Monday, April 29, 2024
BREAKING NEWS
ਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ ਬਰਤਾਨੀਆਂ ’ਚ ਕਤਲ ਦੇ ਦੋਸ਼ੀ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ ਵਧਾਈਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ 'ਤੇ ਫਾਰਮ 12, 12ਏ ਅਤੇ 12ਡੀ ਉਪਲਬੱਧਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

Chandigarh

ਅੱਜ ਪੰਜਾਬ ਵਿੱਚੋਂ ਪੰਜਾਬ ਦੀ ਸਰਕਾਰ ਗੈਰ ਹਾਜਰ ਹੈ : ਭਗਵੰਤ ਮਾਨ

May 31, 2021 07:07 PM
SehajTimes

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚੋਂ ਪੰਜਾਬ ਦੀ ਸਰਕਾਰ ਗੈਰ ਹਾਜਰ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਠੰਡੀਆਂ ਵਾਦੀਆਂ ਵਿਚਲੇ ਆਪਣੇ ਮੱਹਲਾਂ ਵਿੱਚ ਬੈਠੇ ਹਨ, ਜਦੋਂ ਕਿ ਮੰਤਰੀ ਤੇ ਵਿਧਾਇਕ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਦਰਬਾਰ ਵਿੱਚ ਬੈਠੇ ਹਨ। ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ 'ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ' ਨਾਅਰੇ 'ਤੇ ਟਿੱਪਟੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕਹਿੰਦੇ ਹਨ 'ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ।'  ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵੱਲੋਂ 2017 ਵਿੱਚ ਪੇਸ ਕੀਤਾ ਚੋਣ ਮੈਨੀਫੈਸਟੋ ਪੱਤਰਕਾਰਾਂ ਅੱਗੇ ਰੱਖਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਲਿਖਤੀ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਕੈਪਟਨ ਅਮਰਿੰਦਰ ਸਿੰਘ ਤਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਹ ਕੇ ਹੀ ਮੁੱਕਰ ਗਏ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਲਈ ਜੰਿਮੇਵਾਰ ਦੋਸੀਆਂ ਨੂੰ ਅੱਜ ਤੱਕ ਕੋਈ ਸਜਾ ਨਹੀਂ ਮਿਲੀ, ਸਗੋਂ ਇਸ ਦੁਖਦ ਕਾਂਡ ਲਈ ਜੰਿਮੇਵਾਰ ਲੋਕ ਭੰਗੜੇ ਪਾਉਂਦੇ ਫਿਰਦੇ ਹਨ। ਅੱਜ ਵੀ ਸੂਬੇ ਵਿੱਚ ਨਸਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਤੇ ਮਾਈਨਿੰਗ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਬਾਦਲਾਂ ਦੀ ਸਰਕਾਰ ਵਿੱਚ ਚੱਲਦਾ ਸੀ।
ਭਗਵੰਤ ਮਾਨ ਨੇ ਕਿਹਾ ਕਿ ਚੰਗਾ ਹੁੰਦਾ ਜੇ ਪੰਜਾਬ ਦੀ ਕਾਂਗਰਸ ਸਰਕਾਰ ਦਿੱਲੀ ਜਾ ਕੇ ਕਾਂਗਰਸ ਹਾਈਕਮਾਂਡ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨ ਵਿਰੋਧੀ ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਜਾਂਦੀ। ਚੰਗਾ ਹੁੰੰਦਾ ਜੇ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਦਵਾਈਆਂ, ਵੈਕਸੀਨ, ਵੈਂਟੀਲੇਟਰ ਆਦਿ ਲੈਣ ਲਈ ਕੇਂਦਰ ਦੀ ਭਾਜਪਾ ਸਰਕਾਰ ਕੋਲ ਜਾਂਦੀ, ਪਰ ਕਾਂਗਰਸੀ ਆਗੂ ਤਾਂ ਆਪਣੀਆਂ ਕੁਰਸੀਆਂ ਬਚਾਉਣ ਅਤੇ ਬੈਠਾਉਣ ਲਈ ਹੀ ਦਿੱਲੀ ਜਾ ਕੇ ਬੈਠੇ ਹਨ। ਮਾਨ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਲਾਵਾਰਸ ਛੱਡ ਦਿੱਤਾ ਹੈ ਕਿਉਂਕਿ ਅੱਜ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜਰੂਰੀ ਟੀਕੇ, ਦਵਾਈਆਂ ਅਤੇ ਆਈ.