Monday, May 04, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ

April 27, 2024 12:53 PM
SehajTimes
ਮੋਹਾਲੀ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ ਕਰਨ ਲਈ ਜ਼ਿਲ੍ਹੇ ’ਚ ਸਬ-ਡਵੀਜ਼ਨ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਮਈ 2024 ਤੋਂ ਮਈ ਅਗਸਤ 2024 ਤੱਕ ਰੋਸਟਰ ਵਾਰ ਕੰਮ ਕਰਨਗੀਆਂ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਜ) ਵਿਰਾਜ ਐਸ ਤਿੜਕੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਪ੍ਰਮੁੱਖ ਸੱਕਤਰ, ਮਾਈਨਜ਼ ਅਤੇ ਜਿਓਲੋਜੀ ਵਿਭਾਗ ਪੰਜਾਬ ਵਲੋਂ ਜਾਰੀ ਨੰ. 1300 ਜੀਐਜੀ/2022 ਮਿਤੀ 07.10.2022 ਰਾਹੀਂ ਗੈਰ-ਕਾਨੂੰਨੀ ਮਾਈਨਿੰਗ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ ਕਰਨ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਹਿੱਤ ਇਹ ਟੀਮਾਂ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਦੀ ਕੀਤੀ ਜਾਂਦੀ ਚੈਕਿੰਗ ਦੀ ਰੋਜ਼ਾਨਾ ਰਿਪੋਰਟ ਭੇਜੀ ਜਾਣੀ ਯਕੀਨੀ ਬਣਾਉਣਗੀਆਂ ਤਾਂ ਜੋ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾ ਸਕੇ। ਟੀਮਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਨਜਾਇਜ਼ ਮਾਈਨਿੰਗ ਸਬੰਧੀ ਕੇਸ ਦਰਜ ਕਰਵਾਉਦੇ ਸਮੇਂ ਗੱਡੀ ਦਾ ਨੰਬਰ, ਉਸਦੇ ਮਾਲਕ ਦਾ ਨਾਮ ਵੀ ਐਫ.ਆਈ.ਆਰ. ਵਿੱਚ ਦਰਜ ਕੀਤਾ ਜਾਵੇ ਅਤੇ ਆਰ.ਟੀ.ਓ ਐਸ.ਏ.ਐਸ ਨਗਰ ਨਾਲ ਤਾਲਮੇਲ ਕਰਕੇ ਵਰਤੇ ਜਾਣ ਵਾਲੇ ਟਿੱਪਰ, ਜੇ.ਸੀ.ਬੀ. ਪੋਕਲੇਨ, ਟਰੈਕਟਰ-ਟਰਾਲੀ ਆਦਿ ਦੇ ਵੇਰਵੇ ਡਾਟਾਬੇਸ ਵਿੱਚ ਲੈ ਲਏ ਜਾਣ। ਇਨ੍ਹਾਂ ਟੀਮਾਂ ’ਚ ਸਬ ਡਵੀਜਨ ਖਰੜ ’ਚ ਟੀ ਪੁਆਇੰਟ  ਮਾਜਰੀ ਲਈ ਸ੍ਰੀ ਦਵਿੰਦਰ ਸਿੰਘ, ਜੇ.ਈ-ਕਮ-ਮਾਈਨਿੰਗ, ਇੰਸਪੈਕਟਰ, ਮੋਹਾਲੀ, ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਈਨਿੰਗ ਅਫਸਰ ਜਲੰਧਰ, ਮਕੈਨੀਕਲ ਮੰਡਲ, ਨੰਗਲ ਐਟ ਮੋਹਾਲੀ, (97818-10016), ਸ੍ਰੀ ਬਲਵਿੰਦਰ ਸਿੰਘ ਫਰੈਸਟ ਗਾਰਡ ਅਫਸਰ ਮੁਹਾਲੀ, (83604-15083), ਏ ਐਸ ਆਈ ਜਸਵਿੰਦਰ ਸਿੰਘ 468/ਐਸ.