Saturday, June 07, 2025
BREAKING NEWS
ਜਸਬੀਰ ਸਿੰਘ Youtuber ਦੀ ਮੋਹਾਲੀ ਕੋਰਟ ‘ਚ ਪੇਸ਼ੀIPL ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਤਿੰਨ ਮੁਲਜ਼ਮ ਮੁਹਾਲੀ ਪੁਲਿਸ ਵਲੋਂ ਗ੍ਰਿਫ਼ਤਾਰਅਮਰੀਕਾ ; ਐਲੋਨ ਮਸਕ ਨੇ ਟਰੰਪ ਦੇ ਵਿਸ਼ੇਸ਼ ਸਲਾਹਕਾਰ ਵਜੋਂ ਦਿੱਤਾ ਅਸਤੀਫਾਸਰਪੰਚੀ ਤੋਂ ਕੇਂਦਰੀ ਮੰਤਰੀ ਤੱਕ ਦੇ ਸ਼ਾਹ ਅਸਵਾਰ ਰਹੇ ਸੁਖਦੇਵ ਸਿੰਘ ਢੀਂਡਸਾ ਦਾ ਵਿਛੋੜਾ ਚੰਡੀਗੜ੍ਹ ‘ਚ ਕੋਰੋਨਾ ਨਾਲ ਪਹਿਲੀ ਮੌਤਅਕਾਲੀ ਦਲ ਦੇ ਸੀਨੀਅਰ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦਾ ਹੋਇਆਂ ਦਿਹਾਂਤਪੰਜਾਬ ਦੇ ਸਕੂਲਾਂ ਵਿੱਚ 2 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ‘ਚ ਵਿਜੀਲੈਂਸ ਬਿਊਰੋ ਵੱਲੋਂ ਬਰਖਾਸਤ ਮਹਿਲਾ ਸੀਨੀਅਰ ਸਿਪਾਹੀ ਅਮਨਦੀਪ ਕੌਰ ਗ੍ਰਿਫ਼ਤਾਰਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀਭਾਖੜਾ ਡੈਮ ‘ਤੇ ਪਾਣੀ ਦੇ ਮੁੱਦੇ ਵਿਚਾਲੇ ਹੋਵੇਗੀ ਕੇਂਦਰੀ ਬਲਾਂ ਦੀ ਤਾਇਨਾਤੀ

Haryana

ਰੋਹਤਕ ਦੇ ਪਿੰਡ ਭੈਣੀ ਮਹਾਰਾਜਪੁਰ ਵਿੱਚ ਅਚਾਨਕ ਰੁਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

June 06, 2025 03:55 PM
SehajTimes

ਮੁੱਖ ਮੰਤਰੀ ਦਾ ਅਚਾਨਕ ਆਪਣੇ ਵਿੱਚ ਪਾ ਕੇ ਖੁਸ਼ ਹੋਏ ਪਿੰਡਵਾਸੀ

ਪਿੰਡਵਾਸੀਆਂ ਨੇ ਪ੍ਰਗਟਾਇਆ ਮੁੱਖ ਮੰਤਰੀ ਦਾ ਧੰਨਵਾਦ, ਕਿਹਾ-ਨੌਜੁਆਨਾਂ ਨੂੰ ਯੋਗਤਾ ਆਧਾਰ 'ਤੇ ਮਿਲ ਰਹੀ ਨੋਕਰੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਿਸਾਰ ਜਾਂਦੇ ਸਮੇਂ ਅਚਾਨਕ ਰੋਹਤਕ ਜਿਲ੍ਹੇ ਦੇ ਪਿੰਡ ਭੈਣੀ ਮਹਾਰਾਜਪੁਰ ਵਿੱਚ ਪਹੁੰਚੇ। ਇਸ ਤਰ੍ਹਾ ਮੁੱਖ ਮੰਤਰੀ ਨੂੰ ਅਚਾਨਕ ਆਪਣੇ ਵਿੱਚ ਪਾ ਕੇ ਪਿੰਡਵਾਸੀ ਬਹੁਤ ਖੁਸ਼ ਨਜਰ ਆਏ। ਮੁੱਖ ਮੰਤਰੀ ਨੇ ਪਿੰਡਵਾਸੀਆਂ ਨਾਲ ਸੰਵਾਦ ਕੀਤਾ ਅਤੇ ਹਾਲਚਾਲ ਜਾਣਿਆ। ਪਿੰਡਵਾਸੀਆਂ ਨੇ ਮੁੱਖ ਮੰਤਰੀ ਦਾ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ। ਪਿੰਡਵਾਸੀਆਂ ਨੇ ਮੁੱਖ ਮੰਤਰੀ ਦੇ ਸਹਿਜ ਅਤੇ ਮੁਹੱਬਤੀ ਸੁਭਾਅ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਪਿੰਡਵਾਸੀਆਂ ਨਾਲ ਲਗਭਗ 10 ਮਿੰਟ ਤੱਕ ਰੁੱਕ ਕੇ ਸਿੱਧੇ ਸੰਵਾਦ ਕੀਤਾ ਅਤੇ ਸਥਾਨਕ ਸਮਸਿਆਵਾਂ ਅਤੇ ਜਨਭਲਾਈ ਯੋਜਨਾਵਾਂ ਦੀ ਵੀ ਜਾਣਕਾਰੀ ਲਈ। ਪਿੰਡਵਾਸੀਆਂ ਨੇ ਮੁੱਖ ਮੰਤਰੀ ਨਾਲ ਗਲਬਾਤ ਕਰ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਦੀ ਸ਼ਲਾਘਾ ਕੀਤੀ। ਪਿੰਡਵਾਸੀਆਂ ਨੇ ਵਿਸ਼ੇਸ਼ ਰੂਪ ਨਾਲ ਇਸ ਗੱਲ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਰਾਜ ਵਿੱਚ ਨੌਜੁਆਨਾਂ ਨੂੰ ਯੋਗਤਾ ਆਧਾਰ 'ਤੇ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਪਿੰਡਵਾਸੀਆਂ ਨੇ ਦਸਿਆ ਕਿ ਭੈਣੀ ਮਹਾਰਾਜਪੁਰ ਪਿੰਡ ਦੇ ਲਗਭਗ 50 ਨੌਜੁਆਨਾਂ ਨੂੰ ਉਨ੍ਹਾਂ ਦੀ ਯੋਗਤਾ ਆਧਾਰ 'ਤੇ ਸਰਕਾਰੀ ਨੌਕਰੀਆਂ ਮਿਲੀਆਂ ਹਨ।

ਇਸ ਦੌਰਾਨ ਪਿੰਡ ਦੇ ਅਨੇਕ ਪ੍ਰਮੁੱਖ ਨਾਗਰਿਕ ਵੀ ਮੌਜੂਦ ਰਹੇ, ਜਿਨ੍ਹਾਂ ਵਿੱਚ ਪਿੰਡ ਦੇ ਸਾਬਾਕ ਸਰਪੰਚ ਸ੍ਰੀ ਸ਼ੈਲੇਂਦਰ ਧਤਰਵਾਲ, ਸ੍ਰੀ ਚਰਣ ਸਿੰਘ, ਸਾਬਕਾ ਡਿਵੀਜਨਲ ਪ੍ਰਧਾਨ ਸ੍ਰੀ ਰੋਹਤਾਸ ਪਹਿਲਵਾਨ, ਸ੍ਰੀ ਰਿੰਕੂ ਰਾਪੜਿਆ, ਸ੍ਰੀ ਪ੍ਰਦੀਪ ਹਵਲਦਾਰ, ਸ੍ਰੀ ਅਰਮਜੀਤ ਸੂਬੇਦਾਰ ਅਤੇ ਸ੍ਰੀ ਕਰਮਵੀਰ ਪ੍ਰਮੁੱਖ ਰੂਪ ਨਾਲ ਸ਼ਾਮਿਲ ਹਨ।

Have something to say? Post your comment

 

More in Haryana

ਹਰਿਆਣਾ ਕੌਮਾਂਤਰੀ ਯੋਗ ਦਿਵਸ 2025 ਦੇ ਆਲੀਸ਼ਾਨ ਸਮਾਰੋਹ ਲਈ ਤਿਆਰ

ਹਰਿਆਣਾ ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੇ ਵੱਡੇ ਐਲਾਨ

ਏਸੀਐਸ, ਡਾ. ਸੁਮਿਤਾ ਮਿਸ਼ਰਾ ਨੇ ਏਡੀਏ ਅਤੇ ਡੀਡੀਏ ਦੇ ਲਈ ਆਨਲਾਇਨ ਟ੍ਰਾਂਸਫਰ ਨੀਤੀ ਸ਼ੁਰੂ ਕੀਤੀ

ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਸੁਪੋਸ਼ਿਤ ਪਿੰਡ ਪੰਚਾਇਤ ਮੁਹਿੰਮ ਦੀ ਸਮੀਖਿਆ

ਵਨ ਨੈਸ਼ਨ-ਵਨ ਰਾਸ਼ਨ ਕਾਰਡ ਯੋਜਨਾ ਤਹਿਤ ਹੋਰ ਸੂਬਿਆਂ ਦੇ ਲਾਭਕਾਰਾਂ ਨੂੰ ਰਾਸ਼ਨ ਵੰਡ ਵਿੱਚ ਹਰਿਆਣਾ ਦੇਸ਼ ਵਿੱਚ ਲਗਾਤਾਰ ਮੋਹਰੀ

ਹਰਿਆਣਾ ਸਰਕਾਰ ਨੇ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਲਈ ਸੂਬੇ ਵਿੱਚ ਤਿਆਰ ਕੀਤਾ ਅਨੁਕੂਲ ਵਾਤਾਵਰਣ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਖੇਤੀਬਾੜੀ ਮੰਤਰੀ ਦਾ ਏਪਲ ਗਾਰਡਨ ਅਤੇ ਸਬਜੀ ਮੰਡੀ ਦਾ ਦੌਰਾ

ਕੁਰੂਕਸ਼ੇਤਰ ਵਿੱਚ ਬਨਣ ਵਾਲੇ ਸਿੱਖ ਮਿਊਜ਼ੀਅਮ ਅਤੇ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਮਿਊਜ਼ੀਅਮ ਦੇ ਕੰਮਾਂ ਨੂੰ ਤੈਅ ਸਮੇਂ ਵਿੱਚ ਪੂਰਾ ਕਰਨਾ ਕਰਨ ਯਕੀਨੀ : ਮੁੱਖ ਮੰਤਰੀ ਨਾਂਇਬ ਸਿੰਘ ਸੈਣੀ

ਡਿਪਟੀ ਕਮਿਸ਼ਨਰ ਵੱਲੋਂ 'ਏਕ ਪੇੜ ਮਾਂ ਕੇ ਨਾਮ' ਸਕੀਮ ਤਹਿਤ ਜ਼ਿਲ੍ਹੇ 'ਚ ਬੂਟੇ ਲਾਉਣ ਲਈ ਮਿੱਥੇ ਟੀਚਿਆਂ ਦਾ ਜਾਇਜ਼ਾ

ਸੀਈਟੀ 2025- ਕਮੀਸ਼ਨ ਨੇ ਸ਼ੁਰੂ ਕੀਤੀ ਹੈਲਪਲਾਇਨ ਸੇਵਾ