Tuesday, September 16, 2025

Sports

ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਨੈਸ਼ਨਲ ਸਕੂਲ ਖੇਡਾਂ ਨੈੱਟਬਾਲ ‘ਚ ਜੇਤੂ ਖਿਡਾਰੀਆਂ ਦਾ ਟਰਾਫੀਆਂ ਤੇ ਟਰੈਕ ਸੂਟਾਂ ਨਾਲ ਸਨਮਾਨ

January 31, 2025 12:17 PM
SehajTimes

ਜੋਗਾ : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ 68ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਜੇਤੂ ਰਹੇ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਲੁਧਿਆਣਾ (ਪੰਜਾਬ) ਵਿੱਚ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਨੈੱਟਬਾਲ ਅੰਡਰ 17 ਸਾਲ (ਲੜਕੇ) ਵਿੱਚ ਸਕੂਲ ਦੇ ਖਿਡਾਰੀ ਜਸ਼ਨਪ੍ਰੀਤ ਸਿੰਘ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਸੋਨ ਤਗਮਾ ਹਾਸਲ ਕੀਤਾ ਸੀ। ਛੱਤੀਸ਼ਗੜ੍ਹ ਦੇ ਕੋਰਬਾ ਵਿੱਚ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਨੈੱਟਬਾਲ ਅੰਡਰ 19 ਸਾਲ (ਲੜਕੇ) ਵਿੱਚ ਸਕੂਲ ਦੇ ਖਿਡਾਰੀਆਂ ਗੁਰਪਿਆਰ ਸਿੰਘ ਅਤੇ ਸੁਪਨਪ੍ਰੀਤ ਸਿੰਘ ਨੇ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਅੰਡਰ 14 ਸਾਲ (ਲੜਕੇ) ਵਿੱਚ ਵੀ ਸਕੂਲ ਦੇ ਦੋ ਖਿਡਾਰੀਆਂ ਸਤਨਾਮ ਸਿੰਘ ਅਤੇ ਅਰਮਾਨਦੀਪ ਸਿੰਘ ਨੇ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਖਿਡਾਰੀਆਂ ਦਾ ਸਕੂਲ ਮੁਖੀ ਅਤੇ ਸਟਾਫ ਵੱਲੋਂ ਟਰਾਫੀਆਂ ਅਤੇ ਟਰੈਕ ਸੂਟ ਦੇ ਕੇ ਸਨਮਾਨ ਕੀਤਾ ਗਿਆ। ਸਕੂਲ ਮੁਖੀ ਰਾਜਕਮਲ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਇਹਨਾਂ ਜੇਤੂ ਖਿਡਾਰੀਆਂ ਤੋਂ ਸੇਧ ਲੈ ਕੇ ਖੇਡਾਂ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੁਖੀ ਰਾਜਕਮਲ, ਹੇਮਾ ਗੁਪਤਾ, ਸ਼ਰਨਜੀਤ ਕੌਰ ਜੋਗਾ, ਰਜਿੰਦਰ ਕੌਰ, ਪੂਜਾ ਰਾਣੀ, ਹਰਜਿੰਦਰ ਕੌਰ, ਪ੍ਰਿਅੰਕਾ ਰਾਣੀ, ਰਜਿੰਦਰ ਕੌਰ (ਕੰਪਿ.), ਮਨਦੀਪ ਕੌਰ, ਹਰਦੀਪ ਸਿੰਘ, ਅਮਿਤ ਕੁਮਾਰ, ਪਰਦੀਪ ਸਿੰਗਲਾ, ਸੁਰਿੰਦਰ ਸਿੰਘ, ਗੁਰਵੀਰ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Have something to say? Post your comment