Monday, April 29, 2024
BREAKING NEWS
ਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲਹਰਿਆਣਾ ਵਿਚ ਚੋਣ ਨਾਮਜਦਗੀ ਪ੍ਰਕ੍ਰਿਆ ਹੋ ਚੁੱਕੀ ਹੈ ਸ਼ੁਰੂ : ਅਨੁਰਾਗ ਅਗਰਵਾਲਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ ਬਰਤਾਨੀਆਂ ’ਚ ਕਤਲ ਦੇ ਦੋਸ਼ੀ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

Malwa

ਮਰੀਜ਼ਾਂ ਲਈ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ: ਡਿਪਟੀ ਕਮਿਸ਼ਨਰ

May 21, 2021 07:13 PM
SehajTimes

ਤੈਅ ਰੇਟਾਂ ਤੋਂ ਵੱਧ ਵਸੂਲੀ ਸਬੰਧੀ ਹੈਲਪਲਾਈਨ ਨੰਬਰ ’ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ


 

ਬਰਨਾਲਾ : ਕਰੋਨਾ ਮਹਾਮਾਰੀ ਦੇ ਨਾਜ਼ੁਕ ਹਾਲਾਤ ਦੌਰਾਨ ਮਰੀਜ਼ਾਂ ਦੀ ਆਰਥਿਕ ਲੁੱਟ ਰੋਕਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਮਰੀਜ਼ਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਬੇਸਿਕ ਲਾਈਫ ਸੁਪੋਰਟ (ਬੀਐਲਐਸ) 2000 ਸੀਸੀ ਤੱਕ ਦੀ ਐਂਬੂਲੈਂਸ ਲਈ 15 ਕਿਲੋਮੀਟਰ ਤੱਕ ਘੱਟੋ-ਘੱਟ ਕਿਰਾਇਆ 1200 ਰੁਪਏ ਅਤੇ ਇਸ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਦੇ ਰੇਟ ਨਿਰਧਾਰਿਤ ਕੀਤੇ ਹਨ। ਬੀਐਲਐਸ ਐਂਬੂਲੈਂਸ 2000 ਸੀਸੀ ਤੱਕ ਅਤੇ ਇਸ ਤੋਂ ਵੱਧ ਈਕੋ ਸਪੌਟ ਪੈਟਰੋਲ ਦਾ 15 ਕਿਲੋਮੀਟਰ ਤੱਕ ਘੱਟ ਘੱਟ ਕਿਰਾਇਆ 1500 ਰੁਪਏ ਅਤੇ ਇਸ ਤੋਂ ਵੱਧ 18 ਰੁਪਏ ਪ੍ਰਤੀ ਕਿਲੋਮੀਟਰ ਰੇਟ ਨਿਰਧਾਰਿਤ ਕੀਤਾ ਹੈ। ਐਡਵਾਂਸ ਕਰੈਡਿਟ ਲਾਈਫ ਸੁਪੋਰਟ ਐਂਬੂਲੈਂਸ ਦਾ 15 ਕਿਲੋਮੀਟਰ ਤੱਕ ਦਾ ਘੱਟੋ ਘੱਟ ਕਿਰਾਇਆ 2000 ਰੁਪਏ ਅਤੇ ਇਸ ਤੋਂ ਵੱਧ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 20 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਐੈਂਬੂਲੈਂਸ ਦਾ ਕਿਰਾਇਆ ਸ਼ਹਿਰ ਵਿਚ ਕਰੋਨਾ ਮਰੀਜ਼ ਲਈ 1000 ਰੁਪਏ (10 ਕਿਲੋਮੀਟਰ ਤੱਕ) ਹੋਵੇਗਾ। ਇਸ ਤੋਂ ਉੁਪਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ ਵਾਹਨ ਦਾ ਕਿਰਾਇਆ ਉਸ ਨੂੰ ਕਿਰਾਏ ’ਤੇ ਲੈਣ ਵਾਲੀ ਧਿਰ ਵੱਲੋਂ ਉਸ ਸਥਾਨ ਤੋਂ ਐਂਬੂਲੈਂਸ ਛੱਡਣ ਵਾਲੇ ਸਥਾਨ ਅਤੇ ਵਾਪਸੀ ਤੱਕ ਲਾਗ ਬੁੱਕ ਅਨੁਸਾਰ ਅਦਾ ਕੀਤਾ ਜਾਵੇਗਾ।
