Wednesday, September 17, 2025

Haryana

ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਕਰਮਚਾਰੀਆਂ ਨੂੰ ਹਰਿਆਣਾ ਸਰਕਾਰ ਦਾ ਵੱਡਾ ਤੋਹਫਾ

July 02, 2024 01:40 PM
SehajTimes

ਮੁੱਖ ਮੰਤਰੀ ਨੇ ਪਹਿਲੀ ਜੁਲਾਈ, 2024 ਤੋਂ ਐਚਕੇਆਰਐਨ ਕਰਮਚਾਰੀਆਂ ਦੇ ਤਨਖਾਹ ਵਿਚ ਕੀਤਾ 8 ਫੀਸਦੀ ਦਾ ਵਾਧਾ

ਪਹਿਲਾਂ ਦੀ ਸਰਕਾਰਾਂ ਵਿਚ ਕੱਚੇ ਕਰਮਚਾਰੀਆਂ ਦਾ ਹੁੰਦਾ ਸੀ ਸ਼ੋਸ਼ਨ

ਸਾਡੀ ਸਰਕਾਰ ਨੇ ਨਿਗਮ ਬਣਾ ਕੇ ਕਰਮਚਾਰੀਆਂ ਨੂੰ ਦਿੱਤੇ ਸਾਰੇ ਲਾਭ : ਨਾਇਬ ਸਿੰਘ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ (ਐਚਕੇਆਰਐਨ) ਰਾਹੀਂ ਲੱਗੇ ਲੇਵਲ-1, 2 ਅਤੇ 3 ਸ਼੍ਰੇਣੀ ਦੇ 1 ਲੱਖ 19 ਹਜਾਰ ਤੋਂ ਵੱਧ ਕਰਮਚਾਰੀਆਂ ਨੂੰ ਇਕ ਵੱਡਾ ਤੋਹਫਾ ਦਿੰਦੇ ਹੋਏ ਪਹਿਲੀ ਜੁਲਾਈ, 2024 ਤੋਂ ਉਨ੍ਹਾਂ ਦੇ ਤਨਖਾਹ ਵਿਚ 8 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।

          ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਭਾਰਤੀ ਮਜਦੂਰ ਯੂਨੀਅਨ ਦੇ ਨਾਲ ਆਏ ਵੱਖ-ਵੱਖ ਮਜਦੂਰ  ਯੂਨੀਅਨਾਂ ਅਤੇ ਐਚਕੇਆਰਐਨ ਦੇ ਕਰਮਚਾਰੀਆਂ ਦੇ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ 'ਤੇ ਵਿਧਾਇਕ ਮੋਹਨ ਲਾਲ ਬੜੌਲੀ, ਸੀਤਾਰਾਮ ਯਾਦਵ ਅਤੇ ਲਛਮਣ ਸਿੰਘ ਯਾਦਵ ਵੀ ਮੌਜੂਦ ਰਹੇ।

          ਮੁੱਖ ਮੰਤਰੀ ਨੇ ਕਿਹਾ ਕਿ ਐਚਕੇਆਰਐਨ ਦੇ ਤਹਿਤ ਪਾਰਦਰਸ਼ੀ ਢੰਗ ਨਾਲ ਕਰਮਚਾਰੀਆਂ ਨੂੰ ਰੱਖਿਆ ਗਿਆ ਹੈ। ਲੇਵਲ- 1 ਵਿਚ 71,012। ਲਵਲ-2 ਵਿਚ 26,915 ਅਤੇ ਲੇਵਲ -3 ਵਿਚ 21,934 ਕਰਮਚਾਰੀ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਰੱਖੇ ਗਏ ਕਰਮਚਾਰੀਆਂ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੇ ਨੌਜੁਆਨਾਂ ਨੂੰ ਵੀ ਲਾਭ ਦਿੱਤਾ ਹੈ। ਡੇਪਲਾਇਮੈਂਟ ਆਫ ਕੰਟਰੈਕਚੂਅਲ ਪੋਲਿਸੀ  ਤਹਿਤ ਨਿਗਮ ਵਿਚ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਹੈ।

