Monday, June 16, 2025

Malwa

14 ਫਰਵਰੀ ਦੀ ਸੂਫ਼ੀ ਸ਼ਾਮ ਲਈ ਦਰਸ਼ਕਾਂ ਵਾਸਤੇ ਪਾਰਕਿੰਗ ਤੇ ਦਾਖ਼ਲੇ ਦਾ ਰੂਟ ਪਲਾਨ ਜਾਰੀ

February 13, 2025 05:23 PM
SehajTimes

ਪਟਿਆਲਾ :  ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ 14 ਫਰਵਰੀ ਨੂੰ ਸ਼ਾਮ 6 ਵਜੇ ਪੋਲੋ ਗਰਾਊਂਡ ਵਿਖੇ ਲਖਵਿੰਦਰ ਵਡਾਲੀ ਦੀ ਸੂਫ਼ੀ ਸ਼ਾਮ ਦੌਰਾਨ ਦਰਸ਼ਕਾਂ ਤੇ ਸਰੋਤਿਆਂ ਲਈ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਪਟਿਆਲਾ ਦੇ ਐਸ.ਪੀ. ਸਿਟੀ ਸਰਫ਼ਰਾਜ਼ ਆਲਮ ਤੇ ਸੂਫ਼ੀ ਨਾਈਟ ਪ੍ਰੋਗਰਾਮ ਦੇ ਨੋਡਲ ਅਫ਼ਸਰ ਐਸਡੀਐਮ ਰਾਜਪੁਰਾ ਅਵਿਕੇਸ਼ ਕੁਮਾਰ ਨੇ ਦੱਸਿਆ ਕਿ 14 ਫਰਵਰੀ ਨੂੰ ਆਮ ਦਰਸ਼ਕਾਂ ਲਈ ਪੋਲੋ ਗਰਾਊਂਡ ਵਿਖੇ ਦਾਖਲਾ ਗੇਟ ਨੰਬਰ 4 ਤੇ 5 ਤੋਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਦਰਸ਼ਕ ਫੁਹਾਰਾ ਚੌਂਕ ਤੋਂ ਮੋਦੀ ਕਾਲਜ ਅਤੇ ਐਨ.ਆਈ.ਐਸ ਚੌਂਕ ਜਾਂਦੀ ਲੋਅਰ ਮਾਲ ਰੋਡ ਵਾਲੀ ਸੜਕ ਰਾਹੀਂ ਪੋਲੋ ਗਰਾਊਂਡ ਪੁੱਜ ਸਕਣਗੇ। ਇਸ ਦੌਰਾਨ ਉਹ ਆਪਣੇ ਵਹੀਕਲ ਫੂਲ ਸਿਨੇਮਾ ਦੀ ਪਾਰਕਿੰਗ ਸਮੇਤ ਮੋਦੀ ਕਾਲਜ, ਬੁੱਢਾ ਦਲ ਸਕੂਲ ਦੀ ਪ੍ਰਾਇਮਰੀ ਬਰਾਂਚ ਅਤੇ ਮਹਿੰਦਰਾ ਕਾਲਜ ਵਿਖੇ ਆਪਣੇ ਵਹੀਕਲ ਪਾਰਕਿੰਗ ਲਈ ਵਰਤ ਸਕਣਗੇ।

 
 

Have something to say? Post your comment

 

More in Malwa

ਪਿੰਡ ਮਹੇਰਨਾਂ ਕਲਾਂ ਵਿਖੇ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ

ਸਕੂਲੀ ਬੱਸ ਛੋਟੇ ਹਾਥੀ ਦੀ ਟਰਾਲੇ ਵਿੱਚ ਟਕਰਾਅ ਦੋਰਾਨ 9 ਜ਼ਖ਼ਮੀ 1 ਦੀ ਮੌਤ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ਕਰਵਾਇਆ ਸਮਾਗਮ

ਪੈਨਸ਼ਨਰਾਂ ਨੇ "ਆਪ" ਸਰਕਾਰ ਨੂੰ ਭੰਡਿਆ 

ਕੋਆਰਡੀਨੇਟਰ ਧੂਰਾ ਨੇ ਸੁਨਾਮ ਦੇ ਕਾਂਗਰਸੀਆਂ ਨਾਲ ਕੀਤੀਆਂ ਵਿਚਾਰਾਂ 

ਖੋਏ ਦੇ ਪੇੜੇ 'ਚ ਕਾਕਰੋਚ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ 

ਭਾਰਤ ਸਰਕਾਰ ਦੇ ਸਕੱਤਰ (ਖੇਡਾਂ) ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ, ਵਲੋਂ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਦਾ ਦੋ ਦਿਨਾਂ ਦੌਰਾ 

ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