Friday, August 01, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Malwa

ਦਾਮਨ ਬਾਜਵਾ ਨੇ ਡਰੇਨਾਂ ਦੀ ਸਫ਼ਾਈ ਦਾ ਮੁੱਦਾ ਚੁੱਕਿਆ 

May 26, 2025 01:31 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਸੁਨਾਮ ਵਿਧਾਨ ਸਭਾ ਹਲਕੇ ਵਿੱਚੋਂ ਲੰਘਦੀਆਂ ਡਰੇਨਾਂ ਦੀ ਸਫ਼ਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਆਖਿਆ ਕਿ ਸਰਹਿੰਦ ਚੋਅ ਅਤੇ ਲੌਂਗੋਵਾਲ ਨੇੜਿਓਂ ਲੰਘਦੀ ਡਰੇਨ ਦੇ ਵਿੱਚ ਖੜ੍ਹੀ ਬੂਟੀ ਬਰਸਾਤਾਂ ਦੇ ਦਿਨਾਂ ਵਿੱਚ ਲੋਕਾਂ ਲਈ ਸਿਰਦਰਦੀ ਬਣੇਗੀ। ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਆਖਿਆ ਕਿ ਸੂਬੇ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ ਸਰਹਿੰਦ ਚੋਅ ਵਿੱਚ ਬਰਸਾਤਾਂ ਦੇ ਦਿਨਾਂ ਦੌਰਾਨ ਪਿਛਲੇ ਸਾਲ ਆਏ ਪਾਣੀ ਨਾਲ ਲੋਕਾਂ ਦੇ ਹੋਏ ਨੁਕਸਾਨ ਤੋਂ ਸਬਕ ਨਹੀਂ ਸਿੱਖਿਆ। 
ਸੁਨਾਮ-ਸੰਗਰੂਰ ਰੋਡ ਤੇ ਪੈਂਦੇ ਸਰਹਿੰਦ ਚੋਅ ਤੇ ਪੁੱਜਕੇ ਦਾਮਨ ਬਾਜਵਾ ਨੇ ਕਿਹਾ ਕਿ ਜੂਨ ਜੁਲਾਈ ਬਰਸਾਤਾਂ ਦੇ ਦਿਨ ਬਿਲਕੁਲ ਨੇੜੇ ਲੱਗ ਗਏ ਹਨ ਹਜੇ ਤੱਕ ਮੋਜੂਦਾ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਸਰਹਿੰਦ ਚੋਅ ਅਤੇ ਲੌਂਗੋਵਾਲ ਵਾਲੀ ਡਰੇਨ ਦੀ ਸਫਾਈ ਬਾਰੇ ਕੁੱਝ ਵੀ ਨਹੀਂ ਕੀਤਾ ਗਿਆ। ਦਾਮਨ ਬਾਜਵਾ ਨੇ ਕਿਹਾ ਕਿ ਜੂਨ ਮਹੀਨੇ ਬਰਸਾਤ ਦੇ ਮੌਸਮ ਵਿੱਚ ਜਦੋਂ ਪੂਰੇ ਪੰਜਾਬ ਵਿੱਚ ਬਰਸਾਤ ਹੁੰਦੀ ਹੈ ਤਾਂ ਪਿੱਛੋ ਸਾਰਾ ਪਾਣੀ ਇਕੱਠਾ ਹੋਕੇ ਇਸ ਸਰਹਿੰਦੀ ਚੋਅ ਰਾਹੀਂ ਅੱਗੇ ਜਾਂਦਾ ਹੈ ਇਸ ਚੋਅ ਦੀ ਸਫ਼ਾਈ ਨਾ ਹੋਣ ਕਰਕੇ ਇਸ ਵਿੱਚ ਖੜੀ ਘਾਹ ਬੂਟੀ ਪਾਣੀ ਲੰਘਣ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਤੇ ਪਾਣੀ ਓਵਰ ਫਲੋ ਹੋਕੇ ਹੜਾਂ ਵਰਗੀ ਸਥਿਤੀ ਪੈਂਦਾ ਕਰ ਦਿੰਦਾ ਹੈ। ਜੇਕਰ ਇਸ ਚੋਅ ਅਤੇ ਡਰੇਨ ਦੀ ਸਫਾਈ ਸਮੇਂ ਸਿਰ ਹੋਈ ਹੋਵੇ ਤਾਂ ਪਾਣੀ ਬਿਨਾਂ ਰੁਕਾਵਟ ਅੱਗੇ ਲੰਘਦਾ ਜਾਵੇਗਾ। ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਕਿਹਾ ਕਿ ਹੁਣ ਤੱਕ ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਜਾਣਾ ਚਾਹੀਦਾ ਸੀ ਕਿਉਂਕਿ ਜਦੋਂ ਮੀੰਹ ਪੈਂਦਾ ਹੈ ਤੇ ਚੋਅ ਵਿੱਚ ਪਾਣੀ ਖੜ ਜਾਂਦਾ ਹੈ ਫਿਰ ਉੱਥੇ ਸਫਾਈ ਨਹੀਂ ਕੀਤੀ ਜਾ ਸਕਦੀ।  
ਦਾਮਨ ਬਾਜਵਾ ਨੇ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦਿਆਂ ਡਰੇਨਾਂ ਦੀ ਸਫ਼ਾਈ ਤੁਰੰਤ ਕਾਰਵਾਈ ਜਾਵੇ। 
ਇਸ ਮੌਕੇ ਮੱਖਣ ਸ਼ੇਖ ਸਰਪੰਚ ਅਕਾਲਗੜ੍ਹ, ਲਾਲੀ ਸਰਪੰਚ ਚੱਠੇ ਨਕਟੇ, ਹਰਜੀਤ ਸਿੰਘ ਸਾਬਕਾ ਸਰਪੰਚ, ਤਿਰਲੋਕ ਸਿੰਘ ਸਾਬਕਾ ਸਰਪੰਚ, ਗੁਰਸੇਵਕ ਸਿੰਘ ਅਕਾਲਗੜ੍ਹ, ਰਾਣਾ ਕੌਰ ਪੰਚ, ਕਰਨੈਲ ਪੰਚ ਆਦਿ ਹਾਜ਼ਰ ਸਨ।                                                                                                                                                      

Have something to say? Post your comment