ਚੰਡੀਗੜ੍ਹ : ਚੰਡੀਗੜ੍ਹ ‘ਚ ਕੋਰੋਨਾ ਨਾਲ ਪਹਿਲੇ ਮਰੀਜ਼ ਦੀ ਮੌਤ ਹੋ ਗਈ ਹੈ। ਅੱਜ ਸਵੇਰੇ ਸੈਕਟਰ-32 ਹਸਪਤਾਲ ਵਿੱਚ ਮਰੀਜ਼ ਨੇ ਦਮ ਤੋੜਿਆ। ਉਸ ਨੂੰ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਸੈਕਟਰ-32 ਹਸਪਤਾਲ ਵਿਖੇ ਮਰੀਜ਼ ਨੂੰ ਰੈਫਰ ਕੀਤਾ ਗਿਆ ਸੀ। ਸਿਹਤ ਵਿੱਚ ਸੁਧਾਰ ਨਾ ਆਉਣ ਕਰਕੇ ਬੀਤੇ ਦਿਨੀ ਸੈਕਟਰ 32 ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜ਼ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਟੈਸਟ ਦੀ ਰਿਪੋਰਟ ਦੇ ਦੌਰਾਨ ਮਰੀਜ਼ ਦੇ ਵਿੱਚ ਕੋਵਿਡ ਪੋਜੀਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਮਰੀਜ਼ ਨੂੰ ਆਈਸੋਲੇਟ ਕਰ ਦਿੱਤਾ ਗਿਆ ਸੀ। ਇਸ ਸਮੇਂ ਸੈਕਟਰ 32 ਹਸਪਤਾਲ ਵੱਲੋਂ ਕੋਵਿਡ-25 ਨੂੰ ਵੇਖਦਿਆਂ ਹੋਇਆਂ 10 ਤੋਂ 12 ਬੈਡਾਂ ਦਾ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ।