Monday, June 16, 2025

Malwa

ਅਜੋਕੇ ਸਮੇਂ ਤੀਜ਼ ਮਨਾਉਣ ਦਾ ਬਦਲਿਆ ਮੁਹਾਂਦਰਾ : ਕਾਂਤਾ ਪੱਪਾ

August 11, 2024 04:14 PM
ਦਰਸ਼ਨ ਸਿੰਘ ਚੌਹਾਨ

ਸ਼ਿਵ ਸ਼ਕਤੀ ਵੂਮੈਨ ਕਲੱਬ ਨੇ ਮਨਾਈਆਂ ਤੀਆਂ 

ਸੁਨਾਮ : ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਕਲੱਬ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਅਗਵਾਈ ਹੇਠ ਅਮਰ ਆਰਗੈਨਿਕ ਫਾਰਮ ਵਿਖੇ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਂਤਾ ਪੱਪਾ ਨੇ ਕਿਹਾ ਕਿ ਪੁਰਾਤਨ ਸਮੇਂ 'ਚ ਤੀਆਂ ਪਿੰਡਾਂ ਵਿੱਚ ਇੱਕੋ ਥਾਂ 'ਤੇ ਲੱਗਦੀਆ ਸਨ, ਲੇਕਿਨ ਮੌਜੂਦਾ ਸਮੇਂ ਮੁਹੱਲਿਆਂ ਅਤੇ ਪੱਤੀਆਂ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਤੀਆਂ ਤੀਜ ਦੀਆਂ ਦੇ ਤਿਉਹਾਰ ਨੂੰ ਕਾਇਮ ਰੱਖਦੇ ਹੋਏ ਅਜੋਕੇ ਸਮੇਂ 'ਚ ਤੀਆਂ ਲਗਾਉਣ ਦੇ ਰੰਗ ਢੰਗ ਬਦਲ ਗਏ ਹਨ। ਸਾਂਝੀਆਂ ਥਾਵਾਂ ਦੀ ਜਗ੍ਹਾ ਪੈਲਸਾਂ ਤੇ ਕਲੱਬਾਂ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਤਿਉਹਾਰ ਮੌਕੇ ਸਜ ਵਿਆਹੀਆਂ ਕੁੜੀਆਂ ਵੱਲੋਂ ਆਪਣੇ ਪੇਕੇ ਪਿੰਡ ਆਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਸੀ ਲੇਕਿਨ ਹੁਣ ਰੈਸਟੋਰੈਂਟ ਤੀਆਂ ਮਨਾਉਣ ਦੇ ਮਹਿੰਗੇ ਟਿਕਾਣੇ ਬਣ ਗਏ ਹਨ। ਇਸ ਮੌਕੇ ਪ੍ਰਿਯਾ ਮਧਾਨ, ਮਾਹੀ ਮਧਾਨ, ਸੁਮਨ ਰਾਣੀ, ਲਲਿਤਾ ਪਾਠਕ, ਸਿਮਰਨ, ਰੰਜਨਾ ਸੈਣੀ, ਸਿਲਕੀ, ਚਿਰਾਗ, ਮਿਲਕੀ ਸਮੇਤ ਹੋਰ ਮੈਂਬਰ ਹਾਜ਼ਰ ਸਨ।

Have something to say? Post your comment

 

More in Malwa

ਨਾਮਦੇਵ ਗੁਰਦੁਆਰਾ ਸਾਹਿਬ ਨੂੰ ਏਅਰ ਕੰਡੀਸ਼ਨਰ ਭੇਟ 

ਡੀਐਸਪੀ ਪਦ ਉੱਨਤ ਹੋਈ ਰਾਜਵਿੰਦਰ ਕੌਰ ਸਨਮਾਨਿਤ 

ਵਿਜੇ ਰੁਪਾਣੀ ਦੀ ਮੌਤ ਨੇ ਭਾਜਪਾਈਆਂ ਦੇ ਮਨਾਂ ਨੂੰ ਝੰਜੋੜਿਆ : ਸੈਣੀ, ਬਾਂਸਲ 

ਅੰਡਰ-19 ਕ੍ਰਿਕਟ ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ 5 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਪਿੰਡ ਮਹੇਰਨਾਂ ਕਲਾਂ ਵਿਖੇ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ

ਸਕੂਲੀ ਬੱਸ ਛੋਟੇ ਹਾਥੀ ਦੀ ਟਰਾਲੇ ਵਿੱਚ ਟਕਰਾਅ ਦੋਰਾਨ 9 ਜ਼ਖ਼ਮੀ 1 ਦੀ ਮੌਤ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ਕਰਵਾਇਆ ਸਮਾਗਮ

ਪੈਨਸ਼ਨਰਾਂ ਨੇ "ਆਪ" ਸਰਕਾਰ ਨੂੰ ਭੰਡਿਆ