Wednesday, April 24, 2024
BREAKING NEWS
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ 'ਤੇ ਪੂਰਨ ਪਾਬੰਦੀ ਲਗਾਈਜਬਰ-ਜਨਾਹ ਦੇ ਮਾਮਲਿਆਂ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਕੀਤਾ ਮੁੜ ਗਠਨਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ : ਅਨੁਰਾਗ ਅਗਰਵਾਲਘਰਾਂ ਵਿੱਚ ਜਣੇਪੇ ਕਰਵਾਉਣ ਵਾਲੀਆਂ ਦਾਈਆਂ ਵਿਰੁੱਧ ਕੀਤੀ ਜਾਵੇ ਕਾਰਵਾਈਬੱਚਿਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਮਾਪੇਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ 10 ਸੋਨੇ ਅਤੇ 8 ਸਿਲਵਰ ਦੇ ਮੈਡਲ ਜਿੱਤੇADGP ਪੰਜਾਬ ਗੁਰਿੰਦਰ ਢਿੱਲੋ ਨੇ ਨੌਕਰੀ ਤੋਂ ਦਿੱਤਾ ਅਸਤੀਫਾ

Malwa

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਤੇ ਕਵਿਤਾ ਮੁਕਾਬਲੇ ਕਰਵਾਏ

February 08, 2021 06:59 PM
Surjeet Singh Talwandi

ਪਟਿਆਲਾ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਲ੍ਹੇ 'ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਦੀ ਸਰਪ੍ਰਸਤੀ 'ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਵਿਖੇ ਲੇਖ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਿੰ. ਮਨਮੋਹਨ ਸਿੰਘ ਨੇ ਇਨਾਮ ਤਕਸੀਮ ਕੀਤੇ।
ਲੇਖ ਮੁਕਾਬਲਿਆਂ 'ਚ ਅੰਮ੍ਰਿਤਪਾਲ ਕੌਰ ਪਹਿਲੇ, ਅੰਜੂ ਦੂਸਰੇ ਤੇ ਮਨਦੀਪ ਕੌਰ ਤੀਸਰੇ ਸਥਾਨ 'ਤੇ ਰਹੀ। ਕਵਿਤਾ ਉਚਾਰਨ ਮੁਕਾਬਲਿਆਂ 'ਚ ਪਰਮਿੰਦਰ ਕੌਰ ਪਹਿਲੇ, ਹਰਪ੍ਰੀਤ ਸਿੰਘ ਦੂਸਰੇ ਤੇ ਹਰਲੀਨ ਕੌਰ ਤੀਸਰੇੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਸੰਦੀਪ ਕੌਰ, ਏਕਮਨੂਰ ਕੌਰ, ਦਮਨਜੀਤ ਕੌਰ ਤੇ ਜਸ਼ਨ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਦਾ ਸੰਚਾਲਨ ਲੈਕਚਰਾਰ ਦਲਜੀਤ ਸਿੰਘ, ਲੈਕਚਰਾਰ ਸੀਮਾ ਕੌਸ਼ਿਕ, ਜਿੰਦਰ ਕੌਰ ਤੇ ਪ੍ਰਭਦੀਪ ਕੌਰ ਨੇ ਕੀਤਾ।
ਪ੍ਰਿੰ. ਮਨਮੋਹਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿੱਥੇ ਬੇਮਿਸਾਲ ਕੁਰਬਾਨੀ ਹਰ ਸਮੇਂ ਲੋਕਾਈ ਨੂੰ ਜੁਲਮ ਖਿਲਾਫ ਲੜਨ ਲਈ ਪ੍ਰੇਰਿਤ ਕਰਦੀ ਹੈ, ਉੱਥੇ ਉਨ੍ਹਾਂ ਦੀ ਬਾਣੀ ਤੇ ਬਾਣਾ ਵੀ ਇਨਸਾਨੀਅਤ ਲਈ ਮਾਰਗਦਰਸ਼ਕ ਬਣੀ ਹੋਈ ਹੈ। ਜਿਸ ਕਰਕੇ ਅਜਿਹੇ ਮਹਾਨ ਗੁਰੂਆਂ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਮਾਗਮ ਬਹੁਤ ਸ਼ਲਾਘਾਯੋਗ ਹਨ। ਜਿਸ ਤਹਿਤ ਹੀ ਉਨ੍ਹਾਂ ਦੇ ਸਕੂਲ 'ਚ ਵੀ ਗੁਰੂ ਸਾਹਿਬ ਦੀ ਫਿਲਾਸਫੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

Have something to say? Post your comment

 

More in Malwa

ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ

ਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ

ਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ 'ਤੇ ਪੂਰਨ ਪਾਬੰਦੀ ਲਗਾਈ

ਘਰਾਂ ਵਿੱਚ ਜਣੇਪੇ ਕਰਵਾਉਣ ਵਾਲੀਆਂ ਦਾਈਆਂ ਵਿਰੁੱਧ ਕੀਤੀ ਜਾਵੇ ਕਾਰਵਾਈ

ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨ

ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ 10 ਸੋਨੇ ਅਤੇ 8 ਸਿਲਵਰ ਦੇ ਮੈਡਲ ਜਿੱਤੇ

ਜਥੇਦਾਰ ਕੁਲਦੀਪ ਸਿੰਘ ਢੈਂਠਲ ਨੂੰ ਸਦਮਾ ਪਿਤਾ ਦਾ ਦੇਹਾਂਤ 

ਪੁਰਾਣਾ ਬੱਸ ਅੱਡਾ ਚੱਲਣ ’ਤੇ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦ

ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ 

ਵਿਦਿਆਰਥੀਆਂ ਨੂੰ ਦੇਸ਼ ਦੇ ਉਘੇ ਵਿਗਿਆਨੀਆਂ ਨਾਲ ਜੋੜ ਦੀ ਕੋਸ਼ਿਸ਼ ਕੀਤੀ ਜਾ ਰਹੀ : ਪ੍ਰੋ. ਅਰਵਿੰਦ