ਏ.ਐਸ. ਨਗਰ, (94179-26369) ਅਤੇ ਐਚ ਸੀ ਮਨੋਜ ਸੈਣੀ 1650/ਐਸ.ਏ.ਐਸ. ਨਗਰ, (70157-59903) ਦੀ ਡਿਊਟੀ ਲਾਈ ਗਈ ਹੈ। ਦੂਸਰੀ ਟੀਮ ’ਚ ਸ੍ਰੀ ਮਨਜੀਤ ਸਿੰਘ, ਬਲਾਕ ਅਫਸਰ, ਦਫਤਰ ਵਣ ਮੰਡਲ, ਐਸ.ਏ.ਐਸ. ਨਗਰ, (98155-02266), ਸ੍ਰੀ ਹਰਜਿੰਦਰ ਸਿੰਘ ਜੇ.ਈ-ਕਮ ਮਾਈਨਿੰਗ ਇੰਸਪੈਕਟਰ ਮਾਈਨਿੰਗ ਵਿਭਾਗ, (97000-51472), ਸੀਨੀਅਰ ਕਾਂਸਟੇਬਲ ਗੁਰੋਜਧ ਸਿੰਘ 1551/ਐਸ.ਏ.ਐਸ.ਨਗਰ, (99141-94818) ਅਤੇ ਕਾਂਸਟੇਬਲ ਸਿਮਰਨਜੀਤ ਸਿੰਘ 2438/ਐਸ.ਏ.ਐਸ. ਨਗਰ, (78375-14308) ਦੀ ਡਿਊਟੀ ਲਾਈ ਗਈ ਹੈ।
ਟੀ-ਪੁਆਇੰਟ ਸਿਸਵਾਂ ਮਾਜਰਾ ਲਈ ਸ੍ਰੀ ਕੋਰੀ ਸ਼ਰਮਾ, ਜੇ.ਈ-ਕਮ-ਮਾਈਨਿੰਗ, ਇੰਸਪੈਕਟਰ, ਮੋਹਾਲੀ, ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਈਨਿੰਗ ਅਫਸਰ ਜਲੰਧਰ, ਮਕੈਨੀਕਲ ਮੰਡਲ, ਨੰਗਲ ਐਟ ਮੋਹਾਲੀ, (89685-58244), ਸ੍ਰੀ ਸੰਦੀਪ ਗਰੋਵਰ, ਏ.ਈ ਦਫਤਰ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਐਸ.ਏ.ਐਸ. ਨਗਰ, (94173-06946), ਸ੍ਰੀ ਸੁਰਿੰਦਰ ਕੁਮਾਰ, ਬਲਾਕ ਅਫਸਰ, ਵਣ ਮੰਡਲ, ਐਸ.ਏ.ਐਸ ਨਗਰ, (88729-55080), ਏ ਐਸ ਆਈ ਰਾਜਿੰਦਰ ਸਿੰਘ 1118/ਐਸ.ਏ.ਐਸ. ਨਗਰ, (98723-36516) ਅਤੇ ਕਾਂਸਟੇਬਲ ਪਰਮਿੰਦਰ ਸਿੰਘ 2454/ਐਸ.ਏ.ਐਸ.ਨਗਰ, 98761-00231 ਦੀ ਡਿਊਟੀ ਲਾਈ ਗਈ ਹੈ। ਦੂਸਰੀ ਟੀਮ ’ਚ ਸ੍ਰੀ ਕੁਲਦੀਪ ਸਿੰਘ, ਵਣ ਰੇਂਜ ਮੁਹਾਲੀ ਵਣ ਮੰਡਲ ਅਫਸਰ, ਮੁਹਾਲੀ, (95927-78455), ਸ੍ਰੀ ਕੁਮਾਰ ਗੋਰਵ ਜੇ.ਈ ਦਫਤਰ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਐਸ.ਏ.ਐਸ. ਨਗਰ, (90565-25090), ਏ ਐਸ ਆਈ ਕਰਮ ਚੰਦ661/ਐਸ.ਏ.ਐਸ.ਨਗਰ, (94638-37088), ਕਾਂਸਟੇਬਲ ਅਰਮਾਨ 1999/ਐਸ.ਏ.ਐਸ.ਨਗਰ, (99886-60951) ਅਤੇ ਕਾਂਸਟੇਬਲ ਸੰਦੀਪ ਕੁਮਾਰ 2396/ਐਸ.ਏ.ਐਸ. ਨਗਰ, (95014-42342) ਦੀ ਡਿਊਟੀ ਲਾਈ ਗਈ ਹੈ। ਸੂੰਕ ਏਰੀਆ ਲਈ ਸ੍ਰੀ ਪ੍ਰਦੀਪ ਕੁਮਾਰ, ਉਪ ਮੰਡਲ ਅਫਸਰ, ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਈਨਿੰਗ ਅਫਸਰ ਜਲੰਧਰ, ਮਕੈਨੀਕਲ ਮੰਡਲ, ਨੰਗਲ ਐਟ ਮੋਹਾਲੀ, (94174-60437), ਸ੍ਰੀ ਤੇਜਪਾਲ ਸਿੰਘ, ਏ.