Wednesday, July 16, 2025

Haryana

ਮੁੱਖ ਮੰਤਰੀ ਨਾਇਬ ਸਿੰਘ ਨੇ ਸੰਪੂਰਣ ਕੈਬਨਿਟ ਦੇ ਨਾਲ ਅਯੋਧਿਆ ਵਿਚ ਕੀਤੇ ਸ੍ਰੀ ਰਾਮਲੱਲਾ ਦੇ ਦਰਸ਼ਨ

June 25, 2024 03:38 PM
SehajTimes

ਕੁਰੂਕਸ਼ੇਤਰ ਵਿਚ ਤੀਰਥ ਸਥਾਨਾਂ ਦੇ ਵਿਕਾਸ 'ਤੇ ਖਰਚ ਕੀਤੇ ਜਾ ਰਹੇ 250 ਕਰੋੜ ਰੁਪਏ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਸੰਪੂਰਣ ਕੈਬਨਿਟ ਅਤੇ ਵਿਧਾ-ੲਕਾਂ ਦੇ ਨਾਲ ਅਯੋਧਿਆ ਵਿਚ ਸ੍ਰੀ ਰਾਮਲੱਤਾ ਦੇ ਦਰਸ਼ਨ ਕੀਤੇ ਅਤੇ ਸੂਬਾਵਾਸੀਆਂ ਦੇ ਸੁੱਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਸ੍ਰੀ ਨਾਇਬ ਸਿੰਘ ਨੇ ਚੰਡੀਗੜ੍ਹ ਏਅਰਪੋਰਟ 'ਤੇ ਮੀਡੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ੍ਰੀ ਰਾਮਲੱਲਾ ਅਯੋਧਿਆ ਵਿਚ ਵਿਰਾਜਮਾਨ ਹੋਏ ਹਨ ਅਤੇ ਸਾਨੂੰ ਉਨ੍ਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ, ਇਹ ਸਾਡੇ ਸਾਰਿਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ। ਵੱਡੀ ਗਿਣਤੀ ਵਿਚ ਲੋਕ ਸ੍ਰੀ ਰਾਮਲੱਲਾ ਦੇ ਦਰਸ਼ਨ ਕਰਨ ਅਯੋਧਿਆ ਜਾ ਰਹੇ ਹਨ।

ਤੀਰਥ ਸਥਾਨਾਂ ਦੇ ਦਰਸ਼ਨ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ

ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦੇ ਇਛੁੱਕ ਲੋਕਾਂ ਲਈ ਸੂਬਾ ਸਰਕਾਰ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਹੁਣ ਲੋਕਾਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸੀ ਲੜੀ ਵਿਚ ਸਰਕਾਰ ਨੇ ਕਾਮਿਆਂ ਨੂੰ ਵੀ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦਾ ਲਾਭ ਦੇਣ ਦਾ ਫੇਸਲਾ ਕੀਤਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕੁਰੂਕਸ਼ੇਤਰ ਵਿਚ ਤੀਰਥ ਸਥਾਨਾਂ ਦੇ ਵਿਕਾਸ 'ਤੇ ਖਰਚ ਕੀਤੇ ਜਾ ਰਹੇ 250 ਕਰੋੜ ਰੁਪਏ