ਵੈਂਟੀਲੇਟਰ ਵਾਲੀ ਐਂਬੂਲੈਂਸ ਵਿਚ ਮੈਡੀਕਲ ਸਟਾਫ ਸਬੰਧਤ ਹਸਪਤਾਲ ਵੱਲੋਂ ਭੇਜਿਆ ਜਾਵੇਗਾ, ਜਿਸ ਦਾ ਖਰਚਾ 1500 ਰੁਪਏ ਪ੍ਰਤੀ ਦੌਰਾ ਵੱਖਰੇ ਤੌਰ ’ਤੇ ਹੋਵੇਗਾ। ਜੇਕਰ ਐਂਬੂਲੈਂਸ ਮਾਲਕ ਵੱਲੋਂ ਉਪਰ ਦਰਸਾਏ ਰੇਟਾਂ ਤੋਂ ਵੱਧ ਚਾਰਜ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01679-230032 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।  ਹੁਕਮਾਂ ਅਨੁਸਾਰ ਡਰਾਈਵਰ ਜਾਂ ਯੂੂਨੀਅਨ ਜਾਂ ਕੰਪਨੀ ਮਰੀਜ਼ ਨੂੰ ਦਸਤਾਨੇ ਅਤੇ ਮਾਸਕ 50-50 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਮੁਹੱਈਆ ਕਰਾਉਣਗੇ ਅਤੇ ਪੀਪੀਈ ਕਿੱਟਾਂ ਮੁਹੱਈਆ ਕਰਾਉਣਗੇ, ਜਿਸ ਦਾ ਖਰਚਾ ਮਰੀਜ਼ ਵੱਲੋਂ ਦਿੱਤਾ ਜਾਵੇਗਾ। ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਐਂਬੂਲੈਂਸ ਮਾਲਕ/ਕੰਪਨੀ ਉਸ ਨੂੰ ਟਰਾਂਸਪੋਰਟ ਦੀਆਂ ਹਦਾਇਤਾਂ ਮੁਤਾਬਕ ਚਲਾਉਣ ਦੇ ਪਾਬੰਦ ਹੋਣਗੇ। ਮੌਰਚਰੀ ਵੈਨ ਦੇ ਰੇਟ ਵੀ ਉਪਰੋਕਤ ਦਰਸਾਏ ਅਨੁਸਾਰ ਹੋਣਗੇ।

Have something to say? Post your comment

 

More in Malwa

ਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲ

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਦੀ ਚੈਕਿੰਗ

ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਧਾਰਮਕ ਦੀਵਾਨ

ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

ਪ੍ਰਨੀਤ ਕੌਰ ਦੱਸਣ ਕਾਂਗਰਸ 'ਚ ਮੰਤਰੀ ਰਹਿੰਦਿਆਂ ਕਿਸਾਨਾਂ ਲਈ ਕਿਹੜੇ ਪ੍ਰੋਜੈਕਟ ਲੈ ਕੇ ਆਈ : ਐਨ.ਕੇ. ਸ਼ਰਮਾ

ਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ

ਕ੍ਰਾਂਤੀਕਾਰੀ ਮੁੱਖ ਮੰਤਰੀ ਤੋਂ ਅਸਤੀਫਾ ਮੰਗਣ ਤੋਂ ਪਹਿਲਾਂ ਪ੍ਰਨੀਤ ਕੌਰ ਆਪਣੀ ਪੀੜੀ ਹੇਠ ਸੋਟਾ ਫੇਰਨ : ਅਜੀਤਪਾਲ ਕੋਹਲੀ

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