Friday, September 19, 2025

Haryana

ਸ੍ਰੀ ਗੁਰੂ ਸਾਹਿਬਾਨ ਵੱਲੋਂ ਸਦਭਾਵ ਅਤੇ ਭਾਈਚਾਰੇ ਦੇ ਦਿਖਾਏ ਮਾਰਗ 'ਤੇ ਚੱਲਣਾ ਹੀ ਗੁਰੂਆਂ ਦੇ ਪ੍ਰਤੀ ਸਾਡੀ ਸੱਚੀ ਸ਼ਰਧਾ ਦਾ ਪ੍ਰਤੀਕ : ਮੁੱਖ ਮੰਤਰੀ

July 20, 2024 01:23 PM
SehajTimes

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਸਿੱਖ ਸਮਾਜ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ

ਮਹਾਪੁਰਸ਼ਾਂ ਦੀ ਜੈਯੰਤੀਆਂ ਸਰਕਾਰੀ ਤੌਰ 'ਤੇ ਮਨਾਉਣ ਲਈ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਚਲਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਨਾ ਸਿਰਫ ਸਿੱਖ ਗੁਰੂਆਂ ਦੀ, ਸਗੋ ਸਮਾਜ ਦੇ ਹੋਰ ਮਹਾਪੁਰਸ਼ਾਂ ਦੀ ਜੈਯੰਤੀਆਂ ਸਰਕਾਰੀ ਤੌਰ 'ਤੇ ਮਨਾਉਣ ਲਈ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਸ਼ੁਰੂ ਕੀਤੀ ਹੈ। ਇਸ ਤਰ੍ਹਾ ਦੀ ਯੋਜਨਾ ਚਲਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ।

ਮੁੱਖ ਮੰਤਰੀ ਅੱਜ ਆਪਣੇ ਨਿਵਾਸ ਸੰਤ ਕਬੀਰ ਕੁਟੀਰ 'ਤੇ ਆਏ ਸਿੱਖ ਸਮਾਜ ਦੇ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਸਿਖਿਆਵਾਂ ਨੂੰ ਨਵੀਂ ਪੀੜੀਆਂ ਤਕ ਪਹੁੰਚਾਉਣ ਲਈ ਕ੍ਰਿਤ ਸੰਕਲਪ ਹਨ। ਉਨ੍ਹਾਂ ਦੀ ਸਮ੍ਰਿਤੀਆਂ ਨੁੰ ਸਹੇਜਣ ਲਈ ਜਿੰਨ੍ਹਾਂ ਕੰਮ ਕੀਤਾ ਜਾਵੇ, ਘੱਟ ਹੈ। ਸਾਡੇ ਗੁਰੂ ਸਾਹਿਬਾਨ ਨੇ ਸਦਭਾਵ, ਸਹਿਨਸ਼ੀਲਤਾ, ਭਾਈਚਾਰੇ ਅਤੇ ਆਪਸੀ ਪੇ੍ਰਮ ਨੂੰ ਜੋ ਰਸਤਾ ਦਿਖਾਇਆ ਹੈ, ਅਸੀਂ ਉਸ ਨੂੰ ਆਪਣੇ ਜੀਵਨ ਵਿਚ ਧਾਰਨ। ਇਹੀ ਮੁਨੁੱਖ ਭਲਾਈ ਦਾ ਮੂਲ ਮੰਤਰ ਹੈ ਅਤੇ ਗੁਰੂਆਂ ਦੇ ਪ੍ਰਤੀ ਇਹ ਸਾਡੀ ਸੱਚੀ ਸ਼ਰਧਾ ਹੈ।

ਸਿੱਖ ਕੌਮ ਦੀ ਕੁਰਬਾਨੀਆਂ ਅਤੇ ਵੀਤਰਾ 'ਤੇ ਸਾਰੇ ਭਾਰਤਵਾਸੀਆਂ ਨੁੰ ਮਾਣ

ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਕੌਮ ਬਹਾਦੁਰ ਹੈ, ਜਿਸ ਨੇ ਧਰਮ ਦੀ ਰੱਖਿਆ ਲਈ ਸਿਰ ਕਟਾ ਦਿੱਤੇ, ਪਰ ਝੁਕੇ ਨਹੀਂ। ਇਸ ਕੌਮ ਦੀ ਕੁਰਬਾਨੀਆਂ ਅਤੇ ਵੀਰਤਾ 'ਤੇ ਸਾਰੇ ਭਾਰਤਵਾਸੀਆਂ ਨੂੰ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੌਮ ਦੇ ਵੀਰ ਸੂਰਮਾਂ ਨੇ ਮਹਾਨ ਗੁਰੂਆਂ ਦੇ ਆਦਰਸ਼ਾਂ ਤੇ ਸਿਦਾਂਤਾਂ 'ਤੇ ਚੱਲਦੇ ਹੋਏ ਜਿੱਥੇ ਦੇਸ਼ ਦੇ ਸੁਤੰਤਰਤਾ ਅੰਦੋਲਨ ਵਿਚ ਵੱਧਚੜ੍ਹ ਕੇ ਹਿੱਸਾ ਲਿਆ, ਉੱਥੇ ਹੀ ਆਜਾਦੀ ਦੇ ਬਾਅਦ ਭਾਰਤ ਮਾਤਾ ਦੀ ਰੱਖਿਆ ਲਈ ਵੱਡੀ-ਵੱਡੀ ਕੁਰਬਾਨੀਆਂ ਦਿੱਤੀਆਂ ਹਨ। ਦੇਸ਼ ਦੇ ਵਿਕਾਸ ਵਿਚ ਸਿੱਖ ਕੌਮ ਦਾ ਯੋਗਦਾਨ ਸੁਨਹਿਰੇ ਅੱਖਰਾਂ ਵਿਚ ਦਰਜ ਹੈ।

