Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਭਗਵੰਤ ਮਾਨ ਨੇ ਬੜੀ ਬੇਸ਼ਰਮੀ ਨਾਲ ਸਾਡੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ : ਸਰਬਜੀਤ ਸਿੰਘ ਝਿੰਜਰ

March 20, 2025 04:24 PM
SehajTimes

ਮੁੱਖ ਮੰਤਰੀ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ, ਜੋਕਿ ਇਹ ਸੰਕੇਤ ਦੇ ਰਿਹਾ ਹੈ ਕਿ ਉਨ੍ਹਾਂ ਦੇ ਹੁਕਮ ਹੁਣ ਸਿੱਧੇ ਨਾਗਪੁਰ ਤੋਂ ਵੀ ਆ ਰਹੇ ਹਨ - ਝਿੰਜਰ

ਆਪ ਵਿਧਾਇਕ ਗੁਰਲਾਲ ਘਨੌਰ ਨੇ ਖਨੌਰੀ ਮੋਰਚੇ ਨੂੰ ਢਾਹ ਲਾਉਣ ਲਈ ਟਰੈਕਟਰ ਅਤੇ ਆਪਣੇ ਲੋਕ ਭੇਜੇ - ਯੂਥ ਅਕਾਲੀ ਦਲ ਪ੍ਰਧਾਨ

ਪਟਿਆਲਾ : ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਸਖ਼ਤ ਨਿੰਦਾ ਕੀਤੀ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਝਿੰਜਰ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਸਾਡੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਪਿੱਠ ਵਿੱਚ ਛੁਰਾ ਮਾਰਿਆ ਹੈ। ਪਹਿਲਾਂ, ਉਨ੍ਹਾਂ ਨੇ ਸਾਡੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਲਈ ਸੱਦਾ ਦਿੱਤਾ, ਅਤੇ ਜਿਵੇਂ ਹੀ ਮੀਟਿੰਗ ਖਤਮ ਹੋਈ, ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਆਗੂਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਉਨ੍ਹਾਂ ਨੇ ਸ਼ੰਭੂ ਅਤੇ ਖਨੌਰੀ ਮੋਰਚੇ ਦੋਵਾਂ ਨੂੰ ਜ਼ਬਰਦਸਤੀ ਹਟਾ ਦਿੱਤਾ, ਇੱਥੋਂ ਤੱਕ ਕਿ ਸਾਡੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਹਿੰਸਾ ਵੀ ਕੀਤੀ।"

ਝਿੰਜਰ ਨੇ ਅੱਗੇ ਕਿਹਾ, "ਇਹ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਬਹੁਤ ਸਾਵਧਾਨੀ ਨਾਲ ਲੁਧਿਆਣਾ ਉਪ ਚੋਣਾਂ ਵਿੱਚ ਹੋਣ ਵਾਲੇ ਨੁਕਸਾਨ ਦੇ ਡਰੋਂ, ਯੋਜਨਾਬੱਧ ਕੀਤਾ ਗਿਆ ਸੀ, ਜੋ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਸਨ। ਆਮ ਆਦਮੀ ਪਾਰਟੀ ਜਾਣਬੁੱਝ ਕੇ ਵੋਟ ਬੈਂਕ ਦੀ ਰਾਜਨੀਤੀ ਖੇਡਣ ਲਈ ਕਿਸਾਨਾਂ ਅਤੇ ਵਪਾਰੀ ਭਾਈਚਾਰੇ ਵਿਚਕਾਰ ਦੁਸ਼ਮਣੀ ਦਾ ਮਾਹੌਲ ਪੈਦਾ ਕਰ ਰਹੀ ਹੈ, ਪਰ ਇਹ ਪੰਜਾਬ ਵਿੱਚ ਕੰਮ ਨਹੀਂ ਕਰੇਗਾ। ਉਹ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰਨ, ਸਾਡੀ ਏਕਤਾ ਅਤੇ ਭਾਈਚਾਰਾ ਤੋੜਿਆ ਨਹੀਂ ਜਾ ਸਕਦਾ।"

