Wednesday, December 17, 2025

Health

ਲੋਕਾਂ ’ਚ ‘ਸੀ ਐਮ ਦੀ ਯੋਗਸ਼ਾਲਾ’ ਪ੍ਰਤੀ ਦਿਨੋ ਦਿਨ ਵੱਧ ਰਿਹਾ ਉਤਸ਼ਾਹ : ਐਸ ਡੀ ਐਮ ਦਮਨਦੀਪ ਕੌਰ

November 19, 2024 08:38 PM
ਅਮਰਜੀਤ ਰਤਨ
ਮੋਹਾਲੀ : ਅੱਜ ਦੇ ਭੱਜ-ਦੌੜ ਅਤੇ ਤਨਾਅ ਪੂਰਨ ਮਾਹੌਲ ਵਿੱਚ ਮਨੁੱਖ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਅਜਿਹੇ ਸਮੇਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ‘ਸੀ ਐਮ ਦੀ ਯੋਗਸ਼ਾਲਾ’ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ, ਜੋ ਕਿ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।
      ਇਹ ਪ੍ਰਗਟਾਵਾ ਐਸ ਡੀ ਐਮ ਮੋਹਾਲੀ ਦਮਨਦੀਪ ਕੌਰ ਨੇ ਕਰਦਿਆਂ ਕਿਹਾ ਕਿ ਅਜੋਕੇ ਤਣਾਅ ਭਰੇ ਜੀਵਨ ’ਚ ਯੋਗ ਦੀ ਮਹਤੱਵਪੂਰਣ ਸ਼ਮੂਲੀਅਤ ਨਾਲ ਕੋਈ ਵੀ ਵਿਅਕਤੀ ਆਪਣੇ ਜੀਵਨ ਵਿੱਚ ਪਰਿਵਰਤਨ ਲਿਆ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦਾ ਹੈ।
     ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰ ’ਚ ‘ਸੀ ਐਮ ਦੀ ਯੋਗਸ਼ਾਲਾ’ ਲਈ ਟ੍ਰੇਨਰ ਸੁਰਿੰਦਰਾ ਲੋਧੀ ਵੱਲੋਂ ਵੱਖ-ਵੱਖ ਜਗ੍ਹਾਂ ਤੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਸੈਕਟਰ, 79, ਪਾਰਕ ਮੋਹਾਲੀ ਵਿਖੇ ਪਹਿਲੀ ਕਲਾਸ ਸਵੇਰੇ 5:00 ਤੋਂ 6:00 ਵਜੇ, ਦੂਸਰੀ ਕਲਾਸ ਦਰਸ਼ਨ ਵਿਹਾਰ ਸੁਸਾਇਟੀ, ਸੈਕਟਰ, 68, ਮੋਹਾਲੀ ਵਿਖੇ ਸੇਵੇਰੇ 6:15 ਤੋਂ 7:15 ਵਜੇ ਤੱਕ, ਤੀਜੀ ਕਲਾਸ ਸੈਕਟਰ, 69, ਪਾਰਕ, ਮੋਹਾਲੀ ਵਿਖੇ ਸਵੇਰੇ 7:30 ਤੋਂ 8:30 ਵਜੇ ਤੱਕ ਹੁੰਦੀ ਹੈ। ਚੌਥੀ ਕਲਾਸ  ਦੁਪਿਹਰ 3:15  ਤੋਂ 4.15 ਵਜੇ ਤੱਕ ਪੰਚਮ ਵਿਹਾਰ ਸੁਸਾਇਟੀ, ਸੈਕਟਰ-68, ਮੋਹਾਲੀ ਵਿਖੇ ਲਗਾਈ ਜਾਂਦੀ ਹੈ।  ਪੰਜਵੀਂ ਕਲਾਸ ਸੈਕਟਰ-78 ਪਾਰਕ  ਸ਼ਿਵਾਲਿਕ ਸਕੂਲ ਮੋਹਾਲੀ ਵਿਖੇ ਸ਼ਾਮ ਨੂੰ 4:30 ਤੋਂ 5:30 ਵਜੇ ਤੱਕ ਅਤੇ ਛੇਵੀਂ ਕਲਾਸ ਸੈਕਟਰ, 77, ਪਾਰਕ ਨੰ: 16 ਮੋਹਾਲੀ ਵਿਖੇ ਸ਼ਾਮ 5:40 ਤੋਂ  6:40 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
      ਐਸ.ਡੀ.ਐਮ ਮੋਹਾਲੀ ਵੱਲੋਂ ਕਿਹਾ ਗਿਆ ਕਿ ਟ੍ਰੇਨਰ ਸੁਰਿੰਦਰਾ ਲੋਧੀ ਵੱਲੋਂ ਲੋਕਾਂ ਦੀ ਸਹੂਲਤ ਅਨੁਸਾਰ ਦਿਨ ’ਚ 6 ਯੋਗਾ ਸੈਸ਼ਨ ਲਾ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ ਕਿ ਆਮ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਲਈ ਮੁਫ਼ਤ ਯੋਗਾ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ‘ਸੀ ਐਮ ਯੋਗਸ਼ਾਲਾ’ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਯੋਗਾ ਟ੍ਰੇਨਰ ਸੁਰਿੰਦਰਾ ਲੋਧੀ ਦਾ ਕਹਿਣਾ ਹੈ ਕਿ ਯੋਗਾ ਨਾਲ ਜੁੜੇ ਲੋਕ ਲਗਾਤਾਰ ਯੋਗ ਅਭਿਆਸ ਨਾਲ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਰਹੇ ਹਨ। ਯੋਗਾ ਰਾਹੀਂ ਲੋਕਾਂ ਨੇ ਆਮ ਮੁਸ਼ਕਿਲਾਂ ਜਿਵੇਂ ਜੋੜਾਂ ਦੇ ਦਰਦ, ਕਮਰ ਦਰਦ, ਭਾਰ ਘਟਾਉਣ ਆਦਿ ਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਹੈ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਕੋਲ ਯੋਗ ਅਭਿਆਸ ਕਰ ਰਹੇ ਭਾਗੀਦਾਰ ਸੋਭਾ ਭੰਡਾਰੀ ਅਤੇ ਰੰਜਨਾ ਕੋਹਲੀ ਵੱਲੋਂ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਗਿਆ ਹੈ। ਮਹਿਕਪ੍ਰੀਤ ਕੌਰ ਵੱਲੋਂ ਪਿੱਠ ਦਰਦ, ਸਰਵਾਈਕਲ ਅਤੇ ਹਰਵਿੰਦਰ ਵੱਲੋਂ ਪਿੱਠ ਦਰਦ ਤੋਂ ਰਾਹਤ ਪਾਈ ਹੈ। ਇਕ ਹੋਰ ਭਾਗੀਦਾਰ ਅਰੁਨਾ ਵੱਲੋਂ ਦੱਸਿਆਂ ਕਿ ਯੋਗਾ ਅਭਿਆਸ ਤੋਂ ਪਹਿਲਾ ਉਸਨੂੰ ਸਾਹ ਲੈਣ ਵਿੱਚ ਮੁਸ਼ਿਕਲ, ਮੋਢਾ ਜਾਮ (ਫਰੋਜਨ ਸੋਲਡਰ) ਅਤੇ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਸੀ, ਜੋ ਕਿ ਹੁਣ ਯੋਗ ਅਭਿਆਸ ਨਾਲ ਬਿਲਕੁੱਲ ਠੀਕ ਹੈ।
     ਉੁਨ੍ਹਾਂ ਦੱਸਿਆ ਕਿ ਆਮ ਲੋਕਾਂ ਦੇ ਰੁਝੇਵਿਆਂ ਨੂੰ ਮੁੱਖ ਰੱਖ ਕੇ ਇਨ੍ਹਾਂ ਸੈਸ਼ਨਾਂ ਦਾ ਸਮਾਂ ਬੜਾ ਲਚਕਦਾਰ ਰੱਖਿਆ ਗਿਆ ਹੈ ਜੋ ਸਵੇਰੇ 5:00 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6:40 ਵਜੇ ਤੱਕ ਚਲਦੇ ਹਨ। ਉੁਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਸੈਸ਼ਨ ਉਨ੍ਹਾਂ ਦੇ ਘਰਾਂ ਦੇ ਨੇੜੇ ਸਥਿਤ ਪਾਰਕਾਂ, ਕਮਿਊਨਿਟੀ ਸੈਂਟਰਾਂ ਅਤੇ ਧਰਮਸ਼ਾਲਾਵਾਂ ’ਚ ਲਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਯੋਗਾ ਕਲਾਸਾਂ ਦਾ ਲਾਭ ਮਿਲ ਸਕੇ।ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕੀਤਾ ਜਾ ਸਕਦਾ ਹੈ।

