Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Sports

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗਤੱਕਾ ਅਤੇ ਰਗਬੀ ਦੀ ਹੋਈ ਸ਼ੁਰੂਆਤ

November 08, 2024 08:34 PM
SehajTimes
ਅੰਮ੍ਰਿਤਸਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗੱਤਕਾ ਅਤੇ ਰਗਬੀ 10-11-2024 ਤੱਕ ਖਾਲਸਾ ਕਾਲਜ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਈਆਂ ਜਾ ਰਹੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦਸਿੱਆ ਕਿ ਗੇਮ ਰਗਬੀ ਦੇ ਖੇਡ ਮੁਕਾਬਲੇ ਅੰ-14,17,21 ਅਤੇ 21-30 ਉਮਰ ਵਰਗ ਅਤੇ ਗੇਮ ਗੱਤਕਾ ਦੇ ਖੇਡ ਮੁਕਾਬਲੇ ਅੰ-14,17,21,21-30 ਅਤੇ 31 ਤੋ 40 ਉਮਰ ਵਰਗ ਵਿੱਚ ਕਰਵਾਏ ਜਾ ਰਹੇ ਹਨ। ਇਹਨਾਂ ਖੇਡਾਂ ਵਿੱਚ ਬਲਾਕ ਪੱਧਰੀ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਸਿਲੈਕਸ਼ਨ ਜਿਲ੍ਹਾ ਪੱਧਰੀ ਖੇਡਾਂ ਲਈ ਹੋਈ ਹੈ। ਇਸ ਉਪਰੰਤ ਜਿਲ੍ਹਾ ਪੱਧਰੀ ਖੇਡਾਂ ਵਿੱਚ ਜੇਤੂ ਖਿਡਾਰੀਆਂ ਦੀ ਸਿਲੈਕਸ਼ਨ ਰਾਜ ਪੱਧਰੀ ਖੇਡਾਂ ਲਈ ਹੋਈ ਹੈ। ਉਨਾਂ ਦਸਿੱਆ ਕਿ ਅੰਮ੍ਰਿਤਸਰ ਰਾਜ ਪੱਧਰੀ ਖੇਡ ਗੱਤਕਾ ਤੀਜੀ ਵਾਰ ਅਤੇ ਰਗਬੀ ਪਹਿਲੀ ਵਾਰ ਕਰਵਾਉਣ ਦਾ ਅੰਮ੍ਰਿਤਸਰ ਨੂੰ ਮਾਣ ਪ੍ਰਾਪਤ ਹੋਇਆ ਹੈ। ਇਹਨਾਂ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਸ੍ਰ: ਜਸਬੀਰ ਸਿੰਘ ਸੰਧੂ ਐਮ.ਐਲ.ਏ ਹਲਕਾ ਪੱਛਮੀ ਨੇ ਆਪਣੇ ਕਰ-ਕਮਲਾ ਨਾਲ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਨੂੰ ਨਸ਼ਿਆ ਤੋ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਵੱਲੋ ਰਸਮੀ ਤੌਰ ਤੇ ਖੇਡਾਂ ਸੁਰੂ ਕਰਨ ਦਾ ਐਲਾਨ ਕੀਤਾ ਗਿਆ ਅਤੇ ਆਏ ਹੋਏ ਖਿਡਾਰੀਆਂ ਅਤੇ ਉਹਨਾਂ ਦੇ ਕੋਚਿਜ ਨਾਲ ਜਾਣ-ਪਛਾਣ ਕੀਤੀ ਗਈ।
ਇਸ ਮੌਕੇ ਤੇ ਸ੍ਰ: ਇੰਦਰਜੀਤ ਸਿੰਘ ਗਗੋਆਣੀ ਪ੍ਰਿੰਸੀਪਲ ਖਾਲਸਾ ਕਾਲਜ ਸੀ:ਸੈ:ਸਕੂਲ, ਸ੍ਰ: ਰਣਕੀਰਤ ਸਿੰਘ ਸਪੋਰਟਸ ਮੁੱਖੀ ਖਾਲਸਾ ਕਾਲਜ ਸੀ:ਸੈ:ਸਕੂਲ, ਸ੍ਰ: ਮਨਵਿੰਦਰ ਸਿੰਘ ਕਨਵੀਨਰ ਖੇਡਾਂ ਵਤਨ ਪੰਜਾਬ (ਗੱਤਕਾ), ਸ੍ਰ: ਪਰਵਿੰਦਰ ਸਿੰਘ ਕਨਵੀਨਰ ਖੇਡਾਂ ਵਤਨ ਪੰਜਾਬ (ਰਗਬੀ ), ਸ੍ਰੀਮਤੀ ਨੇਹਾ ਚਾਵਲਾ ਸੀ: ਸਹਾਇਕ ਅਤੇ ਵਿਭਾਗ ਦੇ ਕੋਚ ਵੀ ਹਾਜਰ ਸਨ। ਅੱਜ ਦੇ ਨੀਤਜੇ ਇਸ ਪ੍ਰਕਾਰ ਹਨ।
ਗੇਮ ਗੱਤਕਾ :-ਫਰੀ ਸੋਟੀ ਟੀਮ ਉਮਰ ਵਰਗ 21 ਤੋ 30 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਜਿਲ੍ਹਾ ਹੁ਼ਸ਼ਿਆਰਪੁਰ ਨੇ ਪਹਲਾ ਸਥਾਨ, ਸ੍ਰੀ ਫਤੇਹਗੜ੍ਹ ਸਾਹਿਬ ਨੇ ਦੂਜਾ ਸਥਾਨ ਅਤੇ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
 

Have something to say? Post your comment

 

More in Sports

28 ਸਾਲਾਂ ਬਾਅਦ ਪੰਜਾਬ ਨੂੰ ਯੂਥ ਵਾਲੀਬਾਲ ‘ਚ ਸੋਨਾ, ਸਾਂਸਦ ਔਜਲਾ ਨੇ ਜਤਾਇਆ ਮਾਣ ਤੇ ਕੀਤੀਆਂ ਅਹਿਮ ਮੰਗਾਂ

ਸੁਨਾਮ ਕਾਲਜ 'ਚ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸੰਪੰਨ 

ਪਿੰਡ ਭਿੱਟੇਵੱਡ ਵਿਖੇ ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ ਕਰਵਾਇਆ ਗਿਆ 9ਵਾਂ ਛਿੰਝ ਮੇਲਾ

ਪੀ ਆਈ ਐਸ ਦੇ ਰੈਜੀਡੈਂਸੀਅਲ ਵਿੰਗ ਦੇ ਟਰਾਇਲ ਸਮਾਪਤ

ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਰੋਕ ਲੱਗੀ ਸੀ

ਕਿਲਾ ਰਾਏਪੁਰ ਪੇਂਡੂ ਓਲੰਪਿਕ 2026 ਦੇ ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ

ਖੇਤੀਬਾੜੀ ਮੰਤਰੀ ਨੇ ਕੀਤਾ ਕਿਲਾ ਰਾਏਪੁਰ ਪੇਂਡੂ ਓਲੰਪਿਕ - 2026 ਦਾ ਉਦਘਾਟਨ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ ਸਰਕਾਰ : ਚੀਮਾਂ 

ਆਲ ਇੰਡੀਆ ਸਰਵਿਸਜ਼ ਟੇਬਲ ਟੈਨਿਸ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 31 ਦਸੰਬਰ ਨੂੰ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