Monday, January 20, 2025
BREAKING NEWS

Haryana

ਹਰ ਵਰਗ ਦੀ ਭਲਾਈ 'ਤੇ ਅਧਾਰਿਤ ਹੋਵੇਗਾ ਇਸ ਵਾਰ ਦਾ ਬਜਟ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

January 09, 2025 08:03 PM
SehajTimes

5.60 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਏਗਰੀ-ਟੂਰੀਜ਼ਮ ਸੈਂਟਰ ਦੇ ਪਾਰਟ -ਟੂ ਦਾ ਕੀਤਾ ਉਦਘਾਟਨ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਇਸ ਵਾਰ ਦਾ ਬਜਟ ਬਣਾਇਆ ਜਾਵੇਗਾ। ਇਸ ਉਦੇਸ਼ ਨੂੰ ਲੈ ਕੇ ਹਰ ਵਰਗ ਤੋਂ ਸੁਝਾਅ ਲਏ ਜਾ ਰਹੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਿਸਾਰ ਦੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਏਗਰੀ-ਟੂਰੀਜ਼ਮ ਸੈਂਟਰ (ਖੇਤੀਬਾੜੀ ਸੈਰ-ਸਪਾਟਾ ਕੇਂਦਰ) ਦੇ ਪਾਰਟ-ਟੂ ਦੇ ਉਦਘਾਟਨ ਕਰਨ ਬਾਅਦ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਦੀਨ ਦਿਆਲ ਖੋਜ ਸੰਸਥਾਨ ਵੱਲੋਂ ਤਿਆਰ ਪੋਸ਼ਨ ਉਤਸਵ ਨਾਮਕ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਵੀ ਕੀਤੀ। ਇਸ ਮੌਕੇ 'ਤੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਤੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਵੀ ਮੌਜੂਦ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 5 ਕਰੋੜ 60 ਲੱਖ ਦੀ ਲਾਗਤ ਨਾਲ ਇਸ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਇਹ ਲੋਕਾਂ ਨੂੰ ਕਿਸਾਨਾਂ ਦੇ ਬਾਰੇ ਵਿਚ ਦੱਸਣ ਦਾ ਚੰਗਾ ਸਰੋਤ ਹੈ, ਇਸ ਦਾ ਲਾਭ ਸੂਬੇ ਦੇ ਲੋਕਾਂ ਨੁੰ ਮਿਲੇਗਾ। ਇਸ ਤੋਂ ਇਹ ਵੀ ਪਤਾ ਲੱਗੇਗਾ ਕੀ ਸਾਡੇ ਬਜੁਰਗ ਕਿਸ ਤਰ੍ਹਾ ਖੇਤੀ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਆਦਰਸ਼ਾਂ ਨੂੰ ਲੈ ਕੇ ਹੀ ਦੀਨ ਦਿਆਨ ਖੋਜ ਸੰਸਥਾਨ ਕੰਮ ਕਰ ਰਿਹਾ ਹੈ, ਉਹ ਇਕ ਅਜਿਹੇ ਸਖਸ਼ੀਅਤ ਦੇ ਧਨੀ ਸਨ ਜਿਨ੍ਹਾਂ ਨੇ ਏਕਾਤਮ ਮਾਨਵਵਾਦ ਦਾ ਵਿਚਾਰ ਕੀਤਾ। ਅੱਜ ਸਰਕਾਰ ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲ ਰਹੀ ਹੈ। ਉਨ੍ਹਾਂ ਦਾ ਯਤਨ ਸੀ ਕਿ ਗਰੀਬ ਵਿਅਕਤੀ ਦਾ ਜੀਵਨ ਪੱਧਰ ਉੱਚਾ ਉੱਠੇ ਅਤੇ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦੀ ਭਲਾਈ ਹੋਵੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਖਾਨ-ਪੀਣ 'ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਬੱਚਿਆਂ ਅਤੇ ਮਹਿਲਾਵਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਦੇਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਇਸੀ ਦਿਸ਼ਾ ਵਿਚ ਯਤਨ ਕੀਤੇ ਹਨ ਅਤੇ ਯੂਐਨਓ ਵਿਚ ਵੀ ਆਪਣੀ ਗੱਲ ਰੱਖੀ ਕਿ ਸਾਨੂੰ ਮਿਲੇਟਸ ਦੇ ਵੱਲ ਵੱਧਣਾ ਚਾਹੀਦਾ ਹੈ। ਮੋਟੇ ਅਨਾਜ ਦੇ ਜਰਇਏ ਪੋਸ਼ਣ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਯੁਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ, ਵੱਖ-ਵੱਖ ਵਿਭਾਗਾਂ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਸਮੇਤ ਅਨੇਮ ਮਾਣਯੋਗ ਮਹਿਮਾਨ ਮੌਜੂਦ ਸਨ।

 

Have something to say? Post your comment

 

More in Haryana

ਹਰਿਆਣਾ ਦੇ ਸੀਨੀਅਰ ਨਾਗਰਿਕ ਸਰਕਾਰੀ ਖਰਚ 'ਤੇ ਕਰ ਸਕਣਗੇ ਮਹਾਕੁੰਭ ਤੀਰਥ ਦੇ ਦਰਸ਼ਨ

ਮਾਨਸੂਨ ਸੀਜਨ ਤੋਂ ਪਹਿਲਾਂ ਗੁਰੂਗ੍ਰਾਮ ਵਿਆਪਕ ਮੋਬਿਲਿਟੀ ਮੈਨੇਜਮੇਂਟ ਪਲਾਨ -2020 ਨੁੰ ਕਰਵਾਇਆ ਜਾਵੇ ਪੂਰਾ : ਰਾਓ ਨਰਬੀਰ ਸਿੰਘ

ਕੈਥਲ ਵਿਚ ਮਨਰੇਗਾ ਸਬੰਧੀ ਮਾਮਲੇ 'ਤੇ ਮੁੱਖ ਮੰਤਰੀ ਨੇ ਲਿਆ ਐਕਸ਼ਨ

ਹਰਿਆਣਾ ਖੇਡਾਂ ਵਿਚ ਅੱਗੇ ਹੈ ਅਤੇ ਹੁਣ ਤੈਰਾਕੀ ਵਿਚ ਵੀ ਅੱਗੇ ਵਧੇਗਾ : ਮਨੋਹਰ ਲਾਲ

ਅਵੈਧ ਇਮੀਗੇ੍ਰਸ਼ਨ ਨੂੰ ਲੈ ਕੇ ਹਰਿਆਣਾ ਸਰਕਾਰ ਬਣਾਏਗੀ ਕਾਨੂੰਨ, ਅਗਾਮੀ ਬਜਟ ਸੈ ਸ਼ਨ ਵਿਚ ਹੋਵੇਗਾ ਪੇਸ਼ : ਮੁੱਖ ਮੰਤਰੀ

ਹਰਿਆਣਾ ਨੂੰ ਇੱਕ ਵਾਰ ਫਿਰ ਮਿਲੀ ਕੌਮੀ ਪੱਧਰ ਦੀ ਪਹਿਚਾਣ

80 ਫੀਸਦੀ ਸੜਕ ਦੁਰਘਟਨਾਵਾਂ ਦਾ ਮੁੱਖ ਕਾਰਨ ਮਨੁੱਖ ਗਲਤੀਆਂ : ਅਨਿਲ ਵਿਜ

ਕੌਮੀ ਯੁਵਾ ਮਹੋਤਸਵ ਵਿਚ ਭਾਗੀਦਾਰੀ ਕਰਨ ਵਾਲੇ ਪ੍ਰਤੀਭਾਗੀਆਂ ਦੇ ਸਮੂਹ ਨੂੰ ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਕਰਣਗੇ ਰਵਾਨਾ

ਪੀਜੀਆਈ ਦਾ ਰੋਗੀਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸਾਰਥੀ ਪਰਿਯੋਜਨਾ ਸ਼ਲਾਘਾਯੋਗ : ਮੁੱਖ ਸਕੱਤਰ, ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿਚ ਗਾਂ ਸੇਵਾ ਸਨਮਾਨ ਸਮਾਰੋਹ ਵਿਚ ਕੀਤੀ ਸ਼ਿਰਕਤ