Friday, July 11, 2025

Articles

ਤੇਰ੍ਹਵਾਂ ਰਤਨ

October 03, 2024 03:08 PM
SehajTimes

 

ਸਾਡੇ ਬਜ਼ੁਰਗ ਦੁੱਧ ਨੂੰ ਤੇਰ੍ਹਵਾਂ ਰਤਨ ਕਹਿੰਦੇ ਸਨ,
ਉਹ ਪੀ ਕੇ ਮੱਝਾਂ ਦਾ ਦੁੱਧ ਤੰਦਰੁਸਤ ਰਹਿੰਦੇ ਸਨ।
ਉਹ ਖੇਤਾਂ 'ਚ ਚੋਖਾ ਕੰਮ ਕਰਕੇ ਵੀ ਥੱਕਦੇ ਨਹੀਂ ਸਨ,
ਉਹ ਮਰਦੇ ਦਮ ਤੱਕ ਵੀ ਮੰਜਿਆਂ ਤੇ ਪੈਂਦੇ ਨਹੀਂ ਸਨ।
ਪਰ ਹੁਣ ਮੱਝਾਂ ਰੱਖਣੀਆਂ ਛੱਡ ਦਿੱਤੀਆਂ ਨੇ ਲੋਕਾਂ ਨੇ,
ਦੋਧੀਆਂ ਤੋਂ ਦੁੱਧ ਲੈਣਾ ਸੌਖਾ ਸਮਝਿਆ ਹੈ ਲੋਕਾਂ ਨੇ।
ਦੁੱਧ ਘੱਟ ਹੋਣ ਕਾਰਨ ਉਹ ਮਿਲਾਵਟ ਕਰੀ ਜਾਂਦੇ,
ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੀ ਜਾਂਦੇ।
ਉਹ ਹਰ ਸਾਲ ਦੁੱਧ ਦਾ ਭਾਅ ਵਧਾਈ ਜਾਂਦੇ ਨੇ,
ਮਿਲਾਵਟੀ ਦੁੱਧ ਨਾਲ ਲੋਕਾਂ ਨੂੰ ਮੌਤ ਦਿਖਾਈ ਜਾਂਦੇ ਨੇ।
ਦੋਧੀ ਵੀਰੋ, ਤੁਸੀਂ ਸਾਡੇ ਸਮਾਜ ਦਾ ਹੀ ਹਿੱਸਾ ਹੋ,
ਲਾਲਚੀਆਂ ਦਾ ਸਦਾ ਨੁਕਸਾਨ ਹੋਵੇ,ਲਾਲਚ ਨਾ ਕਰੋ। 
'ਮਾਨ' ਤੰਦਰੁਸਤ ਰਹਿਣ ਦਾ ਮੌਕਾ ਨਾ ਖੋਹੋ ਲੋਕਾਂ ਤੋਂ,
ਚੰਗੇ ਨਾਗਰਿਕ ਬਣ ਕੇ ਅਸੀਸਾਂ ਲਉ ਲੋਕਾਂ ਤੋਂ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ    9915803554

Have something to say? Post your comment