ਉਨ੍ਹਾਂ ਨੇ ਕਿਹਾ ਕਿ ਸਿੱਖ ਸਮਾਜ ਦੀ ਸੇਵਾ ਭਾਵਨਾ ਵਿਸ਼ਵ ਵਿਖਆਤ ਹੈ। ਜਿੱਥੇ ਵੀ ਮਨੁੱਖਤਾ 'ਤੇ ਸੰਕਟ ਆਉਂਦਾ ਹੈ, ਉੱਥੇ ਰੱਖਿਆ ਅਤੇ ਸੇਵਾ ਲਈ ਪਹੁੰਚ ਜਾਂਦੇ ਹਨ। ਕੋਰੋਨਾ ਵਰਗੀ ਮਹਾਮਾਰੀ ਵਿਚ ਵੀ ਗੁਰੂ ਘਰਾਂ ਦੇ ਦਰਵਾਜੇ ਮਨੁੱਖ ਲਈ ਖੋਲ ਕੇ ਰੱਖੇ ਗਏ ਅਤੇ ਆਪਣੇ ਘਰਾਂ ਤੋਂ ਨਿਕਲ ਕੇ ਥਾਂ-ਥਾਂ ਲੰਗਰ ਲਗਾ ਕੇ ਸੇਵਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਮੁਗਲ ਸ਼ਾਸਕ ਔਰੰਗਜੇਬ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਨੂੰ ਕੇਸ ਕੱਟਣ ਲਈ ਕਿਹਾ ਸੀ, ਉਦੋੋਂ ਸ੍ਰੀ ਤੇਗ ਬਹਾਦੁਰ ਸਾਹਿਬ ਨੇ ਕਿਹਾ ਸੀ ਕਿ ਕੇਸ ਨਹੀਂ ਕੱਟਣਗੇ ਸਿਰ ਕੱਟ ਜਾਵੇਗਾ ਅਜਿਹੀ ਬਹਾਦੁਰ ਕੌਮ ਦੇ ਵਿਚ ਅੱਜ ਆਪਣੇ ਆਪ ਨੂੰ ਪਾ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਿਹਬ ਦੀ ਸਿਖਿਆਵਾਂ ਨੁੰ ਪੂਰੇ ਵਿਸ਼ਵ ਵਿਚ ਪ੍ਰਚਾਰਿਤ ਤੇ ਪ੍ਰਸਾਰਿਤ ਕਰਨ ਦਾ ਕੰਮ ਕੀਤਾ ਹੈ। ਸਾਡੇ ਮਹਾਨ ਸਿੱਖ ਗੁਰੂਆਂ ਨੇ ਜੋ ਸਾਨੂੰ ਵੱਡੀ ਧਰੋਹਰ ਬਖਸ਼ੀ ਹੈ, ਉਹ ਹੈ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼। ਗੁਰੂ ਨਾਨਕ ਦੇਵੀ ਜੀ ਨੇ ਇਹੀ ਸੰਦੇਸ਼ ਦਿੱਤਾ ਸੀ, ''ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।। ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।।''

