Sunday, May 18, 2025
BREAKING NEWS
ਨੀਰਜ ਚੋਪੜਾ ਨੇ 90 ਮੀਟਰ ਤੋਂ ਦੂਰ ਜੈਵਲਿਨ ਸੁੱਟ ਬਣਾਇਆ ਨਵਾਂ ਰਿਕਾਰਡਲੋਕ ਸੰਪਰਕ ਵਿਭਾਗ ਵਿੱਚ ਤਰੱਕੀਆਂ; ਦੋ ਜੁਆਇੰਟ ਡਾਇਰੈਕਟਰ ਅਤੇ ਛੇ ਡਿਪਟੀ ਡਾਇਰੈਕਟਰ ਬਣੇਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਜਾਰੀ ਕੀਤਾ 12ਵੀਂ ਦਾ ResultBSF ਦਾ ਜਵਾਨ ਪਾਕਿਸਤਾਨ ਨੇ ਰਿਹਾਅ ਕੀਤਾਮੋਗਾ ; ਖੇਤਾਂ ‘ਚ ਅੱਗ ਬੁਝਾਉਂਦੇ ਸਮੇਂ ਝੁਲਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਹੋਈ ਮੌਤPM ਮੋਦੀ ਨੇ ਆਦਮਪੁਰ ਏਅਰਬੇਸ ਪਹੁੰਚ ਹਵਾਈ ਸੈਨਾ ਦੇ ਜਵਾਨਾਂ ਨਾਲ ਕੀਤੀ ਮੁਲਾਕਾਤਜ਼ਹਿਰੀਲੀ ਸ਼ਰਾਬ ਨਾਲ ਮਜੀਠਾ ‘ਚ 14 ਲੋਕਾਂ ਦੀ ਹੋਈ ਮੌਤਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈ

Articles

ਮੈਥੋਂ ਕੰਤ ਨਿੰਦਿਆ ਨਾ ਜਾਵੇ

May 13, 2025 10:17 PM
SehajTimes

ਬਚਪਨ ਵਿੱਚ ਜਦ ਵੀ ਕਿਸੇ ਦੇ ਵਿਆਹ ਸ਼ਾਦੀ ਜਾਂ ਕੋਈ ਹੋਰ ਖੁਸ਼ੀ ਅਤੇ ਤਿਉਹਾਰ ਮੌਕੇ ਔਰਤਾਂ ਨੇ ਇਕੱਠੀਆਂ ਹੋ ਕੇ ਗਿੱਧਾਂ ਪਾਉਣਾ ਤੇ ਖੂਬ ਬੋਲੀਆਂ ਪਾਉਣੀਆਂ ਕੁਝ ਕੁ ਬੋਲੀਆਂ ਜਿਨਾਂ ਦਾ ਉਸ ਸਮੇਂ ਅਰਥ ਪਤਾ ਨਹੀਂ ਸੀ, ਪਰ ਜਿਉਂ ਜਿਉਂ ਵੱਡੇ ਹੋਏ ਕਬੀਲਦਾਰੀ ਵਿੱਚ ਫਸੇ ਤਾਂ ਸਮਝ ਆਉਣ ਲੱਗੀ ਕਿ ਉਹਨਾਂ ਬੋਲੀਆਂ ਦਾ ਕੀ ਅਰਥ ਸੀ, ਜਿਵੇਂ 

'ਫੌਜੀ ਨੂੰ ਧੀ ਦਈ ਨਾ ਬਾਬਲਾ' 'ਫੌਜੀ ਨੂੰ ਧੀ ਦਈ ਨਾ ਬਾਬਲਾ' ਹਾਲੀ ਪੁੱਤ ਬਥੇਰੇ 

ਫੌਜੀ ਨੇ ਤਾਂ ਚੱਕਿਆ ਬਿਸਤਰਾ 

ਹੋ ਗਿਆ ਗੱਡੀ ਦੇ ਨੇੜੇ 

ਮੈਂ ਤੈਨੂੰ ਵਰਜ ਰਹੀ 

ਦਈ ਨਾ ਬਾਬਲਾ ਫੇਰੇ

ਮੈਂ ਤੈਨੂੰ ਵਰਜ ਰਹੀ 

ਇਸ ਬੋਲੀ ਵਿੱਚ ਕੁਆਰੀ ਕੁੜੀ ਆਪਣੇ ਪਿਤਾ ਨੂੰ ਇਸ ਗੱਲ ਤੋਂ ਵਰਜਦੀ ਹੈ ਕਿ ਉਸ ਦਾ ਫੌਜੀ ਨਾਲ ਵਿਆਹ ਨਾ ਕਰੋ ਕਿਉਂਕਿ ਫੌਜੀ ਜਦੋਂ ਫੌਜ ਵਿੱਚ ਹੋਊ ਤਾਂ ਉਸ ਨੂੰ ਵਿਛੋੜੇ ਦਾ ਦਰਦ ਸਹਿਣ ਕਰਨਾ ਪਊ 

ਤੇ ਇੱਕ ਬੋਲੀ ਵਿਆਹੀਆਂ ਕੁੜੀਆਂ ਵੱਲੋਂ ਆਮ ਹੀ ਪਾਈ ਜਾਂਦੀ ਕਿ 

ਤੇਰੀ ਵੇ ਸਹੇੜ ਬਾਬਲਾ

ਮੇਥੋ ਕੰਤ ਨਿੰਦਿਆਂ ਨਾ ਜਾਵੇ 

ਇਸ ਬੋਲੀ ਵਿੱਚ ਕੁੜੀ ਆਪਣੇ ਪਿਤਾ ਨੂੰ ਸੰਬੋਧਿਤ ਕਰਦੀ ਹੋਈ ਕਹਿੰਦੀ ਹੈ ਕਿ ਮੇਰਾ ਪਤੀ ਭਾਵੇ ਚੰਗਾ ਹੈ ਜਾਂ ਮਾੜਾ ਹੈ ਉਹ ਤੇਰੇ ਵੱਲੋਂ ਲੱਭਿਆ ਗਿਆ ਵਰ ਹੈ ਇਸ ਕਰਕੇ ਮੈਂ ਉਸ ਨੂੰ ਨਿੰਦ ਨਹੀਂ ਸਕਦੀ ਭਾਵ ਉਹ ਜਿਵੇਂ ਦਾ ਵੀ ਹੈ ਮੈਨੂੰ ਮਨਜ਼ੂਰ ਹੈ 

ਪਰ ਅੱਜ ਜਦ ਹਰ ਔਰਤ ਪੜ ਲਿਖ ਕੇ ਆਪਣੇ ਪੈਰਾਂ ਤੇ ਖੜ ਗਈ ਹੈ ਤਾਂ ਉਸ ਨੂੰ ਚੰਗੇ ਬੁਰੇ ਦੀ ਪਹਿਚਾਣ ਹੋ ਗਈ ਹੈ ਜਾਂ ਇਹ ਕਹਿ ਲਵੋ ਕਿ ਉਸ ਵਿੱਚ ਸਹਿਣ ਸ਼ਕਤੀ ਦੀ ਭਾਵਨਾ ਖਤਮ ਹੋ ਰਹੀ ਹੈ 

ਇਹ ਗੱਲ ਸਾਰੀਆਂ ਔਰਤਾਂ ਲਈ ਢੁਕਵੀਂ ਨਹੀਂ ਕਿਉਂਕਿ ਆਪਣੇ ਬੱਚਿਆਂ ਖਾਤਰ ਬਹੁਤ ਸਾਰੀਆਂ ਔਰਤਾਂ ਅੱਜ ਵੀ ਬੁਰੇ ਤੋਂ ਬਰੇ ਇਨਸਾਨ ਨਾਲ ਵੀ ਜ਼ਿੰਦਗੀ ਕੱਟ ਲੈਂਦੀਆਂ ਹਨ ਕਿਉਂਕਿ ਉਹ ਪਤਨੀ ਨਹੀਂ ਬਲਕਿ ਇੱਕ ਮਾਂ ਬਣ ਕੇ ਆਪਣੀ ਸਾਰੀ ਜਿੰਦਗੀ ਗੁਜਾਰ ਦਿੰਦੀਆਂ ਹਨ 

ਪਰ ਅੱਜ ਕੱਲ ਹੁੰਦੇ ਤਲਾਕ ਇਸ ਗੱਲ ਦਾ ਗਵਾਹ ਹਨ ਕਿ ਔਰਤਾਂ ਦੀ ਸਹਿਣ ਸ਼ਕਤੀ ਖਤਮ ਹੋ ਰਹੀ ਹੈ ਮੇਰਾ ਕਹਿਣ ਤੋਂ ਭਾਵ ਇਹ ਨਹੀਂ ਕਿ ਆਪਾਂ ਜੁਲਮ ਸਹੋ ਪਰ ਕਈ ਵਾਰ ਨਿੱਕੀ ਨਿੱਕੀ ਗੱਲ ਤੇ ਮਨ ਮੁਟਾਵ ਹੋ ਜਾਂਦੇ ਹਨ, ਜਿਨਾਂ ਨੂੰ ਬਹਿ ਕੇ ਹੱਲ ਕਰ ਲੈਣਾ ਚਾਹੀਦਾ ਹੈ ਤੇ ਗਿਲੇ ਸ਼ਿਕਵੇ ਖਤਮ ਕਰਨੇ ਚਾਹੀਦੇ ਹਨ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਹਰ ਇਨਸਾਨ ਦੀ ਕੋਈ ਨਾ ਕੋਈ ਕਮਜੋਰੀ ਹੁੰਦੀ ਹੈ ਤੇ ਹਰੇਕ ਵਿੱਚ ਕੋਈ ਨਾ ਕੋਈ ਐਬ ਹੁੰਦਾ ਹੈ ਪਰ ਮੈਂ ਇਹ ਨਹੀਂ ਕਹਿੰਦੀ ਕਿ ਜੇ ਤੁਹਾਡੇ ਨਾਲ ਹੱਦ ਤੋਂ ਜਿਆਦਾ ਬੁਰਾ ਹੁੰਦਾ ਹੈ ਤਾਂ ਤੁਸੀਂ ਸਹੀ ਜਾਓ ਪਰ ਘਰ ਵਿੱਚ ਜੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਜਿਵੇਂ ਸੱਸ ਨਨਾਣ, ਦਰਾਣੀ ਜਠਾਣੀ ਜਾਂ ਪਤੀ ਨਾਲ ਅਣਬਣ ਹੋਣ ਤੇ ਅਸੀਂ ਘਰ ਛੱਡ ਕੇ ਪੇਕੇ ਬਹਿ ਜਾਈਏ ਤਾਂ ਇਹ ਗੱਲ ਵਧੀਆ ਨਹੀਂ 

