Saturday, April 27, 2024
BREAKING NEWS
ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਦੇਖਣ ਲੋਕ : ਐਨ.ਕੇ. ਸ਼ਰਮਾਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਪੰਜ ਮਈ ਨੂੰ ਮਨਾਇਆ ਜਾਵੇਗਾਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਵਿਸ਼ਵ ਮਲੇਰੀਆ ਦਿਵਸ ਤੇ ਲੋਕਾਂ ਨੂੰ ਬੁਖਾਰ ਤੋਂ ਬਚਾਅ ਸਬੰਧੀ ਕੀਤਾ ਗਿਆ ਜਾਗਰੂਕਡਿਪਟੀ ਕਮਿਸ਼ਨਰ ਨੇ ਸਥਾਨਕ ਸਾਈਲੋ ਵਿਖੇ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜਾਚੋਣ ਅਫ਼ਸਰ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਦੇ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਅਮਿਤ ਸਿੰਗਲਾ ਨੂੰ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਦਿੱਲੀ ਵਿਖੇ ਕੀਤਾ ਸਨਮਾਨਿਤਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : NK Sharma

Articles

ਮਮਤਾ ਬੈਨਰਜੀ ਨੂੰ ਮਿਸਾਲੀ ਪਰਜਾਤੰਤਰ ਦੀਆਂ ਬੁਨਿਆਦਾਂ ਰਖਣ ਦਾ ਮੌਕਾ

May 14, 2021 08:57 AM
Advocate Dalip Singh Wasan

ਪਛਮੀ ਬੰਗਾਲ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਮਤਾ ਬੈਨਰਜੀ ਦੀ ਪਾਰਟੀ ਨੇ ਬਹੁਮਤ ਹਾਸਲ ਕਰ ਕੇ ਇਕ ਮਿਸਾਲ ਕਾਇਮ ਕਰ ਦਿਤੀ ਹੈ। ਇਹ ਚੋਣਾਂ ਮਮਤਾ ਜੀ ਨੇ ਕਿਸੇ ਰਾਜਸੀ ਚਾਲਾਕੀ ਜਾਂ ਗੰਢਤੁਪ ਨਾਲ ਪ੍ਰਾਪਤਾ ਨਹੀਂ ਕੀਤੀ ਹੈ ਬਲਕਿ ਇਹ ਵਾਲੀ ਜਿਤ ਉਸਦੇ ਆਪਣੇ ਜਾਤੀ ਗੁਣਾਂ ਕਰ ਕੇ ਹਾਸਲ ਕੀਤੀ ਹੈ। ਉਹ ਕੋਈ ਡੇਢ ਦੋ ਦਹਾਕਿਆਂ ਤੋਂ ਰਾਜਸੀ ਖੇਤਰ ਵਿਚ ਖਲੌਤੀ ਪਈ ਹੈ ਅਤੇ ਇਹ ਦਸਿਆ ਜਾ ਰਿਹਾ ਹੈ ਕਿ ਉਸਨੇ ਇਸ ਸਮੇਂ ਦੌਰਾਨ ਕੋਈ ਤਨਖ਼ਾਹ ਜਾਂ ਪੈਨਸ਼ਨ ਨਹੀਂ ਲਿਤੀ ਹੈ। ਇਹ ਦਸਿਆ ਜਾ ਰਿਹਾ ਹੈ ਕਿ ਉਹ ਲੇਖਕਾ ਹੈ ਅਤੇ ਲੇਖਕਾ ਦੀ ਕਮਾਈ ’ਚੋਂ ਹੀ ਆਪਣਾ ਗੁਜ਼ਾਰਾ ਚਲਾ ਰਹੀ ਹੈ। ਇਹ ਗਲਾਂ ਆਪਣੀ ਥਾਂ ਹਨ, ਪਰ ਅਜ ਦੇ ਜ਼ਮਾਨੇ ਵਿੱਚ ਬਹੁਤ ਹੀ ਅਰਥ ਰਖਦੀਆਂ ਹਨ ਜਦਕਿ ਇਹ ਆਖਿਆ ਜਾ ਰਿਹਾ ਹੈ ਕਿ ਇਸ ਮੁਲਕ ਦੇ ਰਾਜਸੀ ਲੋਕ ਘਪਲੇ, ਘੁਟਾਲੇ, ਰਿਸ਼ਵਤਾਂ, ਦਲਾਲੀਆਂ ਅਤੇ ਕਮਿਸ਼ਨਾਂ ਵੀ ਲੈ ਸਕਦੇ ਹਨ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਰਾਜਸੀ ਲੋਕ ਵਿਕ ਵੀ ਸਕਦੇ ਹਨ ਅਤੇ ਕਈ ਵਾਰ ਪਾਰਟੀਆਂ ਤਕ ਛਡਕੇ ਦੂਜਿਆਂ ਨਾਲ ਸ਼ਾਮਲ ਹੋ ਜਾਂਦੇ ਹਨ।
ਮਮਤਾ ਜੀ ਤੀਜੀ ਵਾਰ ਮੁਖ ਮੰਤਰੀ ਬਣ ਗਏ ਹਨ ਅਤੇ ਮਮਤਾ ਜੀ ਪਾਸ ਵੱਡੀ ਬਹੁਗਿਣਤੀ ਵੀ ਹੈ। ਅਰਥਾਤ ਹੁਣ ਪ੍ਰਾਂਤ ਵਿੱਚ ਉਹ ਜੋ ਵੀ ਕਰਨਾ ਚਾਹੇ ਕਰ ਸਕਦੀ ਹੈ। ਇਸ ਮੁਲਕ ਵਿੱਚ ਇਹ ਵਿਧਾਇਕ ਜਿਹੜੇ ਰਾਜ ਵਾਲੀ ਸਰਕਾਰ ਵਲ ਹਨ ਇਹ ਵਿਚਾਰੇ ਤਾਂ ਬੋਲ ਹੀ ਨਹੀਂ ਸਕਦੇ ਅਤੇ ਜੋ ਵੀ ਸਰਦਾਰ ਕਰੀ ਜਾਵੇ ਸਭ ਲਈ ਹਾਮੀ ਭਰੀ ਜਾਂਦੇ ਹਨ ਅਤੇ ਇਹੀ ਘਾਟ ਕਾਰਨ ਇਹ ਵਿਧਾਇਕ ਸਿਰਫ਼ ਸਪੋਰਟਰ ਅਤੇ ਗਿਣਤੀ ਹੀ ਬਣ ਜਾਂਦੇ ਰਹੇ ਹਨ। ਅਸੀਂ ਮਮਤਾ ਜੀ ਪਾਸੋਂ ਆਸ ਰਖਦੇ ਹਾਂ ਕਿ ਹਾਲ ਦੀ ਘੜੀ ਉਹ ਅਗਰ ਬਹੁਤਾ ਨਾ ਵੀ ਕਰ ਸਕੇ, ਇਤਨਾ ਤਾ ਕਰ ਹੀ ਦੇਵੇ ਕਿ ਉਹ ਜੋ ਵੀ ਫ਼ੈਸਲਾ ਕਰੇਗੀ, ਉਹ ਪਹਿਲਾਂ ਆਪਣੇ ਹੀ ਸਹੀ, ਵਿਧਾਇਕਾਂ ਨਾਲ ਸਾਂਝਾ ਕਰੇਗੀ ਅਤੇ ਉਨ੍ਹਾਂ ਦੇ ਵਿਚਾਰ ਸੁਣੇਗੀ। ਬਿਹਤਰ ਤਾਂ ਇਹ ਵੀ ਹੈ ਕਿ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੀ ਵੀ ਸੁਣੀ ਜਾਵੇ, ਕਿਉਂਕਿ ਉਹ ਵੀ ਕਿਸੇ ਇਲਾਕੇ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਚੁਣੇ ਹੋਏ ਵਿਧਾਇਕ ਹਨ। ਇਹ ਪਰਜਾਤੰਤਰ ਖੜਾ ਹੀ ਇਸ ਲਈ ਕੀਤਾ ਗਿਆ ਸੀ ਕਿ ਇਹ ਮੁਲਕ ਅੰਦਰ ਜਿਹੜਾ ਇਕਪੁਰਖਾ ਰਾਜ ਹੈ ਇਹ ਖ਼ਤਮ ਕੀਤਾ ਜਾਵੇ ਅਤੇ ਸਦਨਾਂ ਵਿਚ ਹਾਜ਼ਰ ਇਹ ਵਿਧਾਇਕ ਸਿਰਫ਼ ਦਰਬਾਰੀ ਹੀ ਨਹੀਂ ਹਨ ਬਲਕਿ ਲੋਕਾਂ ਦੇ ਪ੍ਰਤੀਨਿਧ ਹਨ ਅਤੇ ਇਨ੍ਹਾਂ ਸਦਨਾਂ ਵਿਚ ਦਰਬਾਰੀ ਬਣਨ ਲਈ ਜਾਂ ਕਿਸੇ ਦੇ ਸਪੋਰਟਰ ਬਣਨ ਲਈ ਲੋਕਾਂ ਨੇ ਨਹੀਂ ਭੇਜਿਆ ਬਲਕਿ ਲੋਕਾਂ ਦੀ ਪ੍ਰਤੀਨਿਧਤਾ ਕਰਨ ਲਈ ਭੇਜਿਆ ਹੈ। ਅਗਰ ਇਹ ਵਾਲਾ ਸਿਧਾਂਤ ਹੀ ਸਾਡੀ ਮਮਤਾ ਜੀ ਅਪਨਾਕੇ ਦਿਖਾਵੇ ਤਾਂ ਇਹ ਮਾਡਲ ਸਾਰਾ ਭਾਰਤ ਅਪਨਾ ਸਕਦਾ ਹੈ ਅਤੇ ਅਪਨਾਉਣਾ ਵੀ ਚਾਹੀਦਾ ਹੈ। ਅਸੀਂ 1952 ਤੋਂ ਚੋਣਾ ਕਰ ਕੇ ਸਰਕਾਰਾਂ ਬਣਾਉਂਦੇ ਆ ਰਹੇ ਹਾਂ, ਪਰ ਕੁਲ ਮਿਲਾਕੇ ਅਜ ਤਕ ਅਸ ਇਕਪੁਰਖਾ ਰਾਜ ਹੀ ਸਥਾਪਤ ਕਰਦੇ ਰਹੇ ਹਾਂ ਅਤੇ ਅਜ ਤਕ ਮੁਲਕ ਵਿਚ ਜੋ ਵੀ ਕੀਤਾ ਗਿਆ ਹੈ ਕਿਸੇ ਨਾ ਕਿਸੇ ਇਕ ਆਦਮੀ ਦੇ ਨਾਮ ਹੀ ਲਿਖਿਆ ਜਾਂਦਾ ਰਿਹਾ ਹੈ। ਇਤਨੀ ਵਡੀ ਗਿਣਤੀ ਵਿਧਾਇਕਾਂ ਦੀ ਸਦਨਾਂ ਵਿਚ ਕਾਸ ਲਈ ਰਖੀ ਜਾਂਦੀ ਰਹੀ ਹੈ ਇਸਦਾ ਜੁਆਬ ਅਜ ਤਕ ਕੋਈ ਨਹੀਂ ਦੇ ਸਕਿਆ ਅਤੇ ਇਤਨੀ ਵੱਡੀ ਗਲਤੀ ਦੇ ਬਾਵਜੂਦ ਅਸੀਂ ਦੁਨੀਆਂ ਭਰ ਨੂੰ ਇਹ ਆਖੀ ਜਾ ਰਹੇ ਹਾਂ ਕਿ ਅਸੀਂ ਦੁਨੀਆਂ ਦਾ ਸਭ ਤੋਂ ਵੱਡਾ ਗਣਰਾਜ ਬਣ ਗਏ ਹਾਂ।
