Sunday, June 15, 2025

Malwa

ਪਿੰਡ ਮਹੇਰਨਾਂ ਕਲਾਂ ਵਿਖੇ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ

June 14, 2025 07:51 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਪਿੰਡ ਮਹੇਰਨਾਂ ਕਲਾਂ ਲੁਧਿਆਣਾ ਵਿਖੇ ਐਨ ਆਰ ਆਈ ਵੀਰ ,ਪਿੰਡ ਦੀ ਪੰਚਾਇਤ ਤੇ ਕ੍ਰਿਕਟ ਟੀਮ ਮਹੇਰਨਾ ਕਲਾਂ ਵੱਲੋਂ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਆਗੂ ਗੁਰਮੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਪਹਿਲਾ ਦੋ ਰੋਜਾ ਕ੍ਰਿਕਟ ਟੂਰਨਾਮੈਂਟ ਇਲਾਕਾ ਭਰ ਤੋਂ ਵੱਡੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ। ਅਜਿਹੇ ਟੂਰਨਾਮੈਂਟ ਜਿੱਥੇ ਖਿਡਾਰੀਆਂ ਵਿੱਚ ਖੇਡ ਭਾਵਨਾ ਪੈਦਾ ਕਰਦੇ ਹਨ, ਉੱਥੇ ਇਸ ਟੂਰਨਾਮੈਂਟ ਵਿੱਚ ਬਹੁ ਗਿਣਤੀ ਵਿੱਚ ਸਾਰੀਆਂ ਟੀਮਾਂ ਵਿੱਚ ਕੇਸਧਾਰੀ ਖਿਡਾਰੀਆਂ ਸਨ, ਜੋ ਬਹੁਤ ਹੀ ਕਾਬਲੇ ਤਾਰੀਫ ਸੀ। ਜਿਸ ਵਿੱਚ ਪਹਿਲੇ ਸਥਾਨ ਤੇ ਪਿੰਡ ਖੱਟੜਾ, ਦੂਜਾ ਸਥਾਨ ਮਹੇਰਨਾ ਕਲਾਂ ਅਤੇ ਤੀਜਾ ਸਥਾਨ ਘੁਗਰਾਣਾ ਜੇਤੂ ਰਹੇ। ਇਸ ਕ੍ਰਿਕਟ ਟੂਰਨਾਮੈਂਟ ਵਿਚ ਬੈਸਟ ਬਾਲਰ ਡਾਕਟਰ ਸਿੰਘ ਮਹੇਰਨਾਂ ਕਲਾ ਅਤੇ ਬੈਸਟ ਬੈਸਟਮੈਨ ਜੈਜੀਆ ਸਿੰਘ ਖੱਟੜਾ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਰਾਊਡ ਤੋ ਲੈ ਕੇ ਫਾਈਨਲ ਤੱਕ ਜਿੱਤਣ ਅਤੇ ਹਾਰਨ ਵਾਲੀ ਟੀਮ ਨਗਦ ਰੁਪਏ ਦਿੱਤੇ ਗਏ ਗਿੱਕੀ ਦਿਓਲ ਕਨੇਡਾ ਸਨਮਾਨਿਤ ਕੀਤਾ ਗਿਆ। ਉਪਰੋਕਤ ਕ੍ਰਿਕਟ ਟੂਰਨਾਮੈਂਟ ਵਿਚ ਖਿਡਾਰੀਆਂ ਦੇ ਹੌਸਲੇ ਅਫਜ਼ਾਈ ਲਈ ਸੈਮੀਫਾਈਨਲ ਤੇ ਫਾਈਨਲ ਵਿੱਚ ਚੌਕੇ, ਛੱਕੇ ਤੇ ਲਗਾਉਣ ਵਾਲੇ ਖਿਡਾਰੀਆਂ ਨੂੰ ਵੀ ਪੰਚਾਇਤ ਵਲੋ ਤੇ ਪੰਤਵੰਤੇ ਸੱਜਣ ਨੇ ਨਗਦ ਇਨਾਮ ਵੰਡੇ ਗਏ। ਆਖਿਰ ਵਿੱਚ ਇਨਾਮਾਂ ਦੀ ਵੰਡ ਏ ਐਸ ਆਈ ਗੁਰਮੀਤ ਸਿੰਘ, ਬਲਵੀਰ ਸਿੰਘ ਸਰਪੰਚ, ਸਾਬਕਾ ਸਰਪੰਚ ਬਲਵੰਤ ਸਿੰਘ, ਭਾਈ ਗੁਰਮੀਤ ਸਿੰਘ ਖਾਲਸਾ,ਜਗਜੀਤ ਸਿੰਘ ਪੰਚ, ਪ੍ਰੀਤਮ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਸਤਵਿੰਦਰ ਸਿੰਘ ਪੰਚ ਅਮਨਜੋਤ ਸਿੰਘ ਸੁਸਇਸਟੀ ਪ੍ਰਧਾਨ, ਕੇਵਲ ਸਿੰਘ, ਮੁਹਦਿੰਰਜੀਤ ਸਿੰਘ, ਕਲਗੀਧਰ ਟਰੱਸਟ ਪ੍ਰਧਾਨ ਗੁਰਮੇਲ ਸਿੰਘ, ਹਰਕੇਵਲ ਸਿੰਘ ਹਰਦੀਪ ਸਿੰਘ, ਦਵਿੰਦਰ ਸਿੰਘ ਰਵਿੰਦਰ ਸਿੰਘਖਜਾਨਚੀ ਅਤੇ ਪ੍ਰਬੰਧਕ ਵੀਰ ਗੁਰਮੀਤ ਸਿੰਘ ਖਾਲਸਾ, ਰਾਜਦੀਪ ਸਿੰਘ, ਮਨਜਿੰਦਰ ਸਿੰਘ, ਗੁਰਸਿਮਰ ਸਿੰਘਸੁਖਚੈਨ ਸਿੰਘ, ਪ੍ਰਭ ਦਿੳਲ, ਜਸਕਰਨ ਸਿੰਘ, ਮਨਵੀਰ ਸਿੰਘ, ਅਜੈ ਦਿਓਲ, ਮਾ ਪਲਵਿੰਦਰ ਸਿੰਘ ਹਾਜ਼ਰ ਸਨ।