ਈ ਉਪ ਮੰਡਲ ਨੰਬਰ, 03 ਮੋਹਾਲੀ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, (79730-44794), ਸ੍ਰੀ ਜਗਮੀਤ ਬਰਾੜ, ਜੇ.ਈ. ਉਪ ਮੰਡਲ ਨੰਬਰ: 03 ਮੋਹਾਲੀ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, (98767-44662), ਕਾਂਸਟੇਬਲ ਰਣਜੀਤ ਸਿੰਘ 1975/ਐਸ.ਏ.ਐਸ. ਨਗਰ, (98556-41146) ਅਤੇ ਕਾਂਸਟੇਬਲ ਗੁਰਵਿੰਦਰ ਸਿੰਘ 2043/ਐਸ.ਏ.ਐਸ. ਨਗਰ, (97814-14307) ਦੀ ਡਿਊਟੀ ਲਾਈ ਗਈ ਹੈ। ਸਬ ਡਵੀਜਨ ਡੇਰਾਬਸੀ ’ਚ ਮੁਬਾਰਿਕਪੁਰ ਚੌਂਕੀ (ਸੁੰਢਰਾਂ ਰੋਡ ਮੁਬਾਰਿਕਪੁਰ) ਲਈ ਸ੍ਰੀ ਲਖਵੀਰ ਸਿੰਘ, ਉਪ ਮੰਡਲ ਅਫਸਰ, ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਈਨਿੰਗ ਅਫਸਰ, ਮਕੈਨੀਕਲ ਮੰਡਲ, ਨੰਗਲ ਐਟ ਮੋਹਾਲੀ, (97794-70333), ਸ੍ਰੀ ਕਰਮਜੀਤ ਸਿੰਘ, ਉਪ ਮੰਡਲ ਇੰਜੀਨੀਅਰ, ਜਸਸ ਉਪ ਮੰਡਲ ਡੇਰਾਬਸੀ, ਦਫਤਰ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ. 3, ਐਸ.ਏ.ਐਸ. ਨਗਰ, (99155-91609), ਹੈੱਡ ਕਾਂਸਟੇਬਲ ਬਲਵੀਰ ਸਿੰਘ 1630/ ਐਸ.ਏ.ਐਸ. ਨਗਰ, (81469-97571), ਸੀਨੀਅਰ ਕਾਂਸਟੇਬਲ ਅਮਰਜੀਤ ਸਿੰਘ 1454/ਐਸ.ਏ.ਐਸ. ਨਗਰ, (97819-03055), ਏ ਐਸ ਆਈ ਗੁਰਨਾਮ ਸਿੰਘ 500/ਐਸ.ਏ.ਐਸ. ਨਗਰ, (98148-60172), ਹੈੱਡ ਕਾਂਸਟੇਬਲ ਅਸ਼ੋਕ ਕੁਮਾਰ 594/ਐਸ.ਏ.ਐਸ. ਨਗਰ, (99885-22991) ਦੀ ਡਿਊਟੀ ਲਾਈ ਗਈ ਹੈ। ਥਾਣਾ ਲਾਲੜੂ  (ਆਈ.ਟੀ.ਆਈ ਚੌਂਕ ਲਾਲੜੂ) ਵਾਸਤੇ ਸ੍ਰੀ ਅਪਿੰਦਰਜੀਤ ਸਿੰਘ, ਜੂਨੀਅਰ ਇੰਜੀਨੀਅਰ, ਦਫਤਰ ਕਾਰਜਕਾਰੀ ਇੰਜੀਨੀਅਰ ਕੇਂਦਰੀ ਕਾਰਜ ਮੰਡਲ, ਪੰਜਾਬ ਲੋ.ਨਿ.ਵਿ. ਭ ਤੇ ਮ ਸ਼ਾਖਾ ਮੋਹਾਲੀ, (94638-36366), ਸ੍ਰੀ ਜੈ ਸਿੰਘ ਬਲਾਕ ਅਫਸਰ, ਦਫਤਰ ਵਣ ਮੰਡਲ ਐਸ.ਏ.ਐਸ. ਨਗਰ, (98148-16502), ਏ ਐਸ ਆਈ ਮਲਕੀਤ ਸਿੰਘ 264/ਐਸ.ਏ.ਐਸ.ਨਗਰ, (98550-60175) ਦੀ ਡਿਊਟੀ ਲਾਈ ਗਈ ਹੈ।