ਸਰਬਜੀਤ ਝਿੰਜਰ ਨੇ ਘਨੌਰ ਤੋਂ 'ਆਪ' ਵਿਧਾਇਕ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ, "ਇਹ ਬਹੁਤ ਸ਼ਰਮਨਾਕ ਹੈ ਕਿ ਵਿਧਾਇਕ ਗੁਰਲਾਲ ਘਨੌਰ ਨੇ ਉਨ੍ਹਾਂ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਨ ਵਿੱਚ ਮਦਦ ਕੀਤੀ ਸੀ। ਅਸੀਂ ਉਨ੍ਹਾਂ ਦਾ ਕਬੱਡੀ ਖਿਡਾਰੀ ਵਜੋਂ ਸਤਿਕਾਰ ਕਰਦੇ ਸੀ, ਪਰ ਕੱਲ੍ਹ ਉਨ੍ਹਾਂ ਨੇ ਕਿਸਾਨ ਮੋਰਚੇ ਨੂੰ ਢਾਹ ਲਾਉਣ ਲਈ ਖਨੌਰੀ ਸਰਹੱਦ 'ਤੇ ਟਰੈਕਟਰ ਅਤੇ ਆਪਣੇ ਆਦਮੀ ਭੇਜੇ। ਉਨ੍ਹਾਂ ਦੇ ਟਰੈਕਟਰਾਂ ਦੀ ਵਰਤੋਂ ਪੁਲਿਸ ਨੇ ਤੰਬੂਆਂ ਨੂੰ ਤਬਾਹ ਕਰਨ ਅਤੇ ਸਾਡੇ ਕਿਸਾਨਾਂ ਦੀਆਂ ਟਰਾਲੀਆਂ ਚੁੱਕਣ ਲਈ ਕੀਤੀ।"

ਝਿੰਜਰ ਨੇ ਭਗਵੰਤ ਮਾਨ ਨੂੰ ਅੱਗੇ ਯਾਦ ਦਿਵਾਇਆ, "ਤੁਸੀਂ ਭੁੱਲ ਗਏ ਸ਼ਾਯਦ, ਸ੍ਰੀ ਮਾਨ, ਇਹ ਤੁਸੀਂ ਹੀ ਸੀ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਉਠਾਉਂਦੇ ਹੋਏ ਕਹਿੰਦੇ ਸਨ, 'ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਕੇਂਦਰ ਕੋਲ ਹੋਣ ਦਾ ਦਾਅਵਾ ਕਰਕੇ ਮੂਰਖ ਬਣਾਉਣਾ ਬੰਦ ਕਰੋ ਅਤੇ ਉਨ੍ਹਾਂ ਨੂੰ ਐਮਐਸਪੀ ਗਾਰੰਟੀ ਦਿਓ।' ਤੁਸੀਂ 22 ਫਸਲਾਂ 'ਤੇ ਐਮਐਸਪੀ ਦਾ ਵਾਅਦਾ ਕਰਦੇ ਸੀ ਜੇਕਰ ਤੁਹਾਡੀ ਸਰਕਾਰ ਬਣ ਜਾਂਦੀ ਹੈ। ਹੁਣ ਉਹ ਗਰੰਟੀ ਕਿੱਥੇ ਹੈ? ਕਿਸਾਨਾਂ ਨੂੰ ਐਮਐਸਪੀ ਦੇਣ ਦੀ ਬਜਾਏ, ਤੁਸੀਂ ਉਨ੍ਹਾਂ ਨੂੰ ਸਿਰਫ਼ ਬੇਜ਼ਤੀ, ਲਾਠੀਆਂ ਅਤੇ ਜੇਲ੍ਹਾਂ ਦਿੱਤੀਆਂ ਹਨ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ!"

