ਪਟਿਆਲਾ : ਘਰਾਂ ਵਿਚ ਕੁਕਿੰਗ ਦਾ ਕੰਮ ਕਰਨ ਵਾਲੀ ਇੱਕ ਔਰਤ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਗੁਰਮਤ ਇਨਕਲੇਵ ਦੀ ਗਲੀ ਨੰਬਰ ਪੰਜ ਦਾ ਹੈ ਜਿਥੇ ਰਜਨੀ ਨਾਂ ਦੀ 35 ਸਾਲਾਂ ਔਰਤ ਦੀ ਇੱਕ ਘਰ ਵਿਚ ਮ੍ਰਿਤਕ ਦੇਹ ਮਿਲੀ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਜਿਸ ਘਰ ਵਿਚ ਉਹ ਕੰਮ ਕਰਨ ਗਈ ਸੀ ਉਥੇ ਹੀ ਰਹਿਣ ਵਾਲੇ ਕੁਲਬੀਰ ਸਿੰਘ ਘੁੰਮਣ ਨੇ ਉਸ ਦਾ ਕਤਲ ਕੀਤਾ ਹੈ। ਪੁਲਿਸ ਅਤੇ ਫੋਰੈਂਸਿਕ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। DSP ਫਤਿਹ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਪਸਿਆਣਾ ਵਿਖੇ ਇੱਕ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਹਰਕਤ ਚ ਆਈ ਅਤੇ ਮੌਕੇ ‘ਤੇ ਪਹੁੰਚੇ। ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਸੀਸੀਟੀਵੀ ਖੰਗਾਲੀਆਂ ਜਾ ਰਹੀਆਂ ਹਨ।