Friday, May 02, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Articles

ਅੰਨੇ_ਦੇ_ਪੈਰ_ਹੇਠ_ਬਟੇਰਾ

October 07, 2024 02:56 PM
Amarjeet Cheema (Writer from USA)
ਪਾਰਟ (1)
 
 
ਦੋਸਤੋ ਅੱਜ ਮਿਲਦੇ ਹਾਂ ਸੱਪ ਕੁੱਤੇ ਤੇ ਖੋਤੇ ਨੂੰ ਸਲਾਮ ਦੁਆ ਕੀਤੀ ਤਿੰਨਾਂ ਨਾਲ ਹਾਲ ਚਾਲ ਪੁੱਛਿਆ ? ਖੋਤਾ ਮੈਨੂੰ ਕਹਿੰਦਾ ਯਾਰ ਕੱਲ੍ਹ ਘੁਮਿਆਰ ਮੂੰਹ ਵਿੱਚ ਬੁੜਬੁੜ ਕਰਦਾ ਜਾ ਰਿਹਾ ਸੀ।
ਗੁੱਸੇ ਜਿਹੇ ਨਾਲ ਕਹਿ ਰਿਹਾ ਸੀ ਕਿ, "ਅੰਨ੍ਹੇ ਦੇ ਪੈਰਾਂ ਹੇਠ ਬਟੇਰਾ ਆ ਗਿਆ। ਖੋਤਾ ਕਹਿੰਦਾ,"ਇਹ ਕੀ ਗੱਲ ਹੋਈ ? ਮੈਂ ਤਾਂ ਬੜੀ ਵਾਰੀ ਮੂੰਹ ਥੱਲੇ ਸੁੱਟ ਕੇ ਤੁਰਿਆ ਜਾਂਦਾ ਹੁੰਦਾ ਤਾਂ ਮੇਰੇ ਖੁਰ ਥੱਲੇ ਤਾਂ ਕਦੇ ਬਟੇਰਾ ਆਇਆ ਨਹੀਂ ? ਇਹੋ ਗੱਲ ਕੁੱਤਾ ਕਹਿੰਦਾ," ਯਾਰ ਮੈਂ ਤਾਂ ਲੱਭਦਾ ਹਾਂ, ਮੇਰੇ ਵੀ ਪੈਰ ਥੱਲੇ ਕਦੇ ਬਟੇਰਾ ਨਹੀਂ ਆਇਆ। ਇਹੋ ਗੱਲ ਸੱਪ ਕਹਿੰਦਾ ਯਾਰ ਇਹ ਕਿਵੇਂ ਹੋ ਜਾਂਦਾ ? ਦੋ ਅੱਖਾਂ ਵਾਲਾ ਤਾਂ ਸ਼ਿਕਾਰ ਕਰਕੇ ਲੁਟੇਰੇ ਨੂੰ ਮਾਰ ਮਾਰਦਾ ਤਾਂ ਇਹ ਅੰਨ੍ਹੇ ਦੇ ਪੈਰ ਥੱਲੇ ਬਟੇਰਾ ਕਿਵੇਂ ਆ ਗਿਆ ?
ਖੋਤਿਆਂ ਕੁੱਤਿਆਂ ਤੇ ਸੱਪਾ ਇਕ ਵਾਰ ਕਹਿੰਦੇ ਨੇ ਇੱਕ ਅੰਨ੍ਹੇ ਦੇ ਪੈਰ ਹੇਠ ਬਟੇਰਾ ਆ ਗਿਆ।ਉਸ ਦਿਨ ਖੁੱਲ੍ਹਾ ਪਾਣੀ ਸੁੱਟ ਕੇ ਉਹਦੀ ਤਰੀ ਬਣਾ ਲਈ। ਹਫਤਾ ਭਰ ਤਰੀ ਵਿੱਚ ਰੋਟੀ ਡੋਬ ਕੇ ਖਾਇਆ ਕਰੇ, ਤੇ ਬਾਹਰ ਆਂਢ ਗੁਆਂਢ ਵਿੱਚ ਡਕਾਰ ਮਾਰ ਕੇ ਉੱਚੀ ਉੱਚੀ ਲੋਕਾਂ ਨੂੰ ਸੁਣਾ ਕੇ ਕਿਹਾ ਕਰੇ ," ਯਾਰ ਲੋਕੀਂ ਪਤਾ ਨਹੀਂ ਕਿੱਦਾਂ ਰੋਜ਼ ਮਸਰਾਂ ਦੀ ਦਾਲ ਨਾਲ ਰੋਟੀ ਖਾ ਲੈਂਦੇ ਨੇ, ਸਾਡੇ ਤਾਂ ਯਾਰ ਮੀਟ ਬਿਨਾਂ ਬੁਰਕੀ ਅੰਦਰ ਨਹੀਂ ਲੰਘਦੀ। ਜਦੋਂ ਤਰੀ ਮੁੱਕ ਗਈ ਤਾਂ ਉਹ ਫੇਰ ਬਟੇਰੇ ਦੀ ਭਾਲ ਵਿੱਚ ਨਿਕਲ ਜਾਇਆ ਕਰੇ ਤੇ ਹੁਣ ਬਟੇਰਾ ਪੈਰ ਥੱਲੇ ਆਵੇ ਨਾ ਤੇ ਉਹ ਵਿਚਾਰਾ ਮੀਟ ਤੋਂ ਬਗੈਰ ਰੋਟੀ ਖਾਵੇ ਨਾ। ਕਿਉਂਕਿ ਆਦਤ ਜੋ ਪੈ ਗਈ ਮੀਟ ਨਾਲ ਰੋਟੀ ਖਾਣ ਦੀ ਫਿਰ ਦੁਬਾਰਾ ਮਸਰਾਂ ਦੀ ਦਾਲ ਨਾਲ ਰੋਟੀ ਖਾਣੀ ਪਈ।
ਜਦੋਂ ਕਿਸੇ ਬੰਦੇ ਨੂੰ ਰੱਬ ਛੱਤ ਪਾੜ ਕੇ ਦਿੰਦਾ ਤਾਂ ਇਹ ਗੱਲ ਉਸ ਉੱਤੇ ਢੁਕਦੀ ਆ। ਮੈਂ ਤੁਹਾਨੂੰ ਆਪਣੀ ਇੱਕ ਹੱਡਬੀਤੀ ਸੁਣਾਉਂਦਾ ਹਾਂ। ਇਹ ਗੱਲ ਕੋਈ 1987 ਦੀ ਹੈ। ਮੈਂ ਤੇ ਮੇਰਾ ਇੱਕ ਦੋਸਤ ਅਸੀਂ ਸ਼ਿੱਪ ਤੋਂ ਚੋਰੀ ਅਮਰੀਕਾ ਵਿੱਚ ਦਾਖ਼ਲ ਹੋਏ ਸੀ। ਉਹ ਕੁਝ ਦਿਨ ਮੇਰੇ ਨਾਲ ਮੇਰੇ ਭਰਾ ਕੋਲ ਰਿਹਾ ਸੀ। ਤੇ ਬਾਅਦ ਵਿੱਚ ਉਹ ਆਪਣੇ ਕਿਸੇ ਹੋਰ ਦੋਸਤ ਨਾਲ ਰਹਿਣ ਲੱਗ ਪਿਆ। ਮੈਨੂੰ ਰੈਸਟੋਰੈਂਟ ਵਿੱਚ ਭਾਂਡੇ ਮਾਂਜਣ ਦਾ ਕੰਮ ਮਿਲ ਗਿਆ ਤੇ ਉਹ ਕਿਸੇ ਰਾਜ ਮਿਸਤਰੀ ਨਾਲ ਇੱਟਾਂ ਸੀਮੈਂਟ ਫੜ੍ਹਾਉਣ ਦੇ ਕੰਮ ਵਿੱਚ ਲੱਗ ਗਿਆ। ਕੁਝ ਦੇਰ ਬਾਅਦ ਉਹ ਪੇਪਰ ਬਣਾਉਣ ਦੇ ਚੱਕਰ ਵਿੱਚ ਕੈਨੇਡਾ ਚਲਾ ਗਿਆ। ਕੈਨੇਡਾ 'ਚ ਆਪਣੇ ਕਿਸੇ ਇੰਡੀਆ ਸਟੋਰ ਦੇ ਮਾਲਕ ਕੋਲ ਨੌਕਰੀ ਕਰਨ ਲੱਗ ਗਿਆ। ਕੰਮ ਕਰਨ ਨੂੰ ਚੰਗਾ ਸੀ। ਹੱਟਾ ਕੱਟਾ ਪੌਣੇ ਕੁ ਸੱਤ ਜਮਾਤਾਂ ਪੜ੍ਹਿਆ ਪਰ ਸੀ। ਬੜਾ ਤੇਜ਼ , ਗੱਲਬਾਤ ਉਹਨੇ ਇਸ ਤਰੀਕੇ ਨਾਲ ਕਰਨੀ ਕਿ ਬਹੁਤ ਪੜ੍ਹਿਆ ਲਿਖਿਆ ਲੱਗਣਾ, ਗੁਰਬਾਣੀ ਦੀਆਂ ਤੁਕਾਂ ਨਾਲ ਲਾ ਕੇ ਕਿਸੇ ਨਾਲ ਕਿਸੇ ਗੱਲ ਕਰਨੀ, ਮੇਰੇ ਨਾਲ ਗੱਲਬਾਤ ਰਹਿੰਦੀ ਸੀ ਕੰਮ ਨੂੰ ਬਹੁਤ ਤੇਜ਼ ਸੀ ਤੇ ਸੀ ਪੈਸੇ ਦਾ ਪੁੱਤ। ਕਿਸੇ ਨੇ ਉਧਾਰ ਮੰਗ ਲੈਣਾ ਤਾਂ ਉਹਨੇ ਕੋਰੀ ਨਾਂਹ ਕਰ ਦੇਣੀ। ਤਿੰਨ ਕੁ ਸਾਲਾਂ ਵਿੱਚ ਉਹਨੇ ਪੈਂਤੀ ਕੁ ਹਜ਼ਾਰ ਡਾਲਰ ਜੋੜ ਲਿਆ। ਉਹਦੇ ਮਾਲਕ ਸਪਾਂਸਰ ਕਰਕੇ ਉਹਦੇ ਪੇਪਰ ਪੱਕੇ ਕਰਵਾ ਦਿੱਤੇ। 
ਇੱਕ ਵਾਰ ਇੰਡੀਆ ਗਿਆ ਤੇ ਵਿਆਹ ਕਰਵਾ ਆਇਆ। ਸਾਲ ਕੁ ਵਿੱਚ ਉਹਦੀ ਘਰ ਵਾਲੀ ਵੀ ਆ ਗਈ। ਉਹਦਾ ਮਾਲਕ ਅਤੇ ਮਾਲਕਣ ਬੁੱਢੇ ਹੋ ਗਏ ਸੀ ਤੇ ਉਹ ਹੁਣ ਰਿਟਾਇਰਮੈਂਟ ਲੈਣੀ ਚਾਹੁੰਦੇ ਸੀ। ਬੱਚੇ ਚੰਗੇ ਪੜ੍ਹ ਲਿਖ ਗਏ ਤੇ ਉਹ ਆਪਣੀ ਮਾਂ ਪਿਓ ਦੀ ਹੁਣ ਕੋਈ ਮਦਦ ਨਹੀਂ ਸੀ ਕਰਦੇ। ਅਮਰੀਕਾ ਕੈਨੇਡਾ ਦੇ ਜੰਮੇ ਬੱਚੇ ਵੀ ਆਪਣੇ ਪਿਓ ਬਣਾ ਕੇ ਰੱਖਣੇ ਪੈਂਦੇ ਨੇ। ਕੋਈ ਕੰਮ ਕਹੋ ਤਾਂ ਅੱਗਿਉਂ ਝੱਟ ਜੁਆਬ ਦਿੰਦੇ ਨੇ। ਇੰਡੀਆ ਵਿੱਚ ਤਾਂ ਸਾਨੂੰ ਮਾਂ ਬਾਪ ਜਾਂ ਵੱਡੀ ਭੈਣ ਭਰਾ ਦਬਕ ਲੈਂਦੇ ਸਨ। ਜਾਂ ਚਾਰ ਕੰਨਾਂ ਤੇ ਜੜ੍ਹ ਵੀ ਦਿੰਦੇ ਸਨ। ਪਰ ਇੱਥੇ ਤਾਂ ਤੁਸੀਂ ਇਨ੍ਹਾਂ ਨੂੰ ਉੱਚੀ ਬੋਲ ਵੀ ਨਹੀਂ ਸਕਦੇ ਝੱਟ ਨੌ ਸੌ ਗਿਆਰਾਂ ਤੇ ਫੋਨ ਕਰ ਦਿੰਦੇ ਹਨ। ਅਤੇ ਦਸ ਮਿੰਟਾਂ ਵਿੱਚ ਪੁਲੀਸ ਆ ਜਾਂਦੀ ਹੈ। ਇਨ੍ਹਾਂ ਨੂੰ ਸਕੂਲਾਂ ਵਿੱਚ ਸਿਖਲਾਈ ਹੀ ਇਹ ਮਿਲਦੀ ਆ ਕੇ ਝੱਟ ਪੁਲਿਸ ਕਾੱਲ ਕਰੋ....
 
 ਅਗਲਾ ਪਾਰਟ ਕੱਲ.... ਉਡੀਕ ਕਰੋ
 
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
 
+1 (716) 908-3631 ✍️
 

Have something to say? Post your comment