ਉਨ੍ਹਾਂ ਅੱਗੇ ਕਿਹਾ, "ਤੁਸੀਂ ਪਹਿਲੇ ਇੱਕ ਪੰਜਾਬੀ ਸੀ ਜੋ ਮੁੱਖ ਮੰਤਰੀ ਬਣਨ ਤੱਕ ਸਾਡੇ ਕਿਸਾਨਾਂ ਅਤੇ ਖੇਤੀ ਬਾਰੇ ਗੱਲ ਕਰਦਾ ਸੀ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਤੁਹਾਡੇ ਵਿੱਚ ਕੁਝ ਬਦਲਾਅ ਆਇਆ, ਅਤੇ ਹੁਣ, ਹਰ ਰੋਜ਼, ਤੁਸੀਂ ਭਾਜਪਾ ਦੀ ਭਾਸ਼ਾ ਬੋਲਦੇ ਹੋ ਜਿਵੇਂ ਤੁਹਾਡੇ ਆਦੇਸ਼ ਹੁਣ ਸਿੱਧੇ ਨਾਗਪੁਰ ਤੋਂ ਵੀ ਆ ਰਹੇ ਹੋਣ।"

Have something to say? Post your comment

 

More in Malwa

ਕੈਬਨਿਟ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਜਨਗਣਨਾ ਲਈ 'ਸਵੈ-ਗਣਨਾ' ਪੋਰਟਲ ਦਾ ਉਦਘਾਟਨ; 30 ਅਪ੍ਰੈਲ ਤੋਂ 14 ਮਈ ਤੱਕ ਲੋਕ ਖੁਦ ਦਰਜ ਕਰ ਸਕਣਗੇ

ਨਰਿੰਦਰ ਭਿੰਡਰ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਨਿਯੁਕਤ

ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੀ ਹੋਈ ਚੋਣ

ਜਨਗਣਨਾ 2027 ਦੇ ਸਵੈ-ਗਣਨਾ ਪੜਾਅ ਦਾ ਬਾਕਰਪੁਰ ਵਿਖੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਆਪਣੀ ਜਾਣਕਾਰੀ ਪੋਰਟਲ ਤੇ ਭਰ ਕੇ ਸ਼ੁਰੂਆਤ

ਦਸੌਧਾ ਸਿੰਘ ਵਾਲਾ ਦੇ ਬਾਰਮੀ ਜਮਾਤ ਦੇ ਵਿਦਿਆਰਥੀਆਂ ਵਲੋਂ ਬਲਾਸਟਰ ਮੇਲਾ ਲਗਾਇਆ ਗਿਆ

ਵਰਲਡ ਪ੍ਰੈੱਸ ਫ੍ਰੀਡਮ ਡੇ ਮੌਕੇ ਮੀਡੀਆ ਪਰਸ਼ਨਜ਼ ਦੇ ਸਨਮਾਨ ਲਈ ਵਿਸ਼ੇਸ ਸਮਾਗਮ 3 ਮਈ ਨੂੰ ਫਰੰਟ ਲਾਈਨ ਤੋਂ ਲੈ ਕੇ ਸੁਰਖੀਆਂ ਤੱਕ,ਪੱਤਰਕਾਰ ਸਾਡੇ ਤੱਕ ਸੱਚ ਪਹੁੰਚਾਉਂਦੇ ਹਨ ਸੱਚ ਵਿਸੇ਼ ਤੇ ਪ੍ਰੈੱਸ ਦੀ ਅਹਿਮ ਭੂਮਿਕਾ ‘ਤੇ ਕੀਤੀ ਜਾਵੇਗੀ ਚਰਚਾ - ਪ੍ਰਧਾਨ ਡਾ. ਸੌਰਭ ਕਪੂਰ

ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ, ਇਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ : ਹਰਚੰਦ ਸਿੰਘ ਬਰਸਟ

ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਵੱਲੋਂ ਸ਼੍ਰੀ ਸਾਈ ਨਾਥ ਮੰਦਰ ਵਿਖੇ ਵਿਸ਼ਾਲ ਭੰਡਾਰੇ ਦਾ ਆਯੋਜਨ

ਪਿੰਡ ਰਾਏਪੁਰ ਮੰਡਲਾਂ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਕੀਤਾ ਗੁਰੂ ਸਾਹਿਬ ਦਾ ਸ਼ੁਕਰਾਨਾ, ਵਿਸ਼ੇਸ਼ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਵਿਸ਼ੇਸ਼ ਪਹਿਲਕਦਮੀ, ਸਰਕਾਰੀ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਦਿਖਾਈ ਵਿਧਾਨ ਸਭਾ ਦੀ ਕਾਰਵਾਈ