Thursday, October 29, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Haryana

ਸਫ਼ਾਈ ਅਤੇ ਯੋਗ ਹੋਵੇਗਾ ਤਾਂ ਗਤੀ ਨਾਲ ਵਿਕਸਿਤ ਭਾਰਤ ਵੱਲ ਵਧੇਗਾ ਦੇਸ਼ : ਨਾਇਬ ਸਿੰਘ ਸੈਣੀ

June 09, 2025 03:43 PM
SehajTimes

ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਥੀਮ ਇੱਕ ਧਰਤੀ, ਇੱਕ ਸਿਹਤ ਹੈ

ਮੁੱਖ ਮੰਤਰੀ ਨੇ ਮਲਟੀਆਰਟ ਕਲਚਰ ਸੈਂਟਰ ਕੁਰੂਕਸ਼ੇਤਰ ਦੇ ਸਭਾਗਾਰ ਵਿੱਚ ਕੌਮਾਂਤਰੀ ਯੋਗ ਦਿਵਸ ਨੂੰ ਲੈਅ ਕੇ ਸੰਸਥਾਵਾਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਸਫ਼ਾਈ ਅਤੇ ਯੋਗ ਹੋਵੇਗਾ ਤਾਂ ਦੇਸ਼ ਗਤੀ ਨਾਲ ਵਿਕਸਿਤ ਭਾਰਤ ਵੱਲ ਵਧੇਗਾ। ਕੌਮਾਂਤਰੀ ਯੋਗ ਦਿਵਸ ਨੂੰ ਸੂਬੇ ਵਿੱਚ 27 ਮਈ, 2025 ਤੋਂ ਸਫ਼ਾਈ ਮੁਹਿੰਮ ਚਲਾ ਕੇ ਸ਼ੁਰੂ ਕਰ ਦਿੱਤਾ ਗਿਆ ਹੈ। 21 ਜੂਨ ਦੇ ਪ੍ਰਬੰਧਨ ਲਈ ਯੋਗ ਦੀਆਂ ਜਮਾਤਾਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਦੋਂ ਯੂਐਨਓ ਵਿੱਚ ਯੋਗ ਦਾ ਪ੍ਰਸਤਾਵ ਰੱਖਿਆ ਤਾਂ 177 ਦੇਸ਼ਾਂ ਨੇ ਇਸ 'ਤੇ ਆਪਣੀ ਰਜ਼ਾਮੰਦੀ ਦਿੱਤੀ ਅਤੇ ਸਾਡੀ ਧਰਤੀ ਤੋਂ ਨਿਕਲਿਆ ਯੋਗ ਦੁਨਿਆ ਵਿੱਚ ਹਰ ਜਨ -ਜਨ ਤੱਕ ਪਹੁੰਚਿਆ ਹੈ। ਪ੍ਰਧਾਨ ਮੰਤਰੀ ਨੇ ਯੋਗ ਪਧੱਤੀ ਨੂੰ ਪੂਰੀ ਦੁਨਿਆ ਵਿੱਚ ਫੈਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਯੋਗ ਦਿਵਸ ਦਾ ਪੋ੍ਰਗਰਾਮ ਇਤਿਹਾਸਕ ਅਤੇ ਸ਼ਾਨਦਾਰ ਹੋਵੇਗਾ। ਯੋਗ ਕਿਸੇ ਇੱਕ ਵਿਅਕਤੀ ਜਾਂ ਇੱਕ ਵਿਚਾਰ ਦਾ ਪ੍ਰੋਗਰਾਮ ਨਹੀਂ ਹੈ। ਯੋਗ ਵਿੱਚ ਸਾਡੀ ਪੁਰਾਣੀ ਵਿਚਾਰਧਾਰਾ ਹੈ। ਰਿਸ਼ਿਆਂ ਨੇ ਸਾਨੂੰ ਤੋਹਫੇ ਵੱਜੋਂ ਯੋਗ ਅਤੇ ਧਿਆਨ ਦਿੱਤਾ ਹੈ। ਯੋਗ ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਮਲਟੀਆਰਟ ਕਲਚਰ ਸੈਂਟਰ ਕੁਰੂਕਸ਼ੇਤਰ ਦੇ ਸਭਾਗਾਰ ਵਿੱਚ ਕੌਮਾਂਤਰੀ ਯੋਗ ਦਿਵਸ ਨੂੰ ਲੈਅ ਕੇ ਸੰਸਥਾਵਾਂ ਨਾਲ ਆਯੋਜਿਤ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਸੰਸਥਾਵਾਂ, ਐਨਜੀਓ, ਵਪਾਰਕ ਸੰਗਠਨ ਅਤੇ ਸਭਾ ਵਿੱਚ ਮੌਜ਼ੂਦ ਹੋਰ ਸੰਗਠਨਾਂ ਦੇ ਅਧਿਕਾਰੀਆਂ ਨੂੰ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਆਪਣੀ ਭੂਮਿਕਾ ਨਿਭਾਉਣ ਦੀ ਬੇਨਤੀ ਕੀਤੀ। ਨਾਲ ਹੀ ਪਤੰਜਲੀ ਯੋਗ ਪੀਠ ਨੂੰ ਸ਼ਹਿਰ ਵਿੱਚ ਹਰ ਘਰ ਤੱਕ ਯੋਗ ਦਾ ਸੱਦਾ ਪਹੁੰਚਾਉਣ ਨੂੰ ਕਿਹਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਨੂੰ ਦੇਸ਼-ਦੁਨਿਆ ਵਿੱਚ ਪਹੁੰਚਾਉਣ ਦਾ ਕੰਮ ਰਿਸ਼ੀ ਸਵਾਮੀ ਰਾਮਦੇਵ ਨੇ ਕੀਤਾ ਹੈ। ਭਗਵਾਨ ਸ਼੍ਰੀ ਕ੍ਰਿਸ਼ਣ ਦੀ ਧਰਤੀ ਧਰਮਖੇਤਰ ਕੁਰੂਕਸ਼ੇਤਰ ਵਿੱਚ 21 ਜੂਨ ਨੂੰ ਬਾਬਾ ਰਾਮਦੇਵ ਦਾ ਆਉਣਾ ਕੁਰੂਕਸ਼ੇਤਰ ਵਾਸਿਆਂ ਲਈ ਬੜੇ ਮਾਣ ਦੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਥੀਮ ਇੱਕ ਧਰਤੀ, ਇੱਕ ਸਿਹਤ ਹੈ, ਜਦੋਂ ਕਿ ਹਰਿਆਣਾ ਸਰਕਾਰ ਨੇ ਇਸ ਦੇ ਨਾਲ ਯੋਗ ਯੁਕਤ, ਨਸ਼ਾ ਮੁਕਤ ਹਰਿਆਣਾ ਨੂੰ ਵੀ ਜੋੜਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਲੋਕ ਨਿੱਕੀ-ਨਿੱਕੀ ਬੀਮਾਰੀਆਂ ਨੂੰ ਦੂਰ ਕਰਨ ਲਈ ਦਵਾਈ ਲੈਣ ਭੱਜਦੇ ਹਨ, ਜਦੋਂ ਕਿ ਯੋਗ ਨਾਲ ਉਨ੍ਹਾਂ ਬੀਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਸਾਨੂੰ ਸਾਰੀਆਂ ਨੂੰ ਯੋਗ ਨੂੰ ਅਪਨਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਯੋਗ ਨੂੰ ਅਪਨਾਉਣਾ ਪਵੇਗਾ। ਯੋਗ ਸਾਡੀ ਇੱਛਾ ਸ਼ਕਤੀ ਨੂੰ ਵਧਾਉਂਦਾ ਹੈ।

ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਸਨੀਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 21 ਜੂਨ ਨੂੰ ਆਪਣੀ ਨੀਂਦ ਨੂੰ ਛੱਡ ਕੇ ਸਵੇਰੇ 4 ਵੱਜੇ ਬ੍ਰਹਿਮਸਰੋਵਰ ਅਤੇ ਮੇਲਾ ਗ੍ਰਾਉਂਡ ਵਿੱਚ ਪਹੁੰਚ ਕੇ ਯੋਗ ਦੇ ਇਸ ਮਹਾਨ ਯਗ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣ।

ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਅਤੇ ਜਿਸ ਨੂੰ ਜੋ ਜਿੰਮੇਦਾਰੀ ਦਿੱਤੀ ਗਈ ਹੈ, ਉਸ ਨੂੰ ਪ੍ਰਮੁੱਖਤਾ ਨਾਲ ਨਿਭਾਉਣ ਦਾ ਕੰਮ ਕਰਨ।

ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਯੋਗ ਦਿਵਸ ਹੀ ਨਹੀਂ ਹੈ ਸਗੋਂ ਇੱਕ ਮੇਲਾ ਹੈ। ਜਿਸ ਤਰ੍ਹਾਂ ਅਸੀ ਦੀਵਾਲੀ, ਹੋਲੀ, ਭਾਈਦੂਜ ਜਿਹੇ ਤਿਉਹਾਰਾਂ ਨੂੰ ਮਨਾਉਂਦੇ ਹਾਂ, ਇਸ ਕੌਮਾਂਤਰੀ ਯੋਗ ਦਿਵਸ ਨੂੰ ਵੀ ਉਸੇ ਤਰ੍ਹਾਂ ਮਨਾਇਆ ਜਾਵੇ।

ਰਾਜ ਪੱਧਰੀ ਪ੍ਰੋਗਰਾਮ ਲਈ 103 ਸੈਕਟਰਾਂ ਵਿੱਚ ਵੰਡਿਆ ਖੇਤਰ

ਇਸ ਪ੍ਰੋਗਰਾਮ ਨੂੰ ਲੈਅ ਕੇ ਜਾਣਕਾਰੀ ਦਿੱਤੀ ਗਈ ਕਿ ਬ੍ਰਹਿਮਸਰੋਵਰ ਅਤੇ ਮੇਲਾ ਗ੍ਰਾਉਂਡ ਨੂੰ 103 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ 64 ਸੈਕਟਰ ਬ੍ਰਹਿਮਸਰੋਵਰ ਅਤੇ 37 ਸੈਕਟਰ ਮੇਲਾ ਗ੍ਰਾਉਂਡ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿੱਚ ਬਣਾਏ ਗਏ ਹਨ। ਹਰ ਸੈਕਟਰ ਵਿੱਚ ਇੱਕ ਹਜ਼ਾਰ ਸਾਧਕਾਂ ਦੇ ਯੋਗ ਕਰਨ ਦੀ ਵਿਵਸਥਾ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਸੰਸਥਾਵਾਂ, ਐਨਜੀਓ ਦੇ ਅਧਿਕਾਰੀਆਂ ਨੂੰ ਦਿਲਵਾਈ ਸ਼ਪਥ

ਮੁੱਖ ਮੰਤਰੀ ਨੇ ਸਭਾਗਾਰ ਵਿੱਚ ਮੌਜ਼ੂਦ ਸੰਸਥਾਵਾਂ, ਐਨਜੀਓ ਅਤੇ ਹੋਰ ਲੋਕਾਂ ਨੂੰ ਜੀਵਨ ਵਿੱਚ ਯਕੀਨੀ ਤੌਰ 'ਤੇ ਯੋਗ, ਪ੍ਰਾਣਾਯਾਮ ਅਤੇ ਧਿਆਨ ਨੂੰ ਅਪਨਾਉਣ, ਨਸ਼ੇ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਵੀ ਇਸ ਦੇ ਲਈ ਪ੍ਰੋਰਿਤ ਕਰਨ ਦੀ ਸ਼ਪਥ ਦਿਲਾਈ। ਇਸ ਦੇ ਇਲਾਵਾ ਆਪਣੇ ਪਰਿਵਾਰ, ਸਮਾਜ ਅਤੇ ਕਾਰਜ ਸਥਲ ਵਿੱਚ ਯੋਗ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਵੀ ਪ੍ਰੇਰਿਤ ਕੀਤਾ।

ਪ੍ਰੋਗਰਾਮ ਵਿੱਚ ਹਰ ਘਰ ਤੋਂ ਪਹੁੰਚਣ ਨਾਗਰਿਕ- ਸੁਭਾਸ਼ ਸੁਧਾ

ਸਾਬਕਾ ਰਾਜ ਸੰਤਰੀ ਸ੍ਰੀ ਸੁਭਾਸ਼ ਸੁਧਾ ਨੇ ਕਿਹਾ ਕਿ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦਾ ਪ੍ਰੋਗਰਾਮ ਕੁਰੂਕਸ਼ੇਤਰ ਦੇ ਲੋਕਾਂ ਲਈ ਬੜੇ ਮਾਣ ਦੀ ਗੱਲ ਹੈ। ਇਸ ਪ੍ਰੋਗਰਾਮ ਨੂੰ ਪੂਰੇ ਵਿਸ਼ਵ ਵਿੱਚ ਵੇਖਿਆ ਜਾਵੇਗਾ। ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਹਰ ਘਰ ਤੋਂ ਨਾਗਰਿਕ ਹਿੱਸਾ ਲੈਣਗੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸ਼ਹਿਰ ਵਿੱਚ ਇੱਕ ਮੇਡਿਟੇਸ਼ਨ ਸੈਂਟਰ ਖੋਲਣ ਦੀ ਮੰਗ ਵੀ ਕੀਤੀ।