Have something to say? Post your comment

 

More in Health

ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾਗਰੂਕ 

ਵਿਸ਼ਵ ਏਡਜ ਦਿਵਸ ਮੌਕੇ ਸਿਹਤ ਮੰਤਰੀ ਪੰਜਾਬ ਵੱਲੋਂ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ਵਿੱਚ ਵਧੀਆ ਸੇਵਾਵਾਂ ਲਈ ਦਿੱਤਾ ਐਵਾਰਡ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ “ਵਿਕਾਸ ਅਤੇ ਫੰਡਾ ਦੀ ਲਹਿਰ” 7 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ ਚੈਕ

ਬਲਾਕ ਪੰਜਗਰਾਈਆਂ ਵਿਖ਼ੇ ਟੀ. ਬੀ ਕੰਟਰੋਲ ਪ੍ਰੋਗਰਾਮ ਤਹਿਤ ਮੀਟਿੰਗ ਹੋਈ

ਫੋਰਟਿਸ ਹਸਪਤਾਲ ਅੰਮ੍ਰਿਤਸਰ ਵਲੋਂ ਬਿਨਾਂ ਡਾਇਲਿਸਿਸ 65 ਸਾਲਾ ਮਰੀਜ਼ ਦੀ ਜ਼ਿੰਦਗੀ ਬਚਾਈ

ਹੈਲਥ ਐਂਡ ਸੈਂਨੀਟੇਸ਼ਨ ਕਮੇਟੀ ਮਾਣਕੀ ਦੀ ਮੀਟਿੰਗ ਵਿੱਚ ਸਿਹਤ ਨਾਲ ਸੰਬੰਧਤ ਮੁੱਦੇ ਵਿਚਾਰੇ

ਸਿਵਲ ਸਰਜਨ ਵਲੋਂ ਜਿ਼ਲ੍ਹਾ ਵਾਸੀਆਂ ਨੂੰ ਅੰਗਦਾਨ ਵਾਸਤੇ ਅਹਿਦ ਲੈਣ ਦੀ ਅਪੀਲ

ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ 'ਚ ਮੁੱਖ ਮੰਤਰੀ ਮਰੀਜ ਸਹਾਇਤਾ ਕੇਂਦਰ ਤੇ ਈ-ਹਸਪਤਾਲ ਦੀ ਸ਼ੁਰੂਆਤ

ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ: ਡਾ. ਬਲਬੀਰ ਸਿੰਘ

ਹਰ ਗਰਭਵਤੀ ਔਰਤ ਦੇ ਚਾਰ ਸਿਹਤ ਮੁਆਇਨੇ ਜ਼ਰੂਰੀ : ਡਾ. ਤਮੰਨਾ ਸਿੰਘਲ