Have something to say? Post your comment

 

More in Malwa

ਸਕੂਲੀ ਬੱਸ ਛੋਟੇ ਹਾਥੀ ਦੀ ਟਰਾਲੇ ਵਿੱਚ ਟਕਰਾਅ ਦੋਰਾਨ 9 ਜ਼ਖ਼ਮੀ 1 ਦੀ ਮੌਤ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ਕਰਵਾਇਆ ਸਮਾਗਮ

ਪੈਨਸ਼ਨਰਾਂ ਨੇ "ਆਪ" ਸਰਕਾਰ ਨੂੰ ਭੰਡਿਆ 

ਕੋਆਰਡੀਨੇਟਰ ਧੂਰਾ ਨੇ ਸੁਨਾਮ ਦੇ ਕਾਂਗਰਸੀਆਂ ਨਾਲ ਕੀਤੀਆਂ ਵਿਚਾਰਾਂ 

ਖੋਏ ਦੇ ਪੇੜੇ 'ਚ ਕਾਕਰੋਚ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ 

ਭਾਰਤ ਸਰਕਾਰ ਦੇ ਸਕੱਤਰ (ਖੇਡਾਂ) ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ, ਵਲੋਂ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਦਾ ਦੋ ਦਿਨਾਂ ਦੌਰਾ 

ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ

ਪ੍ਰਿੰਸ ਅਮਰੀਕਾ ਵੱਲੋਂ ਪਿੰਡ ਕੁਠਾਲਾ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