Sunday, May 11, 2025

Malwa

ਕੈਂਸਰ ਪੀੜਤਾਂ ਦੀ ਮਦਦ ਕਰਕੇ ਜਨਮ ਦਿਨ ਮਨਾਇਆ

February 08, 2021 08:03 PM
Surjeet Singh Talwandi

ਐਸ.ਏ.ਐਸ. ਨਗਰ : ਵਿਸ਼ਵ ਦੀ ਸਿਰਮੌਰ ਐਨਜੀਓ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿ੍ਰਕਟ 321ਐਫ ਦੇ ਗਵਰਨਰ ਪੀਐਮਜੇਐੱਫ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲਾਇਨਜ਼ ਕਲੱਬ ਮੋਹਾਲੀ ਸੁਪਰੀਮ ਦੇ ਚਾਰਟਰ ਮੈਂਬਰਾਂ ਨੇ ਵਲਡ ਕੈਂਸਰ ਡੇਅ ਮਨਾਉਂਦੇ ਹੋਏ ਆਪਣੇ ਜਨਮ ਦਿਨ ਕੈਂਸਰ ਪੀੜਤਾਂ ਦੀ ਮਦਦ ਕਰ ਕੇ ਮਨਾਇਆ। ਲਾਇਨਜ਼ ਕਲੱਬ ਮੋਹਾਲੀ ਸੁਪਰੀਮ ਦੇ ਸੈਕੇਟਰੀ ਲਾਇਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ 8 ਮੋਹਾਲੀ ਵਿੱਖੇ ਗੈਰ ਸਰਕਾਰੀ ਸੰਸਥਾ ਨਿਰਵੈਰ ਚੇੈਰੀਟੇਬਲ ਫਾਊਡੇਸ਼ਨ (ਰਜਿ:), ਪੰਜਾਬ ਵੱਲੋ ਭਾਰਤੀ ਕਿਸਾਨਾਂ ਵਲੋ  ਕੀਤੇ ਜਾ ਰਹੇ ਸੰਘਰਸ਼ ਦੀ ਕਾਮਯਾਬੀ ਅਤੇ ਸੰਘਰਸ਼ ਦੌਰਾਨ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦਾ ਭੋਗ, ਕੀਰਤਨ ਤੇ ਗੁਰੂ ਕਾ ਲੰਗਰ ਕਰਵਾਇਆ ਗਿਆ। ਇਸ ਦੌਰਾਨ ਲਾਇਨਜ਼ ਕਲੱਬ ਮੋਹਾਲੀ ਸੁਪਰੀਮ ਦੇ ਚਾਰਟਰ ਮੈਂਬਰਾਂ ਨੇ ਅਰਦਾਸ ਵਿੱਚ ਹਿੱਸਾ ਲਿਆ। ਜਿਸ ਪਿੱਛੋਂ ਚਾਰਟਰ ਮੈਂਬਰ ਲਾਇਨ ਗੁਰਪਾਲ ਸਿੰਘ ਅਤੇ ਲਾਇਨ ਗੁਰਿੰਦਰ ਸਿੰਘ ਗਿੱਲ ਨੇ ਹੋਰਨਾਂ ਮੈਂਬਰਾਂ ਦੀ ਮੌਜੂਦਗੀ ’ਚ ਕੈਂਸਰ ਪੀੜਿਤਾਂ ਦੇ ਪਤੀ ਵਿਜੇ ਕੁਮਾਰ ਦੀ ਵਿੱਤੀ ਸਹਾਇਤਾ ਕਰਕੇ ਮਨਾਇਆ। ਇਸ ਦੌਰਾਨ ਲਾਇਨਜ਼ ਕਲੱਬ ਮੋਹਾਲੀ ਦੇ ਗਾਈਡ ਐਮਜੇਐੱਫ ਲਾਇਨ ਜਤਿੰਦਰਪਾਲ ਸਿੰਘ ਸਹਦੇਵ, ਲਾਇਨਜ਼ ਕਲੱਬ ਮੋਹਾਲੀ ਸੁਪਰੀਮ ਦੇ ਚਾਰਟਰ ਪ੍ਰਧਾਨ ਲਾਇਨ ਤਿਲਕ ਰਾਜ, ਲਾਇਨ ਸਤਨਾਮ ਸਿੰਘ ਦਾਊਂ, ਲਾਇਨ ਲਵਨੀਤ ਠਾਕੁਰ, ਲਾਇਨ ਹਿਤੇਸ਼ ਕੁਮਾਰ ਗੋਇਲ, ਲਾਇਨ ਸਰਜੀਵਨ ਕੁਮਾਰ ਸ਼ਰਮਾ, ਲਾਇਨ ਰਜਨੀਸ਼ ਸ਼ਰਮਾ, ਲਾਇਨ ਅਨਮੋਲ ਸ਼ਰਮਾ, ਲਾਇਨ ਪਰਮਜੀਤ ਸਿੰਘ, ਬਿੱਕਰ ਸਿੰਘ ਗਿੱਲ, ਲੀਓ ਮੈਂਬਰ ਸਿਮਰਨਪ੍ਰੀਤ ਭੰਗੂ, ਸਮਾਜਸੇਵੀ ਲਵਲੀ ਅਤੇ ਹੋਰ ਮੈਂਬਰ ਮੌਜੂਦ ਸਨ।

Have something to say? Post your comment

 

More in Malwa

ਲੋੜ ਪੈਣ ‘ਤੇ ਕੀਤਾ ਜਾਵੇਗਾ ਜ਼ਿਲ੍ਹਾ ਪਟਿਆਲਾ ਵਿੱਚ ਬਲੈਕਆਊਟ : ਜ਼ਿਲ੍ਹਾ ਮੈਜਿਸਟਰੇਟ

ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਡਾ. ਬਲਬੀਰ ਸਿੰਘ

ਬਲੈਕਆਊਟ ਤੋਂ ਕੁਝ ਸਮਾਂ ਪਹਿਲਾ ਕਰਾਂਗੇ ਸੂਚਿਤ : ਡਿਪਟੀ ਕਮਿਸ਼ਨਰ  

ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡਾ. ਪ੍ਰੀਤੀ ਯਾਦਵ

ਰਾਸ਼ਨ ਦੀ ਘਾਟ ਬਾਰੇ ਅਫਵਾਹਾਂ ਅਧਾਰਹੀਨ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਮੈਜਿਸਟ੍ਰੇਟ ਡਾ. ਪ੍ਰੀਤੀ ਯਾਦਵ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ

ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਮੌਕ ਡ੍ਰਿਲ ਤੇ ਬਲੈਕ ਆਊਟ ਦੌਰਾਨ ਜ਼ਿਲ੍ਹਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ

ਆਰਸੇਟੀ ਵੱਲੋਂ ਫਾਸਟ ਫੂਡ ਸਟਾਲ ਕੋਰਸ ਦੀ ਸ਼ੁਰੂਆਤ

ਗ੍ਰਿਫਤਾਰ ਕਿਸਾਨਾਂ ਨੂੰ ਜੇਲ੍ਹ ਚੋਂ ਕੀਤਾ ਰਿਹਾਅ 

ਦਾਮਨ ਬਾਜਵਾ ਨੇ ਭੰਡਾਰੇ ਚ ਭਰੀ ਹਾਜ਼ਰੀ