ਥਾਣਾ ਹੰਡੇਸਰਾਂ (ਬੱਸ ਸਟੈਂਡ ਹੰਡੇਸਰਾਂ) ਲਈ ਸ੍ਰੀ ਰੇਸ਼ਮ ਸਿੰਘ, ਵਣ ਗਾਰਡ, ਦਫਤਰ ਵਣ ਮੰਡਲ ਅਫਸਰ, ਮੁਹਾਲੀ, (81463-57545), ਸ੍ਰੀ ਨਰੋਤਮ ਸ਼ਰਮਾ, ਜੇ.ਈ-ਕਮ-ਮਾਈਨਿੰਗ, ਇੰਸਪੈਕਟਰ, ਮੋਹਾਲੀ, ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਈਨਿੰਗ ਅਫਸਰ ਜਲੰਧਰ, ਮਕੈਨੀਕਲ ਮੰਡਲ ਨੰਗਲ ਐਟ ਮੋਹਾਲੀ, (94632-12676), ਏ ਐਸ ਆਈ ਓਮ ਪ੍ਰਕਾਸ਼, 731/ਐਸ.ਏ.ਐਸ.ਨਗਰ, (85484-54076), ਕਾਂਸਟੇਬਲ ਪ੍ਰਭਜੀਤ ਸਿੰਘ 1901/ਐਸ.ਏ.ਐਸ.ਨਗਰ, (95175-85153) ਦੀ ਡਿਊਟੀ ਲਾਈ ਗਈ ਹੈ। ਸਬ ਡਵੀਜ਼ਨ ਮੋਹਾਲੀ ’ਚ ਕਰਾਸਿੰਗ ਬਨੂੰੜ-ਤੇਪਲਾ ਰੋਡ, ਜ਼ੀਰਕਪੁਰ- ਪਟਿਆਲਾ ਰੋਡ ਲਈ ਸ੍ਰੀ ਅਭੈ ਕੁਮਾਰ, ਜੇ.ਈ.-ਕਮ ਮਾਈਨਿੰਗ ਇੰਸਪੈਕਟਰ, ਬਨੂੰੜ ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਈਨਿੰਗ ਅਫਸਰ ਜਲੰਧਰ, ਮਕੈਨੀਕਲ ਮੰਡਲ, ਨੰਗਲ ਐਟ ਮੋਹਾਲੀ, (88472-59156), ਅਮਿਤ ਪਾਲ ਸਿੰਘ ਉਪ ਮੰਡਲ ਇੰਜੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:1, (98767-98741), ਏ ਐਸ ਆਈ ਬਲਵਿੰਦਰ ਸਿੰਘ 351/ ਐਸ.ਏ.ਐਸ ਨਗਰ, (97293-86894) ਅਤੇ ਕਾਂਸਟੇਬਲ ਗੁਰਦੀਪ ਸਿੰਘ 2179/ਐਸ.ਏ.ਐਸ.ਨਗਰ, (94847-96557) ਦੀ ਡਿਊਟੀ ਲਾਈ ਗਈ ਹੈ। ਉਕਤ ਸਾਰੀਆਂ ਟੀਮਾਂ ਵੱਲੋ ਕੀਤੀ ਗਈ ਚੈਕਿੰਗ ਦੀ ਵਿਸਥਾਰਪੂਰਵਕ ਰਿਪੋਰਟ ਹਰ ਹਫ਼ਤੇ ਕਾਰਜਕਾਰੀ ਇੰਜੀਨੀਅਰ ਕਮ ਮਾਈਨਿੰਗ ਅਫਸਰ, ਐਸ.ਏ.ਐਸ. ਨਗਰ ਵੱਲੋਂ ਤਿਆਰ ਕਰਕੇ ਵੱਖਰੇ ਤੌਰ ’ਤੇ ਸਮੇਤ ਫੋਟੋਗਰਾਫ ਦੀ ਹਾਰਡ ਕਾਪੀ ਦੇ ਰੂਪ ਵਿੱਚ ਅਤੇ  ਈਮੇਲ ਆਈ.ਡੀ. dratdcmohali@gmail.com ਤੇ ਭੇਜੀ ਜਾਣੀ ਯਕੀਨੀ ਬਨਾਉਣਗੇ। ਇਸ ਚੈਕਿੰਗ ਬਾਰੇ ਸਬੰਧਤ ਉਪ ਮੰਡਲ ਮੈਜਿਸਟਰੇਟਸ (ਐਸ.ਏ.ਐਸ ਨਗਰ/ਖਰੜ/ਡੇਰਾਬੱਸੀ) ਆਪਣੀ ਸਬ ਡਵੀਜ਼ਨ ਦੇ ਓਵਰ ਆਲ ਇੰਚਾਰਜ ਹੋਣਗੇ। ਜਦਕਿ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਪੱਧਰੀ ਮੁੱਖੀ ਵਿਭਾਗ ਦੇ ਲਗਾਏ ਗਏ ਸਟਾਫ ਨੂੰ ਮੋਨੀਟਰ ਕਰਨ ਲਈ ਜਿੰਮੇਂਵਾਰ ਹੋਣਗੇ। ਡੀ.ਐਸ.ਪੀ. ਆਰਥਿਕ ਅਪਰਾਧ ਅਤੇ ਸਾਈਬਰ ਜੁਰਮ, ਐਸ.ਏ.ਐਸ. ਨਗਰ ਪੁਲਿਸ ਟੀਮ ਦੇ ਨੋਡਲ ਅਫਸਰ ਹੋਣਗੇ ਅਤੇ ਸਬੰਧਤ ਉਪ ਮੰਡਲ ਪੁਲਿਸ ਅਫਸਰ (ਡੀ ਐਸ ਪੀਜ਼) ਉਕਤ ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਅਤੇ ਆਪੋ-ਆਪਣੀ ਸਬ ਡਵੀਜ਼ਨ ਦੇ ਐਸ.ਡੀ.ਐਮਜ਼ ਨਾਲ ਲਗਾਤਾਰ ਤਾਲਮੇਲ ਰੱਖਣਗੇ।
 

