Wednesday, December 31, 2025

Sports

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

April 29, 2024 02:13 PM
SehajTimes

ਅਹਿਮਦਾਬਾਦ : ਗੁਜਰਾਤ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 200 ਦੌੜਾਂ ਬਣਾਇਆਂ । ਬੈਂਗਲੁਰੂ ਨੇ 16 ਓਵਰਾਂ ’ਚ ਸਿਰਫ਼ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਇੰਡੀਅਨ ਪ੍ਰੀਮੀਅਰ ਲੀਗ ’ਚ 46 ਮੈਚ ਖਤਮ ਹੋ ਚੁੱਕੇ ਹਨ। ਐਤਵਾਰ ਨੂੰ 2 ਮੈਚ ਖੇਡੇ ਗਏ। ਰਾਇਲ ਚੈਲੰਜਰਜ਼ ਬੰਗਲੌਰ ਨੇ ਪਹਿਲਾਂ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ ਹਰਾਇਆ ਸੀ। ਜਦਕਿ ਦੂਜੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ। ਇਨ੍ਹਾਂ ਨਤੀਜਿਆਂ ਤੋਂ ਬਾਅਦ ਚੇਨਈ ਨੇ 3 ਸਥਾਨਾਂ ਦੀ ਛਲਾਂਗ ਲਗਾਈ ਅਤੇ ਟੀਮ ਤੀਜੇ ਸਥਾਨ ’ਤੇ ਪਹੰੁੰਚ ਗਈ। ਹੈਦਰਾਬਾਦ ਚੌਥੇ, ਗੁਜਰਾਤ 7ਵੇਂ ਅਤੇ ਬੈਂਗਲੁਰੂ 10 ਵੇਂ ਸਥਾਨ ’ਤੇ ਹੈ। 17ਵੇਂ ਸੀਜ਼ਨ ਵਿੱਚ ਅੱਜ ਦਿੱਲੀ ਕੈਪੀਟਲਜ਼ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਕੋਲਕਾਤਾ 8 ਮੈਚਾਂ ’ਚ 5 ਜਿੱਤਾ  ਅਤੇ 3 ਹਾਰਾਂ ਨਾਲ 10 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਦਿੱਲੀ ਨੂੰ ਹਰਾ ਕੇ ਟੀਮ 12 ਅੰਕਾਂ ਨਾਲ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਵੇਗੀ। ਜੇਕਰ ਟੀਮ ਹਾਰਦੀ ਹੈ ਤਾਂ ਉਹ ਤੀਜੇ ਸਥਾਨ ’ਤੇ ਪਹੁੰਚ ਜਾਵੇਗੀ। 10 ਮੈਚਾਂ ਵਿੱਚ 5 ਜਿੱਤਾਂ ਅਤੇ 5 ਹਾਰਾਂ 10 ਅੰਕ ਹਨ। ਟੀਮ ਦੇ 10 ਅੰਕਾਂ ਵਾਲੀਆਂ 5 ਟੀਮਾਂ ਵਿੱਚੋਂ ਸਭ ਤੋਂ ਖਰਾਬ ਰਨ ਰੇਟ ਹੈ,  ਇਸ ਲਈ ਟੀਮ ਛੇਵੇਂ ਸਥਾਨ ’ਤੇ ਹੈ। ਚੇਪੌਕ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 212 ਦੌੜਾਂ ਬਣਾਇਆਂ । ਹੈਦਰਾਬਾਦ ਦੀ ਟੀਮ 18.5 ਓਵਰਾਂ ’ਚ 134 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਦੇ ਵੀ 9 ਮੈਚਾਂ ’ਚ 5 ਜਿੱਤਾਂ ਅਤੇ 4 ਹਾਰਾਂ ਨਾਲ ਸਿਰਫ਼ 10 ਅੰਕ ਹਨ ਪਰ ਖਰਾਬ ਰਨ ਕਾਰਨ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਪਿਛਲੇ ਕਈ ਦਿਨਾਂ ਤੋਂ ਆਰਸੀਬੀ ਦੇ ਵਿਰਾਟ ਕੋਹਲੀ ਕੋਲ ਆਰੇਜ ਕਂੈਪ ਹੈ। ਉਸਨੇ ਐਤਵਾਰ ਨੂੰ 70 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀਆਂ 500 ਦੌੜਾਂ ਪੂਰੀਆਂ ਕੀਤੀਆਂ। ਰਿਤੁਰਾਜ ਗਾਇਕਾਵਾੜ 447 ਦੌੜਾਂ ਬਣਾ ਕੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਗੁਜਰਾਤ ਦੇ ਸਾਈ ਸੁਦਰਸ਼ਨ 415 ਦੌੜਾਂ ਦੇ ਨਾਲ ਸਭ ਤੋਂ ਵੱਧ ਸਕੋਰਰਜ਼ ਵਿੱਚ ਤੀਜੇ ਸਥਾਨ ’ਤੇ ਹਨ। ਹੈਦਰਾਬਾਦ ਦੇ ਵੀ 9 ਮੈਂਚਾਂ ’ਚ 5 ਜਿੱਤਾਂ ਅਤੇ 4 ਹਾਰਾਂ ਨਾਲ ਸਿਰਫ਼ 10 ਅੰਕ ਹਨ ਪਰ ਖਰਾਬ ਰਨ ਰੇਟ ਕਾਰਨ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਹੈ। 

Have something to say? Post your comment

 

More in Sports

ਆਲ ਇੰਡੀਆ ਸਰਵਿਸਜ਼ ਟੇਬਲ ਟੈਨਿਸ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 31 ਦਸੰਬਰ ਨੂੰ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025

ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ

ਭਾਰਤੀ ਹਾਕੀ ਟੀਮ ਨੇ ਜਿਤਿਆ ਏਸ਼ੀਆ ਕੱਪ

ਚਾਈਨਾ 'ਚ ਹੈਪੀ ਬਰਾੜ ਨੇ ਸਟਰਾਂਗਮੈਨ ਮੁਕਾਬਲਾ ਜਿੱਤ ਕੇ ਚਮਕਾਇਆ ਮੋਗੇ ਦਾ ਨਾਮ 

ਸਪੋਰਟਸ ਡੇਅ ਮੌਕੇ ਕਾਲਜ 'ਚ ਕਰਵਾਈਆਂ ਖੇਡਾਂ 

ਹਰਜਿੰਦਰ ਕੌਰ ਨੇ ਭਾਰ ਚੁੱਕਣ 'ਚ ਜਿੱਤਿਆ ਤਾਂਬਾ 

ਜ਼ਿਲ੍ਹਾ ਪੱਧਰੀ ਕੁਰਾਸ਼ ਟੂਰਨਾਮੈਂਟ ਵਿੱਚ ਸ.ਮਿ.ਸ ਖੇੜੀ ਗੁੱਜਰਾਂ ਨੇ ਜਿੱਤੇ ਇੱਕ ਸਿਲਵਰ ਅਤੇ ਅੱਠ ਬਰੋਂਜ਼ ਮੈਡਲ

ਯੋਗਾ, ਟੇਬਲ ਟੈਨਿਸ, ਫੁੱਟਬਾਲ ਅਤੇ ਖੋ-ਖੋ ਦੇ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲੇ