Tuesday, December 16, 2025

Health

ਸੀ ਐਮ ਦੀ ਯੋਗਸ਼ਾਲਾ ਤਹਿਤ  ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਨਾਗਰਿਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ : ਐਸ.ਡੀ.ਐਮ. ਅਮਿਤ ਗੁਪਤਾ

March 25, 2025 04:46 PM
SehajTimes

ਜ਼ੀਰਕਪੁਰ ਵਿਖੇ ਟ੍ਰੇਨਰ ਅਰਚਨਾ ਰੋਜ਼ਾਨਾ ਛੇ ਯੋਗਾ ਸੈਸ਼ਨ ਲਗਾ ਕੇ  ਦੇ  ਰਹੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ

ਜ਼ੀਰਕਪੁਰ : ਐਸ.ਡੀ.ਐਮ, ਅਮਿਤ ਗੁਪਤਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਾ ਕਲਾਸਾਂ ਡੇਰਾਬਸੀ ਸਬ ਡਵੀਜਨ ਵਿਖੇ ਜ਼ੀਰਕਪੁਰ  ਦੇ ਵਾਸੀਆਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ।
      ਉਨ੍ਹਾਂ ਦੱਸਿਆ ਕਿ ਨਿਰੰਤਰ ਯੋਗਾ ਅਭਿਆਸ ਦੀ ਮਦਦ ਨਾਲ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਹੁਤ  ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਯੋਗਾ ਟ੍ਰੇਨਰ ਅਰਚਨਾ ਵੱਲੋਂ ਜ਼ੀਰਕਪੁਰ ਵਿਖੇ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਛੇ ਯੋਗਾ ਕਲਾਸਾਂ ਲਾਈਆ ਜਾ ਰਹੀਆਂ ਹਨ। ਅਰਚਨਾ ਵੱਲੋਂ ਸਵੇਰੇ 6.15 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੀ ਕਲਾਸ 7:15 ਵਜੇ ਖ਼ਤਮ ਹੋਣ ਤੱਕ ਦਿਨ ਵਿੱਚ ਛੇ ਕਲਾਸਾਂ ਲਾਈਆਂ ਜਾ ਰਹੀਆਂ ਹਨ।
ਟ੍ਰੇਨਰ ਅਰਚਨਾ ਵੱਲੋਂ ਜ਼ੀਰਕਪੁਰ ਵਿਖੇ ਪਹਿਲੀ ਕਲਾਸ ਸ਼ੁਸ਼ਮਾ ਗ੍ਰੈਂਡ ਸੁਸਾਇਟੀ ਪਾਰਕ ਵਿਖੇ ਸਵੇਰੇ 6.15 ਤੋਂ 7.15 ਵਜੇ ਤੱਕ, ਦੂਸਰੀ ਅਤੇ ਪੰਜਵੀਂ ਕਲਾਸ ਮੋਤੀਆ ਸਿਟੀ ਸੁਸਾਇਟੀ ਪਾਰਕ ਵਿਖੇ ਸਵੇਰੇ 8.25 ਤੋਂ 9.25 ਵਜੇ ਤੱਕ ਅਤੇ  ਸ਼ਾਮ 5.10 ਤੋਂ 6.10 ਵਜੇ ਤੱਕ, ਤੀਜੀ ਕਲਾਸ ਸ਼ੁਸ਼ਮਾ ਗ੍ਰੈਂਡ ਕਲੱਬ ਹਾਊਸ ਵਿਖੇ ਸਵੇਰੇ 9.30 ਤੋਂ 10.30 ਵਜੇ ਤੱਕ ਅਤੇ ਚੌਥੀ ਕਲਾਸ ਸ਼ੁਸ਼ਮਾ ਵੈਲੇਂਸੀਆ ਸੁਸਾਇਟੀ ਪਾਰਕ ਵਿਖੇ ਬਾਅਦ ਦੁਪਿਹਰ 4.00 ਤੋਂ 5.00 ਵਜੇ ਤੱਕ ਅਤੇ ਛੇਵੀਂ ਕਲਾਸ ਚੰਡੀਗੜ੍ਹ ਇਨਕਲੇਵ ਸੁਸਾਇਟੀ ਪਾਰਕ ਵਿਖੇ ਸ਼ਾਮ 6.15 ਤੋਂ 7.15 ਵਜੇ ਤੱਕ ਲਾਈ ਜਾਂਦੀ ਹੈ।