ਸੀ.ਯੂ ਬੈਡ ਹੀ ਨਹੀਂ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਨੂੰ 100 ਫੀਸਦੀ ਵੈਕਸੀਨੇਸਨ ਪ੍ਰਾਪਤ ਕਰਨ 'ਤੇ 10 ਲੱਖ ਰੁਪਏ ਦੀ ਗਰਾਂਟ ਦੇਣ ਦੇ ਬਿਆਨ 'ਤੇ ਟਿਪਣੀ ਕਰਦਿਆ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਇਹ ਤਾਂ ਦੱਸਣ ਕੇ ਟੀਕੇ ਮਿਲਦੇ ਕਿੱਥੋਂ ਨੇ? ਉਨ੍ਹਾਂ ਕਿਹਾ ਕਿ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕੇ ਵਿੱਚ ਸਰਕਾਰੀ ਹਸਪਤਾਲ, ਡਿਸਪੈਂਸਰੀਆਂ ਟੀਕੇ ਤੋਂ ਬਿਨਾਂ ਸੁੱਕੇ ਪਏ ਹਨ। ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਸਬਦੀ ਹਮਲਾ ਕਰਦਿਆਂ ਕਿਹਾ ਕਿ ਬਾਦਲਾਂ ਨੇ 10 ਸਾਲ ਲਗਾਤਾਰ ਰਾਜ ਕਰਕੇ ਸਿਹਤ ਸੇਵਾਵਾਂ, ਟਰਾਂਸਪੋਰਟ ਅਤੇ ਸਾਰੀ ਸਰਕਾਰੀ ਵਿਵਸਥਾ ਬਰਬਾਦ ਹੀ ਕੀਤੀ ਹੈ ਅਤੇ ਹੁਣ ਸੁਖਬੀਰ ਬਾਦਲ ਦਾਅਵਾ ਕਰਦਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸੂਬੇ ਦੀਆਂ ਔਰਤਾਂ ਨੂੰ ਸਰਕਾਰੀ ਏ.ਸੀ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਦੇਣਗੇ, ਪਰ ਬਾਦਲ ਪਰਿਵਾਰ ਆਪਣੀਆਂ ਏ.ਸੀ ਬੱਸਾਂ ਵਿੱਚ ਹੁਣੇ ਹੀ ਇਹ ਸਹੂਲਤ ਕਿਉਂ ਨਹੀਂ ਦਿੰਦਾ।
ਆਪ ਦੇ ਦਿੱਲੀ ਤੋਂ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣਾ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਨਾਲ ਬਿਜਲੀ ਦੇਣ ਦਾ ਵਾਅਦਾ ਕਰਕੇ ਕੈਪਟਨ ਨੇ ਪੂਰੇ ਦੇਸ 'ਚੋਂ ਮਹਿੰਗੀ ਬਿਜਲੀ ਉਦਯੋਗਾਂ ਨੂੰ ਦਿੱਤੀ ਹੈ। ਹੁਣ ਚੋਣਾਂ ਨੇੜੇ ਆਉਣ ਕਰਕੇ ਕੈਪਟਨ ਨੇ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਹੈ, ਜਦੋਂ ਕਿ ਚਾਰ ਸਾਲਾਂ ਦੌਰਾਨ 10 ਰੁਪਏ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਦੇ ਨਾਲ ਨਾਲ ਕਾਂਗਰਸ ਪਾਰਟੀ ਨੂੰ ਵੀ ਵਾਅਦਿਆਂ ਤੋਂ ਮੁਕਰਨ ਦੀ ਸਜਾ ਜਰੂਰ ਦੇਣਗੇ। ਇਸ ਸਮੇਂ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੀਨੀਅਰ ਆਗੂ ਨਰਿੰਦਰ ਸਿੰਘ ਸੇਰਗਿੱਲ ਅਤੇ ਨੀਨਾ ਮਿੱਤਲ ਵੀ ਹਾਜਰ ਸਨ।

Have something to say? Post your comment

 

More in Chandigarh

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰ ਤੋਂ ਮਿਲਣ ਫ਼ਾਰਮਾਂ ਰਾਹੀਂ ਵੀ ਵੋਟ ਪਾਉਣ ਲਈ ਪ੍ਰਚਾਰਿਆ ਜਾਵੇਗਾ

ਜ਼ਿਲ੍ਹਾ ਚੋਣ ਅਫ਼ਸਰ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਜ਼ਿਲ੍ਹਾ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ

ਪੰਜਾਬ ਪੁਲਿਸ ਨੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ

ਮੋਹਾਲੀ ਜ਼ਿਲ੍ਹੇ ’ਚ 30 ਮਈ ਤੋਂ 1 ਜੂਨ ਤੱਕ ਅਤੇ 4 ਜੂਨ ਨੂੰ ਡਰਾਈ ਡੇਅ ਰਹੇਗਾ