 

Have something to say? Post your comment

 

More in Chandigarh

ਪਿੰਡ ਦਾਊਮਾਜਰਾ ਤੋਂ ਲੈ ਕੇ ਪਿੰਡ ਰਡਿਆਲਾ ਤੱਕ ਪੇਵਰ ਬਲਾਕ ਲਗਾ ਕੇ ਬਣਾਈ ਜਾ ਰਹੀ ਸੜਕ ਦਾ ਕੀਤਾ ਵਿਰੋਧ

ਸੁਖਦੇਵ ਸਿੰਘ ਨੱਗਲਫੈਜਗੜ੍ਹ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਮੁੱਖ ਬੁਲਾਰਾ ਨਿਯੁਕਤ

ਮਿਸਲ ਸਤਲੁਜ ਦੀ ਕੁਰਾਲੀ ਦੇ ਫਤਿਹਗੜ੍ਹ ਪੈਲੇਸ ਵਿੱਚ ਚੜ੍ਹਦੀ ਕਲਾ ਰੈਲੀ ਤੇ ਰੋਕ

ਗੈਂਗਸਟਰਾਂ ’ਤੇ ਵਾਰ ਦਾ 103ਵਾਂ ਦਿਨ: ਪੰਜਾਬ ਪੁਲਿਸ ਵੱਲੋਂ 644 ਥਾਂਈਂ ਛਾਪੇਮਾਰੀ;350 ਗ੍ਰਿਫ਼ਤਾਰ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿਧਾਇਕ ਕੁਲਵੰਤ ਸਿੰਘ ਵੱਲੋਂ 30ਵੀਂ ਤੇ 31ਵੀਂ ਬੱਸ ਨੂੰ ਕੀਤਾ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਡੇਰਾਬੱਸੀ ਹਲਕੇ ਤੋਂ ਦੋ ਬੱਸਾਂ ਰਵਾਨਾ

ਨੌਜਵਾਨ ਨੌਕਰੀਆਂ ਭਾਲਣ ਵਾਲੇ ਬਣਨ ਦੀ ਥਾਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ : ਭਗਵੰਤ ਸਿੰਘ ਮਾਨ

ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂ

ਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾ

ਸਿਲੰਡਰ ਦੇ ਵਧੇ ਰੇਟਾਂ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਪ੍ਰਦਰਸ਼ਨ