 ਸੀ ਐਮ ਦੀ ਯੋਗਸ਼ਾਲਾ ਦੀ ਟ੍ਰੇਨਰ ਅਰਚਨਾ ਨੇ ਆਪਣੀਆਂ ਯੋਗਾ ਕਲਾਸਾਂ ਦੇ ਸਿਖਿਆਰਥੀਆਂ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਸ਼ੁਰੂ ਵਿੱਚ ਉਹ ਸਾਰੇ ਆਪਣੇ ਰੁਝੇਵਿਆਂ ਅਤੇ ਹੋਰ ਕਾਰਨਾਂ ਕਰਕੇ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਝਿਜਕਦੇ ਸਨ ਪਰ ਜਦੋਂ ਉਨ੍ਹਾਂ ਨੂੰ ਉਨ੍ਹਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਪੈਦਾ ਕਰਨ ਵਿੱਚ ਯੋਗਾ ਆਸਣ ਮਦਦਗਾਰ ਲੱਗੇ, ਤਾਂ ਨਵੇਂ ਆਉਣ ਵਾਲਿਆਂ ਦੀ ਗਿਣਤੀ ਵਧਦੀ ਗਈ।
          ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ 'ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

 

Have something to say? Post your comment

 

More in Health

ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾਗਰੂਕ 

ਵਿਸ਼ਵ ਏਡਜ ਦਿਵਸ ਮੌਕੇ ਸਿਹਤ ਮੰਤਰੀ ਪੰਜਾਬ ਵੱਲੋਂ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ਵਿੱਚ ਵਧੀਆ ਸੇਵਾਵਾਂ ਲਈ ਦਿੱਤਾ ਐਵਾਰਡ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ “ਵਿਕਾਸ ਅਤੇ ਫੰਡਾ ਦੀ ਲਹਿਰ” 7 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ ਚੈਕ

ਬਲਾਕ ਪੰਜਗਰਾਈਆਂ ਵਿਖ਼ੇ ਟੀ. ਬੀ ਕੰਟਰੋਲ ਪ੍ਰੋਗਰਾਮ ਤਹਿਤ ਮੀਟਿੰਗ ਹੋਈ

ਫੋਰਟਿਸ ਹਸਪਤਾਲ ਅੰਮ੍ਰਿਤਸਰ ਵਲੋਂ ਬਿਨਾਂ ਡਾਇਲਿਸਿਸ 65 ਸਾਲਾ ਮਰੀਜ਼ ਦੀ ਜ਼ਿੰਦਗੀ ਬਚਾਈ

ਹੈਲਥ ਐਂਡ ਸੈਂਨੀਟੇਸ਼ਨ ਕਮੇਟੀ ਮਾਣਕੀ ਦੀ ਮੀਟਿੰਗ ਵਿੱਚ ਸਿਹਤ ਨਾਲ ਸੰਬੰਧਤ ਮੁੱਦੇ ਵਿਚਾਰੇ

ਸਿਵਲ ਸਰਜਨ ਵਲੋਂ ਜਿ਼ਲ੍ਹਾ ਵਾਸੀਆਂ ਨੂੰ ਅੰਗਦਾਨ ਵਾਸਤੇ ਅਹਿਦ ਲੈਣ ਦੀ ਅਪੀਲ

ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ 'ਚ ਮੁੱਖ ਮੰਤਰੀ ਮਰੀਜ ਸਹਾਇਤਾ ਕੇਂਦਰ ਤੇ ਈ-ਹਸਪਤਾਲ ਦੀ ਸ਼ੁਰੂਆਤ

ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ: ਡਾ. ਬਲਬੀਰ ਸਿੰਘ

ਹਰ ਗਰਭਵਤੀ ਔਰਤ ਦੇ ਚਾਰ ਸਿਹਤ ਮੁਆਇਨੇ ਜ਼ਰੂਰੀ : ਡਾ. ਤਮੰਨਾ ਸਿੰਘਲ