਲਈ ਅਜਿਹੇ ਉਪਰਾਲਿਆਂ ਦੀ ਸਖ਼ਤ ਜ਼ਰੂਰਤ ਹੈ। ਸੰਗਰਾਮੀ ਕਲਾ ਕੇਂਦਰ ਦੇ ਜਨਰਲ ਸਕੱਤਰ ਭੋਲਾ ਸਿੰਘ ਸੰਗਰਾਮੀ ਨੇ ਕਿਹਾ ਕਿ ਜਦੋਂ ਸਾਨੂੰ ਕਿਸੇ ਲੇਖਕ ਵੱਲੋਂ ਪੜ੍ਹਨ ਲਈ ਕਿਤਾਬ ਮਿਲਦੀ ਹੈ ਤਾਂ ਕਿਤਾਬ ਪੜ੍ਹ ਕੇ ਲੇਖਕ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਹੌਸਲਾ ਅਫ਼ਜ਼ਾਈ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਹਰਨੇਕ ਸਿੰਘ ਢੋਟ ਅਤੇ ਵਿਸ਼ੇਸ਼ ਮਹਿਮਾਨ ਡਾਕਟਰ ਰਤਨ ਸਿੰਘ ਸੰਧੇ ਨੂੰ ਯਾਦਗਾਰ ਕਮੇਟੀ, ਸੰਗਰਾਮੀ ਕਲਾ ਕੇਂਦਰ ਅਤੇ ਸਾਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਵ ਸਿੰਘ, ਵਰੁਣ ਸ਼ਰਮਾ, ਨਰੇਸ਼ ਸ਼ਰਮਾ, ਗੁਰਦਿਆਲ ਸਿੰਘ ਐਸ.ਓ., ਬਲਵਿੰਦਰ ਸਿੰਘ ਬਾਗੀ, ਹਰਪਾਲ ਸਿੰਘ, ਬਲਜਿੰਦਰ ਸਿੰਘ ਕਾਕਾ, ਚਮਕੌਰ ਸਿੰਘ ਸ਼ਾਹਪੁਰ, ਕਰਮਜੀਤ ਕੌਰ, ਹਰਵਿੰਦਰ ਪੱਪਣ, ਹਨੀ ਸੰਗਰਾਮੀ, ਸਤਿਗੁਰੁ ਸੁਨਾਮੀ, ਅਮਨਦੀਪ ਸਿੰਘ, ਹਾਜ਼ਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਗਿਆਨੀ ਜੰਗੀਰ ਸਿੰਘ ਰਤਨ ਨੇ ਨਿਭਾਈ।

Have something to say? Post your comment