ਸੂਬੇ ਦੇ 10 ਲੱਖ ਯੋਗ ਸਾਧਕ ਲਗਾਉਂਗੇ ਜੜੀ-ਬੂਟਿਆਂ ਵਾਲੇ ਪੌਧੇ-ਡਾ. ਜੈਦੀਪ ਆਰਿਆ

ਯੋਗ ਆਯੋਗ ਦੇ ਚੇਅਰਮੈਨ ਡਾ. ਜੈਦੀਪ ਆਰਿਆ ਨੇ ਕਿਹਾ ਕਿ 21 ਜੂਨ ਨੂੰ ਕੁਰੂਕਸ਼ੇਤਰ ਤੋਂ ਯੋਗ ਨਾਲ ਵਾਤਾਵਰਣ ਸਰੰਖਣ ਦਾ ਆਗਾਜ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ 10 ਲੱਖ ਯੋਗ ਸਾਧਕ ਜੜੀ-ਬੂਟਿਆਂ ਵਾਲੇ ਪੌਧਿਆਂ ਨੂੰ ਲਗਾਉਂਗੇ ਅਤੇ ਕੁਰੂਕਸ਼ੇਤਰ ਵਿੱਚ 1 ਲੱਖ ਤੋਂ ਵੱਧ ਲੋਕ ਇੱਕ ਸਾਥ ਯੋਗ ਕਰਕੇ ਵਿਸ਼ਵ ਰਿਕਾਰਡ ਕਾਇਮ ਕਰਣਗੇ।

ਇਸ ਮੌਕੇ 'ਤੇ ਡਿਪਟੀ ਕਮੀਸ਼ਨਰ ਨੇਹਾ ਸਿੰਘ, ਪੁਲਿਸ ਸੁਪਰਡੈਂਟ ਨੀਤੀਸ਼ ਅਗਰਵਾਲ ਅਤੇ ਜ਼ਿਲ੍ਹਾਂ ਪਰਿਸ਼ਦ ਚੇਅਰਮੈਨ ਕੰਵਲਜੀਤ ਕੌਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।

Have something to say? Post your comment

More in Haryana

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ

ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ, ਮੰਗਾਂ 'ਤੇ ਬਣੀ ਸਹਿਮਤੀ

ਘਰੇਲੂ ਝਗੜੇ ਦੌਰਾਨ ਪਤੀ ਨੇ ਪਤਨੀ ’ਤੇ ਸੁੱਟਿਆ ਉਬਲਦਾ ਪਾਣੀ; ਮਾਮਲਾ ਦਰਜ

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਵਿਧਾਨ ਸਭਾ ਵਿੱਚ ਚਰਚਾ ਤੱਥਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਝੂਠ ਦੇ ਆਧਾਰ ’ਤੇ ਨਹੀਂ : ਮੁੱਖ ਮੰਤਰੀ

ਦੀ ਕਿਰਮਚ ਕੋ-ਆਪ੍ਰੇਟਿਵ ਸੁਸਾਇਟੀ ਦਾ ਭਰਤੀ ਪ੍ਰਸਤਾਵ ਰੱਦ ਕੀਤਾ ਜਾਵੇ ਅਤੇ ਦਿੱਤੀ ਗਈ ਤਨਖਾਹ ਦੀ ਕੀਤੀ ਜਾਵੇ ਰਿਕਵਰੀ: ਕ੍ਰਿਸ਼ਨ ਲਾਲ ਪੰਵਾਰ

ਪੀਣ ਵਾਲੇ ਪਾਣੀ ਦੀ ਸ਼ੁੱਧਤਾ ਲਈ ਸਾਰੇ ਪੁਰਾਣੇ ਵਾਟਰ-ਵਰਕਸਾਂ ਨੂੰ ਆਰ.ਸੀ.ਸੀ. ਅਧਾਰਤ ਬਣਾਇਆ ਜਾਵੇ : ਮੁੱਖ ਮੰਤਰੀ

ਤਲਾਬਾਂ ਵਿੱਚ ਗੰਦਾ ਪਾਣੀ ਨਹੀਂ ਜਾਣਾ ਚਾਹੀਦਾ, ਟ੍ਰੀਟਮੈਂਟ ਤੋਂ ਬਾਅਦ ਹੀ ਤਲਾਬ ਵਿੱਚ ਪਹੁੰਚੇ ਪਾਣੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ 'ਤੇ ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