ਮੁੱਖ ਮੰਤਰੀ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਜਿਸ ਨੂੰ ਗੀਤਾ ਦੀ ਧਰਤੀ ਦੇ ਨਾਂਅ ਨਾਲ ਜਾਣਦੇ ਹਨ, ਦੇ ਵਿਕਾਸ 'ਤੇ ਲਗਭਗ 250 ਕਰੋੜ ਰੁਪਏ ਦੀ ਅਨੇਕ ਪਰਿਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਕੁਰੂਕਸ਼ੇਤਰ ਵਿਚ ਸੰਵਾਦ ਕੇਂਦਰ ਅਤੇ ਤਜਰਬਾ ਕੇਂਦਰ ਦਾ ਉਦਘਾਟਨ ਹੋਇਆ ਹੈ। ਕੁਰੂਕਸ਼ੇਤਰ ਵਿਚ ਵੀ ਰੋਜਾਨਾ ਹਜਾਰਾਂ ਸ਼ਰਧਾਲੂ ਆਉਂਦੇ ਹਨ। ਮਹਾਭਾਰਤ ਸਮੇਂ ਦੇ ਸਾਰੇ ਸਥਾਨਾਂ ਦਾ ਮੁੜ ਵਿਸਥਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿਚ ਸ੍ਰੀ ਮਾਤਾ ਮਨਸਾ ਦੇਵੀ ਅਤੇ ਸ੍ਰੀ ਨਾਡਾ ਸਾਹਿਬ ਗੁਰੂਦੁਆਰਾ, ਗੁਰੂਗ੍ਰਾਮ ਵਿਚ ਸ੍ਰੀ ਮਾਤਾ ਸ਼ੀਲਤਾ ਮੰਦਿਰ ਆਦਿ ਵਿਚ ਵੀ ਮੁੜਵਿਸਥਾਰ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੈਰ-ਸਪਾਟਾ ਨੂੰ ਵਧਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਗੁਰੂਗ੍ਰਾਮ ਵਿਚ ਜੰਗਲ ਸਫਾਰੀ ਵਿਕਸਿਤ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਕੈਬਨਿਟ ਮੰਤਰੀ ਸ੍ਰੀ ਕੰਵਰ ਪਾਲ, ਸ੍ਰੀ ਮੂਲਚੰਦ ਸ਼ਰਮਾ, ਸ੍ਰੀ ਜੈ ਪ੍ਰਕਾਸ਼ ਦਲਾਲ, ਡਾ. ਬਨਵਾਰੀ ਲਾਲ, ਡਾ. ਕਮਲ ਗੁਪਤਾ, ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ, ਰਾਜ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ, ਸ੍ਰੀ ਮਹੀਪਾਲ ਢਾਂਡਾ, ਡਾ. ਅਭੈ ਸਿੰਘ ਯਾਦਵ, ਸ੍ਰੀ ਸੁਭਾਸ਼ ਸੁਧਾ, ਸ੍ਰੀ ਬਿਸ਼ੰਬਰ ਸਿੰਘ, ਸ੍ਰੀ ਸੰਜੈ ਸਿੰਘ ਅਤੇ ਵਿਧਾਇਕਗਣ, ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਮੌਜੂਦ ਰਹੇ।

Have something to say? Post your comment

 

More in Haryana

ਮੁੱਖ ਮੰਤਰੀ ਨੇ ਹਾਫ ਮੈਰਾਥਨ ਵਿੱਚ ਦੌੜ ਲਗਾ ਕੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਪੇ੍ਰਰਿਤ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਨੇ ਆਬਕਾਰੀ ਨੀਲਾਮੀ ਵਿੱਚ ਹੁਣ ਤੱਕ 12,615 ਕਰੋੜ ਰੁਪਏ ਦਾ ਮਾਲਿਆ ਕੀਤਾ ਪ੍ਰਾਪਤ : ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ

ਲੋਕਸਭਾ ਅਤੇ ਵਿਧਾਨਸਭਾ ਵਾਂਗ ਨਗਰ ਨਿਗਮਾਂ ਵਿੱਚ ਵੀ ਹਾਉਸ ਦੇ ਸੈਸ਼ਨ ਕੇਂਦਰੀ ਮੰਤਰੀ ਮਨੋਹਰ ਲਾਲ

ਹਰਿਆਣਾ ਸਰਕਾਰ ਨੇ 2027 ਦੀ ਜਨਗਣਨਾ ਨੂੰ ਕੀਤਾ ਨੋਟੀਫਾਈ

ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਧਾਨਾਂ ਦੇ ਕੌਮੀ ਸੰਮੇਲਨ ਵਿੱਚ ਸੱਭਿਆਚਾਰਕ ਸ਼ਾਮ ਵਿੱਚ ਕਲਾਕਾਰਾਂ ਨੇ ਬਖੇਰੇ ਸੱਭਿਆਚਾਰ ਦੇ ਰੰਗ

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