ਪੁਰਾਣੇ ਸਮੇਂ ਵਿੱਚ ਜੇ ਕੋਈ ਕੁੜੀ ਪਤੀ ਜਾ ਸਹਰਿਆਂ ਨਾਲ ਰੁੱਸ ਕੇ ਪੇਕੇ ਆ ਜਾਂਦੀ ਸੀ ਤਾਂ ਘਰ ਦੇ ਬਜ਼ੁਰਗ ਜਾਂ ਪਿੰਡ ਦੀ ਪੰਚਾਇਤ ਦੇ ਮੈਂਬਰ ਵਿੱਚ ਪੈ ਕੇ ਗੱਲ ਸੁਲਝਾਅ ਦਿੰਦੇ ਸਨ ਤੇ ਦੋਵੇਂ ਪਰਿਵਾਰ ਉਨਾਂ ਦੀ ਗੱਲ ਸੁਣਦੇ ਸੀ ਪਰ ਅੱਜ ਗੱਲ ਹੋਰ ਹੈ ਅੱਜ ਨਾ ਤਾਂ ਕੋਈ ਬਜ਼ੁਰਗ ਦੀ ਸੁਣਦਾ ਨਾ ਪੰਚਾਇਤ ਦੀ ਸਗੋਂ ਗੱਲ ਪਤਾ ਨਹੀਂ ਕਦੋਂ ਠਾਣੇ ਕਚਹਿਰੀਆਂ ਤੱਕ ਪਹੁੰਚ ਜਾਂਦੀ ਹੈ।  

ਅੱਜ ਕੱਲ ਇੱਕ ਨਵਾਂ ਹੀ ਜਰੀਆ ਬਣਿਆ ਹੋਇਆ ਹੈ ਲੋਕ ਇੰਸਟਾਗ੍ਰਾਮ ਤੇ ਆਪਣੇ ਘਰ ਦੀਆਂ ਗੱਲਾਂ ਤੇ ਮਸਲੇ ਲੈ ਕੇ ਆਉਂਦੇ ਹਨ ਜੋ ਕਿ ਬਹੁਤ ਹੀ ਬੁਰੀ ਗੱਲ ਹੈ ਕਿਉਂਕਿ ਕਿਸੇ ਵੀ ਗੱਲ ਵਿੱਚ ਹਰੇਕ ਦਾ ਸੋਚਣ ਦਾ ਨਜ਼ਰੀਆ ਅਲੱਗ ਹੁੰਦਾ ਹੈ ਜਿਵੇਂ ਮੈਂ ਇਹ ਆਰਟੀਕਲ ਲਿਖਿਆ ਤਾਂ ਕੁਝ ਇਸ ਨੂੰ ਨਕਾਰਾਤਮਕ ਤੇ ਕੁਝ ਸਕਰਾਤਮਕ ਢੰਗ ਨਾਲ ਸੋਚਣਗੇ। 

ਮੇਰਾ ਇਸ ਆਰਟੀਕਲ ਨੂੰ ਲਿਖਣ ਦਾ ਮਕਸਦ ਕਿਸੇ ਮੁੰਡੇ ਜਾਂ ਕੁੜੀ ਨੂੰ ਗਲਤ ਕਹਿਣਾ ਨੀ ਬਲਕਿ ਸਿਰਫ ਇਨਾ ਹੀ ਕਹਿਣਾ ਚਾਹੁੰਦੀ ਆ ਕਿ ਘਰਾਂ ਦੇ ਨਿੱਕੇ ਨਿੱਕੇ ਮਸਲੇ ਜੇ ਘਰ ਵਿੱਚ ਹੀ ਨਿਬੜ ਜਾਣ ਤਾਂ ਚੰਗੇ ਹੁੰਦੇ ਹਨ 

ਪੰਜਾਬੀ ਦੀ ਇੱਕ ਕਹਾਵਤ ਹੈ 

ਤੀਜਾ ਰਲਿਆ ਕੰਮ ਗਲਿਆ

ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਪਤੀ ਪਤਨੀ ਗੱਡੀ ਦੇ ਦੋ ਪਹੀਏ ਹਨ ਘਰ ਵਿੱਚ ਹੁੰਦੀ ਨੋਕ ਝੋਕ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਕਿਉਂਕਿ ਜਰੂਰੀ ਨਹੀਂ ਹੁੰਦਾ ਕਿ ਜੇ ਅਸੀਂ ਇੱਕ ਨੂੰ ਤਲਾਕ ਦੇ ਦਈਏ ਤਾਂ ਦੂਜਾ ਵਿਆਹ ਕਰਵਾਉਣ ਸਮੇਂ ਸਾਡਾ ਜੀਵਨ ਸਾਥੀ ਸਾਨੂੰ ਇਸ ਤੋਂ ਵਧੀਆ ਮਿਲੇਗਾ, ਇਹ ਫਰਜ਼ ਸਿਰਫ ਕੁੜੀਆਂ ਦਾ ਹੀ ਨਹੀਂ ਸਗੋਂ ਮੁੰਡਿਆਂ ਨੂੰ ਵੀ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਉਹ ਜਿਸ ਘਰ ਵਿੱਚ ਨਵੀਂ ਵਿਆਹ ਕੇ ਆਈ ਹੁੰਦੀ ਹੈ ਉਸ ਨੂੰ ਹੌਲੀ ਹੌਲੀ ਅਪਣਾ ਸਕੇ ਤੇ ਕੁੜੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੇਕੇ ਘਰ ਜੋ ਸੁੱਖ ਸਹੂਲਤਾਂ ਹੰਢਾ ਕੇ ਆਈ ਹੁੰਦੀ ਹੈ ਉਸ ਦਾ ਜਿਕਰ ਵਾਰ ਵਾਰ ਕਰਕੇ ਸਹੁਰੇ ਪਰਿਵਾਰ ਨੂੰ ਨੀਵਾਂ ਨਾ ਦਿਖਾਵੇ 

ਜੇਕਰ ਪਤੀ ਪਤਨੀ ਇਕ ਦੂਜੇ ਨੂੰ ਭਾਵੇਂ ਚੰਗੇ ਜਾਂ ਮਾੜੇ ਹੋਣ ਹੌਲੀ ਹੌਲੀ ਅਹਿਸਾਸ ਕਰਾ ਕੇ ਸੁਧਾਰ ਲੈਣ ਤਾਂ ਆਉਣ ਵਾਲੇ ਸਮੇਂ ਵਿੱਚ ਪੁਰਾਣੇ ਸਮਿਆਂ ਵਾਂਗ ਤਲਾਕ ਦੀ ਗਿਣਤੀ ਘੱਟ ਜਾਵੇਗੀ 

ਰਿਸ਼ਤਿਆਂ ਨੂੰ ਬਚਾਉਣ ਲਈ ਸਹਿਣਸ਼ੀਲਤਾ ਸੰਜਮ ਪਿਆਰ ਵਫਾਦਾਰੀ ਬਹੁਤ ਜਰੂਰੀ ਹਨ, ਕਾਸ਼ ਰਿਸ਼ਤੇ ਪਹਿਲਾਂ ਵਾਂਗ ਹੋ ਜਾਵਣ ਸਾਰੇ ਪਰਿਵਾਰ ਰਲ ਮਿਲ ਕੇ ਬੈਠਣ ਤੇ ਕੁੜੀਆਂ ਰਲ ਮਿਲ ਕੇ ਫਿਰ ਗਿੱਧੇ ਚ ਰੰਗ ਬੰਨਣ ਤੇ ਉਹੀ ਬੋਲੀ ਤੇਰੀ ਵੇ ਸਹੇੜ ਬਾਬਲਾ ਮੈਥੋਂ ਕੰਤ ਨਿੰਦਿਆ ਨਾ ਜਾਵੇ 

ਇਹ ਬੋਲੀ ਸਿਰਫ ਬੋਲੀ ਨਾ ਰਹਿ ਕੇ ਕੁੜੀਆਂ ਦਾ ਆਪਣੇ ਪਤੀ ਪ੍ਰਤੀ ਪਿਆਰ ਸਨੇਹ ਵਧਾਵੇ। ਧੰਨਵਾਦ ਜੀ 

ਲੇਖਕ ਸਤਿੰਦਰ ਪਾਲ ਕੌਰ ਮੰਡੇਰ 

98559-84286

Have something to say? Post your comment