ਪਹਿਲਾਂ ਦੀ ਸਰਕਾਰਾਂ ਵਿਚ ਕੱਚੇ ਕਰਮਚਾਰੀਆਂ ਦਾ ਹੁੰਦਾ ਸੀ ਸ਼ੋਸ਼ਨ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਆਊਟਸੋਰਸਿੰਗ ਪੋਲਿਸੀ ਪਾਰਟ-1 ਅਤੇ ਪਾਰਟ-2 ਤਹਿਤ ਲੱਗੇ ਕੱਚੇ ਕਰਮਚਾਰੀਆਂ ਦਾ ਸ਼ੋਸ਼ਨ ਹੁੰਦਾ ਸੀ। ਠੇਕੇਦਾਰ ਕਰਮਚਾਰੀ ਨੂੰ ਨਾ ਤਾਂ ਈਪੀਐਫ ਦਾ ਲਾਭ ਦਿੰਦਾ ਸੀ ਅਤੇ ਨਾ ਹੀ ਈਐਸਆਈ ਦਾ ਲਾਭ ਦਿੰਦਾ ਸੀ। ਇੰਨ੍ਹਾਂ ਹੀ ਨਹੀਂ, ਲੇਬਰ ਫੰਡ ਦੇ ਤਹਿਤ ਵੀ ਯੋਜਨਾਵਾਂ ਦਾ ਲਾਭ ਕਰਮਚਾਰੀ ਨੁੰ ਨਹੀਂਮਿਲਦਾ ਸੀ। ਠੇਕੇਦਾਰ ਆਪਣੀ ਮਨ ਮਰਜੀ ਨਾਲ ਕਰਮਚਾਰੀ ਨੂੰ ਨੌਕਰੀ ਤੋਂ ਵੀ ਹਟਾ ਦਿੰਦਾ ਸੀ।

          ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਸ਼ੋਸ਼ਨ ਤੋਂ ਬਚਾਉਣ ਲਈ ਸੂਬਾ ਸਰਕਾਰ ਨੇ ਇਕ ਸਿਸਟਮ ਬਣਾਇਆ, ਜਿਸ ਦੇ ਤਹਿਤ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦਾ ਗਠਨ ਕੀਤਾ। ਅੱਜ ਕਰਮਚਾਰੀਆਂ ਨੂੰ ਈਪੀਐਫ ਅਤੇ ਈਐਸਆਈ ਸਮੇਤ ਸਮੇਂ 'ਤੇ ਤਨਖਾਹ ਮਿਲ ਰਹੀ ਹੈ। ਹੁਣ ਜਿਸ ਵੀ ਵਿਭਾਗ ਜਾਂ ਨਿਜੀ ਸੰਸਥਾਨਾਂ ਨੂੰ ਜਿਸ ਤਰ੍ਹਾ ਦੇ ਕੌਸ਼ਲ ਮੈਨਪਾਵਰ ਦੀ ਜਰੂਰੀ ਹੁੰਦੀ ਹੈ, ਉਸ ਦੀ ਪੂਰਤੀ ਕੌਸ਼ਲ ਰੁਜਗਾਰ ਨਿਗਮ ਰਾਹੀਂ ਕੀਤੀ ਜਾ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਕਿਸੇ ਕਰਮਚਾਰੀਆਂ ਦੇ ਨਾਲ ਦੁਰਘਟਨਾ ਹੋ ਜਾਂਦੀ ਸੀ ਤਾਂ ਉਸ ਨੂੰ ਕੋਈ ਲਾਭ ਨਹੀਂ ਮਿਲਦਾ ਸੀ, ਉਹ ਠੇਕੇਦਾਰ ਦੇ ਚੱਕਰ ਕੱਟਦਾ ਰਹਿੰਦਾ ਸੀ। ਅਸੀਂ ਨਿਗਮ ਬਣਾਇਆ ਅਤੇ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿਚ ਸਹਾਇਤਾਂ ਕਰਨ ਦੇ ਲਈ ਸਰਕਾਰ ਮਜਬੂਤੀ ਨਾਲ ਕਰਮਚਾਰੀ ਦੇ ਨਾਲ ਖੜੀ ਹੈ।

ਵਾਧੇ ਦੇ ਬਾਅਦ ਸ਼੍ਰੇਣੀਵਾਰ ਇੰਨ੍ਹਾਂ ਮਿਲੇਗੀ ਤਨਖਾਹ

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪਹਿਲੀ ਜੁਲਾਈ, 2024 ਤੋਂ ਹੁਣ ਸ਼੍ਰੇਣੀ-1 ਦੇ ਜਿਲ੍ਹਿਆਂ ਵਿਚ ਲੇਵਲ-1 ਕਰਮਚਾਰੀਆਂ ਨੁੰ 18,400 ਰੁਪਏ ਤੋਂ ਵੱਧ ਕੇ 19,872 ਰੁਪਏ, ਲੇਵਲ-2 ਕਰਮਚਾਰੀਆਂ ਨੂੰ 21,650 ਰੁਪਏ ਤੋਂ 23,382 ਰੁਪਏ ਅਤੇ ਲੇਵਲ-3 ਕਰਮਚਾਰੀਆਂ ਨੂੰ 22।300 ਰੁਪਏ ਤੋਂ ਵੱਧ ਕੇ 24,084 ਰੁਪਏ ਤਨਖਾਹ ਮਿਲੇਗੀ।

          ਸ਼੍ਰੇਣੀ-2 ਦੇ ਜਿਲ੍ਹਿਆਂ ਵਿਚ ਲੇਵਲ-1 ਕਰਮਚਾਰੀਆਂ ਨੂੰ 16,250 ਰੁਪਏ ਤੋਂ ਵੱਧ ਕੇ 17,550 ਰੁਪਏ, ਲੇਵਲ-2 ਕਰਮਚਾਰੀਆਂ ਨੂੰ 19,450 ਰੁਪਏ ਤੋਂ 21,600 ਰੁਪਏ ਅਤੇ ਲੇਵਲ -3 ਕਰਮਚਾਰੀਆਂ ਨੂੰ 20,100 ਰੁਪਏ ਤੋਂ ਵੱਧ ਕੇ 21, 708 ਰੁਪਏ ਦੀ ਤਨਖਾਹ ਮਿਲੇਗੀ।

          ਇਸੀ ਤਰ੍ਹਾ ਸ਼੍ਰੇਣੀ-3 ਦੇ ਜਿਲ੍ਹਿਆਂ ਵਿਚ ਲੇਵਲ-1 ਕਰਮਚਾਰੀਆਂ ਨੂੰ 15,050 ਰੁਪਏ ਤੋਂ ਵੱਧ ਕੇ 16,254 ਰੁਪਏ, ਲੇਵਲ-2 ਕਰਮਚਾਰੀਆਂ ਨੂੰ 18,300 ਰੁਪਏ ਤੋਂ 19,764 ਰੁਪਏ ਅਤੇ ਲੇਵਲੇ -3 ਕਰਮਚਾਰੀਆਂ ਨੂੰ 18,900 ਰੁਪਏ ਤੋਂ ਵੱਧ ਕੇ 20,412 ਰੁਪਏ ਤਨਖਾਹ ਮਿਲੇਗੀ।

          ਮੀਟਿੰਗ ਵਿਚ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰੰਜਨ, ਕਮਿਸ਼ਨਰ ਮਨੀਰਾਮ ਸ਼ਰਮਾ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਭਾਰਤੀ ਮਜਦੂਰ ਯੂਨੀਅਨ, ਹਰਿਆਣਾ ਇਕਾਈ ਦੇ ਚੇਅਰਮੈਨ ਅਸ਼ੋਕ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