ਇਸ ਮੁਲਕ ਦੇ ਲੋਕਾਂ ਨੂੰ ਇਸ ਆਜ਼ਾਦੀ ਤੇ ਇਸ ਪਰਜਾਤੰਤਰ ਦਾ ਕੋਈ ਲਾਭ ਨਹੀਂ ਪੁਜਾ ਹੈ। ਸਾਡੇ ਮੁਲਕ ਦੀ ਬੁਨਿਆਦੀ ਸਮਸਿਆ ਸਿਰਫ ਅਤੇ ਸਿਰਫ ਗੁਰਬਤ ਹੈ। ਬਾਕੀ ਦੀਆਂ ਜਿਤਨੀਆਂ ਵੀ ਸਾਡੀਆਂ ਸਮਸਿਆਵਾਂ ਹਨ ਉਨ੍ਹਾਂ ਦਾ ਜਨਮ ਵੀ ਇਸ ਗੁਰਬਤ ਤੋਂ ਬਣਿਆ ਹੈ ਤੇ ਸਾਡੇ ਮੁਲਕ ਦੀ ਬਦਕਿਸਮਤੀ ਇਹ ਰਹੀ ਹੈ ਕਿ ਰਾਜਸੀ ਲੋਕ ਅਜ ਤਕ ਇਸ ਗੁਰਬਤ ਨੂੰ ਵੋਟਾਂ ਵਿੱਚ ਜਿਤ ਪ੍ਰਾਪਤ ਕਰਨ ਲਈ ਹੀ ਵਰਤਦੇ ਰਹੇ ਹਨ ਅਤੇ ਇਹ ਗਰੀਬ ਹੀ ਹਨ ਜਿਹੜੇ ਕੋਈ ਮੁਲਕ ਦੀ ਤਿੰਨ ਚੌਥਾਈ ਗਿਣਤੀ ਹੈ ਦੀਆਂ ਵੋਟਾਂ ਨਾਲ ਇਹ ਸਰਕਾਰਾਂ ਬਣਦੀਆਂ ਰਹੀਆਂ ਹਨ, ਪਰ ਇਹ ਰਾਜ ਦਾ ਮੋਕਾ ਮਿਲਕੇ ਬੈਠਣ ਵਾਲਿਆਂ ਨੇ ਅਜ ਤਕ ਗ਼ਰੀਬਾਂ ਵਾਲੀ ਗਲ ਕਦੀ ਵੀ ਸਦਨਾਂ ਵਿੱਚ ਕੀਤੀ ਹੀ ਨਹੀਂ ਹੈ। ਇਸ ਲਈ ਅਸੀਂ ਮਮਤਾ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਵਾਰ ਦੇ ਪੰਜ ਸਾਲ ਉਹ ਬਹੁਤਾ ਧਿਆਨ ਗੁਰਬਤ ਵਲ ਦੇਵੇਗੀ। ਗੁਰਬਤ ਦੂਰ ਕਰਨ ਲਈ ਸਾਡੇ ਮੁਲਕ ਦੇ ਲੋਕਾਂ ਨੂੰ ਕੰਮ ਮਿਲਣਾ ਚਾਹੀਦਾ ਹੈ ਅਤੇ ਵਾਜਬ ਜਿਹੀ ਆਮਦਨ ਵੀ ਬਣਾ ਦਿਤੀ ਜਾਣੀ ਚਾਹੀਦੀ ਹੈ। ਇਹ ਜਿਹੜੇ ਦਿਹਾੜੀਦਾਰ ਹਨ ਇਨ੍ਹਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ ਅਤੇ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ। ਮਮਤਾ ਜੀ ਇਹ ਯਕੀਨੀ ਬਨਾਉਣ ਦੀ ਕੋਸ਼ਿਸ਼ ਕਰਨ ਕਿ ਉਨ੍ਹਾਂ ਦੇ ਪ੍ਰਾਂਤ ਦਾ ਹਰ ਦਿਹਾੜੀਦਾਰ ਬਹੁਤੀ ਦੂਰ ਕੰਮ ਕਰਨ ਨਹੀਂ ਜਾਵੇਗਾ ਬਲਕਿ ਉਸਨੂੰ ਘਰ ਤੋਂ ਨਜ਼ਦੀਕ ਕੰਮ ਕਰਨਾ ਮਿਲ ਜਾਵੇਗਾ। ਇਹ ਜਿਹੜੇ ਦਿਹਾੜੀਦਾਰ ਹਨ ਤੇ ਦੂਜੇ ਪ੍ਰਾਂਤਾ ਵਿਚ ਜਾਕੇ ਦਿਹਾੜੀਆਂ ਕਰਦੇ ਹਨ ਇਹ ਵਿਚਾਰੇ ਕੋਈ ਇਨਸਾਨੀ ਜੀਵਨ ਨਹੀਂ ਜਿਉ ਰਹੇ ਹਨ ਅਤੇ ਅਜ ਤਕ ਕਿਸੇ ਨੇ ਪਤਾ ਵੀ ਨਹੀਂ ਕੀਤਾ ਹੈ ਇਹ ਵਿਚਾਰੇ ਕੈਸਾ ਜੀਵਨ ਬਿਤਾ ਰਹੇ ਹਨ। 


ਅਸੀਂ ਆਸ ਰਖਦੇ ਹਾਂ ਕਿ ਮਮਤਾ ਜੀ ਸਿਰਫ ਪੰਜਾਂ ਸਾਲਾਂ ਦਾ ਸਮਾਂ ਹੀ ਨਹੀਂ ਬਿਤਾਉਣਗੇ ਬਲਕਿ ਕੁਝ ਕਰ ਦਿਖਾਉਣਗੇ ਤੇ ਇਹ ਵਾਲਾ ਸਮਾਂ ਕੁਝ ਐਸਾ ਬਿਤਾਉਣਗੇ ਜਿਹੜਾ ਬਾਕੀ ਦੇ ਸੂਬਿਆਂ ਲਈ ਮਿਸਾਲ ਬਣਕੇ ਉਭਰੇਗਾ। ਇਹ ਸਾਰਾ ਕੁਝ ਅਗਰ ਕਾਮਯਾਬੀ ਨਾਲ ਖੜਾ ਕੀਤਾ ਜਾ ਸਕਦਾ ਹੈ ਤਾਂ ਐਸਾ ਵੀ ਹੋ ਸਕਦਾ ਹੈ ਕਿ ਭਾਰਤ ਦੇ ਲੋਕ ਅਗਲੀ ਵਾਰ ਮਮਤਾ ਜੀ ਨੂੰ ਮੁਲਕ ਦਾ ਪ੍ਰਧਾਨ ਮੰਤਰੀ ਵੀ ਬਣਾ ਦੇਣੇ ਇਹ ਜਨਤਾ ਵੀ ਸ਼ੁਕਰਾਨਾ ਕਰਨਾ ਜਾਣਦੀ ਹੈ ਅਤੇ ਅਜ ਤਕ ਕਰਦੀ ਵੀ ਆ ਰਹੀ ਹੈ। ਇਹ ਜਨਤਾ ਤਾਂ ਇਹ ਵੀ ਚਾਹ ਰਹੀ ਹੈ ਕਿ ਹਰ ਇਲਾਕੇ ਵਿਚ ਜਿਹੜਾ ਵੀ ਉਮੀਦਵਾਰ ਖੜਾ ਕੀਤਾ ਜਾਂਦਾ ਹੈ ਉਹ ਲੋਕਾਂ ਦਾ ਪ੍ਰਤੀਨਿਧ ਹੋਵੇ। ਇਹ ਗਲ ਕਰਨੀ ਹੈ ਤਾਂ ਬਹੁਤ ਹੀ ਮੁਸ਼ਕਿਲ ਕਿਉਂਕਿ ਚੁਣੇ ਜਾਣ ਬਾਅਕ ਇਹ ਲੋਕਾਂ ਦਾ ਪ੍ਰਤੀਨਿਧ ਸਰਦਾਰ ਦਾ ਗੁਲਾਮ ਅਰਥਾਤ ਸਪੋਰਟਰ ਬਣਦਾ ਵੀ ਹੈ ਜਾਂ ਆਪਣੇ ਇਲਾਕੇ ਦੀ ਸੋਚਣ ਲਗ ਪਵੇਗਾ। ਪਰ ਅਗਰ ਅਸੀਂ ਮਿਸਾਲੀ ਪਰਜਾਤੰਤਰ ਲਿਆਉਣਾ ਚਾਹ ਰਹੇ ਹਾਂ ਤਾਂ ਸਾਨੂੰ ਕਦੀ ਨਾ ਕਦੀ ਇਹ ਲੋਕਾਂ ਦੇ ਪ੍ਰਤੀਨਿਧ ਚੁਣਨ ਵਾਲਾ ਸਿਲਸਿਲਾ ਵੀ ਅਪਨਾਉਣਾ ਪਵੇਗਾ। ਮਮਤਾ ਜੀ ਅਗਰ ਐਸਾ ਕੁਝ ਨਹੀਂ ਕਰ ਸਕਦੀ ਤਾਂ ਘਟੋਘਟ ਜਿਹੜੇ ਵੀ ਵਿਧਾਇਕ ਉਸ ਨਾਲ ਹਨ ਉਨ੍ਹਾਂ ਨੂੰ ਅਪਣੇ ਵਿਚਾਰ ਆਜ਼ਾਦੀ ਨਾਲ ਰਖਣ ਦਾ ਮੋਕਾਂ ਤਾਂ ਦੇ ਸਕਦੀ ਹੈ। ਇਤਨਾ ਹੀ ਕਾਫੀ ਹੈ ਅਤੇ ਇਹ ਵਿਧਾਇਕ ਜੈਸੇ ਵੀ ਹਨ, ਸਿਆਣੇ ਆਦਮੀ ਹਨ ਅਤੇ ਅਗਲੀ ਵਾਰ ਫਿਰ ਮੈਦਾਨ ਵਿਚ ਆਉਣ ਦੀ ਇਛਾ ਵੀ ਰਖਦੇ ਹਨ, ਇਨ੍ਹਾਂ ਪਾਸੋਂ ਕੁਝ ਚੰਗਾ ਹੀ ਕਰਨ ਦੀਆਂ ਆਸਾਂ ਕੀਤੀਆਂ ਜਾ ਸਕਦੀਆਂ ਹਨ।
ਮਮਤਾ ਜੀ ਜਾਣਦੇ ਹਨ ਕਿ ਸਾਡਾ ਮੁਲਕ ਬਹਤ ਅਮੀਰ ਹੈ ਅਤੇ ਤਰੱਕੀ ਵੀ ਕਰਦਾ ਆ ਰਿਹਾ ਹੈ। ਇਸ ਤਰੱਕੀ ਵਿਚ ਕਾਮਿਆਂ ਦਾ ਵੀ ਹਿੱਸਾ ਹੈ ਅਤੇ ਇਹ ਹਿੱਸਾ ਮੁਫ਼ਤ ਨਹੀਂ ਬਲਕਿ ਵਾਜਬ ਤਨਖ਼ਾਹ ਦੇਣ ਨਾਲ ਪੂਰਾ ਕੀਤਾ ਜਾ ਸਕਦਾ ਹੈ। ਮਮਤਾ ਜੀ ਕਾਰਖਾਨੇਦਾਰਾਂ ਤੇ ਵੱਡੀਆਂ ਕੰਪਨੀਆਂ ਨਾਲ ਮਿਲਕੇ ਕਾਮਿਆਂ ਲਈ ਹੋਰ ਰੁਜ਼ਗਾਰ ਅਤੇ ਵਾਜਬ ਮਜ਼ਦੂਰੀਆਂ ਦੀ ਗਲ ਤੋਰ ਸਕਦੇ ਹਨ। ਇਹ ਪਾਸੇ ਹਨ ਜਿਥੇ ਅਗੇ ਵਧਿਆ ਜਾ ਸਕਦਾ ਹੈ।
ਅਸੀਂ ਆਸ ਰਖਦੇ ਹਾਂ ਕਿ ਮਮਤਾ ਜੀ ਬਹੁਤ ਕੁਝ ਐਸਾ ਕਰ ਕੇ ਇਸ ਵਾਰ ਅਪਣਾ ਨਾਮ ਖੜਾ ਕਰੇਗੀ ਅਤੇ ਇਹ ਮਿਲਸਿਲਾ ਜਲਦੀ ਹੀ ਸਾਰੇ ਸੂਬਿਆਂ ਵਿੱਚ ਅਪਨਾਈ ਜਾਵੇਗੀ।

101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001
--- ਫੋਨ 0175 5191856

Have something to say? Post your comment