ਦਸਾਂ ਸਿੱਖ ਗੁਰੂਆਂ ਦੇ ਪਵਿੱਤਰ ਚਰਣ ਹਰਿਆਣਾ ਵਿਚ ਪੈਣਾ ਖੁਸ਼ਕਿਸਮਤੀ ਦੀ ਗੱਲ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਵੈਸਾਖੀ ਦੇ ਦਿਨ 13 ਅਪ੍ਰੈਨ, 1699 ਨੂੰ ਖਾਲਸਾ ਪੰਥ ਦੀ ਸਥਾਪਨਾ ਹੋਈ। ਇਸ ਪੰਥ ਦੀ ਸਥਾਪਨਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਅਤੇ ਜਨਤਾ ਨੂੰ ਜੋਰ-ਜੁਲਮ ਅਤੇ ਸ਼ੋਸ਼ਨ ਤੋਂ ਬਚਾਉਣ ਲਈ ਕੀਤੀ ਗਈ ਸੀ। ਇਸ ਪੰਥ ਦੀ ਸਥਾਪਲਾ ਮਨੁੱਖਤਾ, ਆਪਸੀ ਭਾਈਚਾਰੇ ਅਤੇ ਉਦਾਰਤਾ ਦੇ ਸਿਦਾਂਤਾਂ 'ਤੇ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ 1 ਨਵੰਬਰ, 1966 ਨੁੰ ਹਰਿਆਣਾ ਪੰਜਾਬ ਤੋਂ ਵੱਖ ਹੋਇਆ, ਪਰ ਗੁਰੂਆਂ ਦੀ ਸਿਖਿਆ ਨੁੰ ਵੱਖ ਨਹੀਂ ਹੋਣ ਦਿੱਤਾ। ਸਿੱਖ ਧਰਮ ਦੇ 10 ਗੁਰੂਆਂ ਦੇ ਹਰੀ ਦੀ ਧਰਤੀ ਹਰਿਆਣਾ ਵਿਚ ਪਵਿੱਤਰ ਚਰਣ ਪਏ ਹਨ, ਜੋ ਸਾਡੇ ਸਾਰਿਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ। ਜਿੱਥੇ-ਜਿੱਥੇ ਗੁਰੂ ਸਾਹਿਬਾਨ ਜੀ ਦੇ ਚਰਣ ਪਏ , ਉੱਥੇ ਗੁਰੂਘਰ ਸਥਾਪਿਤ ਹਨ ਜੋ ਸਦੀਆਂ ਤੋਂ ਉਨ੍ਹਾਂ ਦੀ ਸਿਖਿਆਵਾਂ ਦਾ ਚਾਨਣ ਫੈਲਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚਰਣ ਧੂੜ ਨਾਲ ਸਿਰਸਾ, ਕਰਾਹ (ਕੁਰੂਕਸ਼ੇਤਰ), ਪਿਹੇਵਾ, ਕੁਰੂਕਸ਼ੇਤਰ, ਕਪਾਲ ਮੋਚਨ, ਕਰਨਾਲ, ਪਾਣੀਪਤ, ਪਿੰਜੌਰ ਆਦਿ ਸਥਾਨਾਂ ਨੂੰ ਪਵਿੱਤਰ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਜਨਮ ਦਿਨ ਕਪਾਲ ਮੋਚਨ ਵਿਚ ਠਹਿਰ ਕੇ ਮਨਾਇਆ ਸੀ। ਧਰਮਖੇਤਰ ਕੁਰੂਕਸ਼ੇਤਰ ਵਿਚ ਵੀ ਸਮੇਂ-ਸਮੇਂ 'ਤੇ ਅੱਠ ਗੁਰੂਆਂ ਦਾ ਆਗਮਨ ਹੋਇਆ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਹਰ ਸਾਲ ਵੀਰ ਬਾਲ ਦਿਵਸ ਵਜੋ ਮਲਾਉਣ ਦਾ ਫੈਸਲਾ ਕੀਤਾ, ਤਾਂ ਜੋ ਉਨ੍ਹਾਂ ਦੀ ਵੀਰਤਾ ਨਾਲ ਨੌਜੁਆਨ ਪੇ੍ਰਰਿਤ ਹੁੰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਆਸਥਾ ਨੂੰ ਦੇਖਦੇ ਹੋਏ ਸ੍ਰੀ ਹਜੂਰ ਸਾਹਿਬ ਗੁਰੂਦੁਆਰਾ, ਸ੍ਰੀ ਨਨਕਾਨਾ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਜਾਣ ਵਾਲੇ ਸੂਬੇ ਦੇ ਤੀਰਥ ਯਾਤਰੀਆਂ ਨੂੰ ਮਾਲੀ ਸਹਾਇਤਾ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਵਰਣ ਜੈਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ।

ਇਸ ਮੌਕੇ 'ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੁੰ 18 ਸੂਤਰੀ ਮੰਗ ਪੱਤਰ ਵੀ ਸੌਂਪਿਆ, ਜਿਸ 'ਤੇ ਮੁੱਖ ਮੰਤਰੀ ਨੇ ਸਬੰਧਿਤ ਵਿਭਾਗਾਂ ਨੁੰ ਭੇਜਕੇ ਜਰੂਰੀ ਕਾਰਵਾਈ ਦਾ ਭਰੋਸਾ ਦਿੱਤਾ। ਮੈਂਬਰਾਂ ਨੇ ਮੁੱਖ ਮੰਤਰੀ ਨੂੰ ਸਰੋਪਾ ਭੇਂਟ ਕਰ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ 'ਤੇ ਰਾਜਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਾਬਾ ਭੁਪੇਂਦਰ ਸਿੰਘ, ਸਾਬਕਾ ਵਿਧਾਇਥ ਬਖਸ਼ੀਸ਼ ਸਿੰਘ ਵਿਰਕ, ਮਨਜਿੰਦਰ ਸਿੰਘ ਸਿਰਸਾ, ਬਲਜੀਤ ਸਿੰਘ ਦਾਦੂਵਾਲ ਅਤੇ ਕਵਲਜੀਤ ਸਿੰਘ ਅਜਰਾਨਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਸਮਾਜ ਦੇ ਲੋਕ ਮੌਜੂਦ ਸਨ।

Have something to say? Post your comment

 

More in Haryana

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