Sunday, November 02, 2025

Haryana

ਰਾਜਪਾਲ ਨੇ ਸਕੇਤੜੀ ਮੰਦਿਰ ਵਿਚ ਪੂਜਾ ਕਰ ਸੂਬਾਵਾਸੀਆਂ ਲਈ ਸੁੱਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ

February 27, 2025 11:31 AM
SehajTimes

ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਮਹਾਸ਼ਿਵਰਾਤਰੀ ਦੇ ਪਵਿੱਤਰ ਪੁਰਬ 'ਤੇ ਸਕੇਤੜੀ ਦੇ ਪੁਰਾਣੇ ਮੰਦਿਰ ਵਿਚ ਪਰਿਵਾਰ ਸਮੇਤ ਪੂਜਾ ਕਰ ਸੂਬਾਵਾਸੀਆਂ ਲਈ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।

ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਮਹਾਕੁੰਭ ਵਿਚ 67 ਕਰੋੜ ਲੋਕਾਂ ਨੇ ਇਸ਼ਨਾਲ ਕੀਤਾ ਹੈ। ਮਹਾਕੁੰਭ ਨਾਲ ਅਜਿਹਾ ਲਗਦਾ ਹੈ ਕਿ ਵਿਸ਼ਵ ਪੱਧਰ 'ਤੇ ਅਭਿਆਸ ਦੀ ਭਾਵਨਾ ਵੱਧ ਰਹੀ ਹੈ। ਇਹ ਵਿਸ਼ਵ ਵਿਚ ਬਹੁਤ ਵੱਡਾ ਅਨੋਖਾ ਸੰਗਮ ਹੈ। ਲੋਕਾਂ ਵਿਚ ਇਸ ਨਾਲ ਨੈਤਿਕਤਾ ਵਧੇਗੀ ਅਤੇ ਬੁਰਾਈਆਂ ਵੀ ਘੱਟ ਹੋ ਜਾਣਗੀਆਂ।

ਰਾਜਪਾਲ ਨੇ ਆਸ ਜਤਾਈ ਕਿ ਅਧਿਆਤਮਿਕ ਸ਼ਕਤੀ ਸਾਰੇ ਜਗਤ ਵਿਚ ਫੈਲੇ ਅਤੇ ਭਾਰਤ ਵਿਸ਼ਵ ਦੀ ਸ਼ਾਂਤੀ ਲਈ ਵਿਸ਼ਵ ਗੁਰੂ ਵਜੋ ਫਿਰ ਉਭਰ ਕੇ ਅੱਗੇ ਆਵੇ। ਉਨ੍ਹਾਂ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ, ਉਸ ਵਿਚ ਸਾਰੇ ਲੋਕ ਭਾਗੀਦਾਰ ਬਨਣ। ਇਸੀ ਤਰ੍ਹਾ ਹਰਿਆਣਾ ਵੀ ਸਪੰਨ ਸੂਬਾ ਬਣੇ ਅਤੇ ਹਰਿਆਣਾ ਦੇ ਕਿਸਾਨ, ਗਰੀਬ ਲੋਕ ਸੁੱਖ-ਸ਼ਾਂਤੀ ਅਤੇ ਅਮਨ ਚੈਨ ਨਾਲ ਰਹਿਣ। ਰਾਜਪਾਲ ਨੇ ਕਿਹਾ ਕਿ ਓਮ ਦਾ ਨਾਂਅ ਇੱਕ ਸ਼ਕਤੀ ਹੈ। ਇਸ ਸ਼ਕਤੀ ਨਾਲ ਹੀ ਮਨੁੱਖ ਵਿਚ ਸਦਭਾਵਨਾ ਆਉਂਦੀ ਹੈ। ਇਸ ਨਾਲ ਜਿੰਨ੍ਹੀ ਉਰਜਾ ਵੱਧ ਹੋਵੇਗੀ ਉਨ੍ਹੀ ਹੀ ਸ਼ਕਤੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ਕਤੀ ਉਰਜਾ ਸਾਨੂੰ ਸ਼ਿਵ ਤੋਂ ਪ੍ਰਾਪਤ ਹੁੰਦੀ ਹੈ। ਇਹ ਸਾਰਿਆਂ ਦੇ ਜੀਵਨ ਵਿਚ ਆਵੇ ਇਹੀ ਅੱਜ ਦੇ ਦਿਨ ਦਾ ਮੂਲਮੰਤਰ ਹੈ।

ਰਾਜਪਾਲ ਦੇ ਨਾਲ ਬੰਡਾਰੂ ਸ਼ਿਵ ਸ਼ੰਕਰ, ਬੰਡਾਰੂ ਦਿਨੇਸ਼ ਕੁਮਾਰ, ਬੰਡਾਰੂ ਵਿਨੋਦ ਕੁਮਾਰ ਪਰਿਵਾਰ ਦੇ ਮੈਂਬਰ ਸ਼ਾਮਿਲ ਰਹੇ। ਇਸ ਮੌਕੇ 'ਤੇ ਨਵਦੁਰਗਾ ਚੈਰੀਟੇਬਲ ਟਰਸਟ ਸ਼ਿਵ ਮੰਦਿਰ ਸਕੇਤੜੀ ਦੇ ਪ੍ਰਧਾਨ ਕੇ ਡੀ ਸ਼ਰਮਾ, ਉੱਪ ਪ੍ਰਧਾਨ ਰਾਕੇਸ਼ ਸੰਗਰ ਨੇ ਰਾਜਪਾਲ ਨੂੰ ਸ਼ਿਵ ਦੀ ਪ੍ਰਤਿਮਾ ਸਨਮਾਨ ਸਵਰੂਪ ਭੇਂਟ ਕੀਤੀ। ਟਰਸਟ ਦੇ ਜਨਰਲ ਸੈਕਰੇਟਰੀ ਵਿਲੋਦ ਸ਼ਰਮਾ, ਡੀਸੀਪੀ ਹਿਮਾਦਰੀ ਕੌਸ਼ਿਕ, ਏਡੀਸੀ ਨਿਸ਼ਾ ਯਾਦਵ, ਐਸਡੀਐਮ ਚੰਦਰਕਾਂਤ ਕਟਾਰਿਆ ਸਮੇਤ ਕਈ ਅਧਿਕਾਰੀ ਅਤੇ ਮਾਣਯੋਗ ਵਿਅਕਤੀ ਮੌਜੂਦ ਰਹੇ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