Sunday, November 02, 2025

Health

ਮਾਲੇਰਕੋਟਲਾ ਦੇ ਆਮ ਆਦਮੀ ਕਲੀਨਿਕਾਂ ਤੋਂ ਲੋਕਾਂ ਨੇ ਲਈਆਂ ਮੁਫ਼ਤ ਮੈਡੀਕਲ ਸਿਹਤ ਸੇਵਾਵਾਂ

June 27, 2024 07:03 PM
ਅਸ਼ਵਨੀ ਸੋਢੀ

ਕਲੀਨਿਕਾਂ ਦੀਆਂ ਮੁਫ਼ਤ ਸੇਵਾਵਾਂ ਨਾਲ ਆਮ ਲੋਕਾਂ ਉਪਰ ਪੈਣ ਵਾਲਾ ਆਰਥਿਕ ਬੋਝ ਘਟਿਆ-ਡਿਪਟੀ ਕਮਿਸ਼ਨਰ

ਮਾਲੇਰਕੋਟਲਾ 27 ਜੂਨ (ਅਸ਼ਵਨੀ ਸੋਢੀ):  ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਉਨਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ।ਜ਼ਿਲ੍ਹੇ ਵਿੱਚ ਆਮ ਆਦਮੀ  ਕਲੀਨਿਕਾਂ ਦੀ ਗਿਣਤੀ 09 ਕਾਰਜਸ਼ੀਲ ਹਨ । ਜਿਨ੍ਹਾਂ ਤੋਂ ਆਵਾਮ ਵੱਲੋਂ ਸਿਹਤ ਸੇਵਾਵਾਂ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ 09  ਆਮ ਆਦਮੀ ਕਲੀਨਿਕਾਂ ਵਿੱਚੋਂ, 03 ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਅਤੇ 06 ਪੇਂਡੂ ਖੇਤਰਾਂ ਵਿੱਓ ਕਾਰਜਸ਼ੀਲ ਹਨ । ਉਨ੍ਹਾਂ ਹੋਰ ਦੱਸਿਆ ਕਿ ਮਾਲੇਰਕੋਟਲਾ ਵਿਖੇ 03 ਆਮ ਆਦਮੀ ਕਲੀਨਿਕ ਪੁਰਾਣੀ ਤਹਿਸੀਲ ਕੰਪਲੈਕਸ, ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ ਅਤੇ ਜਮਾਲਪੁਰ ਵਿਖੇ ਹਨ । ਇਸ ਤੋਂ ਇਲਾਵਾ 06 ਹੋਰ ਆਮ ਆਦਮੀ ਕਲੀਨਿਕ ਸਬ ਡਵੀਜ਼ਨ ਅਹਿਮਦਗੜ੍ਹ ਦੇ ਪਿੰਡ ਕੁੱਪ ਕਲਾਂ ਅਤੇ ਪਿੰਡ ਕੁਠਾਲਾ,ਦਸੋਧਾ ਸਿੰਘ ਵਾਲਾ ਅਤੇ ਅਤੇ ਅਮਰਗੜ੍ਹ ਸਬ ਡਵੀਜ਼ਨ ਦੇ ਪਿੰਡ ਗਵਾਰਾ, ਬੰਨਭੋਰਾ ਅਤੇ ਮੰਨਵੀ ਵਿਖੇ  ਕਾਰਜਸ਼ੀਲ ਹਨ । ਇਨਾਂ 09 ਆਮ ਆਦਮੀ ਕਲੀਨਿਕਾਂ ਜਰੀਏ ਹੁਣ ਤੱਕ ਕਰੀਬ 2 ਲੱਚ 42 ਹਜਾਰ 552 ਲੋਕਾਂ ਨੇ ਮੁਫ਼ਤ ਮੈਡੀਕਲ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ ਹਨ ਅਤੇ ਵੱਖ ਵੱਖ ਤਰਾਂ ਦੇ ਕਰੀਬ 45 ਹਜਾਰ 232 ਲੈਬ ਟੈਸਟ ਵੀ ਹੁਣ ਤੱਕ ਇਨ੍ਹਾਂ ਜਰੀਏ ਮੁਫ਼ਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਦੀ ਜੇਬ ਉੱਪਰ ਪੈਣ ਵਾਲਾ ਆਰਥਿਕ ਬੋਝ ਬਹੁਤ ਹੱਦ ਤੱਕ ਘੱਟ ਹੋਇਆ ਹੈ।

ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਕਿਹਾ  ਕਿ ਆਮ ਆਦਮੀ ਕਲੀਨਿਕ ਜ਼ਿਲ੍ਹਾ ਨਿਵਾਸੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਪਣਾ ਇਲਾਜ ਕਰਵਾਉਣ ਲਈ  ਪੁੱਜ ਰਹੇ ਹਨ । ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆ ਦੱਸਿਆ  ਕਿ 18 ਅਗਸਤ 2022 ਤੋਂ 25 ਜੂਨ ਤੱਕ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ ਵਿਖੇ 75 ਹਜ਼ਾਰ 116 ਮਰੀਜ਼ਾ,ਪੁਰਾਣੀ ਤਹਿਸੀਲ ਕੰਪਲੈਕਸ ਵਿਖੇ 47 ਹਜ਼ਾਰ 546 ਮਰੀਜ਼ਾਂ ਨੇ ਆਪਣਾ ਮੁਫ਼ਤ ਇਲਾਜ ਕਰਵਾਇਆ ਅਤੇ ਇਸੇ ਤਰ੍ਹਾਂ 27 ਜਨਵਰੀ 2023 ਤੋਂ ਹੁਣ ਤੱਕ  ਜਮਾਲਪੁਰ ਵਿਖੇ 27582 ਮਰੀਜ਼ਾਂ ਨੇ ਮੁਫ਼ਤ ਮੈਡੀਕਲ ਸੁਵਿਧਾਵਾਂ ਦਾ ਲਾਭ ਲਿਆ ਉਨ੍ਹਾਂ ਹੋਰ ਦੱਸਿਆ ਕਿ 27 ਜਨਵਰੀ 2023 ਤੋਂ ਸਬ ਡਵੀਜ਼ਨ ਅਹਿਮਦਗੜ੍ਹ ਦੇ ਪਿੰਡ ਕੁੱਪ ਕਲਾਂ ਵਿਖੇ ਸ਼ੁਰੂ ਕੀਤੇ ਗਏ ਕਲੀਨਿਕ ਤੋਂ 20717 ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ । ਇਸ ਤਰ੍ਹਾਂ  ਪਿੰਡ ਕੁਠਾਲਾ ਵਿਖੇ 20353 ਮਰੀਜ਼ਾ ਦਾ ਮੁਫ਼ਤ ਇਲਾਜ ਅਤੇ ਅਮਰਗੜ੍ਹ ਸਬ ਡਵੀਜ਼ਨ ਦੇ ਪਿੰਡ ਗਵਾਰਾ ਵਿਖੇ 22427 ਮਰੀਜ਼ਾ ਦਾ ਇਲਾਜ   ਅਤੇ ਮੰਨਵੀ ਵਿਖੇ  22305 ਮਰੀਜ਼ਾ ਦਾ ਇਲਾਜ ਕੀਤਾ ਹੈ ਇਸੇ ਤਰ੍ਹਾਂ 15 ਅਗਸਤ 2023 ਤੋਂ ਕਾਰਜਸ਼ੀਲ ਪਿੰਡ ਬੰਨਭੋਰਾ ਵਿਖੇ 4349 ਅਤੇ 02 ਮਾਰਚ 2024 ਤੋਂ ਕਾਰਜਸ਼ੀਲ ਹੋਏ ਆਮ ਆਦਮੀ ਕਲੀਨਿਕ ਤੋਂ 2157 ਲੋਕਾਂ ਨੇ ਆਪਣਾ ਇਲਾਜ ਕਰਵਾਇਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਿਤ ਹੋਏ ਹਨ। ਇਨਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰਾਂ ਦੇ 45 ਟੈਸਟ ਅਤੇ 75 ਤਰਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਲੀਨਿਕਾਂ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ।

Have something to say? Post your comment

 

More in Health

ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ: ਡਾ. ਬਲਬੀਰ ਸਿੰਘ

ਹਰ ਗਰਭਵਤੀ ਔਰਤ ਦੇ ਚਾਰ ਸਿਹਤ ਮੁਆਇਨੇ ਜ਼ਰੂਰੀ : ਡਾ. ਤਮੰਨਾ ਸਿੰਘਲ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਹੜ੍ਹ ਰਾਹਤ ਮੈਡੀਕਲ ਕੈਂਪ ਜਾਰੀ

ਆਸਪੁਰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸਿਹਤ ਕੈਂਪ

ਸਿਹਤ ਵਿਭਾਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ

ਡੀ.ਸੀ. ਵਰਜੀਤ ਵਾਲੀਆ ਤੇ ਸਿਵਲ ਸਰਜਨ ਦੀ ਹਦਾਇਤ ‘ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਿਹਤ ਜਾਇਜ਼ਾ

ਭਰਤਗੜ੍ਹ ਬਲਾਕ ਡੇਂਗੂ-ਮੁਕਤ: ਸਿਹਤ ਵਿਭਾਗ ਤੇ ਲੋਕਾਂ ਦੀ ਸਾਂਝੀ ਕਾਮਯਾਬੀ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹਾਈ ਅਲਰਟ ਜਾਰੀ; ਹੜ੍ਹਾਂ ਨਾਲ ਸਬੰਧਤ ਬਿਮਾਰੀਆਂ ਨਾਲ ਨਜਿੱਠਣ ਲਈ ਟੀਮਾਂ ਅਤੇ ਐਂਬੂਲੈਂਸਾਂ ਕੀਤੀਆਂ ਤਾਇਨਾਤ