Saturday, January 31, 2026
BREAKING NEWS
ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀ

Malwa

ਅਮਿਟੀ ਸੈਲਫ ਵੈਲਫੇਅਰ ਸੁਸਾਇਟੀ (ਰਜਿ.) ਮਾਲੇਰਕੋਟਲਾ ਵੱਲੋਂ ਨਵੇਂ ਪੌਦੇ ਲਗਾਏ

July 19, 2024 05:44 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਸ਼ਹਿਰ ਦੀ ਨਾਮਵਰ ਸਮਾਜ ਸੇਵੀ ਤੇ ਵਾਤਾਵਰਣ ਰੱਖਿਅਕ ਸੰਸਥਾ ਅਮਿਟੀ ਸੈਲਫ ਵੈਲਫੇਅਰ ਸੁਸਾਇਟੀ (ਰਜਿ.) ਮਾਲੇਰਕੋਟਲਾ ਵੱਲੋਂ ਸਥਾਨਕ ਸਰਕਾਰੀ ਕਾਲਜ ਵਿਖੇ ਨਵੇਂ ਪੌਦੇ ਲਗਾਏ ਗਏ। ਨਵੇਂ ਪੌਦੇ ਲਗਾਉਣ ਦੇ ਨਾਲ-ਨਾਲ ਸੋਸਾਇਟੀ ਵੱਲੋਂ ਪਹਿਲਾਂ ਤੋਂ ਲਗਾਏ ਗਏ ਪੌਦਿਆਂ ਦੀ ਦੇਖ ਭਾਲ ਵੀ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਡਾ.ਮੁਹੰਮਦ ਸ਼ਫੀਕ ਥਿੰਦ ਨੇ ਦੱਸਿਆ ਕਿ ਜਦੋਂ ਕਿਸੇ ਵੀ ਦੇਸ਼ 'ਚ ਉਦਯੋਗਿਕ ਤਰੱਕੀ ਹੁੰਦੀ ਹੈ ਤਾਂ ਉਸ ਨਾਲ ਉਥੋਂ ਦਾ ਵਾਤਾਵਰਣ ਵੀ ਪ੍ਰਦੂਸ਼ਤਿ ਹੁੰਦਾ ਹੈ। ਅੱਜ ਸਾਡਾ ਵਾਤਾਵਰਣ ਇੰਨਾ ਦੂਸ਼ਤਿ ਹੋ ਚੁੱਕਾ ਹੈ ਕਿ ਸਾਨੂੰ ਸਾਹ ਲੈਣ ਲਈ ਵੀ ਸਾਫ਼ ਹਵਾ ਨਹੀਂ ਮਿਲ ਰਹੀ ਅਤੇ ਗਰਮੀ ਵੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਵਾ ਨੂੰ ਸਾਫ਼ ਕਰਨ ਲਈ ਅਤੇ ਵਾਤਾਵਰਨ ਨੂੰ ਠੰਡਾ ਰੱਖਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਹੀ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਅਤੇ ਠੰਡਾ ਰੱਖ ਸਕਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਜਾਂ ਆਲੇ ਦੁਆਲੇ ਇੱਕ-ਇੱਕ ਪੌਦਾ ਲਗਾਉਣ ਅਤੇ ਉਸਦੀ ਦੇਖ ਭਾਲ ਕਰਨ ਲਈ ਪ੍ਰੇਰਿਤ ਵੀ ਕੀਤਾ।

ਸੋਸਾਇਟੀ ਦੇ ਸਕੱਤਰ ਮੁਹੰਮਦ ਕਾਸਿਮ (ਰਿਸਰਚ ਸਕਾਲਰ, ਪੰਜਾਬੀ ਯੂਨਿਵਰਸਿਟੀ) ਨੇ ਦੱਸਿਆ ਕਿ ਰੁੱਖਾਂ ਦੀ ਹੋ ਰਹੀ ਅੰਧਾ ਧੁੰਦ ਕਟਾਈ ਅਤੇ ਜਲਵਾਯੂ ਪਰਿਵਰਤਨ ਗਰਮੀ ਵਧਣ ਦੇ ਮੁੱਖ ਕਾਰਨ ਹਨ। ਜਲਵਾਯੂ ਪਰਿਵਰਤਨ ਤੋਂ ਭਾਵ ਤਾਪਮਾਨ ਅਤੇ ਮੌਸਮ ਦੇ ਪੈਟਰਨਾਂ 'ਚ ਲੰਬੇ ਸਮੇਂ ਦੇ ਬਦਲਾਅ ਤੋਂ ਹੈ।  ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਠੋਸ ਕਦਮ ਨਾ ਚੁੱਕੇ ਗਏ ਤਾਂ ਭਵਿੱਖ 'ਚ ਗਰਮੀ ਹੋਰ ਵੀ ਵੱਧ ਹੋਵੇਗੀ। ਜਿਸਦਾ ਅਸਰ ਨਾ ਕੇਵਲ ਮਨੁੱਖੀ ਸਿਹਤ ਉੱਤੇ ਸਗੋਂ ਗਲੇਸ਼ੀਅਰ ਪਿਘਲਣ, ਹੜ੍ਹਾਂ ਦਾ ਜਿਆਦਾ ਆਉਣਾ, ਅਤੇ ਫਸਲਾਂ ਦੀ ਪੈਦਾਵਾਰ ਤੇ ਵੀ ਪਵੇਗਾ। ਇਸ ਮੌਕੇ ਸੋਸਾਇਟੀ ਮੈਂਬਰਜ਼ ਪ੍ਰੋ.ਇਕਰਾਮ ਉਰ ਰਹਿਮਾਨ, ਕ੍ਰਿਕਟ ਪ੍ਰੇਮੀ ਅਤੇ ਸਮਾਜ ਸੇਵਕ ਮਹਿਮੂਦ ਚੌਹਾਨ, ਮਾਸਟਰ ਸ਼ੁਐਬ ਮਜੀਦ, ਮਾਸਟਰ ਮੁਹੰਮਦ ਸ਼ਹਿਜ਼ਾਦ, ਮਾਸਟਰ ਮੁਹੰਮਦ ਮੁਨੀਰ, ਸਿੰਗਰ ਸ਼ਹਿਬਾਜ਼ ਹੁਸੈਨ, ਮੁਹੰਮਦ ਰਿਜ਼ਵਾਨ ਆਦਿ ਹਾਜ਼ਰ ਸਨ।

 

Have something to say? Post your comment